(ਸਮਾਜ ਵੀਕਲੀ)
ਸਿਆਲ ਦੀ ਆਮਦ ਹੋ ਚੁੱਕੀ ਹੈ ਮਿਠੀ ਮਿਠੀ ਠੰਢ ਆ ਹੁਣ ਧੁੱਪ ਸਹਾਰੀ ਜਾ ਸਕਦੀ ਹੈ ਮੈਂ ਕੁਰਸੀ ਤੇ ਬੈਠਾਂ ਪਾਰਕ ਵਿੱਚ ਬੈਠਾ ਹਾਂ ਤੇ ਸਾਹਮਣੇ ਪਈ ਕੁਰਸੀ ਵੱਲ ਦੇਖ ਰਿਹਾ ਹਾਂ ਮੈਨੂੰ ਯਾਦ ਹੈ ਇਹ ਕਰੀਬ ਚਾਰ ਸੋ ਪਜੱਤਰ ਰੁਪਏ ਦੀ ਖਰੀਦ ਹੈ ਕੁਰਸੀ ਵਿਕਰੇਤਾ ਨੇ ਕੁਰਸੀ ਵੇਚਣ ਲਗਿਆ ਇਸ ਦੇ ਲੰਮੇ ਚੌੜੇ ਫਾਇਦੇ ਗਿਣਾਏ ਸਨ ਉਸ ਨੇ ਤਾਂ ਇਸ ਕੁਰਸੀ ਦੇ ਗੁਣਾਂ ਦੀ ਇੱਕ ਲਿਸਟ ਜਾਰੀ ਕਰ ਦਿੱਤੀ ਸੀ ਇਸ ਕੁਰਸੀ ਦੇ ਗੁਣਾਂ ਨੂੰ ਸੁਣਦਿਆਂ ਮੇਰੇ ਅੰਦਰ ਜਿਹੜੀ ਖੁਸ਼ੀ ਦੀ ਲਹਿਰ ਦੌੜ ਗਈ ਸੀ ਮੈਂ ਬਿਆਨ ਨਹੀਂ ਕਰ ਸਕਦਾ।
ਇਹ ਕੁਰਸੀ ਮੇਜ਼ ਤੋਂ ਅਕਾਰ ਵਿੱਚ ਛੋਟੀ ਸੀ ਤੇ ਉਚਾਈ ਵਿੱਚ ਮੇਜ਼ ਤੋਂ ਨੀਵੀਂ ਕੀਮਤ ਵੀ ਮੇਜ਼ ਤੋਂ ਘੱਟ ਸੀ ਪਰ ਫਿਰ ਵੀ ਮਹਿਮਾਨ ਦਾ ਮਾਣ ਕੁਰਸੀ ਤੇ ਬੈਠਿਆ ਹੀ ਬਣਦਾ ਹੈ ਮੇਜ਼ ਤੇ ਬੈਠਣਾ ਲੋਕ ਹਤਕ ਸਮਝਦੇ ਹਨ ਕੁਰਸੀ ਦੇ ਨਫ਼ੇ ਨੁਕਸਾਨ ਕੁਰਸੀ ਦੇ ਮਾਲਕ ਤੇ ਵੱਧ ਕੋਈ ਨਹੀਂ ਜਾਣਦਾ ਕਿਉਂਕਿ ਕਹਾਵਤ ਹੈ ਰਾਹ ਪਏ ਜਾਣੀਏ ਜਾਂ ਵਾਹ ਪਏ ਜਾਣੀਏ ।ਇਹ ਗੱਲ ਵਖਰੀ ਹੈ ਕਿ ਕੁਰਸੀ ਮਹਿਮਾਨ ਨੂੰ ਦੇਣ ਤੋਂ ਪਹਿਲਾਂ ਚੰਗੀ ਤਰ੍ਹਾਂ ਦੇਖ ਲੈਣੀ ਚਾਹੀਦੀ ਹੈ ਕੁਰਸੀ ਦੀ ਦਿੱਖ ਤੇ ਬੈਠਣ ਵਾਲੇ ਦੀ ਪਰਸਨੈਲਿਟੀ ਸੋਨੇ ਤੇ ਸੁਹਾਗੇ ਵਾਂਗ ਹੁੰਦੀ ਹੈ ।ਇਕ ਕਹਾਵਤ ਹੈ ਜਟ ਤਾਂ ਸੁਹਾਗੇ ਤੇ ਨੀ ਮਾਣ ।
ਜ਼ਰੂਰੀ ਤਾਂ ਨਹੀਂ ਜਟ ਸਾਰੀ ਉਮਰ ਸੁਹਾਗੇ ਤੇ ਹੀ ਬੈਠਾ ਰਹੇ ਉਹ ਕੁਰਸੀ ਤੇ ਵੀ ਬੈਠ ਸਕਦਾ ਫਿਰ ਇਹ ਕੁਰਸੀ ਚਾਹੇ ਸੀ ਐਮ ਦੀ ਕਿਉਂ ਨਾ ਹੋਵੇ ਨਾ ਕਲਾਂ ਜਟ ਹੀ ਕਿਉਂ ਬਾਣੀਆਂ ਵੀ ਬੈਠ ਸਕਦਾ ਕੋਈ ਵੀ ਬੈਠ ਸਕਦਾ ।ਕੁਰਸੀ ਦੀ ਕੀਮਤ ਕੁਝ ਰੁਪਿਆਂ ਵਿੱਚ ਹੁੰਦੀ ਹੈ ਪਰ ਇਸ ਤੇ ਬੈਠਣ ਵਾਲੇ ਦੇ ਰੁਤਬੇ ਨਾਲ ਕੁਰਸੀ ਦਾ ਰੁਤਬਾ ਵੀ ਦੇਖਿਆ ਬਣਦਾ ਵੱਡੇ ਰੁਤਬੇ ਵਾਲੀ ਕੁਰਸੀ ਨੂੰ ਛੋਟੇ ਰੁਤਬੇ ਵਾਲੀ ਕੁਰਸੀ ਸਲੂਟ ਮਾਰਦੀ ਹੈ ਕੁਰਸੀ ਚਪੜਾਸੀ ਤੋਂ ਲੈ ਕਿ ਰਾਸ਼ਟਰਪਤੀ ਤਕ ਸਭ ਕੋਲ ਹੁੰਦੀ ਹੈ ਪਰ ਕੁਰਸੀ ਦੀ ਕੀਮਤ ਕੁਰਸੀ ਤੇ ਬੈਠੇ ਵਿਅਕਤੀ ਅਨੁਸਾਰ ਦੇਖੀ ਜਾਂਦੀ ਹੈ ।
ਜਦੋਂ ਕਿੱਤੇ ਕੁਰਸੀ ਨੂੰ ਖਤਰਾ ਬਣਦਾ ਹੈ ਤਾਂ ਕੁਰਸੀ ਡੋਲ ਵੀ ਜਾਂਦੀ ਹੈ ਇਨਸਾਫ਼ ਦੀ ਕੁਰਸੀ ਸਜ਼ਾ ਵੀ ਸੁਣਾਉਂਦੀ ਹੈ ਤੇ ਥਾਣੇਦਾਰ ਦੀ ਕੁਰਸੀ ਤਹਿਸੀਲਦਾਰ ਦੇ ਬਰਾਬਰ ਕਚਹਿਰੀ ਵਿੱਚ ਵੀ ਡਾਹੀ ਜਾਂਦੀ ਹੈ ਡੀਸੀ ਦੀ ਕੁਰਸੀ ਜ਼ਿਲੇ ਦੀ ਮਾਲਕ ਅਖਵਾਉਂਦੀ ਹੈ ਚੀਫ ਮਨਿਸਟਰ ਦੀ ਕੁਰਸੀ ਸੂਬੇ ਦੀ ਸ਼ਾਨ ਹੁੰਦੀ ਹੈ ਤੇ ਪ੍ਰਧਾਨ ਮੰਤਰੀ ਦੀ ਕੁਰਸੀ ਦੇਸ਼ ਦਾ ਗੋਰਵ ਰਾਸ਼ਟਰਪਤੀ ਦੀ ਕੁਰਸੀ ਰਾਸ਼ਟਰ ਦਾ ਗੋਰਵ ਜਦੋਂ ਕਿਸੇ ਦੀ ਕੁਰਸੀ ਚਲੇ ਜਾਂਦੀ ਹੈ ਤਾਂ ਉਸ ਨੂੰ ਪੁੱਛਿਆ ਹੀ ਬਣਦਾ ਹੈ ਕਿਡਾ ਵੀ ਅਹੁਦਾ ਕੋਲ ਹੋਵੇ ਕਰਸੀ ਬਿਨਾਂ ਕੁਝ ਵੀ ਨਹੀਂ ਹੁਣ ਤੁਸੀਂ ਦਸੋ ਥਾਣੇਦਾਰੀ ਭੁੰਝੇ ਬੈਠ ਕੇ ਥੋੜੀ ਹੋ ਸਕਦੀ ਹੈ ਜਜ ਥੱਲੇ ਬੈਠ ਕੇ ਫੈਸਲਾ ਨਹੀਂ ਸੁਣਾ ਸਕਦਾ ਮਾਸਟਰ ਟਾਟ ਤੇ ਬੈਠ ਕੇ ਨਹੀਂ ਪੜਾ ਸਕਦਾ ਬੇਸ਼ੱਕ ਲੀਡਰੀ ਨੇਤਾ ਗਿਰੀ ਬੋਲੀ ਤੇ ਬੈਠ ਕੇ ਸ਼ੁਰੂ ਹੁੰਦੀ ਹੈ ਪਰ ਨਜਰ ਨੇਤਾ ਜੀ ਦੀ ਵੱਡੀ ਤੋਂ ਵੱਡੀ ਕੁਰਸੀ ਤੇ ਹੁੰਦੀ ਹੈ ਇਹ ਵਖਰੀ ਗਲ ਹੈ ਕੁਰਸੀ ਤਾਰ ਵੀ ਸਕਦੀ ਹੈ ਤੇ ਕੁਰਸੀ ਡੋਬ ਵੀ ਸਕਦੀ ਹੈ ਕੁਰਸੀ ਰਿਸ਼ਵਤ ਵੀ ਲੈਂਦੀ ਹੈ ਕੁਰਸੀ ਇਨਸਾਨ ਵੀ ਕਰਦੀ ਹੈ ਕੁਰਸੀ ਭਲਾ ਵੀ ਕਰਦੀ ਹੈ ਕੁਰਸੀ ਪਾਪ ਵੀ ਕਰਦੀ ਹੈ ।ਕੁਝ ਵੀ ਹੋਵੇ ਕੁਰਸੀ ਨਾਵਾਂ ਕੁਰਸੀ ਬਿਨਾਂ ਨਹੀਂ ਲਿਖਿਆ ਜਾ ਸਕਦਾ।
ਪਤਰਕਾਰ ਹਰਜਿੰਦਰ ਸਿੰਘ ਚੰਦੀ ਮਹਿਤਪੁਰ
ਤਹਿਸੀਲ ਨਕੋਦਰ ਜਿਲਾ ਜਲੰਧਰ ਪੰਜਾਬ
9814601638
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly