(ਸਮਾਜ ਵੀਕਲੀ)
ਰਸਤੇ ਤੋਂ ਭੁਲੇ ਭਟਕੇ ਹੋਏ ਬੰਦਿਆਂ ਨੂੰ ,,
ਧਰਮ ਦਾ ਕੰਮ ਸਿੱਧੇ ਰਸਤੇ ਵੱਲ ਨੂੰ ਮੋੜਨਾ।
ਪੁਜਾਰੀ ਲਾਣੇ ਲੋਕਾਂ ਨੂੰ ਪਾ ਚੱਕਰਾਂ ਦੇ ਵਿੱਚ,
ਕੀਤੀ ਨਾ ਇਨਸਾਫੀ,ਧਰਮ ਦਾ ਕੰਮ ਹੁੰਦਾ ਹੈ ਜੋੜਨਾਂ।
ਦਿਲਾਂ ਦੇ ਵਿਚ ਪਾ ਕੇ ਵਹਿਮ ਦਾ ਡਰ,,
ਪਖੰਡੀਆਂ ਕੀਤੀ ਕੋਸ਼ਿਸ਼ ਕੁਦਰਤ ਨਾਲੋਂ ਤੋੜਨਾ।
ਅੰਧ ਵਿਸ਼ਵਾਸ ਦੀਆਂ ਗੱਲਾਂ ਕਰਨੀਆਂ ,,
ਮਿੱਤਰਾਂ ਵਿਗਿਆਨ ਦੇ ਸਮੇਂ ਵਿੱਚ ਕੋਈ ਲੋੜ ਨਾ।
ਗਿੰਦਿਆ ਰੱਬ ਦੇ ਬੰਦਿਆ ਨਾਲ ਧੋਖਾ ਕਰਨਾ,
ਧਰਮ ਦੇ ਨਾਂ ਤੇ ਲੁੱਟਣ ਵਾਲਿਆਂ ਦੀ ਕੋਈ ਥੋੜ ਨਾ।
ਗੁਰਜਿੰਦਰ ਸਿੰਘ ਸਿੱਧੂ
ਪਿੰਡ ਖਿੱਚੀਆਂ ਗੁਰਦਾਸਪੁਰ
ਫੋਨ 06239331711