ਹੀਰਾ ਇੰਟਰਨੈਸ਼ਨਲ ਗਰੁੱਪ ਵੱਲੋਂ ਅਮਰਗੜ੍ਹ ਚ 23ਵਾਂ ਦੁਸਹਿਰਾ ਮੇਲਾ ਕਰਵਾਇਆ ਗਿਆ

ਅਮਰਗੜ੍ਹ-(ਸਮਾਜ ਵੀਕਲੀ) ( ਗੁਰਜੰਟ ਸਿੰਘ ਢਢੋਗਲ) ਹੀਰਾ ਇੰਟਰਨੈਸ਼ਨਲ ਗਰੁੱਪ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 23ਵਾਂ ਦੁਸਹਿਰਾ ਮੇਲਾ ਕਰਵਾਇਆ ਗਿਆ,ਜਿਸ ਵਿੱਚ ਕਈ ਨਾਮੀ ਕਲਾਕਾਰਾਂ ਨੇ ਆਪਣੇ ਗੀਤਾਂ ਰਾਹੀਂ ਪਹੁੰਚੇ ਸਰੋਤਿਆਂ ਦਾ ਮਨੋਰੰਜਨ ਕੀਤਾ। ਇਸ ਮੇਲੇ ਵਿੱਚ ਆਈਆਂ ਸ਼ਖਸ਼ੀਅਤਾਂ ਦਾ ਹੀਰਾ ਗਰੁੱਪ ਵੱਲੋਂ ਨਿੱਘਾ ਸਵਾਗਤ ਅਤੇ ਸਨਮਾਨ ਕੀਤਾ ਗਿਆ।*ਹੀਰਾ ਇੰਟਰਨੈਸ਼ਨਲ ਗਰੁੱਪ ਅਮਰਗੜ੍ਹ ਵਲੋਂ ਕਰਵਾਏ ਗਏ 23ਵੇਂ ਦੁਸਹਿਰੇ ਮੇਲੇ ਵਿਚ ਕੈਬਨਿਟ ਮੰਤਰੀ ਸੌਂਦ/ਡੀ.ਆਈ.ਜੀ. ਮਨਦੀਪ ਸਿੰਘ ਸਿੱਧੂ/ ਸ ਗਗਨ ਅਜੀਤ ਸਿੰਘ ਐਸ.ਐਸ.ਪੀ ਮਲੇਰਕੋਟਲਾ/ਸ਼ੇਖ ਮੋਜ਼ਰਕੀ/ਦਿਗਵਿਜੇ ਸਿੰਘ ਚੌਟਾਲਾ/ਦਲਬੀਰ ਸਿੰਘ ਗੋਲਡੀ ਆਦਿ ਨੇ ਕੀਤੀ। ਇਸ ਤੋਂ ਇਲਾਵਾ ਦਿਲਪ੍ਰੀਤ ਢਿੱਲੋਂ/ਸੁਰਜੀਤ ਖ਼ਾਨ/ਹੌਬੀ ਧਾਲੀਵਾਲ/ ਬਲਜੀਤ ਜੌਹਲ/ਬੇਗਮ/ਜ਼ਾਫਰ ਆਦਿ ਕਲਾਕਾਰਾਂ ਵੱਲੋਂ ਆਪਣੀ ਕਲਾ ਦੇ ਜੌਹਰ ਦਿਖਾਏ ਗਏ ਜਿਸ ਦਾ ਸਰੋਤਿਆਂ ਨੇ ਖੂਬ ਆਨੰਦ ਮਾਣਿਆਂ।ਇਕੱਠ ਇਨ੍ਹਾਂ ਜਿਆਦਾ ਸੀ ਕਿ ਲੋਕਾਂ ਨੂੰ ਪੈਰ ਧਰਨ ਲਈ ਜਗ੍ਹਾ ਵੀ ਨਹੀਂ ਬਚੀ ਸੀ।ਇਸ ਮੌਕੇ ਹੀਰਾ ਇੰਟਰਨੈਸ਼ਨਲ ਗਰੁੱਪ ਦੇ ਓਨਰ ਹੀਰਾ ਸਿੰਘ ਵੱਲੋਂ ਆਈਆਂ ਸ਼ਖਸੀਅਤਾਂ ਦਾ ਧੰਨਵਾਦ ਤੇ ਪ੍ਰੋਗਰਾਮ ਦਾ ਆਨੰਦ ਮਾਨਨ ਆਏ ਲੋਕਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਤੇ ਕਿਹਾ ਕਿ ਅੱਜ ਵਿਰਸੇ ਦੇ ਵਿੱਚ ਸਾਨੂੰ ਜੋ ਮੇਲੇ ਮਿਲੇ ਸੀ ਉਹਨਾਂ ਨੂੰ ਮੋਬਾਈਲ ਜਾਂ ਹੋਰ ਕਈ ਸਾਧਨਾਂ ਨੇ ਸਾਡੇ ਤੋਂ ਵੱਖ ਕਰ ਦਿੱਤਾ ਹੈ ਉਹਨਾਂ ਕਿਹਾ  ਕਿ ਉਹ ਪੰਜਾਬੀ ਵਿਰਸੇ ਨੂੰ ਇਸੇ ਤਰ੍ਹਾਂ ਹੀ ਜਿਉਂਦਾ ਰੱਖਣ ਰੱਦੀ ਕੋਸ਼ਿਸ਼ ਕਰਦੇ ਰਹਿਣਗੇ।ਇਸ ਮੌਕੇ ਇਕਬਾਲ ਸਿੰਘ ਝੁੰਦਾ ਸਾਬਕਾ ਵਿਧਾਇਕ, ਦਸ਼ਮੇਸ਼ ਐਗਰੀਕਲਚਰਲ ਇੰਡਸਟ੍ਰੀਜ਼ ਦੇ ਅਮਰਗੜ੍ਹ ਐਮ.ਡੀ ਸਵਰਨਜੀਤ ਸਿੰਘ ਪਨੇਸਰ,ਭੁਪਿੰਦਰ ਸਿੰਘ ਫੁੱਲਾਂ ਵਾਲੇ, ਡਾ ਅਵਤਾਰ ਸਿੰਘ ਅਮਰਗੜ੍ਹ,ਸਰਪੰਚ ਸਰਬਜੀਤ ਸਿੰਘ ਗੋਗੀ,ਸਰਪੰਚ ਰਜਿੰਦਰ ਸਿੰਘ ਟੀਨਾ ਨੰਗਲ, ਅਕਾਲੀ ਦਲ ਦੇ ਸਰਕਲ ਪ੍ਰਧਾਨ ਮਨਜਿੰਦਰ ਸਿੰਘ ਮਨੀ ਲਾਂਗੜੀਆ, ਸਰਪੰਚ ਰਜਿੰਦਰ ਸਿੰਘ ਟੀਨਾ ਨੰਗਲ, ਚੇਅਰਮੈਨ ਹਰਬੰਸ ਸਿੰਘ ਚੌੰਦਾ, ਸਰਪੰਚ ਸੁਰਿੰਦਰ ਸਿੰਘ ਰਾਮਪੁਰ ਛੰਨਾ, ਬੇਅੰਤ ਸਿੰਘ ਪੰਚ ਰਾਮਪੁਰ ਛੰਨਾ,ਅਸ਼ੋਕ ਕੁਮਾਰ ਦਾਨੀ ਬਾਗੜੀਆ,ਚੇਅਰਮੈਨ ਰੂਪ ਸਿੰਘ ਅਮਰਗੜ੍ਹ, ਕੌੰਸਲਰ ਸਰਧਾ ਰਾਮ ਈਸੜਾ, ਕੁਲਵਿੰਦਰ ਸਿੰਘ ਸੋਹੀ ਕਾਲਾ ਬਾਗੜੀਆਂ,ਬਘੇਲ ਸਿੰਘ ਬਾਠ, ਚੇਅਰਮੈਨ ਸ੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਸਕੂਲ, ਜਗਤਾਰ ਸਿੰਘ ਢੀਂਡਸਾ ਲਾਂਗੜੀਆ ਅਤੇ ਹਜ਼ਾਰਾਂ ਦੀ ਗਿਣਤੀ ਚ ਦਰਸ਼ਕਾਂ ਨੇ ਦੁਸਹਿਰਾ ਮੇਲਾ ਦਾ ਆਨੰਦ ਮਾਣਿਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਪਿੰਡ ਢਢੋਗਲ ਵਿਖੇ ਸਰਪੰਚ ਅਹੁਦੇ ਲਈ ਮਹੰਤ ਜਸਵੀਰ ਦਾਸ ਵੱਲੋਂ ਚੋਣ ਪ੍ਰਚਾਰ ਸਿਖਰਾਂ ਤੇ, ਨੌਜੁਵਾਨ ਆਗੂ ਜਸਵੀਰ ਦਾਸ ਨੂੰ ਨਗਰ ਨਿਵਾਸੀਆਂ ਨੇ ਗੁਲਾਬ ਜਾਮਣਾਂ ਨਾਲ ਤੋਲਿਆ
Next articleਲਘੂ ਕਥਾ ‘ ਖੋਟਾ ਸਿੱਕਾ ‘