ਕਪੂਰਥਲਾ, 5 ਅਪ੍ਰੈਲ (ਕੌੜਾ)– ਹਿਮ ਜੋਤੀ ਕਲਿਆਣ ਸੰਮਤੀ ਰੇਲ ਕੋਚ ਫੈਕਟਰੀ ਕਪੂਰਥਲਾ ਦੇ ਪ੍ਰਧਾਨ ਸੰਜੀਵ ਪਰਮਾਰ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਸਮਿਤੀ ਦੁਆਰਾ ਆਪਣਾ ਸਲਾਨਾ ਸਮਾਰੋਹ 7 ਅਪ੍ਰੈਲ ਦਿਨ ਐਤਵਾਰ ਨੂੰ ਰੇਲ ਕੋਚ ਫੈਕਟਰੀ ਦੇ ਵਾਰਿਸ ਸ਼ਾਹ ਹਾਲ ਵਿੱਚ ਕਰਵਾਇਆ ਜਾ ਰਿਹਾ ਹੈ। ਉਹਨਾਂ ਨੇ ਦੱਸਿਆ ਕਿ ਸਮਾਰੋਹ ਸਵੇਰੇ 10 ਵਜੇ ਆਰੰਭ ਹੋ ਕੇ ਸ਼ਾਮ 4 ਵਜੇ ਤੱਕ ਚੱਲੇਗਾ। ਇਸ ਵਿੱਚ ਹਿਮਾਚਲੀ ਲੋਕ ਗਾਇਕ ਅਮਿਤ ਮਿੱਤੂ ਨੇ ਆਪਣੀ ਸੁਰੀਲੀ ਆਵਾਜ਼ ਨਾਲ ਆਪਣੀ ਕਲਾ ਦਾ ਪ੍ਰਦਰਸ਼ਨ ਕਰਨਗੇ। ਇਸ ਦੇ ਇਲਾਵਾ ਇਸ ਸਮਾਰੋਹ ਦੌਰਾਨ ਵਿਸ਼ਵ ਪ੍ਰਸਿੱਧ ਪਹਾੜੀ ਧਾਮ ਦੇ ਆਯੋਜਨ ਦੇ ਲਈ ਜਵਾਲਾਮੁਖੀ ਤੋਂ ਪੰਡਿਤ ਬਿਕਰਮ ਸ਼ਰਮਾ ਅਤੇ ਉਹਨਾਂ ਦੀ ਟੀਮ ਵਿਸ਼ੇਸ਼ ਤੌਰ ਤੇ ਪਹੁੰਚੇਗੀ। ਸ੍ਰੀ ਸੰਜੀਵ ਪਰਮਾਰ ਨੇ ਦੱਸਿਆ ਕਿ ਸਮਾਰੋਹ ਵਿੱਚ ਹਿਮ ਜੋਤੀ ਕਲਿਆਣ ਸੰਮਤੀ ਵੱਲੋਂ ਆਯੋਜਿਤ ਖੇਲ ਪ੍ਰਤੀਯੋਗਤਾਵਾਂ ਵਿੱਚ ਵਿਜੇਤਾ ਮਹਿਲਾ, ਪੁਰਸ਼ ਅਤੇ ਬਜ਼ੁਰਗਾਂ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ। ਇਸ ਦੇ ਇਲਾਵਾ ਦੇਸ਼ ਅਤੇ ਦੁਨੀਆਂ ਤੇ ਵਿੱਚ ਪ੍ਰਦੇਸ਼ ਦਾ ਨਾਮ ਰੋਸ਼ਨ ਕਰਨ ਵਾਲੀ ਨੌਜਵਾਨੀ ਨੂੰ ਉਹਨਾਂ ਦੀਆਂ ਉਪਲਬਧੀਆਂ ਦੇ ਲਈ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਇਸ ਸਲਾਨਾ ਮਹਾਂ ਉਤਸਵ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਅਰਵਿੰਦ ਦੱਤਾ ਸੀ ਏ ਓ ਰੇਲ ਕੋਚ ਫੈਕਟਰੀ ਕਪੂਰਥਲਾ ਹੋਣਗੇ। ਜਦਕਿ ਵਿਸ਼ੇਸ਼ ਮਹਿਮਾਨ ਦੇ ਰੂਪ ਵਿੱਚ ਸੌ਼ਕੀ ਠੁਕਰਾਲ ਪ੍ਰਧਾਨ ਠੁਕਰਾਲ ਫਾਉਂਡੇਸ਼ਨ ਹਿਮਾਚਲ ਪ੍ਰਦੇਸ਼ ਅਤੇ ਹੋਰ ਸਮਾਜਸੇਵੀ ਤੇ ਅਹਿਮ ਸ਼ਖਸ਼ੀਅਤਾਂ ਸਮਾਰੋਹ ਦੀ ਸ਼ੋਭਾ ਵਧਾਉਣਗੀਆਂ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly