*ਹਿਜ਼ ਐਕਸੀਲੈਂਟ ਇੰਸਟੀਚਿਊਟ ਦੀ ਚਾਰੇ ਪਾਸੇ ਹੋ ਰਹੀ ਹੈ ਖੂਬ ਚਰਚਾ*
ਹੁਸ਼ਿਆਰਪੁਰ (ਸਮਾਜ ਵੀਕਲੀ) ( ਤਰਸੇਮ ਦੀਵਾਨਾ ) “ਹਿਜ਼ ਐਕਸੀਲੈੈਂਟ ਇੰਸਟੀਚਿਊਟ” ਦੀ ਵਿਦਿਆਰਥਣ ਦੀਕਸ਼ਾ ਨੇ ਦੇਸ਼ ਦੀ ਸਭ ਤੋਂ ਵੱਡੀ ਪ੍ਰੀਖਿਆ ਆਈ.ਆਈ.ਟੀ. ਐਡਵਾਂਸ ਵਿੱਚ 274ਵਾਂ ਰੈਂਕ ਹਾਸਿਲ ਕਰਕੇ “ਹਿਜ਼ ਐਕਸੀਲੈੈਂਟ ਇੰਸਟੀਚਿਊਟ” ਅਤੇ ਆਪਣੇ ਮਾਤਾ ਪਿਤਾ ਦਾ ਨਾਮ ਪੂਰੇ ਭਾਰਤ ਵਿੱਚ ਨਾਮ ਰੌਸ਼ਨ ਕੀਤਾ ਹੈ। ਇਸ ਸਬੰਧੀ “ਹਿਜ਼ ਐਕਸੀਲੈੈਂਟ ਇੰਸਟੀਚਿਊਟ” ਦੇ ਐਮਡੀ ਡਾ. ਆਸ਼ੀਸ਼ ਸਰੀਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ “ਹਿਜ਼ ਐਕਸੀਲੈੈਂਟ ਇੰਸਟੀਚਿਊਟ” ਦੀ ਵਿਦਿਆਰਥਣ ਦੀਕਸ਼ਾ ਨੂੰ ਇਸ ਰੈਂਕ ਦੇ ਕਾਰਨ ਭਾਰਤ ਵਿੱਚ ਤੀਸਰੇ ਸਭ ਤੋਂ ਵੱਡੇ ਸੰਸਥਾਨ ਆਈ.ਆਈ.ਟੀ. ਕਾਨਪੁਰ ਵਿਖੇ ਕੰਪਿਊਟਰ ਸਾਇੰਸ ਵਿੱਚ ਦਾਖਲਾ ਮਿਲਿਆ ਹੈ । ਇਸ ਮੌਕੇ ਤੇ ਦੀਕਸ਼ਾ ਨੇ ਆਪਣੇ ਅਧਿਆਪਕਾਂ,ਮਾਤਾ-ਪਿਤਾ ਅਤੇ ਖਾਸਕਰ ਹਿਜ਼ ਐਕਸੀਲੈਂਟ ਇੰਸਟੀਚਿਊਟ ਦੇ ਐਮਡੀ ਡਾ ਆਸ਼ੀਸ਼ ਸ਼ਰੀਨ ਦਾ ਧੰਨਵਾਦ ਕਰਦਿਆਂ ਹਿਜ ਐਕਸੀਲੈਂਟ ਇੰਸਟੀਚਿਊਟ ਵਿੱਚ ਸਿੱਖਿਆ ਪ੍ਰਾਪਤ ਕਰ ਰਹੇ ਬਾਕੀ ਵਿਦਿਆਰਥੀਆਂ ਨੂੰ ਵੀ ਪੜ੍ਹਾਈ ਦੇ ਲਈ ਪ੍ਰੇਰਿਤ ਕੀਤਾ। ਐਮਡੀ ਆਸ਼ੀਸ਼ ਸਰੀਨ ਨੇ ਦੱਸਿਆ ਕਿ ਦੀਕਸ਼ਾ ਨੇ ਆਈ.ਆਈ.ਟੀ. ਮੇਨ ਵਿਚੋਂ ਵੀ 99.5 ਪਰਸਨਟਾਈਲ ਹਾਸਲ ਕੀਤਾ ਸੀ। ਇਸ ਮੌਕੇ ਤੇ ਹਿਜ਼ ਐਕਸੀਲੈਂਟ ਇੰਸਟੀਚਿਊਟ ਦੇ ਐਮ.ਡੀ. ਡਾ. ਆਸ਼ੀਸ਼ ਸਰੀਨ ਨੇ ਕਿਹਾ ਕਿ ਇਹ ਜ਼ਿਲ੍ਹੇ ਦੇ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਇੱਥੋਂ ਦੇ ਵਿਦਿਆਰਥੀ ਐਨੇ ਪ੍ਰਤੀਸ਼ਠਾਵਾਨ ਸੰਸਥਾਨ ਦੇ ਲਈ ਸਿਲੈਕਟ ਹੋ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇਹ ਸਭ ਦੇ ਸਾਂਝੇ ਯਤਨਾ ਦਾ ਪ੍ਰਤੀਫਲ ਹੈ ਜਿਸ ਵਿੱਚ ਇੰਸਟੀਚਿਊਟ, ਦੇ ਅਧਿਆਪਕਾਂ ਦੀ ਮਿਹਨਤ ਅਤੇ ਵਿਦਿਆਰਥੀਆਂ ਦੇ ਮਾਤਾ-ਪਿਤਾ ਦਾ ਆਸ਼ੀਰਵਾਦ ਸ਼ਾਮਿਲ ਹੁੰਦਾ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



