(ਸਮਾਜ ਵੀਕਲੀ)
ਲੈ ਕੇ ਕਾਗਜ਼ੀ ਡਿਗਰੀਆਂ ਪੜ੍ਹੇ ਲਿਖੇ ਅਸੀਂ ਕਹਾਉਣ ਲੱਗ ਪਏ।
ਇਕ ਦੂਜੇ ਨੂੰ ਕਿਵੇਂ ਨੀਵਾਂ ਦਿਖਾਉਣਾ ਜੁਗਤਾਂ ਬਣਾਉਣ ਲੱਗ ਪਏ।
ਸੁਣਿਆ ਸੀ ਵਥੇਰਾ ਵਿੱਦਿਆ ਵੀਚਾਰੀ ਬਣਾ ਦੇਵੇ ਪਰਉਪਕਾਰੀ।
ਬਿਨਾਂ ਵਿੱਦਿਆ ਵੀਚਾਰੇ ਰੱਟੇ ਮਾਰ ਵਿੱਦਿਆ ਕਮਾਉਣ ਲੱਗ ਪਏ।
ਚਾਰ ਅੱਖਰ ਜੇ ਪੜ੍ਹ ਜਾਣ ਛਲਕ ਭਾਂਡਿਓ ਬਾਹਰ ਆਉਣ ਲੱਗ ਪਏ।
ਦੂਜਿਆਂ ਨੂੰ ਮਾਣ ਦੇਣ ਦੀ ਥਾਂ ਦੂਸਰਿਆਂ ਅਪਮਾਨ ਕਰਨ ਲੱਗ ਪਏ।
ਨੌਕਰੀ ਕਰਨ ਵਾਲੇ ਵੀ ਇਕ ਦੂਜੇ ਨੂੰ ਅੱਖਾਂ ਵਿਖਾਉਣ ਲੱਗ ਪਏ।
ਧੜੇਬੰਦੀਆਂ ਬਣਾ ਆਪਣੇ ਆਪ ਨੂੰ ਨਾਢੂ ਖਾਂ ਕਹਾਉਣ ਲੱਗ ਪਏ।
ਇਕ ਦੂਜੇ ਦੀਆਂ ਲੱਤਾਂ ਖਿੱਚ ਅਸੀਂ ਕੰਮ ਤੋਂ ਜੀਅ ਚਰਾਉਣ ਲੱਗ ਪਏ।
ਚੁਗਲੀ ਨਿੰਦਿਆ ਈਰਖਾ ਨੱਕੋ ਨੱਕ ਭਰੇ ਝੂਠ ਕਮਾਉਣ ਲੱਗ ਪਏ।
ਆਪਣੇ ਔਗੁਣ ਦਿਸੇ ਨਹੀਂ ਦੂਸਰਿਆਂ ਦੇ ਔਗੁਣ ਲੱਭਣ ਲੱਗ ਪਏ।
ਜੋ ਚੰਗਾ ਕੰਮ ਅੱਗੇ ਲੱਗ ਕਰੇ ਓਹਦੇ ਰਸਤੇ ਰੋੜੇ ਵਿਛਾਣ ਲੱਗ ਪਏ।
ਜੇ ਅਸੀਂ ਆਪਣੇ ਫਰਜਾਂ ਨੂੰ ਬਾ ਖ਼ੂਬੀ ਖ਼ੁਸ਼ੀ ਨਾਲ ਨਿਭਾਉਣ ਲੱਗ ਪਏ।
ਕੀਤੀ ਪੜ੍ਹਾਈ ਆ ਜਾਣੀ ਰਾਸ ਜੇ ਰੱਬ ਦਾ ਸ਼ੁਕਰ ਮਨਾਉਣ ਲੱਗ ਪਏ।
ਸਹਿਨਸ਼ੀਲ ਦਇਆ ਖਿਮਾ ਬੋਲਾਂ ‘ ਚ ਮਿਠਾਸ ਜੇ ਆਉਣ ਲੱਗ ਪਏ।
ਵਿੱਦਿਆ ਵੀਚਾਰੀ ਆ ਜਾਣੀ ਰਾਸ ਜੇ ਸਭ ਦਾ ਭਲਾ ਚਾਹੁੰਣ ਲੱਗ ਪਏ।
ਆਪਣੇ ਅੰਦਰ ਝਾਤੀ ਮਾਰ ਜੇ ਗੁਨਾਹਾਂ ਦਾ ਇਕਬਾਲ ਕਰਨ ਲੱਗ ਪਏ।
ਖ਼ੁਸ਼ੀਆਂ ਬੀਜ਼ ਵੰਡ ਕੇ ਸਮਝੋ ਆਨੰਦ ਦੇ ਮੀਂਹ ਵਿੱਚ ਨਹਾਉਣ ਲੱਗ ਪਏ।
( ਇਕਬਾਲ ਸਿੰਘ ਪੁੜੈਣ 8872897500)
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly