ਕਪੂਰਥਲਾ, 5 ਅਗਸਤ ( ਕੌੜਾ ) ਐੱਸ ਡੀ ਕਾਲਜ ਫਾਰ ਵੂਮੈਨ ਵਿਖੇ ਮੇਰੀ ਮਾਟੀ ਮੇਰਾ ਦੇਸ਼ ਦੇ ਅੰਤਰਗਤ ਕਾਲਜ ਦੇ ਐੱਨ ਐੱਸ ਐੱਸ ਵਿਭਾਗ ਵੱਲੋਂ ਜੜੀ ਬੂਟੀ ਦਿਵਸ ਮਨਾਇਆ ਗਿਆ । ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ ਗਿਆ । ਪ੍ਰਿੰਸੀਪਲ ਡਾ. ਸ਼ੁਕਲਾ ਨੇ ਸਮੂਹ ਵਿਦਿਆਰਥਣਾਂ ਤੇ ਸਟਾਫ਼ ਮੈਂਬਰਾਂ ਨੂੰ ਪ੍ਰੇਰਿਤ ਕਰਦਿਆਂ ਜੜੀ ਬੂਟੀਆਂ ਸਬੰਧੀ ਜਾਣਕਾਰੀ ਦਿੱਤੀ । ਉਨ੍ਹਾਂ ਕਿਹਾ ਕਿ ਗਲੋਏ, ਅਜਵਾਇਣ, ਤੁਲਸੀ, ਨੀਮ ਆਦਿ ਜੜੀ ਬੂਟੀਆਂ ਦਾ ਸਾਡੇ ਜੀਵਨ ਵਿਚ ਬਹੁਤ ਮਹੱਤਵ ਹੈ ਅਤੇ ਇਨ੍ਹਾਂ ਦੇ ਸੇਵਨ ਨਾਲ ਅਸੀਂ ਆਪਣੇ ਸਰੀਰ ਨੂੰ ਕਈ ਪ੍ਰਕਾਰ ਦੀਆਂ ਬਿਮਾਰੀਆਂ ਤੋਂ ਬਚਾ ਸਕਦੇ ਹਾਂ । ਇਸ ਦੌਰਾਨ ਸਟਾਫ਼ ਮੈਂਬਰਾਂ ਅਤੇ ਐੱਨ ਐੱਸ ਐੱਸ ਵਲੰਟੀਅਰ ਵੱਲੋਂ ਕਾਲਜ ਦੇ ਵਿਹੜੇ ਵਿੱਚ ਗਲੋਏ, ਅਜਵਾਇਣ, ਤੁਲਸੀ, ਨੀਮ ਆਦਿ ਦੇ ਪੌਦੇ ਲਗਾਏ । ਇਸ ਮੌਕੇ ਮੈਡਮ ਰਜਨੀ ਬਾਲਾ, ਰਜਿੰਦਰ ਕੌਰ, ਕਸ਼ਮੀਰ ਕੌਰ, ਸੁਨੀਤਾ ਕਲੇਰ, ਰਜੀਵ ਕੁਮਾਰ, ਸ਼ਕਤੀ ਕੁਮਾਰ ਆਦਿ ਸਟਾਫ਼ ਮੈਂਬਰਾਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਵਿਦਿਆਰਥਣਾਂ ਹਾਜਰ ਸਨ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly