HOME ਕੈਨੇਡਾ ਵਿੱਚ ‘ਹਿਮਾਚਲ ਦਿਵਸ 2026’ ਧੂਮਧਾਮ ਨਾਲ ਮਨਾਇਆ ਗਿਆ

ਕੈਨੇਡਾ ਵਿੱਚ ‘ਹਿਮਾਚਲ ਦਿਵਸ 2026’ ਧੂਮਧਾਮ ਨਾਲ ਮਨਾਇਆ ਗਿਆ

2

ਹਿਮਾਚਲੀ ਨਾਚ ਦੀ ਪੇਸ਼ਕਾਰੀ ਨਾਲ ਸਿਰਜਿਆ ਹਿਮਾਚਲ ਦੇ ਕਿਸੇ ਮੇਲੇ ਵਰਗਾ ਦ੍ਰਿਸ਼

ਵੈਨਕੂਵਰ,  (ਸਮਾਜ ਵੀਕਲੀ)   (ਮਲਕੀਤ ਸਿੰਘ) – ਕੈਨੇਡਾ ਵਿੱਚ ਰਹਿੰਦੇ ਹਿਮਾਚਲੀ ਭਾਈਚਾਰੇ ਦੇ ਲੋਕਾਂ ਵੱਲੋਂ ਟੋਰਾਂਟੋ ਵਿੱਚ ‘ਹਿਮਾਚਲ ਦਿਵਸ 2026’ ਬੜੀ ਧੂਮ ਧਾਮ ਨਾਲ ਮਨਾਇਆ ਗਿਆ ਇਸ ਮੌਕੇ ਤੇ ਆਯੋਜਿਤ ਇੱਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਹਿਮਾਚਲ ਪ੍ਰਦੇਸ਼ ਦੀ ਪਰੰਪਰਾ, ਰੰਗ-ਬਿਰੰਗੀ ਸੰਸਕ੍ਰਿਤੀ ਅਤੇ ਏਕਤਾ ਦਾ ਸੁੰਦਰ ਪ੍ਰਦਰਸ਼ਨ ਕੀਤਾ ਗਿਆ, ਜਿਸ ਨਾਲ ਪਰਦੇਸ ਵਿੱਚ ਰਹਿੰਦੇ ਲੋਕਾਂ ਨੂੰ ਆਪਣੇ ਮੂਲ ਨਾਲ ਜੁੜੇ ਰਹਿਣ ਦਾ ਅਹਿਸਾਸ ਹੋਇਆ। ਸਮਾਗਮ ਵਿੱਚ ਰੰਗਾਰੰਗ ਸੱਭਿਆਚਾਰਕ ਪ੍ਰਦਰਸ਼ਨ, ਰਵਾਇਤੀ ਸੰਗੀਤ ਅਤੇ ਮਿਲਣ-ਜੁਲਣ ਦੇ ਪਲਾਂ ਨੇ ਹਾਜ਼ਰੀਨ ਨੂੰ ਇੱਕ ਧਾਗੇ ਵਿੱਚ ਜੋੜ ਦਿੱਤਾ। ਵਲੰਟੀਅਰਾਂ, ਆਯੋਜਕਾ ਅਤੇ ਸ਼ਮੂਲੀਅਤ ਕਰਨ ਵਾਲਿਆਂ ਦੇ ਸਾਂਝੇ ਉਪਰਾਲਿਆਂ ਨਾਲ ਇਹ ਪ੍ਰੋਗਰਾਮ ਯਾਦਗਾਰੀ ਹੋ ਨਿਬੜਿਆ ਇਸ ਮੌਕੇ ‘ਤੇ ਮੁੱਖ ਮਹਿਮਾਨਾਂ ਵਜੋਂ ਟੋਰਾਂਟੋ ਵਿੱਚ ਭਾਰਤ ਦੇ ਕੌਂਸਲ ਜਨਰਲ ਮਹਾਵੀਰ ਸਿੰਘਵੀ, ਸਾਂਸਦ ਰੂਬੀ ਸਹੋਤਾ, ਸਾਂਸਦ ਦੀਪਕ ਆਨੰਦ ਅਤੇ ਬ੍ਰੈਂਪਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਨੇ ਹਾਜ਼ਰੀ ਭਰੀ। ਸਾਰੇ ਮਹਿਮਾਨਾਂ ਨੇ ਹਿਮਾਚਲੀ ਭਾਈਚਾਰੇ ਵੱਲੋਂ ਵਿਦੇਸ਼ ਵਿੱਚ ਆਪਣੀ ਵਿਰਾਸਤ ਨੂੰ ਸੰਭਾਲਣ ਅਤੇ ਪ੍ਰਚਾਰਿਤ ਕਰਨ ਦੇ ਯਤਨਾਂ ਦੀ ਸਰਾਹਨਾ ਕੀਤੀ। ਗੱਲਬਾਤ ਦੌਰਾਨ ਹਿਮਕੈਨ ਦੇ ਪ੍ਰਧਾਨ ਦਲੀਪ ਕੁਮਾਰ ਨੇ ਦੱਸਿਆ ਕਿ ਭਾਰਤ ਦੇ ਕੌਂਸਲੇਟ ਜਨਰਲ ਵੱਲੋਂ ਇਸ ਸਮਾਗਮ ਨੂੰ ਇੱਕ ਸ਼ਾਨਦਾਰ ਪਹਿਲ ਕਰਾਰ ਦਿੱਤਾ ਗਿਆ ਹੈ, ਜੋ ਪਰਦੇਸ ਵਿੱਚ ਰਹਿ ਕੇ ਵੀ ਆਪਣੀਆਂ ਜੜਾਂ ਨਾਲ ਜੁੜੇ ਰਹਿਣ ਦਾ ਵਧੀਆ ਉਦਾਹਰਨ ਹੈ। ਉਨ੍ਹਾਂ ਨੇ ਕਿਹਾ ਕਿ ਹਿਮਕੈਨ ਹਰ ਸਾਲ ਇਸ ਤਰ੍ਹਾਂ ਦੇ ਪ੍ਰੋਗਰਾਮ ਆਯੋਜਿਤ ਕਰਦਾ ਆ ਰਿਹਾ ਹੈ, ਜੋ ਸਰਹੱਦਾਂ ਤੋਂ ਪਰੇ ਸੱਭਿਆਚਾਰਕ ਰਿਸ਼ਤਿਆਂ ਨੂੰ ਮਜ਼ਬੂਤ ਕਰਦਾ ਹੈ। ਇਸ ਦੌਰਾਨ ਕੌਂਸਲ ਜਨਰਲ ਵੱਲੋਂ ਡਾ. ਨਰੇਸ਼ ਅੱਗਰਵਾਲ ਨੂੰ ਚਿਕਿਤਸਾ ਖੇਤਰ ਵਿੱਚ ਪਾਏ ਯੋਗਦਾਨ ਲਈ ਅਤੇ ਪੰਡਿਤ ਸੁਨੀਲ ਸ਼ਰਮਾ ਨੂੰ ਭਜਨ ਗਾਇਕੀ ਲਈ ਸਨਮਾਨਿਤ ਕੀਤਾ ਗਿਆ। ਦਲੀਪ ਕੁਮਾਰ ਨੇ ਸਮਾਗਮ ਦੀ ਸਫਲਤਾ ਲਈ ਵਲੰਟੀਅਰਾਂ, ਅਯੋਜਕਾ ਅਤੇ ਉਨ੍ਹਾਂ ਦੇ ਪਰਿਵਾਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਬਿਨਾਂ ਇਹ ਵੱਡਾ ਸਮਾਗਮ ਸੰਭਵ ਨਹੀਂ ਸੀ। ਉਨ੍ਹਾਂ ਨੇ ਹਿਮਾਚਲ ਪ੍ਰਦੇਸ਼ ਦੇ ਮਾਣਯੋਗ ਪੀ ਡਬਲਿਊ ਡੀ ਮੰਤਰੀ ਵਿਕਰਮਾਦਿਤਿਆ ਸਿੰਘ ਵੱਲੋਂ ਭੇਜੇ ਗਏ ਸ਼ੁਭਕਾਮਨਾ ਸੰਦੇਸ਼ ਲਈ ਵੀ ਧੰਨਵਾਦ ਪ੍ਰਗਟ ਕੀਤਾ। ‘ਹਿਮਾਚਲ ਦਿਵਸ 2026’ ਕੈਨੇਡਾ ਵਿੱਚ ਏਕਤਾ, ਸੰਸਕ੍ਰਿਤੀ ਅਤੇ ਪਛਾਣ ਦੀ ਇੱਕ ਸ਼ਾਨਦਾਰ ਮਿਸਾਲ ਵਜੋਂ ਯਾਦਗਾਰੀ ਸਾਬਤ ਹੋਇਆ ਜਿਸ ਤੋਂ ਇਹ ਸਾਬਤ ਹੋਇਆ ਕਿ ਦੂਰੀਆਂ ਦੇ ਬਾਵਜੂਦ ਆਪਣੀਆਂ ਜੜਾਂ ਨਾਲ ਪਿਆਰ ਹਮੇਸ਼ਾ ਕਾਇਮ ਰਹਿੰਦਾ ਹੈ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਸਸਕੈਚਵਨ ਵਿੱਚ ਬਰਫੀਲੇ ਤੂਫ਼ਾਨ ਕਾਰਨ ਜਨ ਜੀਵਨ ਪ੍ਰਭਾਵਿਤ ਸੜਕਾਂ ‘ਤੇ ਖਤਰਨਾਕ ਹਾਲਾਤ ਜਾਰੀ
Next articleगवई और ‘गॉडमैन’: भारत की सामाजिक न्याय परियोजना का विघटन तेज़ी से जारी है