ਬੇਵੱਸ

ਕਮਲ ਗਿੱਲ

ਕਮਲ ਗਿੱਲ

 (ਸਮਾਜ ਵੀਕਲੀ) ਬੀਹ ਮਿੰਟਾਂ ਤੋ ਉੱਪਰ ਹੋ ਚੁੱਕੇ ਸਨ ਸੜਕ ਕੰਡੇ ਬਸ ਦੀ ਉਡੀਕ ‘ਚ ਬੈਠਿਆਂ ਪਰ ਹਾਲੇ ਤੱਕ ਬਸ ਦਾ ਕੋਈ ਥੋਹ ਪਤਾ ਨਹੀ ਸੀ । ਗਗਨ ਵਾਰ ਵਾਰ ਸਮਾਂ ਦੇਖਣ ਲਈ ਫੁਨ ਬਾਹਰ ਕੱਢਦੀ । ਸੱਤ ਬੱਜਣ ‘ਚ ਸਿਰਫ ਦਸ ਮਿੰਟ ਰਹੇ ਗਏ ਸਨ । ਜੇ ਬੱਸ ਹੁਣ ਵੀ ਨਾਂ ਆਈ ਤਾਂ ਉਹ ਕੰਮ ਲਈ ਬਹੁਤ ਲੇਟ ਹੋ ਜਾਵੇਗੀ । ਇਸ ਮਹੀਨੇ ਦੋ ਵਾਰ ਉਹ ਬੱਸ ਦੇ ਲੇਟ ਆਉਣ ਕਰ ਕੇ ਕੰਮ ਤੋ ਲੇਟ ਹੋ ਚੁੱਕੀ ਸੀ ।
ਜਿੱਦਾ ਜਿੱਦਾ ਸਮਾਂ ਵੱਧ ਰਿਹਾ ਸੀ ਉਵੇ ਉਵੇ ਉਸ ਦੇ ਦਿਲ ਦੀ ਧੜਕਣ ਵੀ ਵੱਧ ਰਹੀ ਸੀ।
“ਕਾਵਿਤਾ ਬਸ ਕਿਤੇ ਨਹੀ ਦਿਸ ਰਹੀ, ਮੈਨੂੰ ਲੱਗਦਾ ਮੈ ਅੱਜ ਵੀ ਕੰਮ ਤੇ ਪਹੁੰਚਣ ਲਈ ਲੇਟ ਹੋ ਜਾਣਾ ਹੈ, ਤੇ ਉਸ ਨਰੇਸ਼ ਨੇ ਮੈਨੂੰ ਕੰਮ ਤੋ ਅੱਜ ਕੱਡ ਦੇਣਾ ਹੈ, ਪਿੱਛਲੀ ਵਾਰ ਉਸ ਨੇ ਕਿਹਾ ਸੀ ਕਿ ਇਹ ਲਾਸਟ ਵਾਰਨਿੰਗ ਹੈ, ਹਾਏ ਜੇ ਉਸ ਨੇ ਮੈਨੂੰ ਅੱਜ ਕੱਡ ਦਿੱਤਾ ਤਾਂ ਮੈ ਕੀ ਕਰਾਂਗੀ!”
ਅੱਖਾਂ ਵਿੱਚ ਹੰਝੂ ਭਰ ਨਾਲੇ ਬਸ ਦੀ ਉਡੀਕ ‘ਚ ਬੈਠੀ ਕਵਿਤਾ ਨੂੰ ਗਗਨ ਨੇ ਆਖਿਆਂ ।
“ਕੋਈ ਨਾਂ ਫਿਕਰ ਨਾਂ ਕਰ ਬਸ ਆਉਣ ਵਾਲੀ ਹੀ ਆ। ਜੇ ਮਾੜਾ ਜਿਹਾ ਲੇਟ ਵੀ ਹੋ ਗਈ ਤਾਂ ਕੋਈ ਪਰਲੋ ਨਹੀ ਆਉਣ ਲੱਗੀ ਤੂੰ ਐਵੇ ਉਹ ਬਾਂਦਰ ਜਿਹੇ ਤੋ ਡਰਦੀ ਰਹਿੰਦੀ ਹੈ, ਪੰਜਾਹ ਵਾਰ ਮੈ ਤੈਨੂੰ ਸਮਝਾਇਆ ਕਿ ਇਸ ਮੁੱਖਲ ‘ਚ ਤੈਨੂੰ ਕਿਸੇ ਤੋ ਡਰਨ ਦੀ ਲੋੜ ਨਹੀ ਆ। ਰੋਜਮਰਾ ਦੀ ਜਿੰਦਗੀ ‘ਚ ਇਹੋ ਜਿਹੀਆਂ ਗੱਲਾਂ ਹੁੰਦੀਆਂ ਹੀ ਰਿਹੰਦੀਆਂ ਆ , ਨਾਲੇ ਤੂੰ ਕਹਿੜਾ ਜਾਣ ਬੁੱਝ ਕੇ ਲੇਟ ਜਾਣਾ ਆ , ਹੁਣ ਬੱਸ ਹੀ ਨਹੀ ਆਈ ਤਾਂ ਤੂੰ ਕੀ ਕਰ ਸਕਦੀ ਹੈ। ਐਵੇ ਨਾਂ ਡਰੀ ਜਾ ਲੈ ਉਹ ਦੇਖ ਆ ਗਈ ਬੱਸ।”
ਸਾਹਮਣੇ ਦੂਰੋ ਆਂਉਦੀ ਬੱਸ ਦੇਖ ਕਵਿਤਾ ਨੇ ਮੁਸਕੁਰਾ ਕੇ ਗਗਨ ਨੂੰ ਆਖਿਆ।
ਕੁੱਝ ਕੁ ਪਲ ‘ਚ ਬੱਸ ਉਹਨਾਂ ਸਾਹਮਣੇ ਆ ਕੇ ਖੜੋ ਗਈ ਤੇ ਦੋਵੇ ਬੱਸ ‘ਚ ਸਵਾਰ ਹੋ ਆਪਣੀ ਆਪਣੀ ਮੰਜਿਲ ਵੱਲ ਰਵਾਨਾ ਹੋ ਗਈਆਂ।
ਗਗਨ ਨੂੰ ਇੰਡੀਆਂ ਤੋ ਸਾਇਪ੍ਰਸ ਆਈ ਨੂੰ ਨੌ ਸਾਲ ਹੋ ਗਏ ਸਨ । ਉਹ ਆਪਣੇ ਘਰਵਾਲੇ ਨਾਲ ਸਟੂਡੈਟ ਵੀਜੇ ਤੇ ਇੱਥੇ ਆਈ ਸੀ ਡਿਪੈਡੈਨਟ ।
ਸਇਪ੍ਰਸ ਆਉਣ ਤੋ ਬਆਦ ਦੋਹਾਂ ਦੇ ਘਰ ਬਹੁਤ ਸੋਹਣੇ ਪੁੱਤਰ ਨੇ ਜਨਮ ਲਿਆ । ਗਗਨ ਦੇ ਘਰਵਾਲੇ ਦਾ ਨਾਮ ਤਜਿੰਦਰ ਸੀ , ਤਜਿੰਦਰ ਅਤੇ ਗਗਨ ਦੇ ਨਾਮ ਦੇ ਸੁਮੇਲ ਤੋ ਪੁੱਤਰ ਦਾ ਨਾਮ ਗੁਰਤਾਜ਼ ਰੱਖਿਆ ।
ਗਗਨ ਇੰਨਾਂ ਪੜ੍ਹੀ ਲਿੱਖੀ ਨਹੀ ਸੀ ਮਸਾਂ ਪੱਲਸ ਟੂ ਹੀ ਪੂਰੀ ਕੀਤੀ ਸੀ । ਘਰ ਦੀ ਗਰੀਬੀ ਅਤੇ ਹੋਰ ਛੋਟੀਆਂ ਪੰਜ ਭੈਣਾ ਦੇ ਬੋਜਹ ਕਰ ਕੇ ਮਾਂ ਪਿE ਇਸ ਨੂੰ ਬਾਹਲਾ ਪੜ੍ਹਾ ਨਾਂ ਸਕੇ ।
ਅਠਾਰਾਂ ਸਾਲਾ ਦੀ ਹੁੰਦਿਆ ਹੀ ਗਗਨ ਦੀ ਮਾਸੀ ਨੇ ਆਪਣੇ ਦੇਰ ਦੇ ਮੁੰਡੇ ਤਜਿੰਦਰ ਨਾਲ ਰਿਸ਼ਤਾ ਕਰਵਾ ਦਿੱਤਾ , ਮੁੰਡਾ ਬਹੁਤ ਪੜਿਆ ਲਿਖਿਆ ਤੇ ਬਹੁਤ ਭਲਾ ਸੀ । ਗਗਨ ਪਹਿਲਾਂ ਵੀ ਵਿਆਹ ਸ਼ਾਦੀਆਂ ਤੇ ਉਸ ਨੂੰ ਮਿਲੀ ਸੀ ਤੇ ਤਜਿੰਦਰ ਨੂੰ ਵੀ ਗਗਨ ਬਹੁਤ ਪੰਸਦ ਸੀ । ਭਾਂਵੇ ਉਹ ਪੜੀ ਲਿੱਖੀ ਨਹੀ ਸੀ ਪਰ ਬਹੁਤ ਹੀ ਸੁੰਦਰ ਭਲੀ ਤੇ ਚੰਗੇ ਸੁਭਾਅ ਦੀ ਕੁੜੀ ਸੀ ।
ਸੋ ਘਰਦਿਆਂ ਵਿਆਹ ਲਈ ਦੇਰ ਨਾਂ ਲਈ ਤੇ ਝੱਟ ਮੰਗਣੀ ਤੇ ਪੱਟ ਵਿਆਹ ਹੋ ਗਿਆ ।
ਤਜਿੰਦਰ ਹਾਲੇ ਅਗਾਂਹ ਹੋਰ ਪੜਨਾਂ ਚਹੁੰਦਾ ਸੀ । ਅਗਾਂਹ ਪੜਦਿਆਂ ਪੜਦਿਆਂ ਹੀ ਉਸ ਨੇ ਸਾਇਪਰਸ ‘ਚ ਹੋਟਲ ਮੈਨਜਮੈਟ ‘ਚ ਜੋਬ ਅਪਲਾਈ ਕਰ ਦਿੱਤੀ ਤੇ ਨਾਲ ਹੀ ਸਟਡੀ ਵੀਜ਼ਾ ਵੀ ਅਪਲਾਈ ਕਰ ਤਾਂ । ਉਹ ਪੜਨ ਨੂੰ ਬਹੁਤ ਹੁਸਿ਼ਆਰ ਸੀ ਸੋ ਮੈਰਟ ਲਿਸਟ ਅਤੇ ਇੰਟਰਵਿਊ ਦੇ ਸਵਾਲਾ ਜਵਾਬਾ ਬਆਦ ਉਸ ਨੂੰ ਝੱਟ ਵੀਜ਼ੇ ਦਾ ਅਪਰੂਵਲ ਆ ਗਿਆ ।
ਮੈਰਡਿ ਹੋਣ ਕਰ ਕੇ ਉਸ ਦੀ ਵਾਇਫ ਦਾ ਵੀ ਡਿਪੈਡੈਨਟ ਵੀਜ਼ਾ ਅਪਰੂਵ ਹੋ ਗਿਆ।
ਤਜਿੰਦਰ ਮਾਂ ਪਿE ਦਾ ਇੱਕਲੋਤਾ ਪੁੱਤ ਸੀ ਉਹ ਉਸ ਦੇ ਬਾਹਰ ਜਾਣ ‘ਚ ਇੰਨਾਂ ਖੁਸ਼ ਨਹੀ ਸਨ , ਉਹ ਚਹੁੰਦੇ ਸਨ ਕਿ ਉਹ ਇੰਡੀਆਂ ਉਹਨਾਂ ਕੋਲ ਹੀ ਰਹੇ ਤੇ ਇੱਥੇ ਹੀ ਕਿਸੇ ਚੰਗੀ ਨੌਕਰੀ ਤੇ ਲੱਗੇ । ਪਰ ਤਜਿੰਦਰ ਆਪਣੇ ਅਤੇ ਗਗਨ ਦੇ ਭਵਿੱਖ ਦੀ ਫਿਕਰ ਕਰ ਰਿਹਾ ਸੀ ਕਿ ਚੰਗੇ ਭਵਿੱਖ ਲਈ ਬਾਹਰ ਨਿੱਕਲਾ ਹੀ ਠੀਕ ਸੀ ।
ਆਖਿਰ ਕਿਸੇ ਨਾਂ ਕਿਸੇ ਤਰੀਕੇ ਮਾਂ ਪਿE ਨੂੰ ਉਸ ਨੇ ਮਨਾਂ ਲਿਆ , ਪਰ ਹੁਣ ਉਹ ਗਗਨ ਦੇ ਨਾਲ ਜਾਣ ‘ਚ ਬਿੱਲਕੁੱਲ ਖੁਸ਼ ਨਹੀ ਸਨ । ਗੱਲਾਂ ਗੱਲਾਂ ‘ਚ ਬਹੁਤੀ ਵਾਰ ਗਗਨ ਦੀ ਸੱਸ ਉਸ ਨੂੰ ਮਹਿਣੇ ਤਾਹਨੇ ਵੀ ਮਾਰਾਦੀ ਰਹਿੰਦੀ ਕਿ ਤੂੰ ਹੀ ਸਾਡੇ ਮੁੰਡੇ ਨੂੰ ਬਾਹਰ ਜਾਣ ਲਈ ਉਕਸਉਦੀ ਹਾਂ ।
ਖੈਰ ਵਿਆਹ ਤੋ ਕੁੱਝ ਹੀ ਮਹੀਨਿਆਂ ਬਆਦ ਦੋਹਾਂ ਦਾ ਵੀਜਾ ਆ ਗਿਆ ਤੇ ਦੋਵੇ ਸਇਪ੍ਰਸ ਦੇਸ਼ ਦੇ ਖੂਬਸੂਰਤ ਸਟੀ ਪਪਹੋਸ ਆ ਪਹੁੰਚੇ ।
ਆਂਉਦਿਆਂ ਹੀ ਤਜਿੰਦਰ ਨੂੰ ਬਹੁਤ ਹੀ ਸੋਹਣੇ ਹੋਟਲ ‘ਚ ਐਜ ਆ ਮੈਨੇਜਰ ਜੋਬ ਮਿਲ ਗਈ ,
ਤੇ ਨਾਲ ਨਾਲ ਉਹ ਆਪਣੀ ਅਗਾਂਹ ਦੀ ਡਿਗਰੀ ਦੀ ਵੀ ਤਿਆਰੀ ਕਰ ਰਿਹਾ ਸੀ । ਪੇਅ ਬਹੁ ਸੋਹਣੀ ਸੀ ਇੇ ਲਈ ਦੋਹਾਂ ਨੇ ਬਹੁਤ ਸੋਹਣਾ ਅਪਾਰਟਮੈਟ ਕੰਮ ਵਾਲੇ ਹੋਟਲ ਦੇ ਨਾਲ ਹੀ ਕਿਰਾਏ ਤੇ ਲੈ ਲਿਆ ।
ਸਵੇਰ ਦੇ ਅੱਠ ਤੋ ਸ਼ਾਮ ਦੇ ਛੇ ਤੱਕ ਤਜਿੰਦਰ ਕੰਮ ਕਰਦਾ ਤੇ ਘਰ ਨਾਲ ਹੀ ਹੌਣ ਕਰ ਕੇ ਬ੍ਰੇਕ ਵੇਲੇ ਘਰ ਆ ਜਾਂਦਾ ਦੋਵੇ ਇੱਕਠੇ ਖਾਣਾ ਖਾਦੇ ਅਤੇ ਵੀਕ ਐਡ ਬਾਹਰ ਘੁੰਮਣ ਫਿਰਨ ਨਿਕਲ ਜਾਂਦੇ ।
ਗਗਨ ਦੀ ਜਿੰਦਗੀ ਬਹੁਤ ਹੀ ਸੋਹਣੇ ਲੰਘ ਰਹੀ ਸੀ । ਬਹੁਤ ਹੀ ਜਿਆਦਾ ਕੇਅਰ ਕਰਨ ਵਾਲਾ ਘਰਵਾਲਾ ਸੋਹਣੇ ਦੇਸ਼ ‘ਚ ਸੋਹਣੀ ਜਿੰਦਗੀ ਜੀਣ ਲਈ ਹੋਰ ਇਨਸਾਨ ਨੂੰ ਕੀ ਚਾਹੀਦਾ ਹੁੰਦਾ ਜੀਣ ਲਈ । ਜਦ ਕਦੇ ਉਹ ਤਜਿੰਦਰ ਨੂੰ ਕੰਮ ਕਰਨ ਲਈ ਆਖਦੀ ਤਾਂ ਉਹ ਝੱਟ ਆਖ ਦਿੰਦਾ ਤੰੂ ਮੇਰੇ ਘਰ ਦੀ ਰਾਣੀ ਹੈ ਬੱਸ ਮੇਰੇ ਸਿਰ ਤੇ ਰਾਜ ਕਰ ਤੈਨੂੰ ਕੰਮ ਕਰਨ ਦੀ ਲੋੜ ਨਹੀ । ਆਪਣੇ ਦੋਹਾਂ ਜੋਗਾ ਤੇ ਪਰਿਵਾਰ ਪਾਲਣ ਜੋਗਾ ਮੈ ਕਮਾਈ ਜਾਂਦਾ ਆ ਬੱਸ ਤੂੰ ਘਰ ਸਾਂਭ ਆਪਣਾ ਦੋ ਸਾਲ ਬਆਦ ਵੀਜ਼ਾ ਐਕਸਟੈਡ ਹੋ ਜਾਣਾ ਆ। ਫਿਰ ਇੱਥੇ ਦੀ ਪਰਮਾਨੈਟ ਰੈਜੀਡੈਨਸੀ ਲੈ ਕੇ ਆਪਾਂ ਆਪਣਾ ਘਰ ਖਰੀਦ ਲਵਾਗੇ ।
ਕੁੱਝ ਕੁ ਮਹੀਨਿਆ ਬਾਅਦ ਗਗਨ ਪੈਰਗੈਟ ਹੋ ਗਈ । ਸਮਾਂ ਆਪਣੀ ਚਾਲੇ ਚੱਲਦਾ ਰਿਹਾ ਇਸ ਸਮੇ ਦੌਰਾਨ ਤਜਿੰਦਰ ਨੇ ਗਗਨ ਨੂੰ ਫੁੱ਼ਲਾਂ ਵਾਂਘ ਰੱਖਿਆ ਤੇ ਕੁੱਝ ਮਹੀਨਿਆਂ ਵਾਅਦ ਉਹਨਾਂ ਦੇ ਘਰ ਬਹੁਤ ਪਿਆਰੇ ਬੱਚੇ ਗੁਰਤਾਜ ਨੇ ਜਨਮ ਲਿਆ। ਗੁਰਤਾਜ ਦੇ ਜਨਮ ਤੋ ਬਾਅਦ ਦੋਹਾਂ ਦੀ ਜਿੰਦਗੀ ਹੀ ਬਦਲ ਗਈ । ਦੋਵੇ ਜਣੇ ਬੱਚੇ ਦੀ ਪਰਵਰਿਸ਼ ‘ਚ ਬਿਜੀ ਹੋ ਗਏ ।
ਮਾਨੋ ਦੋਹਾਂ ਦਾ ਸੰਸਾਰ ਹੀ ਪੂਰਾ ਹੋ ਗਿਆ ਸੀ । ਛੋਟਾ ਜਿਹਾ ਬੱਚਾ ਘਰ ‘ਚ ਰੋਣਕ ਲਾਈ ਰੱਖਦਾ।
ਤਜਿੰਦਰ ਦਾ ਕੰਮ ਸੋਹਣਾ ਚੱਲ ਰਿਹਾ ਸੀ ਉਸ ਦੀ ਮਹਿਨਤਤੇ ਲਗਨ ਕਰ ਕੇ ਤੱਰਕੀ ਮਿਲ ਗਈ ਸੀ ।
ਆਪਣੀ ਫਸਟ ਐਨਵਰਸੀ ਤੇ ਉਸ ਨੇ ਆਪਣੇ ਹੀ ਹੋਟਲ ਦੇ ਰੈਸਟੋਰੈਟ ‘ਚ ਗਗਨ ਅਤੇ ਆਪਣੇ ਨਵੇ ਜੰਮੇ ਬੱਚੇ ਲਈ ਬਹੁਤ ਹੀ ਸੋਹਣੀ ਛੋਟੀ ਜਿਹੀ ਸਰਪ੍ਰਾਇਜ ਪਾਰਟੀ ਵੀ ਰੱਖੀ।
ਤਜਿੰਦਰ ਦੇ ਸਟਾਫ ਚ ਜਆਦਾ ਸਾਇਪ੍ਰਸਨ ਹੀ ਸਟਾਫ ਹੀ ਹੀ ਬੱਸ ਇੱਕ ਦੋ ਹੀ ਇੰਡੀਆ ਸਨ ਜਿਹਨਾਂ ਵਿੱਚੋ ਇੱਕ ਨਰੇਸ਼ ਸੀ ,ਜੋ ਤਜਿੰਦਰ ਤੋ ਥੱਲੇ ਉਸੇ ਹੋਟਲ ‘ਚ ਕੰਮ ਕਰਦਾ ਸੀ ।
ਹਰ ਵੇਲੇ ਉਹ ਤਜਿੰਦਰ ਅੱਗੇ ਸਰ ਸਰ ਕਰਦਾ ਰਹਿੰਦਾ ।
ਉਸ ਦਿਨ ਐਨਵਸਰੀ ਪਾਰਟੀ ਵੇਲੇ ਵੀ ਉਹ ਉਸ ਪਾਰਟੀ ਦਾ ਹਿੱਸਾ ਸੀ । ਨਰੇਸ਼ ਨੂੰ ਇੱਥੇ ਰਹਿੰਦਿਆਂ ਦੱਸ ਸਾਲ ਹੋ ਗਏ ਸਨ , ਆਪਣੀ ਆਕੜ ਅਤੇ ਈਗੋ ਵਾਲੇ ਸੁਭਾਅ ਕਰ ਕੇ ਉਹ ਅਗਾਂਹ ਕਿਸੇ ਤੱਰਕੀ ਤੇ ਨਹੀ ਪਹੁੰਚਿਆ ਸੀ । ਤੇ ਦੂਜੇ ਪਾਸੇ ਉਸਤੋ ਕਿਤੇ ਬਆਦ ਆ ਕੇ ਤਜਿੰਦਰ ਉਸ ਨਾਲੋ ਹਾਇਰ ਪੁਜਿਸ਼ਨ ਤੇ ਪਹੁੰਚ ਗਿਆ ਸੀ । ਸੋ ਕਿਤੇ ਨਾਂ ਕਿਤੇ ਮਨੋ ਮਨੀ ਨਰੇਸ਼ ਉਸ ਤੋ ਬਹੁਤ ਜਲਦਾ ਸੀ।
ਖੈਰ ਸਮਾਂ ਆਪਣੀ ਚਾਲੇ ਚੱਲਦਾ ਗਿਆ । ਕੋਈ ਤਕਰੀਬਨ ਦੋ ਵਰ੍ਹੇ ਹੋ ਚੱਲੇ ਸਨ ਉਹਨਾਂ ਨੂੰ ਸਾਇਪਰਸ ਆਇਆ ਬੱਚਾ ਵੀ ਵੱਡਾ ਹੋ ਰਿਹਾ ਸੀ ।
ਸਾਇਪ੍ਰਸ ਦੇ ਇੰਮੀਗ੍ਰੇਸ਼ਨ ਲੋਅ ਦੇ ਹਿਸਾਬ ਨਾਲ ਹੁਣ ਤਜਿੰਦਰ ਨੂੰ ਪ੍ਰਮਾਂਨੈਟ ਵੀਜ਼ਾ ਮਿਲਣ ਵਾਲਾ ਸੀ ਤੇ ਉਸੇ ਦੇ ਵੇਸ ਤੇ ਉਸ ਦਾ ਪਰਿਵਾਰ ਵੀ ਉਸ ਦੇ ਨਾਲ ਪੱਕਾ ਹੋ ਜਾਣਾ ਸੀ । ਦੋਹਾਂ ਜੀਆ ਨੂੰ ਬੜਾ ਚਾਅ ਸੀ ਕਿ ਵੀਜ਼ਾ ਆਉਣ ਤੋ ਬਆਦ ਦੋਵੇ ਆਪਣਾ ਬੱਚਾ ਲੈ ਕੇ ਇੰਡੀਆਂ ਛੁੱਟੀਆਂ ਲਈ ਜਾਣਗੇ ਤੇ ਆਪਣੇ ਘਰਦਿਆਂ ਨੂੰ ਗਰਤਾਜ਼ ਦਿਖਾ ਆਉਣਗੇ ।
ਇਹਨਾਂ ਦੋ ਸਾਲਾਂ ‘ਚ ਗਗਨ ਦੀ ਇੱਕ ਭੈਣ ਦਾ ਵਿਆਹ ਔਖਾ ਸੋਖਾ ਹੋ ਗਿਆ ਸੀ ਜਿਸ ‘ਚ ਤਜਿੰਦਰ ਨੇ ਆਪਣੇ ਘਰਦਿਆਂ ਤੋ ਚੌਰੀ ਬਹੁਤ ਮਦਦ ਭੇਜੀ ਸੀ । ਪਰ ਹਾਲੇ ਵੀ ਮਗਰ ਚਾਰ ਜਵਾਨ ਭੈਣਾ ਵਿਹਾਉਣ ਵਾਲੀਆਂ ਬੈਠੀਆਂ ਸਨ ।
ਕੁੱਝ ਕੁ ਮਹੀਨੇ ਪਹਿਲਾਂ ਗਗਨ ਦੇ ਪਿਤਾ ਜੀ ਦੇ ਇੱਕ ਸੜਕ ਹਾਦਸੇ ‘ਚ ਬਹੁਤ ਬੁਰੀ ਤਰ੍ਹਾਂ ਸੱਟ ਲੱਗ ਚੁੱਕੀ ਸੀ । ਤੇ ਉਹ ਤਕਰੀਬਨ ਤਕਰੀਬਨ ਅਪਾਹਿਜ਼ ਹੀ ਹੋ ਗਏ ਸਨ । ਰੀੜ ਦੀ ਹੱਡੀ ਤੇ ਸੱਟ ਲੱਗਣ ਕਰ ਕੇ ਉਹਨਾਂ ਪੱਕਾ ਮੰਜਾ ਹੀ ਫੜ ਲਿਆ ਸੀ ।
ਕਿਸੇ ਨਾਂ ਕਿਸੇ ਤਰ੍ਹਾਂ ਮਸਾ ਜਮੀਨ ਦੇ ਮਾੜੇ ਮੋਟੇ ਠੇਕੇ ਨਾਲ ਗੁਜਾਰਾ ਹੋ ਰਿਹਾ ਸੀ ।
ਬਾਕੀ ਬੱਚਦੀ ਮਦਦ ਤਜਿੰਦਰ ਕਰ ਦਿੰਦਾ ।
ਗਗਨ ਦੀ ਮਾਂ ਆਪਣੇ ਪੁੱਤਾਂ ਨਾਲੋ ਵੱਧ ਕੇਅਰ ਕਰਨ ਵਾਲੇ ਜਵਾਈ ਦੀਆਂ ਸਿਫਤਾਂ ਕਰਦੀ ਨਾਂ ਥੱਕਦੀ । ਉਸ ਦੀ ਧੀ ਬਹੁਤ ਖੁਸ਼ ਸੀ ਬਾਹਰ ਪ੍ਰਦੇਸੋ ਬੈਠੀ ਧੀ ਦਾ ਜਦ ਵੀ ਫੂਨ ਆਂਉਦਾ ਮਾਂ ਦੀਆਂ ਆਂਦਰਾ ਠੰਡੀਆਂ ਹੋ ਜਾਂਦੀਆਂ। ਉਹ ਆਪਣੇ ਧੀ ਜਵਾਈ ਨੂੰ ਸੀਸਾਂ ਦਿੰਦੀ ਨਾਂ ਥੱਕਦੀ ਜਿਹਨਾਂ ਕਰ ਕੇ ਉਸ ਦੇ ਘਰ ਦਾ ਖੱਰਚਾ ਚੱਲ ਰਿਹਾ ਸੀ ।
ਤਜਿੰਦਰ ਵੀ ਕਦੇ ਗਗਨ ਨੂੰ ਮਹਿਣਾ ਨਾਂ ਮਾਰਦਾ ਸਗੋ ਜਦ ਕਦੇ ਗਗਨ ਉਸ ਦਾ ਸ਼ੁਕਰਿਆ ਕਰਦੀ ਤਾਂ ਉਹ ਹੱਸ ਕੇ ਆਖ ਦਿੰਦਾ “ਲੈ ਕਮਲੀ ਨਾਂ ਹੋਵੇ ਤਾਂ ਉਹ ਇੱਕਲਾ ਤੇਰਾ ਥੋੜੇ ਮੇਰਾ ਵੀ ਪਰਿਵਾਰ ਆ।”
ਵੀਜ਼ਾ ਰਿਨਿਊ ਕਰਨ ਦਾ ਦਾ ਸਮਾਂ ਆਇਆ ਤਾਂ ਤਿੰਨਾਂ ਦੇ ਪਾਸਪੋਰਟ ਭੇਜ ਦਿੱਤੇ ।
ਤੇ ਉਡੀਕ ਕਰਨ ਲੱਗ ਗਏ ।
ਤਜਿੰਦਰ ਕੰਮ ਤੇ ਜਾਣ ਲਈ ਰੋਜ ਸਵੇਰੇ ਸੱਤ ਵਜੇ ਉੱਠਦਾ ।
ਬੇਟਾ ਛੋਟਾ ਹੌਣ ਕਰ ਕੇ ਉਹ ਕੋਈ ਖੜਾਕ ਨਾਂ ਕਰਦਾ ਕਿ ਐਵੇ ਗਗਨ ਅਤੇ ਗੁਰਤਾਜ ਉੱਠ ਜਾਣਗੇ ਮਲਕੱੜੇ ਜਿਹੇ ਪੈਰਾਂ ਨਾਲ ਰੋਜ ਆਪ ਹੀ ਤਿਆਰ ਹੋ ਹੋ ਕੰਮ ਤੇ ਨਿੱਕਲ ਜਾਂਦਾ ਤੇ ਵਾਪਸ ਹਰ ਰੋਜ ਲੰਚ ਵੇਲੇ ਘਰ ਆ ਜਾਂਦਾ ਤੇ ਲੰਚ ਆਪਣੇ ਪਰਿਵਾਰ ਨਾਲ ਹੀ ਕਰਦਾ।
ਤਜਿੰਦਰ ਦੇ ਜਾਣ ਬਆਦ ਗਗਨ ਅਰਾਮ ਨਾਲ ਉੱਠਦੀ ਘਰ ਦੀ ਸਾਫ ਸਫਾਈ , ਕੁੰਕਿੰਗ ਕਰਦੀ ਤੇ ਆਪਣਾ ਬੱਚਾ ਸਾਂਭਦੀ ।
ਕਈ ਵਾਰ ਘਰ ਆ ਕੇ ਤਜਿੰਦਰ ਦੇਰ ਤੱਕ ਕੰਪੂਇਟਰ ਤੇ ਕੰਮ ਕਰਦਾ ਰਹਿੰਦਾ ਤੇ ਕਦੇ ਕਦਾਈ ਕੰਮ ਕਰਦਾ ਕਰਦਾ ਉਹ ਦੂਸਰੇ ਰੂਮ ‘ਚ ਵੀ ਸੌ ਜਾਂਦਾ।
ਰਾਤ ਵੀ ਉਹ ਕਾਫੀ ਦੇਰ ਤੱਕ ਕੰਮ ਕਰਦਾ ਸੀ । ਇੱਕ ਵਾਰ ਗਗਨ ਪੁੱਛਣ ਵੀ ਗਈ ਕਿ ਕਦ ਸਾਉਣਾ ਹੈ ਤਾਂ ਫੂਨ ਤੇ ਸਮਾਂ ਦੇਖ ਉਸ ਨੇ ਆਖਿਆ ਕਿ ਇੱਕ ਘੰਟੇ ਤੱਕ।
“ਤੂੰ ਅਰਾਮ ਨਾਲ ਸੌ ਜਾ ਗਗਨ ਫਿਕਰ ਨਾਂ ਕਰ, ਮੈਨੂੰ ਇੱਕ ਕੱਪ ਕੌਫੀ ਬਣਾ ਕੇ ਦੇ ਜਾ ਹਾਲੇ ਮੇਰਾ ਘੰਟੇ ਕੁ ਦਾ ਕੰਮ ਰਹਿੰਦਾ ਹੈ । ਉੱਦਾ ਵੀ ਸਵੇਰੇ ਮੈ ਲੇਟ ਹੀ ਜਾਣਾ ਹੈ।”
“ਠੀਕ ਹੈ ਫਿਰ ਟਾਇਮ ਨਾਲ ਸੌ ਜਾਇE।”
ਕੌਫੀ ਦਾ ਕੱਪ ਤਜਿੰਦਰ ਦੇ ਕੋਲ ਧਰਦਿਆ ਗਗਨ ਨੇ ਆਖਿਆ ,
ਤੇ ਦਰਵਾਰਾ ਭੇੜ ਉਹ ਗੁਰਤਾਜ ਨਾਲ ਜਾ ਪਈ ।
ਮਨ ਹੀ ਮਨ ਉਸ ਨੇ ਦੋਵੇ ਹੱਥ ਜੋੜ ਰੱਬ ਅੱਗੇ ਸ਼ੁਕਰਾਨਾਂ ਕੀਤਾ। ।
ਸਵੇਰੇ ਉਸ ਦੀ ਅੱਖ ਖੁੱਲੀ ਤਾਂ ਫੂਨ ਤੇ ਸਮਾਂ ਦੇਖਿਆ ਕੋਈ ਸਾਢੇ ਅੱਠ ਹੋ ਚੱਲੇ ਸਨ , ਗੁਰਤਾਜ ਘੁਕ ਸੁੱਤਾ ਪਿਆ ਸੀ ।
ਉਸ ਨੂੰ ਖਿਆਲ ਆਇਆ ਕਿ ਤਜਿੰਦਰ ਹਾਲੇ ਘਰ ਹੀ ਹੌਣਾ ਆ ਕਿਉਕਿ ਉਸ ਨੇ ਰਾਤ ਦੱਸਿਆ ਸੀ ਕਿ ਉਹਨੇ ਅੱਜ ਨੌ ਵਜੇ ਕੰਮ ਤੇ ਲੱਗਣਾ ਹੈ ।
ਉਹ ਕਾਹਲੀ ਨਾਲ ਉੱਠ ਕੇ ਦੂਸਰੇ ਕਮਰੇ ਵੱਲ ਗਈ ਤਾਂ ਕਿ ਉਸ ਲਈ ਕੋਈ ਚਾਹ ਕੌਫੀ ਹੀ ਬਣਾ ਦੇਵੇ ਜਾਣ ਤੋ ਪਹਿਲਾਂ ।
ਦਰਵਾਜਾ ਖੋਹਲਿਆ ਤਾਂ ਸਾਹਮਣੇ ਬੈੱਡ ਤੇ ਤਜਿੰਦਰ ਘੁਕ ਸੁੱਤਾ ਪਿਆ ਸੀ ।
“ਤੁਸੀ ਹਾਲੇ ਉੱਠੇ ਨਹੀ? ਹੋਰ ਲੇਟ ਜਾਣਾ ਆ ਤੁਸੀ ?” ਤੁਸੀ ਸ਼ਵਾਰ ਲੈ ਲE ਮੈ ਚਾਹ ਬਣਾ ਕੇ ਲਿਆਂਉਦੀ ਹਾਂ।”
ਦਰਵਾਜੇ ‘ਚ ਖੜ੍ਹੀ ਖੜ੍ਹੀ ਨੇ ਤਜਿੰਦਰ ਨੂੰ ਕਿੰਨਾਂ ਕੁੱਝ ਇੱਕੋ ਸਾਹੇ ਆਖ ਦਿੱਤਾ।
ਪਰ ਉੱਧਰੋ ਦੂਜੇ ਪਾਸਿE ਕੋਈ ਜਵਾਬ ਨਾਂ ਆਇਆ ਤੇ ਨਾਂ ਕੋਈ ਹਿਲ ਜੁੱਲ ਹੀ ਹੋਈ।
“ਤਜਿੰਦਰ ਕੁੱਝ ਬੋਲਦੇ ਕਿE ਨਹੀ?”
ਤਜਿੰਦਰ ਦੀ ਬੈੱਡ ਤੇ ਬੈਠਦਿਆਂ ਉਸ ਪੁੱਛਿਆ ।
ਫਿਰ ਕੋਈ ਹਰਕਤ ਨਹੀ ਹੋਈ।
ਇੱਕ ਦਮ ਫਿਕਰ ‘ਚ ਉਸ ਨੇ ਤਜਿੰਦਰ ਨੂੰ ਹਲੂਣਨਾਂ ਸ਼ਰੂ ਕਰ ਦਿੱਤਾ ।
“ਤਜਿੰਦਰ, ਤਜਿੰਦਰ ਕੁੱਝ ਬੋਲ, ਉੱਠ ਕੀ ਹੋਇਆ ਆ ਤੁਹਾਂਨੂੰ।”
ਤਜਿੰਦਰ ਦੇ ਸਰੀਰ ‘ਚ ਕੋਈ ਹਲਚੱਲ ਨਹੀ ਸੀ , ਉਹ ਠੰਡਾ ਸੀਤ ਬਰਫ ਬਣਿਆ ਪਿਆ ਸੀ , ਸ਼ਾਇਦ ਰਾਤ ਦਾ ਹੀ ਉਸ ਦੇ ਸਰੀਰ ਦਾ ਭੋਰ ਕਿਤੇ ਦੂਰ ਉਡਾਰੀ ਮਾਰ ਗਿਆ ਸੀ ।
ਬੌਖਲਾਹਟ ‘ਚ ਗਗਨ ਨੂੰ ਕੁੱਝ ਨਹੀ ਸੱਝ ਰਿਹਾ ਸੀ , ਫਟਾਫੱਟ ਫੂਨ ਚੁੱਕ ਉਸ ਐਮਰਜੈਸੀ ਫਨ ਡਇਲ ਕਰ ਦਿੱਤਾ ਤੇ ਕੁੱਝ ਹੀ ਮਿੰਟਾਂ ‘ਚ ਐਮਬੂਲੈਸ ਆ ਡੋਰ ਤੇ ਖੱੜ ਗਈ ।
ਦੋ ਜਣੇ ਪੈਰਾਮੈਡਿਕ ਵਾਲੇ ਤਜਿੰਦਰ ਨੂੰ ਆਂਉਦਿਆਂ ਹੀ ਚੁੰਬੜ ਗਏ ਤੇ ਰੌਦੀ ਕੁਰਲਾਂਉਦੀ ਗਗਨ ਨੂੰ ਉਹਨਾਂ ਨੇ ਕਮਰੇ ‘ਚੋ ਬਾਹਰ ਕੱਡ ਦਿੱਤਾ ।
ਬਾਹਰ ਖੱੜੀ ਗਗਨ ਨੂੰ ਕੁੱਝ ਸਮਝ ਨਹੀ ਆ ਰਹੀ ਸੀ ਕਿ ਕੀ ਹੋ ਰਿਹਾ ਹੈ , ਉਹ ਆਪਣੇ ਪੁੱਤ ਨੂੰ ਆਪਣੇ ਹਿੱਕ ਨਾਲ ਲਈ ਬਾਹਰ ਡੋਰ ਭੋਰ ਦੇਖੀ ਜਾ ਰਹੀ ਸੀ ।
ਕੁੱਝ ਕੁ ਦੇਰ ਬਆਦ ਇੱਕ ਪੈਰਾਮੈਡਿਕ ਵਾਲੇ ਨੇ ਗਗਨ ਨੂੰ ਨਾਲ ਦੇ ਕਮਰੇ ‘ਚ ਬਿਠਾ ਕੇ ਦੱਸਿਆ,
“ਮਿਸ਼ਜ ਤਜਿੰਦਰ , ਯੁਅਰ ਹੈਸਬੈਡ ਇੱਜ ਨੋ ਮੌਰ।” ਵੀ ਥਿੰਕ ਹੀ ਹੈਡ ਹਾਰਟ ਐਟਕ ਲਾਸਟ ਨਾਇਟ।”
ਗਗਨ ਨੂੰ ਵਾਹਲੀ ਇੰਗਰੇਜੀ ਸਮਝ ਨਹੀ ਆਂਉਦੀ ਸੀ ਪਰ ਫਿਰ ਵੀ ਇੰਨੀ ਗਲ ਉਹ ਸਮਝ ਗਈ ਕਿ ਤਜਿੰਦਰ ਉਸ ਨੂੰ ਛੱਡ ਕੇ ਹਮੇਸ਼ਾ ਲਈ ਜਾ ਚੁੱਕਿਆ ਹੈ ।
ਤਜਿੰਦਰ ਦਾ ਸਰੀਰ ਸਾਹਮਣੇ ਬੈੱਡ ਤੇ ਉਸੇ ਤਰ੍ਹਾਂ ਪਿਆ ਸੀ ਜਿਵੇ ਉਹ ਘੂੜੀ ਨੀਦੇ ਸੁੱਤਾ ਪਿਆ ਹੋਵੇ, ਤਜਿੰਦਰ ਦੇ ਜਾਣ ਦੀ ਖਬਰ ਨੇ ਉਸ ਨੂੰ ਧੁਰ ਅੰਦਰ ਤੱਕ ਹਿਲਾ ਦਿੱਤਾ ।
ਆਪਣੇ ਬੱਚੇ ਨੂੰ ਹਿੱਕ ਨਾਲ ਲਾ ਉਹ ਧਾਂਹਾਂ ਮਾਰ ਮਾਰ ਰੋਈ , ਉਸ ਕੋਲ ਕੋਈ ਹੀਲਾ ਨਹੀ ਬਚਿਆ ਸੀ ।
ਤਜਿੰਦਰ ਦੇ ਕੁੱਝ ਵਰਕ ਕੁਲੀਗ ਅਤੇ ਇੱਕ ਦੋ ਹੋਰ ਦੋਸਤਾਂ ਨੇ ਗਗਨ ਨਾਲ ਰਲ ਕੇ ਬਾਕੀ ਦੀਆਂ ਰਸਮਾਂ ਪੂਰੀਆਂ ਕੀਤੀਆ ਤੇ ਤਜਿੰਦਰ ਦੇ ਵੀਕ ‘ਚ ਹੀ ਦਾਗ ਦੇ ਸਾਰੇ ਅੰਤਿਮ ਰਸਮਾਂ ਰਿਵਾਜ ਪੂਰੇ ਕਰ ਤੇ ਗਏ।
ਤੰਿਜੰਦਰ ਦੇ ਜਾਣ ਬਆਦ ਮਾਨੋ ਗਗਨ ਦੀ ਜਿੰਦਗੀ ਹੀ ਖੜ੍ਹ ਗਈ ਬੇਗਨਾਂ ਮੁੱਲਖ ਨਾਂ ਕੋਈ ਸੰਗੀ ਨਾਂ ਸਾਥੀ । ਨਾਂ ਉਸ ਨੂੰ ਬਾਹਲੀ ੲੰਗਰੇਜੀ ਹੀ ਆਂਉਦੀ ਤੇ ਨਾਂ ਇਸ ਮੁੱਲਖ ਦੀ ਆਪਣੀ ਭਾਸ਼ਾ । ਉਸ ਨੂੰ ਸਮਝ ਨਹੀ ਆ ਰਹੀ ਸੀ ਕਿ ਉਹ ਕਰੇ ਤਾਂ ਕੀ ਕਰੇ।
ਸੋਚਾਂ ਵਿੱਚ ਡੁੱਬੀ ਉਹ ਇੱਕਲੀ ਘਰ ਦੇ ਸਿੰਟਿੰਗ ਰੂਮ ‘ਚ ਬੈਠੀ ਆਉਣ ਵਾਲੇ ਭਵਿੱਖ ਦਾ ਸੋਚ ਫਿਕਰ ਮੰਦ ਹੋ ਰਹੀ ਸੀ । ਕਿ ਅਚਾਨਕ ਉਸ ਦੇ ਫੂਨ ਦੀ ਘੰਟੀ ਵੱਜਦੀ ਹੈ।
“ਗਗਨ ਕਿਵੇ ਹੈ ਤੂੰ ਪੁੱਤ ? ਗੁਰਤਾਜ ਕਿੱਧਾ ਹੈ ?”
ਗਗਨ ਦੀ ਮਾਂ ਦਾ ਇੰਡੀਆਂ ਤੋ ਫੂਨ ਆਇਆ ਸੀ। ਉਹ ਸਾਰਾ ਪਰਿਵਾਰ ਵੀ ਤਜਿੰਦਰ ਦੀ ਮੌਤ ਬਆਦ ਵਿੱਖਰ ਹੀ ਗਿਆ ਸੀ ।
“ਮਾਂ ਕੁੱਝ ਠੀਕ ਨਹੀ ਹੈ, ਮੈਨੂੰ ਸਮਝ ਨਹੀ ਲੱਗਦੀ ਮੈ ਕੀ ਕਰਾਂ ! ਮੈ ਘਰ ਕਿੱਧਾ ਚਲਾਂਵਾਂਗੀ ਕਿੱਧਾ ਖਰਚੇ ਕਰਾਂਗੀ , ਬਿੱਲ ਕਿੱਧਾ ਦਿਆਂਗੀ , ਮਾਂ ਮੈ ਟੁੱਟ ਗਈ ਹਾਂ । ਆਹ ਵੀਕ ਤਜਿੰਦਰ ਦੀ ਆਖਰੀ ਪੇਅ ਆਈ ਹੈ ਇਸ ਤੋ ਬਆਦ ਸਾਡੇ ਕੋਲ ਕੋਈ ਪੈਸਾ ਨਹੀ ਆਵੇਗਾ । ਅਸੀ ਮਾਂ ਪੁੱਤ ਕੀ ਕਰਾਂਗੇ। ਜੋ ਸੇਵਿੰਗ ਸੀ ਉਹ ਅਸੀ ਵੀਜੇ ਦੀ ਫੀਸ ਲਈ ਖਰਚ ਕੀਤੀ ਹੈ। ਬਸ ਥੌੜੀ ਬਹੁਤ ਸੇਵਿੰਗ ਤੋ ਬਿਨਾਂ ਸਾਡੇ ਕੋਲ ਕੁੱਝ ਨਹੀ ਬੱਚਦਾ।”
ਗਗਨ ਮਾਂ ਦਾ ਫੂਨ ਆਏ ਤੇ ਮਣਾ ਮੂਹੀ ਰੋ ਪਈ । ਆਪਣੇ ਕਿਸੇ ਪਿਆਰੇ ਸਾਥੀ ਦੇ ਜਾਣ ਬਆਦ ਬਹੁਤ ਸਾਰੀਆਂ ਜਿੰਮੇਵਾਰੀਆਂ ਵੀ ਅਚਾਨਕ ਉਸ ਸਿਰ ਆ ਪਈਆਂ ਸਨ ਜਿਹਨਾਂ ਤੋ ਉਹ ਬਿਲਕੁੱਲ ਅਣਜਾਣ ਸੀ ।
“ਪੁੱਤ ਮਨ ਹੋਲਾ ਨਾਂ ਕਰ ਤੂੰ ਵੀਜਾ ਆਏ ਤੇ ਕਿਤੇ ਨਾਂ ਕਿਤੇ ਕੰਮ ਦੇਖਣਾ ਸ਼ਰੂ ਕਰ ਤੂੰ ਆਪਣਾ ਬੱਚਾ ਤਾਂ ਪਾਲਣਾ ਹੀ ਹੈ ।”
“ਮਾਂ ਮੈਨੂੰ ਕੰਮ ਕਿੱਥੋ ਮਿਲਣਾ ਮੈ ਕਿਹੜਾ ਪੜੀ ਲਿੱਖੀ ਹਾਂ , ਮਾਂ ਮੈ ਪਾਸਪੋਰਟ ਆਇਆ ਤੇ ਵਾਪਸ ਆ ਜਾਂਵਾਂਗੀ ਹਮੇਸਾ਼ ਲਈ ਇੰਡੀਆ , ਇੱਥੇ ਮੇਰੇ ਲਈ ਕੁੱਝ ਨਹੀ ਰੱਖਿਆ ਹੁਣ , ਮੇਰਾ ਦਮ ਘੁੱਟ ਹੋ ਰਿਹਾ ਹੈ ਇੱਥੇ ।”
“ਮੈ ਤੇਰੇ ਗਲ ਸਮਝਦੀ ਹਾਂ ਪੁੱਤ ਪਰ ਸਿਆਣੇ ਕਹਿੰਦੇ ਹੁੰਦੇ ਆ , ਮਰਿਆ ਨਾਲ ਮਰਿਆ ਥੋੜਾ ਜਾਂਦਾ, ਤੇਰਾ ਪਰਿਵਾਰ ਆ ਮਗਰ ਤੇਰਾ ਪੁੱਤ ਆ ਪੁੱਤ, ਤੂੰ ਸਾਡਾ ਸਹਾਰਾ ਹੈ ਹੁਣ ਤੇਰੇ ਬਿਨਾਂ ਸਾਡਾ ਕੌਣ ਹੈ ! ਪੁੱਤ ਭੁੱਲੀ ਨਾਂ ਤੇਰੇ ਮਗਰ ਹਾਲੇ ਤੇਰੀਆਂ ਚਾਰ ਭੈਣਾ ਤੇਰੇ ਪਿE ਦੇ ਦਰ ਤੇ ਬੈਠੀਆਂ ਹਨ । ਜੇ ਤੂਂੰ ਵੀ ਇੱਥੇ ਆ ਗਈ ਤਾਂ ਅਸੀ ਤਾਂ ਜਿਉਦਿਆਂ ਹੀ ਮਰ ਜਾਂਵਾਂਗੇ।”
ਇੰਂਨਾਂ ਆਖ ਗਗਨ ਦੀ ਮਾਂ ਧਾਹਾਂ ਮਾਰ ਰੋ ਪਈ।
ਗਗਨ ਆਪਣੀ ਮਾਂ ਤੇ ਇੰਡੀਆਂ ਆਪਣੇ ਘਰ ਦੇ ਹਾਲਾਤਾ ਤੋ ਚੰਗੀ ਤਰ੍ਹਾਂ ਵਾਕਿਫ ਸੀ । ਪਰ ਉਹ ਬੇਵੱਸ ਸੀ ਉਸ ਨੂੰ ਖੁੱਦ ਨਹੀ ਪਤਾ ਲੱਗ ਰਿਹਾ ਸੀ ਕਿ ਉਹ ਕਰੇ ਤਾਂ ਕੀ ਕਰੇ।
ਤਜਿੰਦਰ ਨੂੰ ਮੁੱਕਿਆ ਚਾਰ ਹਫਤੇ ਹੋ ਗਏ ਸਨ , ਇਹਨਾਂ ਚਾਰ ਹਫਿਤਿਆ ‘ਚ ਕਿਸੇ ਨੇ ਵੀ ਚੱਜ ਨਾਲ ਗਗਨ ਦੀ ਬਾਂਹ ਨਾਂ ਫੜੀ।
ਇੱਕ ਦਿਨ ਅਚਾਨਕ ਘਰ ਦੀ ਸ਼ਾਮ ਵੇਲੇ ਡੋਰ ਬੈੱਲ ਹੋਈ ਤਾਂ ਗਗਨ ਨੇ ਦੇਖਿਆ ਬਾਹਰ ਨਰੇਸ਼ ਆਪਣੇ ਇੱਕ ਹੋਰ ਵਰਕ ਕੋਲੀਗ ਗੋਰੇ ਨਾਲ ਬਾਹਰ ਡੋਰ ਤੇ ਖੜ੍ਹਾ ਸੀ।
“ਹੈਲੋ ਗਗਨ ਜੀ , ਇਹ ਡੇਵਿੱਡ ਹੈ ਸਾਡੀ ਕੰਪਨੀ ਦਾ ਹੈੱਡ ਇਸ ਨੇ ਤੁਹਾਡੇ ਨਾਲ ਜਰੂਰੀ ਗੱਲ ਕਰਨੀ ਸੀ ਅਸੀ ਅੰਦਰ ਆ ਸਕਦੇ ਹਾਂ?”
ਨਰੇਸ਼ ਨੇ ਡੋਰ ਤੇ ਖੜ੍ਹੀ ਗਗਨ ਨੂੰ ਪੁੱਛਿਆ।
“ਹਾਂਜੀ ਆ ਜਾE।”
“ਤੁਹਾਡੀ ਇੰਮੀਗ੍ਰੇਸ਼ਨ ਦਫਤਰ ਤੋ ਵੀਜ਼ਾ ਦੇ ਰੀਗਾਡਿੰਗ ਚਿੱਠੀ ਆਈ ਹੈ , ਅਸੀ ਉਸੇ ਵਾਰੇ ਗੱਲ ਕਰਨ ਆਏ ਹਾਂ ।”
ਨਰੇਸ਼ ਨੇ ਗਗਨ ਨੂੰ ਇੱਕ ਲੈਟਰ ਫੜਾਉਦਿਆਂ ਆਖਿਆ ।
“ਇਹ ਕਿਸ ਗੱਲ ਦੀ ਚਿੱਠੀ ਹੈ ਨਰੇਸ਼ ? ਮੈ ਵਾਹਲਾ ਪੜ੍ਹੀ ਲਿੱਖੀ ਨਹੀ ਹਾਂ ਤੁਸੀ ਆਪ ਹੀ ਸਮਝਾ ਦਿE ਕ੍ਰਿਪਾ ਕਰ ਕੇ।”
“ਤੁਹਾਡਾ ਵੀਜ਼ਾ ਡਿੰਪੈਡੰਟ ਵੀਜ਼ਾ ਸੀ ਜੋ ਤਜਿੰਦਰ ਕਰ ਕੇ ਮਿਲ ਰਿਹਾ ਸੀ ਤੇ ਤਜਿੰਦਰ ਨੂੰ ਇਸ ਕੰਪਨੀ ‘ਚ ਕੰਮ ਕਰ ਕੇ ਅਗਾਂਹ ਵੀਜ਼ਾ ਅਕਸਟੈਡ ਹੌਣਾ ਸੀ।
ਹੁਣ ਡੇਵਿਡ ਹੌਣਾ ਨੇ ਇੰਮੀਗ੍ਰੇਸ਼ਨ ਨੂੰ ਤਜਿੰਦਰ ਦੀ ਮੌਤ ਦੀ ਖਬਰ ਦੇ ਦਿੱਤੀ ਹੈ ਤੇ ਉਹਨਾਂ ਨੇ ਆਹ ਕੋਨਫਰਮ ਲੈਟਰ ਭੇਜੀ ਹੈ।
ਤਜਿੰਦਰ ਦੇ ਜਾਣ ਬਆਦ ਕੰਪਨੀ ਤੁਹਾਡਾ ਡਿਪੈਨਡੈਟ ਵੀਜ਼ਾ ਨਹੀ ਵਧਾ ਸਕਦੀ ।”
ਕੋਲ ਬੈਠੇ ਡੇਵਿਡ ਨੂੰ ਵੀ ਨਰੇਸ਼ ਨੇ ਅੰਗਰੇਜੀ ‘ਚ ਦੱਸ ਦਿੱਤਾ ਕੀ ਉਹ ਗਗਨ ਨੂੰ ਕੀ ਸਮਝਾ ਰਿਹਾ ਹੈ ।
“ਫਿਰ ਅਸੀ ਕੀ ਕਰਾਂਗੇ ਹੁਣ ਨਰੇਸ਼?”
“ਅਸੀ ਤੁਹਾਨੂੰ ਉਹੀ ਦੱਸਣ ਆਏ ਹਾਂ ਕਿ ਤੁਹਾਡਾ ਵੀਜਾ ਹੁਣ ਆਹ ਮਹੀਨੇ ਮੁੱਕ ਜਾਵੇਗਾ ਤੇ ਅਗਾਂਹ ਇਹ ਨਹੀ ਵੱਧੇਗਾ । ਤੁਹਾਡੇ ਦੋਹਾਂ ਦੇ ਪਾਸਪੋਰਟ ਵੀ ਇੱਕ ਦੋ ਦਿਨਾਂ ‘ਚ ਆ ਜਾਣਗੇ ਘਰ। ਬਹਿਤਰ ਇਹੀ ਹੈ ਕਿ ਇੱਥੇ ਦੀ ਖੱਜਲ ਖੁਆਰੀ ਨਾਲੋ ਵਾਪਸ ਆਪਣੇ ਮੁੱਲਖ ਪਰਤ ਜਾE।”
ਵਾਪਸ ਮੁੱਲਖ ਪਰਤ ਜਾE ਸੁਣ ਗਗਨ ਦੇ ਪੈਰਾਂ ਥੱਲਿE ਜਮੀਨ ਨਿੱਕਲ ਗਈ , ਉਸ ਦੀ ਸੱਸ ਆਏ ਦਿਨ ਫੂਨ ਕਰ ਕੇ ਆਖੀ ਜਾਂਦੀ ਸੀ ਵਾਪਸ ਇੰਡੀਆਂ ਜਾ ਤੇ ਸਾਡਾ ਪੋਤਾ ਸਾਡੇ ਹਵਾਲੇ ਕਰ ਜਿੱਥੇ ਮਰਜੀ ਜਾ। ਉਹ ਆਪਣੇ ਪੁੱਤ ਦੀ ਆਖਰੀ ਨਿਸ਼ਾਨੀ ਗਗਨ ਕੋਲੋ ਹਰ ਹਾਲ ‘ਚ ਖੋਹਣ ਨੂੰ ਤਿਆਰ ਬੈਠੇ ਸਨ ।
ਪਿੱਛੇ ਘਰ ਦੀਆਂ ਮਜਬੂਰੀਆਂ , ਮਾਂ ਦੇ ਤਰਲੇ ,ਚਾਰ ਜਵਾਨ ਭੈਣਾ ਦਾ ਵਿਆਹ ਅਤੇ ਪਿE ਦਾ ਅਪਾਹਜ਼ ਘਰ ਬੈਠੇ ਹੋਣਾ ਸਭ ਉਸ ਦੀਆਂ ਅੱਖਾਂ ਮੋਹਰੇ ਦੀ ਲੰਘ ਗਿਆ ।
“ਨਹੀ ਮੈ ਵਾਪਸ ਇੰਡੀਆਂ ਨਹੀ ਜਾਂ ਸਕਦੀ , ਤੁਸੀ ਇਸ ਗੋਰੇ ਨਾਲ ਗੱਲ ਕਰੋ ਇਹਨੂੰ ਸਮਝਾE ਕਿ ਮੈ ਮੁੜ ਨਹੀ ਜਾਂ ਸਕਦੀ , ਮੇਰੇ ਸਿਰ ਬਹੁਤ ਜਿੰਮੇਵਾਰੀਆਂ ਹਨ । ਪਲੀਜ ਕਿਸੇ ਨਾਂ ਕਿਸੇ ਤਰੀਕੇ ਮੇਰਾ ਅਤੇ ਗੁਰਤਾਜ ਦਾ ਵੀਜ਼ਾ ਵਧਾ ਦੇਵੇ।”
ਨਰੇਸ਼ ਕੋਲ ਬੈਠੇ ਡੇਵਿੱਡ ਨੇ ਪੁੱਛਿਆ ਕਿ ਇਹ ਕੀ ਕਹਿ ਰਹੀ ਹੈ ਤਾਂ ਨਰੇਸ਼ ਨੇ ਵੀਜੇ ਵਾਲੀ ਗੱਲ ਸਮਝਾ ਦਿੱਤੀ ।
ਡੇਵਿੱਡ ਨੇ ਸੌਰੀ ਕਿਹਾ ਅਤੇ ਆਪਣੇ ਜੇਬ ਵਿੱਚੌ ਇੱਕ ਲਿਫਾਫਾ ਕੱਢ ਕੇ ਗਗਨ ਨੂੰ ਫੜਾ ਦਿੱਤਾ।
ਲਫਾਫੇ ‘ਚ 500 ਯੂਰੋ ਕੈਸ਼ ਸਨ , ਸ਼ਇਦ ਇਹ ਤਜਿੰਦਰ ਨੂੰ ਕੰਪਨੀ ਵਲੋ ਦਿੱਤੀ ਸ਼ਰਧਾਜਲੀ ਸੀ , ਜੋ ਉਸ ਦੇ ਪਰਿਵਾਰ ਦੀ ਮਾੜੀ ਮੋਟੀ ਮਦਦ ਕਰ ਸਕਣ ।
ਗਗਨ ਨੇ ਤਰਲੇ ਜਿਹੇ ਨਾਲ ਨਰੇਸ਼ ਵੱਲ ਦੇਖਿਆ ਤਾਂ ੳਸੁ ਨੇ ਤੁਰੇ ਤੁਰੇ ਜਾਂਦੇ ਨੇ ਆਖਿਆ ਕਿ ਕੋਈ ਨਾਂ ਫਿਕਰ ਨਾਂ ਕਰੋ ਮੈ ਕੁੱਝ ਕਰਦਾ ਹਾਂ । ਇੰਨਾਂ ਆਖ ਉਹ ਗੋਰੇ ਨਾਲ ਬਾਹਰ ਨਿੱਕਲ ਗਿਆ ।
