(ਸਮਾਜ ਵੀਕਲੀ)
ਸੜਕਾਂ ਉੱਚੀਆਂ ਪੰਜਾਬ ਦੀ ਵੰਡ ਕੀਤੀ,
ਅੱਗੇ ਵੰਡਿਆ ਸੀ ਦੋ ਵਾਰ ਬਾਬਾ।
ਪਹਿਲਾਂ ਦੇਸ਼ ਦੀ ਆਜ਼ਾਦੀ ਦਾ ਮੁੱਢ ਬੱਝਾ,
ਉਸ ਵੇਲੇ ਹੋਏ ਲੋਕੀਂ ਖ਼ੁਆਰ ਬਾਬਾ।
ਸੰਨ ਛਿਆਹਟ ਚ’ ਸੂਬਿਆਂ ਦੀ ਵੰਡ ਪਾਈ,
ਖਿੱਚੀ ਲੀਕ ਸੂਬੇ ਵਿਚਕਾਰ ਬਾਬਾ।
ਹੁਣ ਰਹਿ ਗਿਆ ਚਿੜੀ ਦੀ ਚੁੰਝ ਜਿੰਨਾਂ,
ਕਦੇ ਨਾਲ ਸੀ ਕਾਬਲ ਕੰਧਾਰ ਬਾਬਾ।
ਪੰਜਾਬ ਪੁਰਾਣਾ ਸਾਡਾ ਸਾਨੂੰ ਮੋੜ ਦੇਵੋ,
ਮਿਲ ਭਾਈ ਮਨਾ ਲਈਏ ਯਾਰ ਬਾਬਾ।
ਕੁਝ ਰਹਿਮ ਕਰੋ ਇਸ ਪੰਜਾਬ ਉੱਤੇ,
ਜੋ ਵਸਦਾ ਗੁਰਾਂ ਅਨੁਸਾਰ ਬਾਬਾ।
ਨਾ ਵੇਚੋ ਇਸ ਨੂੰ ਕੋਲ ਵਾਪਰੀਆਂ ਦੇ,
ਖੋਹਵੋ ਕਿਉਂ ਮਿਲੇ ਰੁਜ਼ਗਾਰ ਬਾਬਾ।
ਕਿੰਨੀਆਂ ਅਲਾਮਤਾਂ ਅੱਗੇ ਹੋਈਆਂ ਪੈਦਾ,
ਕਦੇ ਹੜਾਂ ਦੀ ਪੈਂਦੀ ਮਾਰ ਬਾਬਾ।
ਅੱਖ ਆਪਣੀ ਮੈਲੀ ,ਪੱਤੋ, ਸਾਫ ਕਰ ਲਓ,
ਪਾਵੋ ਬੰਨ ਮਮੀਰੇ ਦੀ ਧਾਰ ਬਾਬਾ।
ਹਰਪ੍ਰੀਤ ਪੱਤੋ ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ
94658-21417
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly