ਉਸਦੀ ਦੀਦ 

ਸੋਨੂੰ ਮੰਗਲ਼ੀ

(ਸਮਾਜ ਵੀਕਲੀ)

ਉਸਦੀ ਦੀਦ ਦੀ ਖਾਤਰ ਜਾਂਦਾ ਮਰਿਆ ਏ
ਤਾਂਹੀ ਤੇ ਦਿਲ ਰਹਿੰਦਾ ਭਰਿਆ ਭਰਿਆ ਏ
ਨੈਣਾ ਵਾਲ਼ਾ ਕੱਚਾ ਕੋਠਾ ਚੋਣ ਡਿਆ
ਯਾਦ ਦਾ ਬੱਦਲ ਐਨਾਂ ਜੋਰੀਂ ਵਰਿਆ ਏ
ਉਸ ਕਮਲ਼ੀ ਨੂੰ ਕੋਈ ਖ਼ਬਰ ਤੇ ਸਾਰ ਨਹੀਂ
ਜਿਸ ਦੇ ਪਿੱਛੇ  ਮੈਂ ਐਨਾਂ ਕੁਝ ਜਰਿਆ ਏ
ਖਵਾਹਿਸ਼ ਰੱਖੀ ਸਾਰੀ ਦੁਨੀਆਂ ਜਿੱਤਣ ਦੀ
ਐ ਪਰ ਉਹਦੇ ਅੱਗੇ ਸਭ ਕੁਝ ਹਰਿਆ ਏ
ਕੈਸੀ ਘੁੰਮਣ ਘੇਰੀ ਦੇ ਵਿਚ ਫਸ ਗਏ ਹਾਂ
‘ਨ ਡੁੱਬ ਹੋਵੇ, ‘ਨਾ ਹੀ ਜਾਂਦਾ ਤਰਿਆ ਏ
ਕੋਈ ਜਾਕੇ ਕਹਿ ਦਿਓ ” ਮੰਗਲ਼ੀ ਵਾਲ਼ੇ ਨੂੰ “
ਤੇਰੇ ਵਾਜੋਂ “ਸੋਨੂੰ ” ਜਾਂਦਾ ਮਰਿਆ ਏ
ਲੇਖਕ : ਸੋਨੂੰ ਮੰਗਲ਼ੀ
ਪਿੰਡ ਮੰਗਲ਼ੀ ਟਾਂਡਾ
ਲੁਧਿਆਣਾ
ਫੋਨ : 8194958011

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleਮਿਕਸ ਵੈਜੀਟੇਬਲ
Next articleਫਰੀਦਕੋਟ ਹਲਕੇ ਦੇ ਕਲਾਕਾਰਾਂ ਸਹਿਤਕਾਰਾਂ ਨਾਲ ਸੂਬਾ ਪ੍ਰਧਾਨ ਭੋਲਾ ਯਮਲਾ ਨੇ ਕੀਤੀ ਅਹਿਮ ਮੀਟਿੰਗ