ਐ ਪੰਜਾਬੀਆ———-

(ਸਮਾਜ ਵੀਕਲੀ)

ਐ ਪੰਜਾਬੀਆ ਕਰਾਂ ਕੀ ਸਿਫਤ ਤੇਰੀ,
ਹਰ ਖੇਤਰ ‘ਚ ਮੱਲਾਂ ਤੂੰ ਮਾਰੀਆਂ ਨੇ।
ਕੋਈ ਪਾਸਾ ਨਾ ਤੈਥੋਂ ਅਛੂਤ ਰਿਹਾ,
ਜਿੱਧਰ ਵੇਖਾਂ ਮੈਂ ਉੱਧਰ ਸਾਰਦਾਰੀਆਂ ਨੇ।

ਤੇਰੀ ਬੀਰਤਾ ਦੇ ਲੋਕੀ ਗਾਉਣ ਕਿੱਸੇ,
ਜਿੱਥੇ ਡਟ ਗਿਆ ਫੇਰ ਨਾ ਮੁੜੇ ਪਿੱਛੇ।
ਫਤਿਹ ਕਰਕੇ ਜੈਕਾਰਾ ਛੁਡਾਂਵਦਾ ਈ,
ਪਰਚਮ ਜਿੱਤਾਂ ਦੇ ਆਉਣ ਲਹਿਰਾਂਵਦਾ ਈ।

ਜਿੱਥੇ-ਜਿੱਥੇ ਵੀ ਵੱਸਿਆ ਤੂੰ ਜਾ ਕੇ,
ਥਾਵਾਂ ਉੱਥੇ ਹੀ ਜਾ ਬਣਾਈਆਂ ਨੇ।
ਕਨੇਡਾ,ਅਮਰੀਕਾ ਵੀ ਸਿੱਕਾ ਮੰਨਦੇ ਨੇ,
ਹਿੰਮਤਾਂ ਜਾ ਜੋ ਉੱਥੇ ਵਿਖਾਈਆਂ ਨੇ।

ਤੇਰੇ ਇਸ਼ਕ ਮਸ਼ੂਕ ਦੇ ਬਣੇ ਕਿੱਸੇ,
ਕੰਨ ਪਾੜ ਕੇ ਮੁੰਦਰਾਂ ਪਾਈਆਂ ਨੇ।
ਸੱਸੀ-ਸੋਹਣੀ ਦੀ ਕੂਕ ਸੁਣਾਵਣੇ ਨੂੰ,
ਹਾਸ਼ਮ-ਫਜ਼ਲ ਨੇ ਕਲਮਾਂ ਉਠਾਈਆਂ ਨੇ।

ਜਿੰਨ੍ਹਾਂ ਰਾਹਾਂ ਤੋਂ ਤੇਰੇ ਮਸ਼ੂਕ ਲੰਘੇ,
ਉਨ੍ਹਾਂ ਰਾਹਾਂ ‘ਤੇ ਬਹੁਤ ਦੁਸ਼ਵਾਰੀਆਂ ਨੇ।
ਗਿੱਧਾ,ਭੰਗੜਾ ਪਾਉਂਦੇ ਲੋਕ ਹੋ ਇੱਕਠੇ,
ਜੋਵਨ ਬਿਰਹਾ ‘ਚ ਟੱਕਰਾਂ ਭਾਰੀਆਂ ਨੇ।

ਸੱਭਿਆਚਾਰ ਦੀ ਅਲੱਗ ਪਹਿਚਾਣ ਤੇਰੀ,
ਗੌਰਵਸ਼ਾਲੀ ਪ੍ਰਭਾਵ ਬਣਾ ਰਿਹਾ ਏ।
ਰੀਸ ਜਿਹਦੀ ਨਾ ਕੋਈ ਸੰਸਾਰ ਉੱਤੇ,
ਕਲਚਰ ਆਪਣਾ ਅਲੱਗ ਵਿਖਾ ਰਿਹਾ ਏ।

ਬਨਾਰਸੀ ਦਾਸ ਜੋ ਨਜ਼ਮ ਦੇ ਵਿੱਚ ਲਿਖਿਆ,
ਇਹ ਤੋਂ ਉੱਤੇ ਹੀ ਤੇਰਾ ਕਿਰਦਾਰ ਦਿਖਿਆ।
ਪੰਜਾ ਪਾਣੀਆਂ ਦੀ ਧਰਤੀ ਦਾ ਤੂੰ ਪੁੱਤ ਬੰਕਾ,
ਕੁੱਲ ਸ੍ਰਿਸ਼ਟੀ ‘ਚ ਬੱਝ ਰਿਹਾ ਹੈ ਤੇਰਾ ਡੰਕਾ।

ਬਨਾਰਸੀ ਦਾਸ ਅਧਿਆਪਕ ਰੱਤੇਵਾਲ
ਮੋ : 94635-05286

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਟੈਲੇਂਟ ਹੰਟ ਤੇ ਫਰੈਸ਼ਰ ਪਾਰਟੀ ਕਰਵਾਈ ਗਈ
Next articleਬੀ.ਐਲ.ਓ ਦੀਆਂ ਡਿਊਟੀਆਂ ਸੰਬੰਧੀ ਜੀ.ਟੀ.ਯੂ ਦਾ ਵਫ਼ਦ ਐਸ.ਡੀ.ਐਮ ਨੂੰ ਮਿਲਿਆ