ਵਿਰਾਸਤੀ ਮੇਲਾ ਤੇ ਸੱਭਿਆਚਾਰਕ ਵੰਨਗੀਆਂ

  (ਸਮਾਜ ਵੀਕਲੀ) ਬੱਚਿਆਂ ਨੂੰ ਮਾਂ ਬੋਲੀ ਅਤੇ ਸਾਡੇ ਅਮੀਰ ਸੱਭਿਆਚਾਰ ਨਾਲ ਜੋੜਨ ਲਈ ਇੱਕ ਵਿਸ਼ਾਲ ਮੰਚ ਦੀ ਜਰੂਰਤ ਹੈ।ਭਾਵੇ ਵਿਭਾਗ ਵਲੋਂ ਫਰਵਰੀ ਮਹੀਨੇ ਚ ਅਜਿਹੇ ਪ੍ਰੋਗਰਾਮ ਕਰਵਾਏ ਜਾਂਦੇ ਹਨ ।ਪਰ ਇਹ ਪ੍ਰੋਗਰਾਮ ਕਈ ਕਾਰਣਾਂ ਜਿਵੇਂ ਪ੍ਰਬੰਧਾਂ ਅਤੇ ਫੰਡਾਂ ਦੀ ਘਾਟ  ਕਰਕੇ ਆਪਣੀ  ਮਹੱਤਤਾ ਪ੍ਰਾਪਤ ਕਰਨ ਵਿੱਚ ਥੋੜ੍ਹਾ ਪਛੜ ਜਾਂਦੇ ਹਨ।ਇਸ ਤੋਂ ਇਲਾਵਾ ਅਜਿਹੇ ਪ੍ਰੋਗਰਾਮ ਸਿਰਫ ਖਾਨਾ ਪੂਰਤੀ ਜਾਂ ਭਾਗ ਲੈਣ ਤੱਕ ਹੀ ਸੀਮਿਤ ਰਹਿੰਦੇ ਹਨ।
                         ਪਰ ਇਸ ਦੇ ਐਨ ਉਲਟ ਬਹੁਤੀਆਂ ਵਿੱਦਿਅਕ ਸੰਸਥਾਵਾਂ , ਆਪਣੇ ਨਿੱਜੀ ਯਤਨਾਂ ਨਾਲ ਬੱਚਿਆਂ ਨੂੰ  ਉਤਸ਼ਾਹਿਤ ਕਰਨ ਲਈ ਬੱਚਿਆਂ ਨੂੰ ਸਹਿ ਵਿਦਿਅਕ ਗਤੀ ਵਿਧੀਆਂ ਕਰਵਾਉਂਦੀਆਂ ਰਹਿਸ਼ਦੀਆਂ ਹਨ।ਸਿਆਣੇ ਕਹਿੰਦੇ ਆ , “ਬੱਚੇ ਤਾਂ ਕੱਚੀ ਮਿੱਟੀ ਹਨ,ਉਹਨਾਂ ਨੂੰ ਜਿਹੋ-ਜਿਹਾ ਆਕਾਰ ਦੇਵਾਂਗੇ,ਉਹ ਉਸੇ ਸਾਂਚੇ ਵਿੱਚ ਢਲ ਜਾਂਦੇ ਹਨ।”ਹਰ ਬੱਚੇ ਅੰਦਰ ਕਲਾ ਦਾ ਖਜ਼ਾਨਾ ਹੈ,ਪਰ ਉਸ ਨੂੰ ਪਰਖਣ,ਸਮਝਣ ਤੇ ਤਰਾਸ਼ਣ ਵਾਲੀ ਸੂਝ ਅਧਿਆਪਕ ਕੋਲ ਹੋਣੀ ਚਾਹੀਦੀ ਹੈ।
