HOME ਇਤਿਹਾਸਿਕ ਗੁਰਦੁਆਰਾ ਸਾਹਿਬ ਪਾਤਸ਼ਾਹੀ ਸੱਤਵੀਂ ਹਰੀਆਂ ਵੇਲਾਂ ਵਿਖੇ ਸਾਥੀਆਂ ਸਮੇਤ ਨੱਤਮਸਤਕ...

ਇਤਿਹਾਸਿਕ ਗੁਰਦੁਆਰਾ ਸਾਹਿਬ ਪਾਤਸ਼ਾਹੀ ਸੱਤਵੀਂ ਹਰੀਆਂ ਵੇਲਾਂ ਵਿਖੇ ਸਾਥੀਆਂ ਸਮੇਤ ਨੱਤਮਸਤਕ ਹੋਏ ਲਾਲੀ ਬਾਜਵਾ

3
ਫੋਟੋ ਅਜਮੇਰ ਦੀਵਾਨਾ

ਹੁਸ਼ਿਆਰਪੁਰ   (ਸਮਾਜ ਵੀਕਲੀ)   ( ਤਰਸੇਮ ਦੀਵਾਨਾ )  ਸ਼੍ਰੋਮਣੀ ਅਕਾਲੀ ਦਲ ਵੱਲੋਂ ਜਥੇਦਾਰ ਜਤਿੰਦਰ ਸਿੰਘ ਲਾਲੀ ਬਾਜਵਾ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਦਾ ਮੈਂਬਰ ਅਤੇ ਹੁਸ਼ਿਆਰਪੁਰ ਜ਼ਿਲ੍ਹਾ ਪ੍ਰਧਾਨ ਸ਼ਹਿਰੀ ਬਣਾਏ ਜਾਣ ‘ਤੇ ਪਰਮਾਤਮਾ ਦਾ ਸ਼ੁਕਰਾਨਾ ਕਰਨ ਵਾਸਤੇ ਅੱਜ ਜਤਿੰਦਰ ਸਿੰਘ ਲਾਲੀ ਬਾਜਵਾ ਆਪਣੇ ਸਾਥੀਆਂ ਸਮੇਤ ਗੁਰਦੁਆਰਾ ਹਰੀਆਂ ਵੇਲਾਂ ਪਾਤਸ਼ਾਹੀ ਸੱਤਵੀਂ ਵਿਖੇ ਨੱਤਮਸਤਕ ਹੋਣ ਲਈ ਪਹੁੰਚੇ। ਇਸ ਮੌਕੇ ਮਿਸਲ ਸ਼ਹੀਦਾਂ ਤਰਨਾ ਦਲ ਹਰੀਆਂ ਬੇਲਾਂ ਦੇ ਜਥੇਦਾਰ ਸਿੰਘ ਸਾਹਿਬ ਜਥੇਦਾਰ ਸੰਤ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵਾਲਿਆਂ ਨੇ ਜਤਿੰਦਰ ਸਿੰਘ ਲਾਲੀ ਬਾਜਵਾ ਨੂੰ ਗੁਰੂ ਘਰ ਵੱਲੋਂ ਸਿਰੋਪਾ ਦੇ ਕੇ ਸਨਮਾਨਿਤ ਕੀਤਾ ਅਤੇ ਚੜਦੀ ਕਲਾ ਦਾ ਆਸ਼ੀਰਵਾਦ ਦਿੰਦੇ ਹੋਏ ਜਤਿੰਦਰ ਸਿੰਘ ਲਾਲੀ ਬਾਜਵਾ ਨੂੰ ਗੁਰ ਮਰਿਆਦਾ ਅਨੁਸਾਰ ਪੰਥ ਅਤੇ ਸਮਾਜ ਦੀ ਸੇਵਾ ਕਰਨ ਵਾਸਤੇ ਕਿਹਾ। ਇਸ ਮੌਕੇ ਜਤਿੰਦਰ ਸਿੰਘ ਲਾਲੀ ਬਾਜਵਾ ਨੇ ਕਿਹਾ ਕਿ ਉਹ ਮਿਲੀ ਜਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣ ਲਈ ਹਮੇਸ਼ਾ ਯਤਨਸ਼ੀਲ ਰਹਿਣਗੇ। ਇਸ ਮੌਕੇ ਬੀਬੀ ਯਸ਼ਪਾਲ ਕੌਰ ਹਰੀਆਂ ਵੇਲਾਂ, ਅਕਾਲੀ ਆਗੂ ਨਿਰਮਲ ਸਿੰਘ ਭੀਲੋਵਾਲ, ਦਵਿੰਦਰ ਸਿੰਘ ਬੈਂਸ, ਕੁਲਦੀਪ ਸਿੰਘ ਬੱਬੂ ਬਜਵਾੜਾ, ਪਰਮਜੀਤ ਸਿੰਘ ਰੱਕੜ, ਰਵਿੰਦਰਪਾਲ ਸਿੰਘ ਮਿੰਟੂ , , ਜਪਿੰਦਰਪਾਲ ਸਿੰਘ ,ਰਾਣਾ ਰਣਬੀਰ ਸਿੰਘ, ਹਰਿੰਦਰ ਸਿੰਘ ਝਿੰਗੜ, ਗੁਰਪ੍ਰੀਤ ਸਿੰਘ ਕੋਹਲੀ, ਸੰਤਵੀਰ ਸਿੰਘ, ਗਗਨਦੀਪ ਜਿਆਣ, ਐਡਵੋਕੇਟ ਸ਼ਮਸ਼ੇਰ ਸਿੰਘ ਭਾਰਦਵਾਜ , ਅਮਰਜੀਤ ਸਿੰਘ ਜਾਗਣੀਵਾਲ, ਸੁਖਜਿੰਦਰ ਸਿੰਘ, ਨਵਜੋਤ ਜੋਤੀ ਲਖਵਿੰਦਰ ਸਿੰਘ ਠੱਕਰ, ਕਿਰਪਾਲ ਸਿੰਘ ਗੇਰਾ ਸਮੇਤ ਹੋਰ ਵੀ ਅਕਾਲੀ ਆਗੂ ਅਤੇ ਵਰਕਰ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleUK–India Lottery Visa: A Golden Opportunity for Our Youth!
Next articleਅਸੀਂ ਉੱਤਰੀ ਭਾਰਤ ਦੇ ਹੁਸ਼ਿਆਰਪੁਰ ਦੇ ਮਸ਼ਹੂਰ ਦੁਸਹਿਰੇ ‘ਤੇ ਜਜ਼ੀਆ ਟੈਕਸ ਨਹੀਂ ਲਗਾਉਣ ਦੇਵਾਂਗੇ: ਤਲਵਾੜ