(ਸਮਾਜ ਵੀਕਲੀ)
ਹੁਣ ਦੁਨੀਆਂ ਦੇ ਕਿਸੇ ਕੋਨੇ ਵਿੱਚ ਚਲੇ ਜਾਈਏ ਇੱਕੋ ਹੀ ਆਵਾਜ਼ ਸੁਣਨ ਨੂੰ ਮਿਲਦੀ ਹੈ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ !ਬੱਚੇ ਬੱਚੇ ਦੀ ਐਵਾਰਡਜ਼ ਬਣ ਚੁੱਕੀ ਹੈ ਇਹ ਨਾਅਰਾ !ਆਉਣ ਵਾਲੇ ਸਮੇਂ ਵਿੱਚ ਲੋਕੀਂ ਇਹ ਇਤਿਹਾਸ ਪੜ੍ਹਨਗੇ ਕਿ ਕਿਸਾਨ ਅੰਦੋਲਨ ਕਿਸ ਤਰ੍ਹਾਂ ਤੇ ਕਿਉਂ ਸ਼ੁਰੂ ਹੋਇਆ ਤੇ ਇਸ ਵਿੱਚ ਸ਼ਹੀਦ ਹੋਣ ਵਾਲੇ ਕਿਸਾਨ ਮਜ਼ਦੂਰਾਂ ਦਾ ਨਾਂ ਸੁਨਹਿਰੀ ਅੱਖਰਾਂ ਵਿੱਚ ਛਾਪ ਦਿੱਤਾ ਜਾਵੇਗਾ !ਸਭ ਨੂੰ ਪਤਾ ਹੈ ਕਿ ਜੇ ਕਿਰਸਾਨੀ ਖ਼ਤਮ ਹੈ ਤਾਂ ਦੇਸ਼ ਖ਼ਤਮ ਹੋ ਜਾਵੇਗਾ ਫਿਰ ਇਨਸਾਨ ਚਾਹ ਕੇ ਵੀ ਜ਼ਿੰਦਗੀ ਵਿੱਚ ਨਵੀਂ ਪੁਲਾਂਘਾਂ ਨਹੀਂ ਪੁੱਟ ਸਕਦਾ !
ਕਿਸਾਨ ਆਪਣੇ ਖੇਤ ਨੂੰ ਮਾਂ ਦਾ ਦਰਜਾ ਦਿੰਦਾ ਹੈ ਤੇ ਜੇ ਮਾਵਾਂ ਹੀ ਨਾ ਹੋਣ ਤਾਂ ਪੁੱਤਾਂ ਦਾ ਵਜੂਦ ਤਾਂ ਆਪਣੇ ਆਪ ਹੀ ਖ਼ਤਮ ਹੋ ਜਾਵੇਗਾ !ਸਰਕਾਰ ਆਖਦੀ ਹੈ ਕਿ ਇਹ ਕਾਨੂੰਨ ਕਿਸਾਨਾਂ ਦੇ ਹੱਕ ਵਿੱਚ ਨਹੀਂ ਫਿਰ ਚ ਇਹ ਕਾਨੂੰਨ ਕਿਸਾਨਾਂ ਦੇ ਬਾਰੇ ਚੰਗੇ ਨੇ ਤਾਂ ਫਿਰ ਸਾਰਾ ਸੰਸਾਰ ਵੀ ਇਸ ਦੇ ਵਿਰੁੱਧ ਹੈ ਤਾਂ ਸਰਕਾਰ ਨੂੰ ਇਕ ਕਾਲੇ ਕਾਨੂੰਨ ਰੱਦ ਕਰ ਦੇਣੇ ਚਾਹੀਦੇ ਹਨ !ਭਾਰਤ ਇੱਕ ਲੋਕਤਾਂਤਰਿਕ ਦੇਸ਼ ਹੈ ਜੋ ਕਿ ਲੋਕਾਂ ਦੀ ਸਰਕਾਰ ਹੈ ਤੇ ਲੋਕਾਂ ਵਾਸਤੇ ਕੰਮ ਕਰਦੀ ਹੈ !
ਲੋਕਾਂ ਵਾਸਤੇ ਕੰਮ ਕਰਨਾ ਇਸ ਸਰਕਾਰ ਦਾ ਕਰਤੱਵ ਹੈ ਇਹ ਗੱਲ ਸਮੇਂ ਦੇ ਹਾਕਮਾਂ ਨੂੰ ਸਮਝ ਲੈਣੀ ਚਾਹੀਦੀ ਹੈ! ਜੋ ਚੀਜ਼ ਕਿਸਾਨਾਂ ਮਜ਼ਦੂਰਾਂ ਨੂੰ ਪਸੰਦ ਹੀ ਨਹੀਂ ਉਹ ਖਾਣਾ ਥਾਲੀ ਵਿੱਚ ਪਰੋਸਣ ਦਾ ਕੋਈ ਮਤਲਬ ਹੀ ਨਹੀਂ !ਕਿੰਨੇ ਮੀਂਹ ਹਨੇਰੀਆਂ ਕਿੰਨੀ ਗਰਮੀ ਤੇ ਸਰਦੀ ਆਪਣੇ ਪਿੰਡੇ ਤੇ ਹੰਢਾਉਣ ਵਾਲਾ ਕਿਸਾਨ ਕੁਦਰਤੀ ਤੌਰ ਤੇ ਰੱਬ ਨੇ ਮਜ਼ਬੂਤ ਬਣਾ ਕੇ ਭੇਜਿਆ ਹੈ !ਸੱਪਾਂ ਦੀਆਂ ਸਿਰੀਆਂ ਤੇ ਪੈਰ ਰੱਖ ਕੇ ਪੁੱਤਾਂ ਵਾਂਗ ਆਪਣੀ ਖੇਤੀ ਨੂੰ ਪਾਲਣ ਵਾਲਾ ਕਿਸਾਨ ਕਦੇ ਹਾਰ ਨਹੀਂ ਮੰਨ ਸਕਦਾ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿਣ ਵਾਲਾ ਕਿਸਾਨ ਕਦੇ ਪਿੱਛੇ ਮੁੜ ਕੇ ਨਹੀਂ ਦੇਖਦਾ ਸਗੋਂ ਮੁਸ਼ਕਿਲ ਰਸਤੇ ਵੀ ਹੱਸ ਕੇ ਪਾਰ ਕਰ ਜਾਂਦਾ ਹੈ !
ਦਿਨ ਰਾਤ ਮਿਹਨਤ ਕਰਨ ਵਾਲਾ ਮਿੱਟੀ ਵਿੱਚ ਮਿੱਟੀ ਹੋਣ ਵਾਲਾ ਕਿਰਤੀ ਕਿਵੇਂ ਸੜਕਾਂ ਤੇ ਰੁਲ ਰਿਹਾ ਹੈ ਕਿਵੇਂ ਸੜਕਾਂ ਤੇ ਰਹਿ ਕੇ ਵੀ ਆਪਣਾ ਪਰਿਵਾਰ ਤੇ ਕਿਰਸਾਨੀ ਬਚਾਈ ਬੈਠਾ ਹੈ!ਇਹ ਦੇਖ ਕੇ ਸਾਰਾ ਸੰਸਾਰ ਬਹੁਤ ਹੀ ਹੈਰਾਨ ਹੈ ਹੁਣ ਤਾਂ ਵਿਦੇਸ਼ਾਂ ਦੀਆਂ ਸਰਕਾਰਾਂ ਵੀ ਇਨ੍ਹਾਂ ਦੇ ਹੱਕ ਵਿੱਚ ਆ ਚੁੱਕੀਆਂ ਹਨ! ਕਿੰਨੀ ਸ਼ਿੱਦਤ ਨਾਲ ਸ਼ਹਿਰਾਂ ਦੇ ਲੋਕ ਵੀ ਕਿਸਾਨੀ ਸੰਘਰਸ਼ ਵਿਚ ਆ ਜੁੜੇ ਹਨ !ਹੁਣ ਇਹ ਅੰਦੋਲਨ ਕੇਵਲ ਪਿੰਡਾਂ ਦੇ ਕਿਸਾਨਾਂ ਦਾ ਹੀ ਨਹੀਂ ਸਗੋਂ ਜਨ ਅੰਦੋਲਨ ਬਣ ਚੁੱਕਾ ਹੈ ,ਸ਼ਾਇਦ ਇਹ ਸਦੀ ਦਾ ਸਭ ਤੋਂ ਵੱਡਾ ਸੰਘਰਸ਼ ਬਣ ਚੁੱਕਾ ਹੈ !ਇਹ ਅੰਦੋਲਨ ਵਿਆਪਕ ਹੋਵੇ ਵੀ ਕਿਉਂ ਨਾ ਇਹ ਸਾਡੀ ਜ਼ਮੀਨ ਤੇ ਜ਼ਮੀਰ ਦਾ ਸਵਾਲ ਜੋ ਹੈ !
ਸਰਵਜੀਤ ਕੌਰ ਪਨਾਗ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly