HOME –ਹਿੰਮਤ ਰਾਏ ਨੇ ਦਿਖਾਈ ਹਿੰਮਤ– ਕਬਾੜਖਾਨੇ ਚ ਮਨਾਇਆ ਜਨਮਦਿਨ!

–ਹਿੰਮਤ ਰਾਏ ਨੇ ਦਿਖਾਈ ਹਿੰਮਤ– ਕਬਾੜਖਾਨੇ ਚ ਮਨਾਇਆ ਜਨਮਦਿਨ!

7
ਕੈਪਸ਼ਨ ਕਬਾੜਖਾਨੇ ਵਿੱਚ ਜਨਮਦਿਨ ਮਨਾਉਣ ਲਈ ਇਕੱਤਰ ਹੋਏ ਹਿੰਮਤ ਰਾਏ ਅਤੇ ਉਸਦੇ ਦੋਸਤ

ਵੈਨਕੂਵਰ,   (ਸਮਾਜ ਵੀਕਲੀ)   (ਮਲਕੀਤ ਸਿੰਘ)– ਕਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਵਿੱਚ ਹਿੰਮਤ ਰਾਏ ਨਾਂ ਦੇ ਇੱਕ 5 ਸਾਲਾ ਬੱਚੇ ਨੇ ਨਿਵੇਕਲੀ ਹਿੰਮਤ ਜੁਟਾਉਂਦਿਆਂ ਆਪਣਾ ਜਨਮਦਿਨ ਕਬਾੜਖਾਨੇ (ਰੀਸਾਈਕਲ ਸੈਂਟਰ) ਚ ਮਨਾਉਣ ਦੀ ਨਿਵੇਕਲੀ ਪਿਰਤ ਪਾਈ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਇਸ ਬੱਚੇ ਨੇ ਦੱਸਿਆ ਕਿ ਰੀਸਾਈਕਲਿੰਗ ਉਸਦਾ ਸਭ ਤੋਂ ਮਨਪਸੰਦ ਕੰਮ ਹੈ ਅਤੇ ਇਸੇ ਕਰਕੇ ਉਸਨੇ ਆਪਣਾ ਜਨਮਦਿਨ ਵੀ ਇੱਥੇ ਮਨਾਉਣ ਦਾ ਫ਼ੈਸਲਾ ਕੀਤਾ। ਇਸ ਮੌਕੇ ‘ਤੇ ਉਸਦੇ ਨਾਲ ਇੱਕ ਦਰਜਨ ਤੋਂ ਵੱਧ ਉਸਦੇ ਸਕੂਲੀ ਸਾਥੀ ਵੀ ਮੌਜੂਦ ਸਨ ਜਾਣਕਾਰੀ ਮੁਤਾਬਕ ਹਿੰਮਤ ਰਾਏ ਨੇ ਵਾਤਾਵਰਣ ਪ੍ਰਤੀ ਆਪਣੀ ਜਾਗਰੂਕਤਾ ਦਿਖਾਉਂਦਿਆਂ ਰੀਸਾਈਕਲਿੰਗ ਸੈਂਟਰ ਨੂੰ ਚੁਣਿਆ। ਉਸਦਾ ਕਹਿਣਾ ਹੈ ਕਿ ਕਚਰੇ ਦੀ ਛਟਾਈ ਅਤੇ ਰੀਸਾਈਕਲਿੰਗ ਕਰਨਾ ਉਸਨੂੰ ਬਹੁਤ ਚੰਗਾ ਲੱਗਦਾ ਹੈ ਅਤੇ ਉਹ ਚਾਹੁੰਦਾ ਹੈ ਕਿ ਹੋਰ ਲੋਕ ਵੀ ਇਸ ਵੱਲ ਧਿਆਨ ਦੇਣ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

 

Previous articleਸ਼ਾਬਾਸ਼! 9 ਸਾਲ ਦੀ ਸਖਤ ਮਿਹਨਤ ਮਗਰੋਂ ਅਨਾਨਾਸ ਦੀ ਪੈਦਾਵਾਰ ਕਰਨ ਚ ਕੀਤੀ ਕਾਮਯਾਬੀ
Next article10 ਅਪ੍ਰੈਲ ਤੋਂ ਰੰਗ ਬਿਰੰਗੇ ਫੁੱਲਾਂ ਨਾਲ ਖਿੜੇਗਾ ਬ੍ਰਿਟਿਸ਼ ਕੋਲੰਬੀਆ 20ਵਾ ਮੇਲਾ ਵੇਖਣ ਲਈ ਲੋਕ ਉਤਸੁਕ