ਹਿੰਦ ਦੀ ਚਾਦਰ-ਗੁਰੂ ਤੇਗ ਬਹਾਦਰ____

(ਸਮਾਜ ਵੀਕਲੀ) 

ਹਿੰਦ ਦੀ ਚਾਦਰ-ਗੁਰੂ ਤੇਗ ਬਹਾਦਰ
ਕਸ਼ਮੀਰੀ ਪੰਡਤਾਂ ਦੀ ਸੁਣ ਕੇ ਫਰਿਆਦ,
ਮੁਗਲਾਂ ਦੇ ਜੁਲਮਾਂ ਦੀ ਦਵਾਉਂਦੀ ਯਾਦ।
ਧੱਕੇ ਨਾਲ ਜਨੇਊ ਲਾਹ ਕੇ, ਕਰਾਉਂਦਾ ਇਸਲਾਮ ਕਬੂਲ,
ਗੁਰੂ ਸਾਹਿਬ ਨੇ ਭੰਡਿਆ, ਉਸ ਦਾ ਇਹ ਅਸੂਲ।
ਮਟਨ ਦੇ ਬ੍ਰਾਹਮਣ ਪਹੁੰਚੇ,ਅਨੰਦਪੁਰ ਆਣ,
ਗੁਰੂ ਜੀ ਭਾਵੇਂ ਜਨੇਊ ਨ੍ਹੀਂ ਸੀ ਪਾਉਂਦੇ, ਪੰਡਤਾਂ ਦਾ ਕੀਤਾ ਮਾਣ।
ਸੁਨੇਹਾ ਔਰੰਗਜ਼ੇਬ ਤੱਕ, ਧਿੰਗੋਜ਼ੋਰੀ ਦਾ ਦਿੱਤਾ ਪੁਚਾ,
ਮਹਾਂਪੁਰਖਾਂ ਕੁਰਬਾਨੀ ਲਈ ਲਾ ਦਿੱਤਾ ਦਾਅ।
ਚਿੰਤਾ ਵਿੱਚ ਸਨ ਗੁਰੂ ਜੀ, ਕਿਵੇਂ ਹੋਊ ਸਮੱਸਿਆ ਦਾ ਹੱਲ,
ਨੌਂ ਸਾਲ ਦੇ ਬਾਲ ਗੋਬਿੰਦ ਕਿਹਾ, ਤੁਸੀਂ ਰਹੋ ਅਟੱਲ।
ਡਾਕਟਰ ਗੰਡਾ ਸਿੰਘ ਅਨੁਸਾਰ, ਗ੍ਰਿਫਤਾਰੀ ਹੋਈ ਵਿੱਚ ਮਲਕਪੁਰ ਰੰਗੜਾਂ,
ਗੁਪਤ ਰੱਖੀ ਸਾਰੀ ਕਾਰਵਾਈ, ਲੈ ਗਏ ਦਿੱਲੀ ਵੱਲ।
ਧਮਕਾਉਣ ਵਾਸਤੇ ਗੁਰੂ ਜੀ ਨੂੰ, ਤਿੰਨ ਸਿੱਖ ਦਿੱਤੇ ਮਾਰ,
ਭਾਈ ਮਤੀ ਦਾਸ ਨੂੰ ਦੋ ਥੰਮਾਂ ਨਾਲ ਬੰਨ, ਆਰੇ ਨਾਲ ਚੀਰਿਆ।
ਦੂਸਰਾ ਸਿੱਖ ਭਾਈ ਦਿਆਲਾ, ਦੇਗ ਚ ਉਬਾਲ ਕੇ ਬੁਲਾਇਆ ਪਾਰ।
ਭਾਈ ਸਤੀ ਦਾਸ ਨੂੰ ਰੂੰ ਚ ਲਪੇਟ ਕੇ, ਅੱਗ ਨਾਲ ਦਿੱਤਾ ਸਾੜ।
ਮਨੁੱਖੀ ਅਧਿਕਾਰਾਂ ਦੇ ਰਾਖੇ, ਦਸੰਬਰ 1675 ਨੂੰ ਆਪਣੀ ਜਿੰਦ ਕਰ ਗਏ ਕੁਰਬਾਨ,
ਲੱਖੀ ਸ਼ਾਹ ਵਣਜਾਰੇ,ਗੁਰੂ ਜੀ ਦੇ ਧੜ ਦਾ ਘਰ ਨੂੰ ਅੱਗ ਲਾ ਕੇ ਕੀਤਾ ਸੰਸਕਾਰ।
ਆਪਣੇ ਪਿਤਾ ਦਾ ਸੀਸ, ਧੜ ਨਾਲੋਂ ਵੱਖ ਕਰ, ਬਦਲਿਆ ਗੁਰੂ ਸਾਹਿਬ ਦੀ ਦੇਹ ਨਾਲ,
ਗੁਰਦੁਆਰਾ ਰਕਾਬਗੰਜ ਸੁਸ਼ੋਭਤ ਹੈ, ਉਸ ਥਾਂ ਤੇ ਉਨਾਂ ਦੀ ਯਾਦਗਾਰ।
ਭਾਈ ਜੈਤਾ ਜੀ ਉਰਫ ਜੀਵਨ ਸਿੰਘ ਜੀ ਪਹੁੰਚੇ,
ਸੀਸ ਲੈ ਕੇ ਗੁਰਾਂ ਦਾ ਆਨੰਦਪੁਰ ਲੁੱਕਦੇ- ਲੁਕਾਉਂਦੇ।
“ਰੰਘਰੇਟਾ ਗੁਰੂ ਕਾ ਬੇਟਾ”, ਪਾ ਗਲਵਕੜੀ ਕਹਿੰਦੇ।
ਫੌਜਾਂ ਦਾ ਬਣਾਇਆ ਜਰਨੈਲ, ਸਦਾ ਗੁਰੂ ਜੀ ਨਾਲ ਰਹਿੰਦੇ।
ਜੈਤਾ ਜੀ ਨੇ, ਪਿਤਾ ਜੀ ਦਾ ਸੀਸ ਕੱਟ ਕੇ, ਸੀਸ ਬਦਲਕੇ,
ਇਸ ਕੰਮ ਵਿੱਚ ਕੋਤਵਾਲ ਅਬਦੁੱਲਾ ਬਣਿਆ ਮਦਦਗਾਰ।
ਗੁਰੂ ਸਾਹਿਬ ਸ਼ਹੀਦੀ ਦੇ ਕੇ, ਕੀਤਾ ਬਹੁਤ ਵੱਡਾ ਉਪਕਾਰ।
ਰਹਿੰਦੀ ਦੁਨੀਆਂ ਤੱਕ ਚਮਕੇਗਾ, ਨਾਮ ਵਿੱਚ ਸੰਸਾਰ।

ਅਮਰਜੀਤ ਸਿੰਘ ਤੂਰ

ਪਿੰਡ ਕੁਲਬੁਰਛਾਂ ਜਿਲਾ ਪਟਿਆਲਾ ਹਾਲ ਆਬਾਦ # 639/40 ਏ ਚੰਡੀਗੜ੍ਹ।

ਫੋਨ ਨੰਬਰ : 9878469639

Previous articleਅਕਾਲੀ ਦਲ (ਅੰਮ੍ਰਿਤਸਰ) ਨੂੰ ਝਟਕਾ ਲੱਗਾ ਡਾ: ਰਾਜ ਕੁਮਾਰ ਚੱਬੇਵਾਲ ਦੀ ਅਗਵਾਈ ਹੇਠ ‘ਆਪ’ ਦੀ ਮਜ਼ਬੂਤੀ
Next articleਵੈਲਫੇਅਰ ਸੁਸਾਇਟੀ ਵਲੋਂ ਸੰਵਿਧਾਨ ਨਿਰਮਾਤਾ ਡਾਕਟਰ ਅੰਬੇਡਕਰ ਜੀ ਦੇ ਪ੍ਰੀਨਿਰਵਾਣ ਦਿਵਸ ਸੰਬੰਧੀ ਸਮਾਗਮ ਕਰਵਾਇਆ