                         ਮੁਢਲੇ ਪੱਧਰ ਤੇ ਭਾਵੇਂ ਬੱਚੇ ਸਾਡੀ ਵਿਸ਼ਾਲ ਵਿਰਾਸਤ ਅਤੇ ਸੱਭਿਆਚਾਰ ਦੀ ਉਨ੍ਹੀ ਸਮਝ ਨਹੀਂ ਰੱਖਦੇ।ਪਰ ਦੁੱਧ ਜਾਗ ਲਾਇਆ ਹੀ ਜੰਮਦਾ ਹੈ।ਸੁਰੂਆਤ ਵਿੱਚ ਸਹਿ ਵਿਦਿਅਕ ਗਤੀ ਵਿਧੀਆਂ ਕਰਵਾਉਂਦੇ ਸਮੇਂ ਅਧਿਆਪਕ ਦਾ  ਰੋਲ ਬਹੁਤ ਮਹੱਤਵਪੂਰਣ ਹੁੰਦਾ ਹੈ।ਤਿਆਰ ਕਰਵਾਈਆਂ  ਜਾਣ ਵਾਲੀਆਂ ਵੰਨਗੀਆਂ  ਜਿਵੇਂ ਕਿ ਲੋਕ ਗੀਤ, ਗੀਤ,ਕਵਿਤਾ,ਨਾਟਕ ਆਦਿ ਮਾਂ ਬੋਲੀ, ਵਿਰਾਸਤ ਅਤੇ ਸਾਡੇ ਅਮੀਰ ਸੱਭਿਆਚਾਰ ਨਾਲ ਸੰਬੰਧਿਤ ਹੋਣੇ ਚਾਹੀਦੇ ਹਨ।ਇਸ ਗੰਧਲੇਪਣ ਵਿੱਚ ਬਹੁਤ ਕੱਝ ਚੰਗਾ , ਮਾੜਾ ਸਾਡੇ ਬੱਚਿਆਂ ਨੂੰ ਪਰੋਸਿਆ ਜਾ ਰਿਹਾ ਹੈ।ਚੰਗੇ ਦੀ ਚੋਣ, ਛੋਟੀ ਉਮਰ ਦੇ ਬੱਚਿਆਂ ਦੇ ਵਸੋਂ ਬਾਹਰ ਦੀ ਗੱਲ ਹੁੰਦੀ ਹੈ।ਚੰਗੇ ਅਧਿਆਪਕ ਦੀ ਯੋਗ ਅਗਵਾਈ ਉਹਨਾਂ ਨੂੰ ਜਿੰਦਗੀ ਵਿੱਚ ਥਿੜਕਣ ਨਹੀਂ ਦਿੰਦੀ।ਇੱਕ ਵਾਰ ਉਂਗਲ ਲਾ ਕੇ ਚੰਗੇ ਪਾਸੇ ਤੋਰਿਆ ਬੱਚਾ ਜਿੰਦਗੀ ਦੇ ਟੇਢੇ-ਵਿੰਗੇ ਰਿਸ਼ਤਿਆਂ ਤੋਂ ਆਪਣਾ ਬਚਾਅ ਕਰਨ ਯੋਗ ਹੋ ਜਾਂਦਾ ਹੈ।
               ਪਿਛਲੇ ਦਿਨੀ ਪਟਿਆਲਾ ਵਿਖੇ ਹੋਏ ਵਿਰਾਸਤੀ ਮੇਲੇ ਵਿੱਚ ਸਕੂਲਾਂ ,ਕਾਲਜਾਂ ਦੇ ਬੱਚਿਆਂ ਨੂੰ ਚੰਗਾ ਮੰਚ ਮੁਹੱਈਆ ਕਰਵਾਇਆ ਗਿਆ।ਵੱਖ-ਵੱਖ ਸਕੂਲਾਂ ,ਕਾਲਜਾਂ ਦੇ ਬੱਚਿਆਂ ਨੇ ਮੇਲੇ ਦੌਰਾਨ  ਮਾਂ ਬੋਲੀ, ਵਿਰਾਸਤ ਅਤੇ ਅਮੀਰ ਸੱਭਿਆਚਾਰ ਨਾਲ ਇੱਕ -ਮਿੱਕ ਹੁੰਦਿਆਂ ਲੋਕ ਗੀਤ,ਸਿੱਠਣੀਆਂ,ਸੁਹਾਗ  ,ਘੋੜੀਆਂ ,ਕੋਰੀਓਗ੍ਰਾਫੀ ਤੇ ਪੁਰਾਤਨ ਲੋਕ ਬੋਲੀਆਂ ਦਾ ਪ੍ਰਦਰਸ਼ਨ ਸੱਭਿਆਚਾਰਕ ਗਤੀਵਿਧੀਆ ਰਾਹੀਂ ਪੇਸ ਕੀਤਾ। ਅਨੇਕਾਂ ਪ੍ਰਾਇਮਰੀ ਪੱਧਰ ਦੇ ਬੱਚਿਆਂ ਨੇ ਆਪਣੀ-ਆਪਣੀ ਪੇਸਕਾਰੀ ਪੇਸ ਕੀਤੀ। ਇਹਨਾਂ ਵਿੱਚੋਂ ਖਾਸ ਕਰਕੇ ਸਰਕਾਰੀ ਐਲੀਮੈਂਟਰੀ ਸਕੂਲ,ਸੰਭੂ ਕਲਾਂ ਦੇ ਨੰਨੇ-ਮੁੰਨੇ ਬੱਚਿਆਂ ਰਮਨਦੀਪ ਕੌਰ, ਅਨੁਪ੍ਰੀਤ ਕੌਰ, ਖੁਸ਼ਵਿੰਦਰ ਕੌਰ ਨੇ ਖੂਬ ਰੰਗ ਬੰਨਿਆ।ਉਹਨਾਂ ਵਲੋਂ  “ਚੱਲ ਮੇਲੇ ਨੂੰ ਚੱਲੀਏ ” ਗੀਤ ‘ਤੇ ਪੇਸ਼ ਕੀਤੀ ਕੋਰੀਓਗ੍ਰਾਫੀ ਮੇਲੇ ਦੀ ਮਹੱਤਤਾ,ਚਾਅ,ਭਾਵਨਾਵਾ,ਉਮੰਗ ਤੇ ਵਲਵਲਿਆਂ ਨੂੰ ਬਾ-ਖੂਬੀ  ਦਰਸ਼ਕਾਂ ਸਾਹਮਣੇ ਬਿਆਨ ਕਰ ਗਈ।
            ਅੰਤ ‘ਚ ਇਹੀ ਆਖਿਆ ਜਿ ਸਕਦਾ ਹੈ ਕਿ ਇਸ ਤਰ੍ਹਾਂ ਦੇ ਮੇਲਿਆਂ ਰਾਹੀਂ ਕੀਤੇ ਜਾ ਰਹੇ  ਚੰਗੇ ਕਾਰਜ ਦਾ ਅਰੰਭ ਹੋਇਆ ਹੈ ਤਾਂ ਨਤੀਜਾ ਵੀ ਇੱਕ ਦਿਨ ਚੰਗਾ ਜਰੂਰ ਨਿਕਲੇਗਾ।
 ਫਲੇਲ ਸਿੰਘ ਸਿੱਧੂ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਕਨੇਡਾ ਤੋਂ ਪੰਜਾਬ ਵਿੱਚ ਆ ਕੇ ਪਹਿਲੀ ਵਾਰ ਸਾਹਿਤਕ ਸਮਾਗਮ ਮੋਟਰ ਉੱਤੇ ਦੇਖਿਆ- ਮੋਹਨ ਗਿੱਲ ਕਨੇਡਾ
Next articleਪੰਜਾਬ ਸਰਕਾਰ ਸਰਹੱਦੀ ਜਿਲਿਆਂ ਨੂੰ ਸਿੱਖਿਆ ਦੇ ਪੱਖੋਂ ਕਿਉਂ ਕਰ ਰਹੀ ਹੈ ਅਣਗੌਲਿਆ ?