*ਕੀ ਚੌਂਕੀਦਾਰ ਹੀ ਅਸਲੀ ਚੋਰ ਹੈ….?*
ਫਿਲੌਰ/ਅੱਪਰਾ (ਸਮਾਜ ਵੀਕਲੀ) (ਜੱਸੀ)-ਪਿਛਲੇ ਕੁਝ ਸਮੇਂ ਪਹਿਲਾ ਹਿੰਡਨਬਰਗ ਵਲੋਂ ਅਡਾਨੀ ਗਰੁੱਪ ਦੀ ਪੋਲ ਖੋਲੀ ਗਈ ਸੀ ਤੇ ਇਸ ਵਾਰ ਉਸ ਨੇ ਅਡਾਨੀ ਦੇ ਨਾਲ ਨਾਲ ਸੇਬੀ ਦੀ ਚੇਅਰਪਰਸਨ ਮਾਧਵੀ ਚੁੱਘ ਤੇ ਉਸ ਦੇ ਪਤੀ ਦੀ ਵੀ ਪੋਲ ਖੋਲ ਕੇ ਰੱਖ ਦਿੱਤੀ ਹੈ, ਕਿ ਕਿਸ ਤਰਾਂ ਨਾਲ ਉਹ ਆਪਣੇ ਨਿਵੇਸ਼ਕਾਂ ਦੇ ਨਾਲ ਧੋਖਾਧੜੀ ਕਰ ਰਹੇ ਹੈ | ਇਸ ਮਾਮਲੇ ‘ਚ ਕੇਂਦਰ ਦੀ ਭਾਜਪਾ ਸਰਕਾਰ ਨੇ ਕਾਰਵਾਈ ਤਾਂ ਕੀ ਕਰਨੀ ਸੀ, ਉਲਟਾ ਅਡਾਨੀ ਤੇ ਮਾਧਵੀ ਚੁੱਘ ਤੇ ਉਸਦੇ ਪਤੀ ਨੂੰ ਬਚਾਉਣ ‘ਚ ਪੂਰੀ ਸਰਕਾਰ ਆਪਣੀ ਤਾਕਤ ਲਗਾ ਰਹੀ ਹੈ ਤੇ ਹਿੰਡਨਬਰਗ ਨੂੰ ਦੀ ਰਿਪੋਰਟ ਨੂੰ ਝੂਠਾ ਸਾਬਤ ਕਰ ਰਹੀ ਹੈ | ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸੋਮ ਦੱਤ ਸੋਮੀ ਕੋ-ਚੇਅਰਮੈਨ ਐਸ. ਸੀ ਡਿਪਾਰਟਮੈਂਟ ਕਾਂਗਰਸ (ਦਿਹਾਤੀ) ਜਿਲਾ ਜਲੰਧਰ ਨੇ ਅੱਪਰਾ ਵਿਖੇ ਕੀਤੇ | ਉਨਾਂ ਅੱਗੇ ਕਿਹਾ ਕਿ 2023 ‘ਚ ਪਹਿਲਾਂ ਹਿੰਡਨਬਰਗ ਦੀ ਰਿਪੋਰਟ ਆਈ ਸੀ ਤਾਂ ਸਰਕਾਰ ਦੇ ਕਾਂਗਰਸ ਦੇ ਜਨਰਲ ਸਕੱਤਰ ਸ੍ਰੀ ਰਾਹੁਲ ਗਾਂਧੀ ਦੀ ਲੋਕ ਸਭਾ ਦੀ ਮੈਂਬਰੀ ਰੱਦ ਕਰ ਦਿੱਤੀ ਸੀ ਤੇ ਉਸ ਨੂੰ 2 ਸਾਲ ਦੀ ਸਜ਼ਾ ਤੱਕ ਕਰ ਦਿੱਤੀ ਸੀ | ਜਿਹੜਾ ਮਾਮਲਾ ਅਜੇ ਤੱਕ ਮਾਣਯੋਗ ਸੁਪਰੀਮ ਕੋਰਟ ‘ਚ ਚੱਲ ਰਿਹਾ ਹੈ | ਹੁਣ ਵੀ ਕੇਂਦਰ ਦੀ ਸਰਕਾਰ ਫਿਰ ਰਾਹੁਲ ਗਾਂਧੀ ਨੂੰ ਈ. ਡੀ ਤੇ ਸੀ. ਬੀ. ਆਈ ਦੁਆਰਾ ਗਿ੍ਫਤਾਰ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ | ਉਨਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਚਾਹੀਦਾ ਸੀ ਕਿ ਹਿੰਡਨਬਰਗ ਨੇ ਜਿਨਾਂ ‘ਤੇ ਸਕੈਂਡਲ ਦੇ ਦੋਸ਼ ਲਗਾਏ ਹਨ, ਉਨਾਂ ਦੀਆਂ ਫਾਈਲਾਂ ਖੋਲੀਆਂ ਜਾਣ ਤੇ ਜਾਂਚ ਕੀਤੀ ਜਾਣੀ ਚਾਹੀਦੀ ਪਰੰਤੂ ਕੇਂਦਰ ਸਰਕਾਰ ਰਾਹੁਲ ਗਾਂਧੀ ਦੀ ਫਾਈਲ ਖੋਲ ਕੇ ਬੈਠ ਗਈ ਹੈ | ਉਸ ਸਮੇਂ ਵੀ ਰਾਹੁਲ ਗਾਂਧੀ ਤੇ ਇਸਦਾ ਡੱਟ ਕੇ ਮੁਕਾਬਲਾ ਕੀਤਾ ਸੀ ਤੇ ਇਸ ਵਾਰ ਵੀ ਉਹ ਅਜਿਹਾ ਹੀ ਕਰ ਰਹੇ ਹਨ ਤੇ ਕੇਂਦਰ ਸਰਕਾਰ ਨੂੰ ਖੁੱਲੇਆਮ ਚੈਲੰਜ ਕਰ ਰਹੇ ਹਨ ਤੇ ਮੈਨੂੰ ਗਿ੍ਫਤਾਰ ਕਰ ਲਈ ਆਓ ਮੈਂ ਤੁਹਾਡਾ ਇੰਤਜਾਰ ਕਰ ਰਿਹਾ ਹਾਂ ਤੇ ਤੁਹਾਡੇ ਲਈ ਚਾਹ ਬਿਸਕੁਟ ਤੇ ਨਾਸ਼ਤਾ ਤਿਆਰ ਬਰ ਤਿਆਰ ਹੈ | ਸੋਮ ਦੱਤ ਸੋਮੀ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਅਜਿਹੀਆਂ ਕੋਝੀਆਂ ਚਾਲਾਂ ਤੋਂ ਬਾਜ਼ ਆ ਜਾਣਾ ਚਾਹੀਦਾ ਹੈ, ਕਿਉਂਕਿ ਇੱਕ ਨਾ ਇੱਕ ਦਿਨ ਸਰਕਾਰ ਤਾਂ ਬਦਲਣੀ ਹੀ ਹੈ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦਿਲੀ ਇੱਛਾ ਸੀ ਕਿ ਭਾਰਤ ਨੂੰ ਗਾਂਧੀ ਤੇ ਨਹਿਰੂ ਪਰਿਵਾਰ ਤੋਂ ਮੁਕਤ ਕਰਕੇ ਕਾਂਗਰਸ ਮੁਕਤ ਭਾਰਤ ਬਣਾਇਆ ਜਾਵੇ ਜਦਕਿ ਉਨਾਂ ਦੀ ਇਹ ਇੱਛਾ ਕਦੇ ਵੀ ਪੂਰੀ ਨਹੀਂ ਹੋਵੇਗੀ, ਕਿਉਂਕਿ ਭਾਰਤ ਦੀ ਜਨਤਾ ਨੇ ਇਸ ਵਾਰ ਦੀਆਂ ਲੋਕ ਸਭਾ ਚੋਣਾਂ ‘ਚ ਹੀ ਭਾਜਪਾ ਨੂੰ ਇਸਦਾ ਜਬਾਵ ਦੇ ਦਿੱਤਾ ਹੈ ਤੇ ਉਨਾਂ ਦੇ ਨਾਅਰੇ ‘ਇਸ ਵਾਰ ਮੋਦੀ ਸਰਕਾਰ 400 ਤੋਂ ਪਾਰ’ ਕਹਿਣ ਵਾਲੇ 240 ‘ਤੇ ਹੀ ਲੁੜਕ ਗਏ ਹਨ | ਸੋਮ ਦੱਤ ਸੋਮੀ ਨੇ ਅੱਗੇ ਕਿਹਾ ਕਿ ਵਿਰੋਧੀ ਧਿਰ ਦੇ ਨੇਤਾ ਸ੍ਰੀ ਰਾਹੁਲ ਦੇ ਹੱਕ ‘ਚ ਪੂਰੇ ਭਾਰਤ ਦੇ ਲੋਕ ਖੜੇ ਹਨ, ਚਾਹੇ ਉਹ ਵਪਾਰੀ, ਕਿਸਾਨ, ਮਜਦੂਰ ਜਾਂ ਕੋਈ ਵਿਦਿਆਰਥੀ ਹੋਵੇ | ਇਸ ਲਈ ਮੋਦੀ ਲਹਿਰ ਦੀ ਹਵਾ ਨਿਕਲ ਚੁੱਕੀ ਹੈ ਤੇ ਆਉਣ ਵਾਲਾ ਸਮਾਂ ਹੁਣ ‘ਰਾਹੁਲ ਗਾਂਧੀ ਲਹਿਰ’ ਦਾ ਤੇ ‘ਇੰਡੀਆ ਗਠਜੋੜ’ ਦਾ ਹੈ |
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly