
(ਸਮਾਜ ਵੀਕਲੀ) ਸਿੱਖਾਂ ਦੇ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦੁਰ ਜੀ ਦਾ ਜਨਮ ਅੰਮ੍ਰਿਤਸਰ ਵਿਖੇ ਗੁਰੂ ਕਾ ਮਹੱਲ ਵਿਖੇ ਹੋਇਆ ਆਪ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਭ ਤੋਂ ਛੋਟੇ ਸਪੁੱਤਰ ਸਨ, ਗੁਰੂ ਜੀ ਦੀ ਮਾਤਾ ਦਾ ਨਾਂ ਨਾਨਕੀ ਸੀ ਓਹ ਸ਼ੁਰੂ ਤੋਂ ਹੀ ਸ਼ਾਂਤ ਸੁਭਾਅ ਦੇ ਮਾਲਕ ਸਨ ਅਤੇ ਰੂਹਾਨੀਅਤ ਦੀ ਗੱਲ ਕਰਨ ਵਾਲੇ ਗੁਰੂ ਜੀ ਸਦਾ ਭਗਤੀ ਵਿੱਚ ਲੀਨ ਰਹਿੰਦੇ ਅਤੇ ਸੰਸਾਰਿਕ ਕੰਮਾਂ ਵਿਚ ਵੀ ਕੋਈ ਦਿਲਚਸਪੀ ਨਾ ਰੱਖਦੇ, ਪਿਤਾ ਹਰਗੋਬਿੰਦ ਜੀ ਦੇ ਅਕਾਲ ਚਲਾਣੇ ਤੋਂ ਬਾਦ ਓਹ ਆਪਣੀ ਮਾਤਾ ਜੀ ਨਾਲ ਬਕਾਲਾ ਵਿਖੇ ਰਹਿਣ ਲੱਗੇ ਓਥੇ ਵੀ ਓਹਨਾਂ ਨੇ ਲੰਮਾਂ ਸਮਾਂ ਇਕਾਂਤਵਾਸ ਵਿੱਚ ਜੀਵਨ ਬਤੀਤ ਕੀਤਾ, ਓਹਨਾਂ ਨੂੰ ਬਾਬਾ ਬੁੱਢਾ ਅਤੇ ਭਾਈ ਗੁਰਦਾਸ ਜੀ ਦੀ ਦੇਖ ਰੇਖ ਵਿੱਚ ਸਿੱਖਿਆ ਗ੍ਰਹਿਣ ਕਰਨ ਲਈ ਭੇਜ ਦਿੱਤਾ ਗਿਆ, ਜਿੱਥੇ ਓਹਨਾਂ ਸਿੱਖਿਆ ਦੇ ਨਾਲ ਨਾਲ ਤੀਰ ਅੰਦਾਜ਼ੀ, ਘੋੜ ਸਵਾਰੀ ਤੇ ਅਸਤ੍ਰ ਸਾਸ਼ਤਰ ਬਾਰੇ ਵੀ ਗੁਰ ਸਮਝੇ,ਓਹਨਾਂ ਨੇ ਦੋਹਾਂ ਖੇਤਰਾਂ ਵਿਚ ਨਿਪੁੰਨਤਾ ਹਾਸਿਲ ਕੀਤੀ, ਗੁਰੂ ਤੇਗ ਬਹਾਦੁਰ ਜੀ ਦਾ ਵਿਆਹ ਮਾਤਾ ਗੁਜਰੀ ਜੀ ਨਾਲ ਹੋਇਆ ਜੋ ਕਿ ਕਰਤਾਰਪੁਰ ਵਿਚ ਰਹਿਣ ਵਾਲੇ ਲਾਲਚੰਦ ਖੱਤਰੀ ਦੀ ਧੀ ਸਨ, ਵਿਆਹ ਤੋਂ ਬਹੁਤ ਸਮਾਂ ਬਾਦ ਓਹਨਾਂ ਦੇ ਘਰ ਸਿੱਖਾਂ ਦੇ ਦਸਵੇਂ ਗੁਰੂ ਬਾਲ ਗੋਬਿੰਦ ਜੀ ਦਾ ਜਨਮ ਹੋਇਆ, ਗੁਰੂ ਜੀ ਨੇ ਕਹਿਲੂਰ ਦੇ ਰਾਜੇ ਤੋਂ ਜ਼ਮੀਨ ਖਰੀਦੀ ਅਤੇ ਕੀਰਤਪੁਰ ਤੋਂ ਛੇ ਕੂ ਕਿਲੋਮੀਟਰ ਦੂਰ ਅਨੰਦਪੁਰ ਨਾਂ ਦਾ ਸ਼ਹਿਰ ਵਸਾਇਆ, ਸ਼ਹਿਰ ਦੀ ਉਸਾਰੀ ਲਈ ਸਿੱਖ ਸੰਗਤਾਂ ਦੂਰੋਂ ਨੇੜਿਓਂ ਇੱਥੇ ਪਹੁੰਚ ਕੇ ਯੋਗਦਾਨ ਪਾਉਣ ਲੱਗੀਆਂ, ਥੋੜ੍ਹੇ ਸਮੇਂ ਬਾਦ ਓਹ ਸੰਗਤਾਂ ਨੂੰ ਉਪਦੇਸ਼ ਦਿੰਦੇ ਹੋਏ ਦਿੱਲ੍ਹੀ ਪਹੁੰਚੇ ਇਥੇ ਦੀਆਂ ਸਿੱਖ ਸੰਗਤਾਂ ਗੁਰੂ ਜੀ ਦੇ ਆਉਣ ਨਾਲ਼ ਬਹੁਤ ਖੁਸ਼ ਹੋਈਆਂ, ਇਸ ਸਮੇਂ ਦਾ ਮੁਗਲ ਬਾਦਸ਼ਾਹ ਬਹੁਤ ਕੱਟੜ ਅਤੇ ਨਿਰਦਈ ਸੀ ਜਿਸਦਾ ਨਾਂ ਔਰੰਗਜੇਬ ਸੀ, ਉਸਨੇ ਆਪਣੇ ਭਰਾਵਾਂ ਨੂੰ ਮਾਰ ਕੇ ਅਤੇ ਆਪਣੇ ਪਿਤਾ ਸ਼ਾਹ ਜਹਾਨ ਨੂੰ ਕੈਦ ਕਰਕੇ ਰਾਜ ਤੇ ਕਬਜਾ ਕੀਤਾ ਓਹ ਚਾਹੁੰਦਾ ਸੀ ਹਰ ਪਾਸੇ ਇਸਲਾਮ ਰਾਜ ਕਾਇਮ ਹੋ ਜਾਏ, ਆਵਦੇ ਇਸ ਉਦੇਸ਼ ਸੀ ਪੂਰਤੀ ਲਈ ਉਸਨੇ ਹਿੰਦੂਆਂ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ ਅਤੇ ਓਹਨਾ ਦੇ ਭਾਰੇ ਕਰ ਲਗਾ ਕੇ ਵਸੂਲੀ ਕਰਨ ਲੱਗਾ ਜਨੇਊ ਲੁਹਾ ਕੇ ਧਰਮ ਪਰਿਵਰਤਨ ਕਰਨਾ ਸ਼ੁਰੂ ਕਰ ਦਿੱਤਾ, ਹਿੰਦੂਆਂ ਲਈ ਇਹ ਬੜਾ ਭਿਆਨਕ ਸਮਾਂ ਸੀ, ਇਸੇ ਸਮੇਂ ਕਸ਼ਮੀਰ ਦੇ ਪੰਡਤਾਂ ਨੂੰ ਵੀ ਚਿਤਾਵਨੀ ਦਿੱਤੀ ਗਈ ਓਹ ਜਾਂ ਤਾਂ ਇਸਲਾਮ ਕਬੂਲ ਕਰ ਲੈਣ ਜਾਂ ਫੇਰ ਸ਼ਾਹੀ ਹੁਕੁਮ ਨਾ ਮੰਨਣ ਦੇ ਨਤੀਜੇ ਭੁਗਤਣ ਲਈ ਤਿਆਰ ਰਹਿਣ, ਪੰਡਿਤ ਕਿਰਪਾ ਰਾਮ ਦੀ ਅਗਵਾਈ ਹੇਠ ਕਸ਼ਮੀਰੀ ਪੰਡਿਤਾਂ ਨੇ ਗੁਰੂ ਤੇਗ ਬਹਾਦੁਰ ਜੀ ਕੋਲ਼ ਫਰਿਆਦ ਕੀਤੀ, ਗੁਰੂ ਜੀ ਨੇ ਇਸਤੇ ਚਿੰਤਾ ਪ੍ਰਗਟਾਈ ਅਤੇ ਵਿਚਾਰ ਕਰਨ ਲੱਗੇ ਓਹਨਾਂ ਨੇ ਮਨ ਹੀ ਮਨ ਸੋਚਿਆ ਇਸ ਸਮੇਂ ਕਿਸੇ ਮਹਾਂਪੁਰਸ਼ ਦੀ ਕੁਰਬਾਨੀ ਦੀ ਲੋੜ ਹੈ, ਬਾਲ ਗੋਬਿੰਦ ਰਾਇ ਜੀ ਨੇ ਆਖਿਆ ਤੁਹਾਡੇ ਤੋਂ ਵੱਡਾ ਹੋਰ ਮਹਾਂਪੁਰਸ਼ ਭਲਾ ਕੌਣ ਹੋ ਸਕਦਾ ਹੈ, ਗੁਰੂ ਜੀ ਨੂੰ ਬਾਲ ਗੋਬਿੰਦ ਦੇ ਉੱਚੇ ਵਿਚਾਰ ਸੁਣਕੇ ਖੁਸ਼ੀ ਹੋਈ, ਓਹਨਾਂ ਕਿਹਾ ਕਿ ਜਾਓ ਔਰੰਗੇ ਨੂੰ ਆਖੋ ਕਿ ਪਹਿਲਾ ਗੁਰੂ ਤੇਗ ਬਹਾਦੁਰ ਨੂੰ ਇਸਲਾਮ ਕਬੂਲ ਕਰਵਾਏ ਫੇਰ ਓਹ ਸਾਰੇ ਆਪ ਹੀ ਇਸਲਾਮ ਕਬੂਲ ਕਰ ਲੈਣਗੇ,ਗੁਰੂ ਜੀ ਨੇ ਪੰਜ ਸਿੰਘ ਭਾਈ ਮਤੀ ਦਾਸ ਜੀ, ਸਤੀ ਦਾਸ ਜੀ, ਭਾਈ ਦਿਆਲਾ ਆਦਿ ਨੂੰ ਨਾਲ ਲੈਕੇ ਚਾਲੇ ਪਾ ਦਿੱਤੇ, ਗੁਰੂ ਜੀ ਨੂੰ ਜਦੋਂ ਰੋਪੜ ਤੋਂ ਗਿਰਫ਼ਤਾਰ ਕਰਕੇ ਔਰੰਗੇ ਸਾਹਮਣੇ ਪੇਸ਼ ਕੀਤਾ ਗਿਆ ਤਾਂ , ਓਸਨੇ ਕਿਹਾ ਕਿ ਜਾਂ ਤਾਂ ਧਰਮ ਬਦਲ ਕੇ ਇਸਲਾਮ ਕਬੂਲ ਕਰੇ ਜਾਂ ਕੁਰਬਾਨੀ ਦੇਵੇ, ਗੁਰੂ ਜੀ ਨੇ ਕੁਰਬਾਨੀ ਨੂੰ ਚੁਣਿਆਂ ਅਤੇ ਭਾਈ ਸਤੀ ਦਾਸ ਮਤੀ ਦਾਸ ਦੀ ਸ਼ਹੀਦੀ ਤੋਂ ਬਾਦ ਜੱਲਾਦ ਜਲਾਲੂਦੀਨ ਨੇ ਤਲਵਾਰ ਨਾਲ ਗੁਰੂ ਜੀ ਦਾ ਧੜ ਤੋਂ ਅਲੱਗ ਕਰ ਦਿੱਤਾ ਇਸ ਸਮੇਂ ਬਹੁਤ ਸਾਰੇ ਲੋਕਾਂ ਦਾ ਇਕੱਠ ਸੀ, ਦਿੱਲ੍ਹੀ ਦੇ ਚਾਂਦਨੀ ਚੌਂਕ ਵਿੱਚ ਇਹ ਸਾਰਾ ਰੂਹ ਕੰਬਾਉ ਭਾਣਾ ਵਾਪਰਿਆ,



