HOME ਓਏ ਸ਼ਿੰਦਿਆ 

ਓਏ ਸ਼ਿੰਦਿਆ 

13
ਰਿਤੂ ਵਾਸੂਦੇਵ
(ਸਮਾਜ ਵੀਕਲੀ)
ਤੂੰ ਵੀ ਅੱਤ ਮਚਾਈ ਜਾਨਾਂ।
ਮੈਂ ਵੀ ਧੱਕੇ ਖਾਈ ਜਾਨਾਂ।
ਤੂੰ ਵੀ ਪਰਦੇ ਪਾਈ ਜਾਨਾਂ
ਮੈਂ ਵੀ ਸੰਗਾਂ ਲਾਹੀ ਜਾਨਾਂ।
ਲਾਈ ਊ ਤੇ ਓਹਲਾ ਕਾਹਦਾ
ਕਾਹਨੂੰ ਗੱਲ ਦਬਾਈ ਜਾਨਾਂ।
ਅਜੇ ਮੈਂ ਤੇਰਾ ਨਾਂਓਂ ਨੀ ਲੀਤਾ
ਐਵੇਂ ਹੀ ਘਬਰਾਈ ਜਾਨਾਂ।
ਅਜੇ ਤਾਂ ਢੱਕੀ ਰਿਝਦੀ ਪਈ ਏ
ਕਿਉਂ ਕਾਸਾ ਸਰਕਾਈ ਜਾਨਾਂ।
ਮੁੱਕਦੀ ਏ ਤਾਂ ਮੁੱਕ ਲੈਣ ਦੇ
ਕਾਹਨੂੰ ਖੇਡ ਵਧਾਈ ਜਾਨਾਂ।
ਵੇਖ! ਮੈਂ ਰੌਲ਼ਾ ਪਾ ਦੇਣਾ ਈ
ਕਿਉਂ ਮੈਨੂੰ ਉਕਸਾਈ ਜਾਨਾਂ।
ਬਹਿ ਜਾ ਬਹਿ ਜਾ ਟਿਕ ਕੇ ਬਹਿ ਜਾ
ਮੈਂ ਤੈਨੂੰ ਸਮਝਾਈ ਜਾਨਾਂ।
ਮੇਰੇ ਪੈਰੀਂ ਘੁੰਗਰੂ ਪਾ ਕੇ
ਗਲ਼ੀਓ-ਗਲ਼ੀ ਨਚਾਈ ਜਾਨਾਂ।
ਮੇਰਾ ਸ਼ਿੰਦਿਆ ਕੱਖ ਨੀ ਜਾਣਾ
ਤੂੰ ਅੱਖਾਂ ਵਿਚ ਆਈ ਜਾਨਾਂ।
~ ਰਿਤੂ ਵਾਸੂਦੇਵ
Previous article*ਮਾਇੋਪੀਆ, ਹਾਈਪਰਮੇਟ੍ਰੋਪੀਆ ਅਤੇ ਪ੍ਰੈਸਬਾਇਓਪੀਆ ਨੂੰ ਸਮਝਣਾ: ਕਾਰਣ, ਲੱਛਣ ਅਤੇ ਇਲਾਜ*
Next articleਬੰਗਲਾਦੇਸ਼ ਸਹਿਮਤ ਨਹੀਂ ਹੈ, ਢਾਕਾ ਵਿੱਚ ਦੁਰਗਾ ਮੰਦਰ ਨੂੰ ਬੁਰੀ ਤਰ੍ਹਾਂ ਢਾਹ ਦਿੱਤਾ ਗਿਆ; ਭਾਰਤ ਨੇ ਚੇਤਾਵਨੀ ਦਿੱਤੀ