
ਨਵਾਂਸ਼ਹਿਰ /ਕਾਠਗੜ੍ਹ (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ) ਗੁਰੂ ਰਾਮਦਾਸ ਗੁਰਮਤਿ ਸੇਵਾ ਸੋਸਾਇਟੀ ਕਿਸ਼ਨਪੁਰ-ਭਰਥਲਾ ਅਤੇ ਬਾਜ ਖਾਲਸਾ ਗੱਤਕਾ ਕਲੱਬ ਰੋਪੜ੍ਹ ਵਲੋਂ ਦੂਜਾ ਵਿਰਸਾ ਸੰਭਾਲ ਗੁਰਮਤਿ ਮੁਕਾਬਲਾ 12 ਅਕਤੂਬਰ ਦਿਨ ਐਤਵਾਰ ਨੂੰ ਗੁਰਦੁਆਰਾ ਸਿੰਘ ਸਭਾ ਕਿਸ਼ਨਪੁਰ ਵਿਖੇ ਕਰਵਾਇਆ ਜਾ ਰਿਹਾ ਹੈ। ਗੁਰਮਤਿ ਮੁਕਾਬਲੇ ਵਿਚ ਗੁਰਬਾਣੀ ਕੰਠ ਮੁਕਾਬਲੇ ਅਤੇ ਧਾਰਮਿਕ ਪ੍ਰੀਖਿਆ ਕਰਵਾਈ ਜਾਵੇਗੀ। ਜੇਤੂ ਬੱਚਿਆਂ ਨੂੰ ਨਗਦ ਇਨਾਮ, ਟਰਾਫੀਆਂ ਤੇ ਗਿਫ਼ਟ ਇਨਾਮ ਵਜੋਂ ਦਿੱਤੇ ਜਾਣਗੇ। ਇਸ ਮੁਕਾਬਲੇ ਵਿਚ ਭਾਗ ਲੈਣ ਲਈ ਸੋਸਾਇਟੀ ਨਾਲ ਸੰਪਰਕ ਕਰਕੇ ਕਿਤਾਬਾਂ ਪ੍ਰਾਪਤ ਕਰ ਸਕਦੇ ਹੋ। ਮੁਕਾਬਲੇ ਦਾ ਪੋਸਟਰ ਬਲਾਚੌਰ ‘ਚ ਸਮੂਹ ਸਿੱਖ ਜਥੇਬੰਦੀਆਂ ਵਲੋਂ ਰਲੀਜ਼ ਕੀਤਾ ਗਿਆ।ਇਸ ਮੌਕੇ ‘ਤੇ ਹਰਨੇਕ ਸਿੰਘ ਫੋਜ਼ੀ, ਤਲਵੀਰ ਸਿੰਘ ਫੋਜ਼ੀ, ਭੁਪਿੰਦਰ ਸਿੰਘ ਬਜਰੂੜ, ਸੁਖਵੰਤ ਸਿੰਘ ਚੀਮਾਂ, ਜਗਤਾਰ ਸਿੰਘ ਮਹਿੰਦੀਪੁਰ, ਸੁਰਜੀਤ ਸਿੰਘ ਦੁਭਾਲੀ, ਲਵਪ੍ਰੀਤ ਸਿੰਘ ਕਿਸ਼ਨਪੁਰ, ਗੁਰਪ੍ਰੀਤ ਸਿੰਘ ਰੋਪੜ ਅਤੇ ਹੋਰ ਸੇਵਾਦਾਰ ਵੀ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj


