(ਸਮਾਜ ਵੀਕਲੀ)
ਕੋਈ ਦੇਣਾ ਨਹੀਓਂ ਦੇ ਸਕਦਾ,
ਬਈ ਉਸ ਪੁੱਤਰਾਂ ਦੇ ਦਾਨੀ ਦਾ।
ਇਤਿਹਾਸ ਸਿਰਜ ਕੇ ਟੁਰ ਚੱਲਿਆ,
ਜੋ ਲਾਲਾਂ ਦੀ ਕੁਰਬਾਨੀ ਦਾ।
ਉਹ ਮਾਲਕ ਪੰਜਾਂ ਕੱਕਿਆਂ ਦਾ,⚔️
ਨਾਲ਼ੇ ਤੀਰਾਂ ਤੇ ਤਲਵਾਰਾਂ ਦਾ।🏹
ਇਤਿਹਾਸ ਮੈਂ ਮੂੰਹੋਂ ਬੋਲ ਰਿਹਾ,
ਰੱਤ ਡੁੱਲਿਆ ਐ ਸਰਦਾਰਾਂ ਦਾ।
ਭੁੱਲਾਂ ਕਿੰਝ ਸ਼ੀਣੀਆਂ ਮਾਵਾਂ ਨੂੰ,
ਨੇਜਿਆਂ ਤੇ ਪੁੱਤ ਟੰਗਵਾਏ ਸੀ।
ਉਹ ਸਿੱਖੀ ਦੇ ਦਿਲਦਾਰਾਂ ਨੇ,
ਹਾਏ ! ਬੰਦ ਬੰਦ ਕਟਵਾਏ ਸੀ।🙏
ਦੁੱਖ ਅੰਦਰੋਂ ਵੱਢ ਵੱਢ ਖਾਂਦਾ ਐ
ਜੀ ਚਿਣੀਆਂ ਓਨਾਂ ਦੀਵਾਰਾਂ ਦਾ।
ਇਤਿਹਾਸ ਮੈਂ ਮੂੰਹੋਂ ਬੋਲ ਰਿਹਾ
ਰੱਤ ਡੁੱਲਿਆ ਐ ਸਰਦਾਰਾਂ ਦਾ।
ਲੱਖ ਘੇਰਾ ਪਾਇਆ ਜਾਬਰ ਨੇ,
ਪਰ ਤਾੜੀ ਮਾਰ ਕੇ ਤੁਰ ਪਿਆ
ਉਹ ਹਿੱਕ ਥਾਪੜਕੇ ਬੋਲ ਪਿਆ,
ਵੈਰੀ ਲਲਕਾਰ ਕੇ ਤੁਰ ਪਿਆ
ਉਹ ਰੱਖਦਾ ਨਾਲ਼ ਸੀ ਬਾਜਾਂ ਨੂੰ,🦅
ਆਸ਼ਿਕ ਖੰਡੇ ਦੀਆਂ ਧਾਰਾਂ ਦਾ।
ਇਤਿਹਾਸ ਮੈਂ ਮੂੰਹੋਂ ਬੋਲ ਰਿਹਾ,
ਰੱਤ ਡੁੱਲਿਆ ਐ ਸਰਦਾਰਾਂ ਦਾ।
ਇਹ ਕੌਮ ਹੈ ਬੱਬਰ ਸ਼ੇਰਾਂ ਦੀ,
ਸੂਬਾ ਪਿਆ ਗੱਲਾਂ ਕਰਦਾ ਏ।
ਜੋ ਬਾਦਸ਼ਾਹ ਸੀ ਕਦੇ ਮਹਿਲਾਂ ਦਾ
ਓਏ ਧੰਨਿਆਂ ਅੰਦਰੋਂ ਡਰਦਾ ਏ।
ਅੱਜ ਫਕਰ ਨਾਲ਼ ਸਿਰ ਉੱਚਾ ਏ
ਇਸ ਕੌਮ ਦੇ ਪਹਿਰੇਦਾਰਾਂ ਦਾ।
ਇਤਿਹਾਸ ਮੈਂ ਮੂੰਹੋਂ ਬੋਲ ਰਿਹਾ,
ਰੱਤ ਡੁੱਲਿਆ ਐ ਸਰਦਾਰਾਂ ਦਾ।
ਧੰਨਾ ਧਾਲੀਵਾਲ:-9878235714
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly