HOME ਸਸਕੈਚਵਨ ਵਿੱਚ ਬਰਫੀਲੇ ਤੂਫ਼ਾਨ ਕਾਰਨ ਜਨ ਜੀਵਨ ਪ੍ਰਭਾਵਿਤ ਸੜਕਾਂ ‘ਤੇ ਖਤਰਨਾਕ...

ਸਸਕੈਚਵਨ ਵਿੱਚ ਬਰਫੀਲੇ ਤੂਫ਼ਾਨ ਕਾਰਨ ਜਨ ਜੀਵਨ ਪ੍ਰਭਾਵਿਤ ਸੜਕਾਂ ‘ਤੇ ਖਤਰਨਾਕ ਹਾਲਾਤ ਜਾਰੀ

ਫੋਟੋ ਕੈਪਸ਼ਨ: ਬਰਫ਼ੀਲੇ ਤੂਫ਼ਾਨ ਦੌਰਾਨ ਸੜਕ ‘ਤੇ ਫਸੇ ਵਾਹਨ

ਵੈਨਕੂਵਰ,  (ਸਮਾਜ ਵੀਕਲੀ)   (ਮਲਕੀਤ ਸਿੰਘ) – ਜਿੱਥੇ ਕਿ ਇੱਕ ਪਾਸੇ ਭਾਰਤ ਵਿੱਚ ਗਰਮੀ ਦੇ ਮੌਸਮ ਦਾ ਪ੍ਰਕੋਪ ਸਿਖਰਾਂ ਪੁੱਜ ਗਿਆ ਹੈ, ਉੱਥੇ ਹੀ ਇਸ ਦੇ ਉਲਟ ਕੈਨੇਡਾ ਦੇ ਸਸਕੈਚਵਨ ਸੂਬੇ ਵਿੱਚ ਭਾਰੀ ਬਰਫਬਾਰੀ ਅਤੇ ਕੜਾਕੇ ਦੀ ਠੰਡ ਕਾਰਨ ਸਮੁੱਚਾ ਜਨ ਜੀਵਨ ਪ੍ਰਭਾਵਿਤ ਹੋਇਆ ਹੈ ਬਰਫੀਲੇ ਤੂਫ਼ਾਨ ਕਾਰਨ ਸੜਕਾਂ ‘ਤੇ ਖਤਰਨਾਕ ਹਾਲਾਤ ਬਣਨ ਦੀਆਂ ਸੂਚਨਾਵਾਂ ਹਨ ਤਾਜ਼ਾ ਜਾਣਕਾਰੀ ਮੁਤਾਬਕ ਠੰਡੀਆਂ ਤੇਜ਼ ਹਵਾਵਾਂ ਨਾਲ ਉੱਡਦੀ ਬਰਫ਼ ਅਤੇ ਫਿਸਲਣ ਭਰੀਆਂ ਸੜਕਾਂ ਕਾਰਨ ਯਾਤਰਾ ਕਰਨਾ ਮੁਸ਼ਕਲ ਬਣਿਆ ਹੋਇਆ ਹੈ।ਰਿਪੋਰਟਾਂ ਅਨੁਸਾਰ ਇਹ ਤੂਫ਼ਾਨ ਵੀਰਵਾਰ ਤੋਂ ਸ਼ੁਰੂ ਹੋਇਆ ਸੀ ਅਤੇ ਅਜੇ ਵੀ ਸੂਬੇ ਦੇ ਕਈ ਹਿੱਸਿਆਂ ਨੂੰ ਪ੍ਰਭਾਵਿਤ ਕਰ ਰਿਹਾ ਹੈ, ਖ਼ਾਸ ਕਰਕੇ ਉੱਤਰੀ ਖੇਤਰਾਂ ਵਿੱਚ ਹਾਲਾਤ ਹੋਰ ਵੀ ਗੰਭੀਰ ਹਨ। ਅਧਿਕਾਰੀਆਂ ਵੱਲੋਂ ਡਰਾਈਵਰਾਂ ਨੂੰ ਚੇਤਾਵਨੀ ਜਾਰੀ ਕਰਦੇ ਹੋਏ ਕਿਹਾ ਗਿਆ ਹੈ ਕਿ ਜ਼ਰੂਰਤ ਤੋਂ ਬਿਨਾਂ ਯਾਤਰਾ ਕਰਨ ਤੋਂ ਗੁਰੇਜ਼ ਕੀਤਾ ਜਾਵੇ ਅਤੇ ਜੇ ਸਫ਼ਰ ਕਰਨਾ ਲਾਜ਼ਮੀ ਹੋਵੇ ਤਾਂ ਪੂਰੀ ਸਾਵਧਾਨੀ ਵਰਤੀ ਜਾਵੇ ਸਰਕਾਰ ਅਤੇ ਐਮਰਜੈਂਸੀ ਸੇਵਾਵਾਂ ਵੱਲੋਂ ਲੋਕਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਮੌਸਮ ਦੀ ਤਾਜ਼ਾ ਜਾਣਕਾਰੀ ‘ਤੇ ਨਜ਼ਰ ਰੱਖੀ ਜਾਵੇ ਅਤੇ ਸੁਰੱਖਿਅਤ ਰਹਿਣ ਲਈ ਜ਼ਰੂਰੀ ਕਦਮ ਚੁੱਕੇ ਜਾਣ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

 

Previous articleਕੈਮਲੂਪਸ ਦੇ ਗੋਲਕੀਪਰ ਨੂੰ ਐਨਸੀਏਏ ਦਾ ਸਭ ਤੋਂ ਸ਼ਾਨਦਾਰ ਖਿਡਾਰੀ’ ਖਿਤਾਬ: ਟੀਮ ਨੂੰ ਬਣਾਇਆ ਰਾਸ਼ਟਰੀ ਚੈਂਪੀਅਨ
Next articleਕੈਨੇਡਾ ਵਿੱਚ ‘ਹਿਮਾਚਲ ਦਿਵਸ 2026’ ਧੂਮਧਾਮ ਨਾਲ ਮਨਾਇਆ ਗਿਆ