HOME ਇਤਿਹਾਸਕ ਗੁ: ਸ੍ਰੀ ਬੇਰ ਸਾਹਿਬ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ...

ਇਤਿਹਾਸਕ ਗੁ: ਸ੍ਰੀ ਬੇਰ ਸਾਹਿਬ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜੋਤੀ ਜੋਤਿ ਗੁਰਪੁਰਬ ਬੜੀ ਸ਼ਰਧਾ ਨਾਲ ਮਨਾਇਆ

3
ਸਮੂਹ ਅਖੰਡ ਪਾਠੀ ਸਿੰਘ ਵੈਲਫੇਅਰ ਸੁਸਾਇਟੀ ਵੱਲੋਂ ਸ੍ਰੀ ਅਖੰਡ ਪਾਠਾਂ ਦੇ ਭੋਗ ਉਪਰੰਤ ਲਗਾਏ ਵਿਸ਼ਾਲ ਲੰਗਰ 
ਕਪੂਰਥਲਾ,  (ਸਮਾਜ ਵੀਕਲੀ)  ( ਸੋਢੀ)– ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ  ਜੋਤੀ ਜੋਤਿ ਗੁਰਪੁਰਬ  ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਸਮੂਹ ਅਖੰਡ ਪਾਠੀ ਸਿੰਘ ਵੈਲਫੇਅਰ ਸੁਸਾਇਟੀ ਵੱਲੋਂ  ਸ਼੍ਰੋਮਣੀ ਕਮੇਟੀ ਤੇ ਗੁਰਦੁਆਰਾ ਬੇਰ ਸਾਹਿਬ ਦੇ ਸਟਾਫ ਦੇ ਸਹਿਯੋਗ ਨਾਲ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ।ਇਸ ਸਮੇ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਪਰਸੋ  ਤੋਂ ਆਰੰਭ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਬੜੀ ਸ਼ਰਧਾ ਨਾਲ ਪਾਏ ਗਏ । ਇਸ ਸਮੇ ਨੌਵੇਂ ਪਾਤਸ਼ਾਹ ਜੀ ਦੀ ਬਾਣੀ ਦੇ ਭੋਗ ਦੇ ਸਲੋਕ ਗਾ ਕੇ ਗ੍ਰੰਥੀ ਸਿੰਘ ਨੇ ਸਰਵਣ ਕਰਵਾਏ ਤੇ ਭੋਗ ਉਪਰੰਤ ਭਾਈ ਹਰਕੀਰਤ ਸਿੰਘ ਦੇ ਹਜੂਰੀ ਰਾਗੀ ਜਥੇ ਵੱਲੋਂ ਗੁਰਬਾਣੀ ਦਾ ਕੀਰਤਨ ਸਰਵਣ ਕਰਵਾਇਆ । ਇਸ ਉਪਰੰਤ ਗ੍ਰੰਥੀ ਸਿੰਘ ਸਾਹਿਬ ਗਿਆਨੀ ਅਵਤਾਰ ਸਿੰਘ ਨੱਲ ਨੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ । ਉਸਤੋਂ ਬਾਅਦ  ਗਿਆਨੀ ਸਤਨਾਮ ਸਿੰਘ ਹੈੱਡ ਗ੍ਰੰਥੀ ਗੁਰਦੁਆਰਾ ਬੇਰ ਸਾਹਿਬ ਨੇ ਪਾਵਨ ਹੁਕਮਨਾਮਾ ਸੁਣਾਇਆ ਤੇ ਸੰਗਤਾਂ ਨੂੰ ਕਥਾ ਸਰਵਣ ਕਰਵਾਈ । ਉਨ੍ਹਾਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਜੀਵਨ ਇਤਿਹਾਸ ਸੁਣਾਇਆ ਤੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਸੰਸਾਰ ਤੇ ਪ੍ਰਗਟ ਹੋਏ ਤੇ ਕਿੱਧਰੇ ਗਏ ਨਹੀ ਹਨ। ਉਨ੍ਹਾਂ ਆਪਣਾ ਸਰੀਰ ਰੂਪੀ ਚੋਲਾ ਤਿਆਗਣ ਤੋਂ ਪਹਿਲਾਂ ਆਪਣੀ ਜੋਤਿ ਦੂਸਰੀ ਪਾਤਸ਼ਾਹੀ ਸ੍ਰੀ ਗੁਰੂ ਅੰਗਦ ਦੇਵ ਵਿਚ ਟਿਕਾਈ । ਇਸੇ ਤਰ੍ਹਾਂ ਹੀ ਦਸ ਪਾਤਸ਼ਾਹੀਆਂ ਤੋਂ ਬਾਅਦ ਗੁਰਸ਼ਬਦ ਰੂਪੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਸਾਂ ਪਾਤਸ਼ਾਹੀਆਂ ਦੀ ਜੋਤਿ ਬਿਰਾਜਮਾਨ ਹੈ । ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰੂਪ’ ਚ ਹਮੇਸ਼ਾ ਲਈ ਪ੍ਰਤੱਖ ਹਾਜਰ ਨਾਜਰ ਹਨ । ਹੈੱਡ ਗ੍ਰੰਥੀ ਗਿਆਨੀ ਸਤਨਾਮ ਸਿੰਘ ਨੇ ਕਥਾ ਕਰਦੇ ਦੱਸਿਆ ਕਿ ਮਨੁੱਖਤਾ ਦੇ ਰਹਿਬਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨਨਕਾਣਾ ਸਾਹਿਬ (ਪਾਕਿਸਤਾਨ )ਵਿਖੇ ਪ੍ਰਗਟ ਹੋਏ ਤੇ 15 ਸਾਲ ਦੇ ਹੋਣ ਸਮੇਂ 1541 ਵਿਚ ਸਤਿਗੁਰੂ ਪਾਤਸ਼ਾਹ ਨੇ ਸੁਲਤਾਨਪੁਰ ਲੋਧੀ ਵਿਚ ਧਰਤੀ ਤੇ ਚਰਨ ਪਾਏ ਤੇ 1542 ਵਿਚ ਸੁਲਤਾਨਪੁਰ ਲੋਧੀ ਵਿਖੇ ਮੋਦੀਖਾਨੇ ਦਾ ਪ੍ਰਬੰਧ ਸੰਭਾਲਿਆ । ਇਸ ਉਪਰੰਤ 1544 ਵਿਚ ਸਤਿਗੁਰੂ ਜੀ ਦਾ ਵਿਆਹ ਜਗਤ ਮਾਤਾ ਸੁਲੱਖਣੀ ਜੀ ਨਾਲ ਬਟਾਲੇ ਵਿਖੇ ਹੋਇਆ ਸੀ ਤੇ ਵਿਆਹ ਤੋਂ 7 ਸਾਲ ਬਾਅਦ ਵੱਡਾ ਸਾਹਿਬਜ਼ਾਦਾ ਧੰਨ ਧੰਨ ਬਾਬਾ ਸ੍ਰੀ ਚੰਦ ਜੀ ਅਤੇ 9 ਸਾਲ ਬਾਅਦ ਛੋਟੇ ਸਾਹਿਬਜ਼ਾਦੇ ਬਾਬਾ ਲੱਖਮੀ ਦਾਸ ਜੀ ਗੁਰਦੁਆਰਾ ਸ੍ਰੀ ਗੁਰੂ ਕਾ ਬਾਗ ਦੇ ਅਸਥਾਨ ਵਿਖੇ ਪ੍ਰਗਟ ਹੋਏ । ਸਤਿਗੁਰੂ ਪਹਿਲੇ ਪਾਤਸ਼ਾਹ ਜੀ ਨੇ 28 ਸਾਲ ਦੀ ਉਮਰ ਵਿਚ ਮੋਦੀਖਾਨੇ ਦਾ ਪ੍ਰਬੰਧ ਤਿਆਗ ਦਿੱਤਾ ਤੇ ਉਪਰੰਤ ਤਪਦੇ ਸੜਦੇ ਸੰਸਾਰ ਨੂੰ ਠਾਰਨ ਲਈ ਉਦਾਸੀਆਂ ਆਰੰਭ ਕੀਤੀਆਂ । ਸਤਿਗੁਰੂ ਜੀ ਨੇ ਇੱਥੇ ਬੇਰੀ ਦੀ ਦਾਤਣ ਕਰਕੇ ਗੱਡ ਦਿੱਤੀ , ਜਿੱਥੇ ਅੱਜ ਵੀ ਸਦੀਆਂ ਪੁਰਾਣੀ ਹਰੀ ਭਰੀ ਬੇਰੀ ਸਾਹਿਬ ਸ਼ਸ਼ੋਬਿਤ ਹੈ ਤੇ ਰੋਜ਼ਾਨਾ ਸ਼ਰਧਾਲੂ ਦਰਸ਼ਨ ਕਰਕੇ ਜੀਵਨ ਸਫਲਾ ਕਰਦੇ ਹਨ ।ਉਨ੍ਹਾਂ ਹੋਰ ਦੱਸਿਆ ਕਿ ਸਤਿਗੁਰੂ ਜੀ ਨੇ ਇਸ ਨਗਰ ਵਿਚ ਹੀ ਪਾਵਨ ਮੂਲ ਮੰਤਰ ਤੇ ਗੁਰਮੰਤਰ ਦਾ ਜਾਪ ਕਰਦੇ ਹੋਏ ਧੁਰ ਕੀ ਬਾਣੀ ਦੀ ਆਰੰਭਤਾ ਤੇ ਕੀਰਤਨ ਦੀ ਦਾਤ ਬਖਸ਼ੀ । ਗੁਰਮਤਿ ਸਮਾਗਮ ਦੇ ਅੰਤ ਵਿਚ ਸਮੂਹ ਅਖੰਡ ਪਾਠੀ ਸਿੰਘਾਂ ਦੀ ਨਵੀਂ ਬਣੀ ਅਖੰਡ ਪਾਠੀ ਸਿੰਘ ਵੈਲਫੇਅਰ ਸੋਸਾਇਟੀ ਗੁ. ਬੇਰ ਸਾਹਿਬ ਦੇ ਪ੍ਰਧਾਨ ਭਾਈ ਨਿਸ਼ਾਨ ਸਿੰਘ ਪੰਨਗੋਟਾ ਤੇ ਭਾਈ ਹਰਚਰਨ ਸਿੰਘ ਨਵਾਂ ਨੇ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਮੈਨੇਜਰ ਸ. ਅਵਤਾਰ ਸਿੰਘ , ਹੈੱਡ ਗ੍ਰੰਥੀ ਗਿਆਨੀ ਸਤਨਾਮ ਸਿੰਘ ਤੇ ਗੁਰਦੁਆਰਾ ਬੇਰ ਸਾਹਿਬ ਦੇ ਅਖੰਡ ਪਾਠਾਂ ਇੰਚਾਰਜ ਦਿਲਬਾਗ ਸਿੰਘ , ਸਹਾਇਕ ਇੰਚਾਰਜ  ਸੁਖਵਿੰਦਰ ਸਿੰਘ ਬਘੇਲੇਵਾਲਾ, ਅੰਮ੍ਰਿਤਪਾਲ ਸਿੰਘ ਦਾ ਯਾਦਗਾਰੀ ਤਸਵੀਰ ਭੇਂਟ ਕਰਕੇ ਵਿਸ਼ੇਸ਼ ਸਨਮਾਨ ਕੀਤਾ । ਉਪਰੰਤ ਗੁਰਦੁਆਰਾ ਬੇਰ ਸਾਹਿਬ ਦੇ ਮੈਨੇਜਰ ਅਵਤਾਰ ਸਿੰਘ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਖੰਡ ਪਾਠੀ ਸਿੰਘਾਂ ਦੀ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਭਾਈ ਨਿਸ਼ਾਨ ਸਿੰਘ ਪਨਗੋਟਾ , ਭਾਈ ਹਰਚਰਨ ਸਿੰਘ ਨਵਾਂ ਤੇ ਹੋਰ ਆਗੂ ਅਖੰਡ ਪਾਠੀ ਸਿੰਘਾਂ ਦਾ ਸਨਮਾਨ ਸਿਰੋਪਾਓ ਦੇ ਕੇ ਕੀਤਾ ਤੇ ਗੁਰਮਤਿ ਸਮਾਗਮ ਲਈ ਪਾਏ ਯੋਗਦਾਨ ਲਈ ਧੰਨਵਾਦ ਕੀਤਾ ।  ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਜੋਤੀ ਜੋਤਿ ਪੁਰਬ ਹੋਣ ਕਾਰਨ ਅਤੇ ਅੱਜ ਸ਼ੰਗਰਾਂਦ ਦਾ ਦਿਹਾੜਾ ਹੋਣ ਕਰਕੇ ਪੂਰਾ ਦਿਨ ਤੇ ਰਾਤ ਹਜਾਰਾਂ ਸੰਗਤਾਂ ਦੂਰ ਦੁਰਾਡੇ ਤੋਂ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪੁੱਜੀਆਂ ।ਸੰਗਤਾਂ ਸਦੀਆਂ ਪੁਰਾਣੀ ਪਾਵਨ ਬੇਰੀ ਸਾਹਿਬ ਦੇ ਦਰਸ਼ਨ ਕੀਤੇ ਤੇ ਸਤਿਗੁਰੂ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਪ੍ਰਣਾਮ ਕੀਤਾ ।ਇਸ ਸਮੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਮੈਨੇਜਰ ਅਵਤਾਰ ਸਿੰਘ ਦੀ ਅਗਵਾਈ ਹੇਠਾਂ ਸਮੂਹ ਅਖੰਡ ਪਾਠੀ ਸਿੰਘ ਵੈਲਫੇਅਰ ਸੋਸਾਇਟੀ ਵੱਲੋਂ ਮਿਲ ਕੇ ਪ੍ਰਧਾਨ ਭਾਈ ਨਿਸ਼ਾਨ ਸਿੰਘ ਪੰਨਗੋਟਾ ਤੇ ਲੰਗਰ ਇੰਚਾਰਜ ਭਾਈ ਉਕਾਰ ਸਿੰਘ ਦੀ ਦੇਖ ਰੇਖ ਹੇਠਾਂ ਸੰਗਤਾਂ ਲਈ ਪੂਰਾ ਦਿਨ ਦੇਸੀ ਘਿਉ ਦੀਆਂ ਜਲੇਬੀਆਂ, ਖੀਰ-ਕੜਾਹ , ਮਟਰ ਪਨੀਰ ਤੇ ਹੋਰ ਸ਼ਾਹੀ ਪਕਵਾਨਾਂ ਦੇ ਅਤੁੱਟ ਲੰਗਰ ਲਗਾਏ ਗਏ । ਸਵੇਰ ਤੋਂ ਹੀ ਵੱਡੀ ਗਿਣਤੀ ਸ਼ਰਧਾਲੂ ਬੀਬੀਆਂ ਨੇ ਵਾਹਿਗੁਰੂ ਸਿਮਰਨ ਕਰਦੇ ਹੋਏ ਪ੍ਰਸ਼ਾਦੇ ਬਣਾਉਣ ਦੀ ਸੇਵਾ ਕੀਤੀ ਤੇ ਹਲਵਾਈਆਂ ਵੱਲੋਂ ਜਲੇਬੀਆਂ ਤਿਆਰ ਕੀਤੀਆਂ । ਗੁਰਦੁਆਰਾ ਬੇਰ ਸਾਹਿਬ ਦੇ ਪੱਕੇ ਹਲਵਾਈਆਂ ਵੱਲੋਂ ਸੰਗਤਾਂ ਲਈ ਚਾਹ- ਪਕੌੜੇ ਵੀ ਤਿਆਰ ਕਰਕੇ ਛਕਾਏ । ਇਸ ਸਮੇਂ ਸਮਾਗਮ ਵਿਚ ਗੁਰਦੁਆਰਾ ਬੇਰ ਸਾਹਿਬ ਦੇ ਐਡੀਸ਼ਨਲ ਮੈਨੇਜਰ ਗੁਰਪ੍ਰੀਤ ਸਿੰਘ , ਅਕਾਉਟੈਟ ਜਰਨੈਲ ਸਿੰਘ ਭੁੱਲਰ,ਸੁਖਦੇਵ ਸਿੰਘ ਸ਼ਹਿਰੀ, ਸਪਿੰਦਰਪਾਲ ਸਿੰਘ , ਨਿਰਮਲ ਸਿੰਘ ,ਸੁਰਜੀਤ ਸਿੰਘ, ਸੁਖਜਿੰਦਰ ਸਿੰਘ ਸੁਲਤਾਨਪੁਰੀ , ਮਨਜਿੰਦਰ ਸਿੰਘ,ਗਿਆਨੀ ਹਰਜਿੰਦਰ ਸਿੰਘ ਚੰਡੀਗੜ੍ਹ , ਭਾਈ ਹਰਪ੍ਰੀਤ ਸਿੰਘ ਰਿਕਾਰਡ ਕੀਪਰ ,  ਭਾਈ ਦਿਆਲ ਸਿੰਘ ਲੋਹੀਆਂ ਰਾਗੀ, ਨੰਬਰਦਾਰ ਸੁਰਿੰਦਰਪਾਲ ਸਿੰਘ ਸੋਢੀ ਪ੍ਰਧਾਨ ਦਿ ਵਰਕਿੰਗ ਜਰਨਲਿਸਟ ਐਸੋਸੀਏਸ਼ਨ , ਭਾਈ ਜਗਜੀਤ ਸਿੰਘ ਆਨੰਦ, ਭਾਈ ਨਿਸ਼ਾਨ ਸਿੰਘ ,ਭਾਈ ਸੁਰਜੀਤ ਸਿੰਘ , ਭਾਈ ਨਵਜੋਤ ਸਿੰਘ ਸੋਨੂੰ , ਭਾਈ ਕਰਨਜੀਤ ਸਿੰਘ ਆਹਲੀ ਕਥਾ ਵਾਚਕ , ਭਾਈ ਦਿਲਬਾਗ ਸਿੰਘ ,ਭਾਈ ਕਸ਼ਮੀਰ ਸਿੰਘ ਗ੍ਰੰਥੀ , ਭਾਈ ਸਰਵਣ ਸਿੰਘ ਚੱਕਾ, ਭਾਈ ਉਕਾਰ ਸਿੰਘ ਲੰਗਰ ਇੰਚਾਰਜ , ਭਾਈ ਜਗਜੀਤ ਸਿੰਘ , ਭਾਈ ਪੂਰਨ ਸਿੰਘ ਸ਼ਾਹਵਾਲਾ, ਪਵਨਦੀਪ ਸਿੰਘ ਮੁੱਖ ਰਿਕਾਰਡ ਕੀਪਰ, ਬਲਦੇਵ ਸਿੰਘ ਰਿਟਾ. ਗੁਰਦੁਆਰਾ ਇੰਸਪੈਕਟਰ , ਸੁਖਜਿੰਦਰ ਸਿੰਘ ਭਗਤਪੁਰ, ਭਾਈ ਨਿਰਮਲ ਸਿੰਘ , ਭਾਈ ਲਾਲ ਸਿੰਘ , ਭਾਈ ਸੁਖਚੈਨ ਸਿੰਘ , ਭਾਈ ਪ੍ਰੀਤਮ ਸਿੰਘ , ਭਾਈ ਲਖਵਿੰਦਰ ਸਿੰਘ , ਭਾਈ ਕੁਲਵਿੰਦਰ ਸਿੰਘ , ਭਾਈ ਇੰਦਰਜੀਤ ਸਿੰਘ , ਸਰਬਜੀਤ ਸਿੰਘ ਗਿੱਲਾਂ , ਗੁਰਪ੍ਰੀਤ  ਸਿੰਘ ਦੋਦੇ, ਗੁਰਦੇਵ ਸਿੰਘ ਸ਼ੇਰਪੁਰੀ, ਬਲਵੰਤ ਸਿੰਘ ਲੁਧਿਆਣਾ , ਪਰਮਜੀਤ ਸਿੰਘ ਭੈਲ, ਪ੍ਰਗਟ ਸਿੰਘ ਸ਼ਾਹਵਾਲਾ, ਰਣਜੀਤ ਸਿੰਘ ਰਾਗੀ, ਤਰਸੇਮ ਸਿੰਘ ਸੁਲਤਾਨਪੁਰੀ , ਕਰਨੈਲ ਸਿੰਘ ਸ਼ੇਰਪੁਰੀ ਤੇ ਹੋਰ ਹਜਾਰਾਂ ਸੰਗਤਾਂ ਸ਼ਿਰਕਤ ਕੀਤੀ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਕਾਰਡਿਫ ਚ ਕਾਰਵਾਈ ਗਈ11ਵੀਂ ਯੂ.ਕੇ ਨੈਸ਼ਨਲ ਗੱਤਕਾ ਚੈਂਪੀਅਨਸ਼ਿਪ
Next articleਹੁਣ ਪੰਜਾਬ ‘ਚ ਕਾਂਗਰਸ ਪਾਰਟੀ ਦੀ ਸਰਕਾਰ ਬਣਾਉਣ ਲਈ ਲੋਕ ਉਤਾਵਲੇ – ਭਜਨ ਲਾਲ ਜਾਟਵ