ਹਿਮਾਚਲ; ਮੰਡੀ ਲੋਕ ਸਭਾ ਤੇ 3 ਵਿਧਾਨ ਸਭਾ ਲਈ ਵੋਟਿੰਗ

ਸ਼ਿਮਲਾ (ਸਮਾਜ ਵੀਕਲੀ):  ਮੰਡੀ ਲੋਕ ਸਭਾ ਸੀਟ ਅਤੇ ਹਿਮਾਚਲ ਪ੍ਰਦੇਸ਼ ਵਿੱਚ ਅਰਕੀ, ਫਤਿਹਪੁਰ ਅਤੇ ਜੁੱਬਲ-ਕੋਟਖਾਈ ਵਿਧਾਨ ਸਭਾ ਸੀਟਾਂ ਲਈ ਜ਼ਿਮਨੀ ਚੋਣਾਂ ਲਈ ਵੋਟਿੰਗ ਅੱਜ ਸਵੇਰੇ 8 ਵਜੇ ਸ਼ੁਰੂ ਹੋ ਗਈ। ਜ਼ਿਮਨੀ ਚੋਣਾਂ ਲਈ 2,484 ਪੋਲਿੰਗ ਸਟੇਸ਼ਨ ਅਤੇ 312 ਸਹਾਇਕ ਪੋਲਿੰਗ ਸਟੇਸ਼ਨ ਬਣਾਏ ਗਏ ਹਨ। ਮੰਡੀ ਲੋਕ ਸਭਾ ਹਲਕੇ ਵਿੱਚ 12,99,756, ਫਤਿਹਪੁਰ ਵਿੱਚ 87,222, ਅਰਕੀ 92,609 ਅਤੇ ਜੁੱਬਲ-ਕੋਟਖਾਈ ਵਿਧਾਨ ਸਭਾ ਹਲਕੇ ਵਿੱਚ 70,965 ਵੋਟਰ ਹਨ। ਮੌਜੂਦਾ ਸੰਸਦ ਮੈਂਬਰ ਅਤੇ ਵਿਧਾਇਕਾਂ ਦੀ ਮੌਤ ਕਾਰਨ ਇਨ੍ਹਾਂ ਚਾਰ ਸੀਟਾਂ ‘ਤੇ ਉਪ ਚੋਣਾਂ ਹੋ ਰਹੀਆਂ ਹਨ। ਇਨ੍ਹਾਂ ਸਾਰੀਆਂ ਸੀਟਾਂ ਲਈ ਵੋਟਾਂ ਦੀ ਗਿਣਤੀ 2 ਨਵੰਬਰ ਨੂੰ ਹੋਵੇਗੀ। ਮੰਡੀ ਲੋਕ ਸਭਾ ਸੀਟ ਲਈ ਛੇ ਉਮੀਦਵਾਰ ਅਤੇ ਤਿੰਨ ਵਿਧਾਨ ਸਭਾ ਸੀਟਾਂ ਲਈ 12 ਉਮੀਦਵਾਰ ਮੈਦਾਨ ਵਿੱਚ ਹਨ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸ਼ਾਹ ਤੇ ਲਖੀਮਪੁਰ ਖੀਰੀ ਕਾਂਡ ਦੇ ਦੋਸ਼ਾਂ ’ਚ ਘਿਰੇ ਅਜੈ ਮਿਸ਼ਰਾ ਇਕੋ ਸਟੇਜ ’ਤੇ: ਅਖਿਲੇਸ਼ ਯਾਦਵ ਨੇ ਕਿਹਾ,‘ਕੁੱਛੜ ਮੁੰਡਾ ਤੇ ਸ਼ਹਿਰ ’ਚ ਢੰਡੋਰਾ ਸੀ’
Next articleਜੇ ਕਾਂਗਰਸ ਰਾਜਨੀਤੀ ਬਾਰੇ ਗੰਭੀਰ ਨਾ ਹੋਈ ਤਾਂ ਮੋਦੀ ਹੋਰ ਤਾਕਤਵਰ ਹੋ ਜਾਵੇਗਾ: ਮਮਤਾ