ਕੁੱਝ ਦਿਨਾਂ ਬਆਦ ਉਹ ਵਾਪਸ ਆਇਆ ਤਾਂ ਉਸ ਨੇ ਗਗਨ ਨੂੰ ਸਮਝਾਇਆ ਕਿ ਉਸ ਕੋਲ ਵੀਜ਼ਾ ਵਧਾਉਣ ਦਾ ਇੱਕ ਹੀ ਆਖਰੀ ਚਾਨਸ ਬੱਚਦਾ ਹੈ ਉਹ ਇਹ ਕਿ ਉਹ ਆਪਣੇ ਬੇਟੇ ਦੇ ਪੰਜ ਸਾਲ ਦਾ ਹੋਣ ਦੀ ਉਡੀਕ ਕਰੇ , ਜਦ ਬੇਟਾ ਪੰਜ ਸਾਲ ਦਾ ਹੋ ਜਾਵੇ ਤਾਂ ਉਹ ਆਪਣਾ ਕੇਸ ਲਗਾ ਸਕਦੀ ਹੈ ਬੇਟੇ ਦੇ ਵੇਸ ਤੇ । ਪਰ ਉੱਦੋ ਤੱਕ ਉਸ ਨੂੰ ਬਿਨਾਂ ਪੇਪਰਾਂ ਦੇ ਹੀ ਇਸ ਮੁੱਲਖ ‘ਚ ਰਹਿਣਾ ਪਵੇਗਾ ਤੇ ਉਸ ‘ਚ ਬਹੁਤ ਤਰ੍ਹਾਂ ਦੇ ਰਿਸਕ ਸਨ।
ਸਭ ਤੋ ਵੱਡਾ ਰਿਸਕ ਤਾਂ ਕੰਮ ਦਾ ਸੀ ਕਿ ਕੱਚੇ ਬੰਦੇ ਨੂੰ ਕੰਮ ਕਿਸ ਨੇ ਦੇਣਾ ਸੀ । ਕੰਮ ਮਿਲਣਾ ਬਹੁਤ ਔਖਾ ਸੀ ।
ਪਰ ਉਸ ਕੋਲ ਹੋਰ ਕੋਈ ਰਾਹ ਨਹੀ ਬੱਚਦਾ ਸੀ ਇੰਡੀਆਂ ਆਪਣੇ ਘਰਦਿਆਂ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਵੀ ਅਗਾਂਹ ਦੇ ਹੋਰ ਤਿੰਨ ਸਾਲ ਇਸੇ ਤਰ੍ਹਾਂ ਘੁੱਟ ਦੱਬ ਕੇ ਕੱਢ ਲੈਣ ਲਈ ਆਖਿਆ ।
ਆਖਿਰ ਮਨ ਮਾਰ ਕੇ ਗਗਨ ਨੇ ਨਰੇਸ਼ ਨੂੰ ਫੂਨ ਕੀਤਾ।
“ਨਰੇਸ਼ ਠੀਕ ਹੈ, ਮੈ ਤੁਹਾਡੀ ਸਲਾਹ ਮਨ ਲੈਦੀ ਹਾਂ , ਤੁਸੀ ਮੇਰੇ ਲਈ ਕੋਈ ਬਕੀਲ ਏਜੰਟ ਲੱਭ ਦਿE ਜਿਸ ਨਾਲ ਗੱਲ ਕਰ ਕੇ ਤੱਸਲੀ ਹੋ ਜਾਏ ਕੀ ਆਖਿਰ ਤਿੰਨ ਸਾਲਾਂ ਬਆਦ ਵੀ ਸਾਡੇ ਪੇਪਰ ਬਣਨ ਦੀ ਉਮੀਦ ਹੈ ਅਤੇ ਪਲੀਜ਼ ਮੇਰਾ ਹੋਰ ਕਿਤੇ ਰਹਿਣ ਦਾ ਇੰਤਜਾਮ ਵੀ ਕਰਾ ਦਿE, ਇਹ ਘਰ ਬਹਤੁ ਮਹਿੰਗਾ ਹੈ ਮੈ ਇੱਕਲੀ ਨਹੀ ਚਲਾ ਸਕਦੀ ।”
“ਕੋਈ ਨਾਂ ਗਗਨ ਤੂਂੰ ਫਿਕਰ ਨਾਂ ਕਰ ਤਜਿੰਦਰ ਮੇਰਾ ਸਿਰਫ ਬੋਸ ਹੀ ਨਹੀ ਮੇਰਾ ਭਰਾਵਾਂ ਵਰਗਾ ਦੋਸਤ ਵੀ ਸੀ ਮੈ ਉਸ ਦੇ ਪਰਿਵਾਰ ਦੀ ਪੂਰੀ ਮਦਦ ਕਰਾਂਗਾ ।”
ਕੁੱਝ ਕੁ ਦਿਨਾਂ ਵਿੱਚ ਹੀ ਇਸ ਜਗ੍ਹਾ ਤੋ ਥੌੜੀ ਹੱਟਵੀ ਜਗ੍ਹਾ ਇੱਕ ਸਾਇਪ੍ਰਸਨ ਬਜੁਰਗ ਗੋਰੀ ਮੈਰੀ ਦੇ ਘਰ ਦੀ ਉੱਪਰਲੀ ਮੰਜਿਲ ‘ਚ ਇੱਕ ਬੈੱਡਰੂਮ ਦਾ ਛੋਟਾ ਜਿਹਾ ਫਲੈਟ ਗਗਨ ਨੂੰ ਨਰੇਸ਼ ਨੇ ਕਿਰਾਏ ਤੇ ਦਵਾ ਦਿੱਤਾ ।
ਕੁੱਝ ਕੁ ਦਿਨਾਂ ‘ਚ ਹੀ ਗਗਨ ਆਪਣਾ ਮਾੜਾ ਮੋਟਾ ਸਮਾਨ ਲੈ ਉਸ ਫਲੈਟ ‘ਚ ਮੂਵ ਹੋ ਗਈ । ਨਰੇਸ਼ ਇਸ ਗੋਰੀ ਨੂੰ ਨਹੀ ਜਾਣਦਾ ਸੀ ਉਸ ਦੇ ਨਾਲ ਕੋਈ ਹੋਰ ਕੰਮ ਕਰਦੇ ਗੋਰੇ ਨੇ ਹੀ ਇਸ ਫਲੈਟ ਦੀ ਦਸ ਪਾਈ ਸੀ ।
ਮੈਰੀ ਘਰ ‘ਚ ਇੱਕਲੀ ਰਹਿੰਦੀ ਸੀ ਕੋਈ ਸੱਤਰਾਂ ਕੁ ਸਾਲਾਂ ਦੀ ਤੇ ਉੱਪਰ ਵਾਲਾ ਕਮਰਾ ਉਸ ਨੇ ਗਗਨ ਨੂੰ ਕਿਰਾਏ ਤੇ ਦੇ ਦਿੱਤਾ ।
ਕਹਿੰਦੇ ਹਨ ਕਿ ਪਿਆਰ ਦੀ ਕੋਈ ਭਾਸ਼ਾ ਨਹੀ ਹੁੰਦੀ ਕੁੱਝ ਕੁ ਦਿਨਾਂ ‘ਚ ਹੀ ਮੈਰੀ ਦਾ ਗਗਨ ਅਤੇ ਉਸ ਦੇ ਬੇਟੇ ਨਾਲ ਮੋਹ ਪੈ ਗਿਆ । ਗਗਨ ਵੀ ਜਦ ਕੁੱਝ ਖਾਣ ਨੂੰ ਬਣਾਉਦੀ ਮੈਰੀ ਨੂੰ ਵੀ ਜਰੂਰ ਖਾਣੇ ‘ਚ ਸ਼ਾਮਿਲ ਕਰਦੀ । ਗਗਨ ਹੁਣਾ ਦੇ ਆਉਣ ਨਾਲ ਮੈਰੀ ਦੇ ਘਰ ਵੀ ਰੋਣਕ ਲੱਗ ਗਈ ਸੀ । ਟੁੱਟੀ ਫੁੱਟੀ ਅੰਗਰੇਜੀ ‘ਚ ਗਗਨ ਨੇ ਤਜਿੰਦਰ ਵਾਰੇ ਆਪਣੇ ਪਰਿਵਾਰ ਦੇ ਬਾਰੇ ‘ਚ ਵੀ ਸਭ ਦੱਸਿਆ ।
ਗੁਰਤਾਜ ਹਾਲੇ ਸਕੂਲ ਜਾਣ ਜੋਗਾ ਨਹੀ ਹੋਇਆ ਸੀ ਇਸ ਲਈ ਗਗਨ ਉਸ ਨੂੰ ਇੱਕਲਿਆ ਛੱਡ ਕਿਤੇ ਕੰਮ ਤੇ ਵੀ ਨਹੀ ਜਾ ਸਕਦੀ ਸੀ ।
ਪਰ ਇੱਕ ਦਿਨ ਮੈਰੀ ਨੇ ਆਪ ਹੀ ਉਦਾਸ ਬੈਠੀ ਗਗਨ ਨੂੰ ਕਿਹਾ,
