ਚੈੱਕ ਗਣਰਾਜ ਦੇ ਉੱਚ ਪੱਧਰੀ ਵਫ਼ਦ ਨੇ ਰੇਲ ਕੋਚ ਫੈਕਟਰੀ, ਕਪੂਰਥਲਾ ਦਾ ਕੀਤਾ ਦੌਰਾ

ਕਪੂਰਥਲਾ, (ਸਮਾਜ ਵੀਕਲੀ) (ਕੌੜਾ)- ਚੈੱਕ ਗਣਰਾਜ ਦੇ ਇੱਕ ਉੱਚ ਪੱਧਰੀ ਵਫ਼ਦ ਨੇ ਅੱਜ ਰੇਲ ਕੋਚ ਫੈਕਟਰੀ, ਕਪੂਰਥਲਾ ਦਾ ਦੌਰਾ ਕੀਤਾ।ਇਸ ਦੀ ਅਗਵਾਈ ਸ਼੍ਰੀਮਤੀ ਮੈਰੀਵੋਪਾਲੇਨਸਕਾ, ਡਾਇਰੈਕਟਰ ਜਨਰਲ ਐਸੋਸੀਏਸ਼ਨ ਆਫ ਚੈੱਕ ਰੇਲਵੇ ਇੰਡਸਟਰੀ ਦੁਆਰਾ ਕੀਤੀ ਗਈ।ਦੌਰੇ ਦਾ ਉਦੇਸ਼ ਰੇਲ ਖੇਤਰ ਵਿੱਚ ਸਹਿਯੋਗ ਦੇ ਮੌਕਿਆਂ’ਤੇ ਚਰਚਾ ਕਰਨਾ,ਵਧੇਰੇ ਤਾਲਮੇਲ ਸਥਾਪਤ ਕਰਨਾ ਅਤੇ ਵਧੇਰੇ ਵਿਹਾਰਕ ਨਤੀਜੇ ਪ੍ਰਾਪਤ ਕਰਨ ਲਈ ਦੁਵੱਲੇ ਸਹਿਯੋਗ ਨੂੰ ਉਤਸ਼ਾਹਿਤ ਕਰਨਾ ਸੀ।ਰੇਲ ਕੋਚ ਫੈਕਟਰੀ ਵਿਖੇ ਉਨ੍ਹਾਂ ਦੇ ਪਹੁੰਚਣ’ ਤੇ,ਇੱਕ ਵਿਸ਼ੇਸ਼ ਇੰਟਰ ਐਕਟਿਵਸੈਸ਼ਨ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਆਰ ਸੀ ਐਫ ਵਿਖੇ ਬਣਾਏ ਜਾ ਰਹੇ ਕੋਚਾਂ ਦੇ ਉਤਪਾਦਨ ਨਾਲ ਸਬੰਧਤ ਇੱਕ ਪੇਸ਼ਕਾਰੀ ਪੇਸ਼ ਕੀਤੀ ਗਈ।ਇਸ ਤੋਂ ਇਲਾਵਾ ਇਸ ਸੈਸ਼ਨ ਵਿੱਚ ਕੋਚ ਨਿਰਮਾਣ ਦੇ ਵੱਖ-ਵੱਖ ਪਹਿਲੂਆਂ ‘ਤੇ ਡੂੰਘਾਈ ਨਾਲ ਚਰਚਾ ਕੀਤੀ ਗਈ। ਜਿਸ ਵਿੱਚ ਆਰ ਸੀ ਐਫ ਦੇ ਜਨਰਲ ਮੈਨੇਜਰ ਸ੍ਰੀ ਮੰਜੁਲ ਮਾਥੁਰ ਅਤੇ ਵਿਭਾਗਾਂ ਦੇ ਮੁਖੀਆਂ ਨੇ ਭਾਗ ਲਿਆ।ਇਸ ਮੌਕੇ ਚੈੱਕ ਵਫ਼ਦ ਵੱਲੋਂ ਵੀ ਇੱਕ ਪੇਸ਼ਕਾਰੀ ਵੀ ਦਿੱਤੀ ਗਈ। ਵਫ਼ਦ ਨੇ ਰੇਲ ਕੋਚ ਫੈਕਟਰੀ ਦੀ ਵਰਕਸ਼ਾਪ ਦਾ ਵੀ ਦੌਰਾ ਕੀਤਾ ਜਿੱਥੇ ਇਸ ਨੇ ਵੱਖ-ਵੱਖ ਕਿਸਮਾਂ ਦੇ ਰੇਲ ਕੋਚਾਂ ਦੇ ਨਿਰਮਾਣ ਵਿੱਚ ਵਿਸ਼ੇਸ਼ ਦਿਲਚਸਪੀ ਦਿਖਾਈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪਿੰਡ ਫੂਲਪੁਰ ਗਰੇਵਾਲ ਵਿਖੇ ਗੱਤਕਾ ਸਿਖਲਾਈ ਕੈਂਪ ਸ਼ੁਰੂ
Next articleਕੁਦਰਤ ਨਾਲ ਖਿਲਵਾੜ