ਇਤਿਹਾਸਕ ਪਿੰਡ ਜਲੂਰ ਤੋਂ ਦੇਸ਼ ਭਗਤ ਯਾਦਗਾਰ ਹਾਲ ਆਏ ਵਫ਼ਦ ਨਾਲ਼ ਹੋਈਆਂ ਗੰਭੀਰ ਵਿਚਾਰਾਂ

*ਗ਼ਦਰੀ ਮੇਲੇ ਲਈ ਉਤਸ਼ਾਹਜਨਕ ਹੁੰਗਾਰਾ*
ਫਿਲੌਰ/ਅੱਪਰਾ (ਸਮਾਜ ਵੀਕਲੀ)  (ਜੱਸੀ)-ਪੰਜਾਬ ਦੇ ਸੰਘਰਸ਼ਮਈ ਇਤਿਹਾਸ ਦਾ ਅਭੁੱਲ ਅਤੇ ਇਤਿਹਾਸਕ ਸਫ਼ਾ ਪਿੰਡ ਜਲੂਰ ਤੋਂ ਅੱਜ ਮਾਸਟਰ ਹਰਤੇਜ ਸਿੰਘ ਕੌਹਰੀਆਂ, ਸਤਪਾਲ ਸਿੰਘ, ਜੁਗਰਾਜ ਸਿੰਘ, ਗੁਰਧਿਆਨ ਸਿੰਘ ਅਤੇ ਰਾਜਿੰਦਰ ਸਿੰਘ ਦੇਸ਼ ਭਗਤ ਯਾਦਗਾਰ ਹਾਲ ਦੇ ਮਿਊਜ਼ੀਅਮ, ਥੀਏਟਰ, ਲਾਇਬਰੇਰੀ ਅਤੇ ਇਤਿਹਾਸ ਨਾਲ ਬਗਲਗੀਰ ਹੋਣ ਲਈ ਪਧਾਰੇ ਤਾਂ ਦੇਸ਼ ਭਗਤ ਯਾਦਗਾਰ ਕਮੇਟੀ ਦੇ ਸੀਨੀਅਰ ਟਰਸਟੀ ਸੁਰਿੰਦਰ ਕੁਮਾਰੀ ਕੋਛੜ ਅਤੇ ਰਣਜੀਤ ਸਿੰਘ ਔਲਖ ਨੇ ਕਿਤਾਬਾਂ ਦੇ ਸੈੱਟ ਨਾਲ਼ ਉਹਨਾਂ ਦਾ ਹਾਰਦਿਕ ਸੁਆਗਤ ਕੀਤਾ। ਇਸ ਮੌਕੇ ਇਤਿਹਾਸ, ਗ਼ਦਰੀ ਬਾਬਿਆਂ ਦੇ ਮੇਲੇ, ਜੁਲਾਈ ਮਹੀਨੇ ਆ ਰਹੇ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ, ਪਿੰਡ ਪਿੰਡ ਗ਼ਦਰ ਲਹਿਰ ਦੀ ਲੋਅ ਵਿਸ਼ੇਸ਼ ਕਰਕੇ ਜੁਆਨੀ ਤੱਕ ਲਿਜਾਣ ਲਈ ਗੰਭੀਰ ਵਿਚਾਰਾਂ ਹੋਈਆਂ। ਜਲੂਰ ਤੋਂ ਆਇਆ ਇਹ ਵਫ਼ਦ ਬਹੁਤ ਪ੍ਰਭਾਵਿਤ ਹੋ ਕੇ ਗਿਆ ਅਤੇ ਉਹਨਾਂ ਨੇ ਗ਼ਦਰੀ ਬਾਬਿਆਂ ਦੇ ਮੇਲੇ ਤੇ ਕਾਫ਼ਲੇ ਬੰਨ੍ਹ ਕੇ ਸ਼ਾਮਲ ਹੋਣ ਅਤੇ ਆਪਣੇ ਪਿੰਡਾਂ ਵਿਚ ਪਹਿਲਾਂ ਮੁਹਿੰਮ ਲਾਮਬੰਦ ਕਰਨ ਦਾ ਭਰੋਸਾ ਦਿੱਤਾ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਕਿਹਾ ਕਿ ਇਹਨਾਂ ਯਤਨਾਂ ਨੂੰ ਨਿਰੰਤਰ ਜਰਬਾਂ ਦੇਣ ਦੀ ਲੋੜ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਇਸ ਸ਼ਹਿਰ ‘ਚ ਵਿਰਾਟ ਕੋਹਲੀ ਦੇ ਪੱਬ ਖਿਲਾਫ ਦਰਜ FIR, ਪੁਲਸ ਨੇ ਇਸ ਕਾਰਨ ਕੀਤੀ ਕਾਰਵਾਈ
Next articleਨਗਰ ਕੌਂਸਲ ਸੰਗਰੂਰ ਖਿਲਾਫ ਸੰਘਰਸ਼ ਕਰਨ ਦਾ ਐਲਾਨ ।