ਉਹਦੀ ਰਚਨਾ ਤੇ ਗੀਤ

ਗੁਰਮੀਤ ਡੁਮਾਣਾ
(ਸਮਾਜ ਵੀਕਲੀ) 
ਪੋਹ ਦੇ ਮਹੀਨੇ ਕੀ ਹੋਇਆ ਸੀ ਕਿੱਸੇ ਕਵੀ ਸਣਾਉਂਦੇ
ਉਹਦੀ ਰਚਨਾ ਤੇ ਗੀਤ ਵਿਚਾਰੇ ਹਰ ਸਾਲ ਨੇ ਗਾਉਂਦੇ
ਖ਼ੁਦ ਮੀਟ ਸ਼ਰਾਬ ਤੇ ਆਂਡੇ ਖਾਂਦੇ ਕਿਸੇ ਗੱਲੋਂ ਨਹੀਂ ਡਰਦੇ
ਕਰਨ ਕਮਾਈ ਦੀਵਾਨ ਸਜਾਕੇ ਠੰਢ ਚ ਠੁਰ ਠੁਰ ਕਰਦੇ
ਮੋਹ ਮਾਇਆ ਤੋਂ ਦੂਰ ਰਹਿਣ ਲਈ ਹਰ ਗੱਲ ਇਹ ਸਮਝਾਉਂਦੇ
ਉਹਦੀ ਰਚਨਾ ਤੇ ਗੀਤ ਵਿਚਾਰੇ ਹਰ ਸਾਲ ਨੇ ਗਾਉਂਦੇ
ਲੋਕਾਂ ਨੂੰ ਸਭ ਗਿਆਨ ਵੰਡਦੇ ਆਪ ਗਿਆਨ ਤੋਂ ਵਾਂਝੇ
ਪੀਰ ਪੈਗੰਬਰ ਗੁਰੂ ਦੋਸਤੋ ਆਖ਼ਣ ਆਪਣੇ ਸਾਂਝੇ
ਧਰਮ ਪਰਿਵਰਤਨ ਕਰਨ ਵਾਸਤੇ ਕਿਹੜੇ ਕਿਹਨੂੰ ਅਕਸਾਉਦੇ
ਉਹਦੀ ਰਚਨਾ ਤੇ ਗੀਤ ਵਿਚਾਰੇ ਹਰ ਸਾਲ ਨੇ ਗਾਉਂਦੇ
ਡਰਿਆ ਹੋਇਆ ਆਮ ਆਦਮੀ ਪੱਬ ਸੋਚ ਸੋਚ ਕੇ ਧਰਦਾ
ਗੁਰਮੀਤ ਡਮਾਣੇ ਵਾਲਾ ਸੱਚੀ ਗੱਲ ਲਿਖਣ ਤੋਂ ਡਰਦਾ
ਝੂਠ ਦਾ ਅੱਜ ਕੱਲ੍ਹ ਬੋਲ ਬਾਲਾ ਹੈ ਤੇ ਝੂਠੇ ਪਾਠ ਪੜ੍ਹਾਉਂਦੇ
ਉਹਦੀ ਰਚਨਾ ਤੇ ਗੀਤ ਵਿਚਾਰੇ ਹਰ ਸਾਲ ਨੇ ਗਾਉਂਦੇ
ਸ਼ਹੀਦੀ ਦਿਹਾੜੇ ਚਲਦੇ ਪਏ ਸਾਰੇ ਸੋਗ ਮਨਾਈਏ
ਇਹ ਗੱਲ ਬੱਸ ਲੋਕਾਂ ਨੂੰ ਕਹਿਣੀ ਘਰ ਵੰਨ ਸਵੰਨਾ ਖਾਈਏ
ਧਰਮਾਂ ਦੀ ਆੜ੍ਹ ਚ ਬਹੁਤੇ ਲੋਕੀਂ, ਲੋਕਾਂ ਤੇ ਕਹਿਰ ਨੇ ਢਾਉਂਦੇ
ਉਹਦੀ ਰਚਨਾ ਤੇ ਗੀਤ ਵਿਚਾਰੇ ਹਰ ਸਾਲ ਨੇ ਗਾਉਂਦੇ
ਗੁਰਮੀਤ ਡੁਮਾਣਾ
ਲੋਹੀਆਂ ਖਾਸ ਜਲੰਧਰ
Previous article* ਪੱਖਪਾਤ ਅਤੇ ਹਨੇਰ *
Next article30 ਦੇ ਪੰਜਾਬ ਬੰਦ ਨੂੰ ਸਫ਼ਲ ਬਣਾਉਣ ਨਾਲ ਗੂੰਗੀ ਬੋਲੀਂ ਸਰਕਾਰ ਦੇ ਕੰਨਾਂ ਤੱਕ ਆਵਾਜ਼ ਪਹੁੰਚਾਈ ਜਾ ਸਕਦੀ ਹੈ – ਸਰਦੂਲ ਸਿੰਘ ਥਿੰਦ