“ਗਗਨ ਗੋ ਉਇਟ ਸਾਇਡ ਫਇਡ ਜੋਬ , ਡੋਟ ਵਰੀ ਆਬਉਟ ਤਾਜ ਆਈ ਬਿੱਲ ਲੁੱਕਆਫਟਰ ਹਿਮ।”
ਮੈਰੀ ਦੀ ਗਲ ਸੁਣ ਗਗਨ ਦੀਆਂ ਅੱਖਾਂ ‘ਚ ਰੋਣਾ ਆ ਗਿਆ, ਮੈਰੀ ਕੋਈ ਫਰਿਸ਼ਤੇ ਵਾਂਘ ਉਸ ਦੀ ਜਿੰਦਗੀ ‘ਚ ਆਈ ਸੀ ।
ਮੈਰੀ ਦੀ ਗੱਲ ਸੁਣ ਉਸ ਨੇ ਪਾਰਟ ਟਾਇਮ ਕੰਮ ਲੱਭਣਾ ਸ਼ੁਰੂ ਕਰ ਤਾਂ , ਹੁਣ ਪ੍ਰੋਬਲਮ ਤਾਂ ਇਹ ਸੀ ਕਿ ਬਿਨਾਂ ਪੇਪਰਾਂ ਅਤੇ ਬਿਨਾਂ ਅੰਗਰੇਜੀ ਕੰਮ ਕਿੱਥੇ ਮਿਲਣਾ ਸੀ ।
ਆਖਿਰ ਗਗਨ ਨੂੰ ਨਰੇਸ਼ ਦਾ ਚੇਤਾ ਆਇਆ ਤੇ ਉਸ ਨੇ ਉਸ ਨੂੰ ਪਾਰਟ ਟਾਇਮ ਕੰਮ ਲੱਭਣ ਲਿਆ ਕਿਹਾ ।
ਕੁੱਝ ਕੁ ਦਿਨਾਂ ਬਆਦ ਹੀ ਨਰੇਸ਼ ਦਾ ਫੂਨ ਆ ਗਿਆ ।
“ਗਗਨ ਤੈਨੂੰ ਪਤਾ ਹੈ ਕਿ ਤੂੰ ਕੱਚੀ ਆ ਕਿਤੇ ਕੰਮ ਮਿਲਣਾ ਔਖਾ ਹੈ ਇਸ ਦੇਸ਼ ‘ਚ ਕੱਚੇ ਬੰਦੇ ਨੂੰ। ਪਰ ਮੈ ਡੇਵਿੱਡ ਨਾਲ ਗੱਲ ਕੀਤੀ ਸੀ ਉਹ ਆਖਦਾ ਹੈ ਕਿ ਸਾਡੇ ਹੋਟਲ ਦੇ ਰੈਸਟੋਰੈਟ ‘ਚ ਵੈਟਰਸ ਦਾ ਕੰਮ ਤੈਨੂੰ ਦੇ ਸਕਦਾ ਹੈ ਕੁੱਝ ਕੁ ਘੰਟਿਆ ਲਈ ਪਰ ਹੈ ਉਸ ਲਈ ਵੀ ਇਹ ਰਿਸਕ ਦਾ ਹੀ ਕੰਮ । ਪਰ ਉਹ ਤਜਦਿੰਰ ਦੇ ਮੂੰਹ ਨੂੰ ਜੋਬ ੳਫਰ ਦੇ ਰਿਹਾ ਹੈ , ਤੇ ਨਾਲੇ ਮੈ ਵੀ ਉਸ ਦੇ ਬਹੁਤ ਮਿੰਨਤਾ ਤਰਲੇ ਕੀਤੇ ਹਨ।”
“ਸ਼ੁਕਰੀਆ ਸੁਰੇਸ਼ , ਮੈ ਕਦ ਸ਼ੁਰੂ ਕਰ ਸਕਦੀ ਹਾਂ?”
“ਪਰਸੋ ਤੋ ਹੀ ਆ ਜਾ , ਕੰਮ ਸਵੇਰੇ 7 ਵਜੇ ਸ਼ਰੂ ਹੋਣਾ ਬ੍ਰੇਕਫਾਸਟ ਟਾਇਮ ਤੇ 11 ਵਜੇ ਖਤਮ ਹੋ ਜਾਣਾ ਹੈ। ਚਾਰ ਘੰਟੇ ਸਵੇਰ ਦੇ ਹਨ ਜੇ ਤੈਨੂੰ ਕੰਮ ਠੀਕ ਲੱਗਾ ਤੇ ਡੇਵਿਡ ਅਤੇ ਮੈਨੂੰ ਤੇਰੀ ਪ੍ਰਫੋਰਮੈਸ ਚੰਗੀ ਲੱਗੀ ਤਾਂ ਫਿਰ ਅਸੀ ਤੈਨੂੰ ਰਾਤ ਵਾਲੇ ਡਿਨਰ ਦੇ ਸਮੇ ਵੀ ਸ਼ਾਮ ਨੂੰ 7 ਤੋ 10 ਤੱਕ ਹੋਰ ਐਕਸਟਰਾ ਟਇਮ ਦੇ ਦਿਆਗੇ ।”
“ਠੀਕ ਹੈ ਥੈਕਸ ਨਰੇਸ਼ ਮੈ ਸਮੇ ਨਾਲ ਪਹੁੰਚ ਜਾਵਾਂਗੀ ਪਰਸੋ ਨੂੰ ।”
ਕੰਮ ਮਿਲਣ ਨਾਲ ਗਗਨ ਨਾਲੋ ਜਿਆਦਾ ਖੁਸ਼ੀ ਮੈਰੀ ਨੂੰ ਹੋਈ ਕਿ ਆਖਿਰ ਉਹ ਘਰੋ ਬਾਹਰ ਨਿਕਲੇਗੀ ਤਾਂ ਉਸ ਦਾ ਮਨ ਵੀ ਹੋਰ ਪਾਸੇ ਪਵੇਗਾ , ਇਸ ਅਣਜਾਣ ਦੇਸ਼ ਵਿੱਚ ਮੈਰੀ ਤੋ ਬਿਨਾਂ ਉਸ ਦਾ ਕੋਈ ਸਾਥੀ ਵੀ ਨਹੀ ਸੀ , ਕੁੱਝ ਕੁ ਮਹੀਨਿਆਂ ‘ਚ ਹੀ ਉਸ ਦੀ ਮੈਰੀ ਨਾਲ ਗੂੜੀ ਦੋਸਤੀ ਹੋ ਗਈ ਸੀ , ਇੱਕ ਦੂਜੇ ਦੀ ਭਾਸ਼ਾ ਚੱਜ ਨਾਲ ਸਮਝ ਨਾ ਆਉਣ ਦੇ ਵਾਬਜੂਦ ਵੀ ਇਸ਼ਾਰਿਆ ਨਾਲ ਆਪਣੀਆਂ ਗੱਲਾਂ ਸਮਝਾ ਦਿੰਦਆਂ ,
ਸਮਾਂ ਆਪਣੀ ਚਾਲੇ ਚੱਲਦਾ ਜਾਂ ਰਿਹਾ ਸੀ । ਗਗਨ ਮਨ ਲਾ ਕੇ ਆਪਣਾ ਕੰਮ ਕਰਦੀ । ਹੁਣ ਸਵੇਰ ਦੇ ਨਾਲ ਨਾਲ ਰਾਤ ਦੇ ਡਿਨਰ ਟਾਇਮ ‘ਚ ਵੀ ਉਸ ਨੂੰ ਕੰਮ ਮਿਲ ਗਿਆ ਸੀ ।
ਉਹ ਹੋਟਲ ‘ਚ ਦੂਰੋ ਦੁਰਾਡੇ ਮੁੱਲਖਾਂ ‘ਚੋ ਹੋਲੀਡੇ ਤੇ ਆਏ ਲੋਕਾਂ ਦੇ ਟੇਬਲਾਂ ਤੇ ਡਰਿੰਕ ਵਗੈਰਾ ਰੱਖਦੀ, ਖਾਲੀ ਹੋਏ ਭਾਡੇ ਚੁੱਕਦੀ ਤੇ ਨਵੀ ਕੈਟਲਰੀ ਟੇਬਲ ਸਾਫ ਕਰ ਕੇ ਰੱਖਦੀ ।
ਕਦੀ ਕਦੀ ਕੰਮ ਕਰਦੀ ਕਰਦੀ ਉਹ ਉਦਾਸ ਹੋ ਜਾਂਦੀ ਇਹ ਉਹੀ ਰੈਸਟੋਰੈਟ ਸੀ ਜਿੱਥੇ ਤਜਿੰਦਰ ਨੇ ਪਹਿਲੀ ਐਨਵਰਸਰੀ ਤੇ ਉਸ ਨੂੰ ਸਰਪ੍ਰਾਇਜ਼ ਡਿਨਰ ਅਤੇ ਛੋਟੀ ਜਿਹੀ ਪਾਰਟੀ ਦਿੱਤੀ ਸੀ । ਸਮਾਂ ਕਿੰਨੀ ਛੇਤੀ ਬਦਲ ਗਿਆ , ਕੋਈ ਸਮਾਂ ਸੀ ਜਦ ਇਹ ਸਾਰੇ ਉਸ ਦੇ ਘਰਵਾਲੇ ਅੱਗੇ ਜੈਸ ਸਰ ਜੈਸ ਸਰ ਕਰਦੇ ਫਿਰਦੇ ਸਨ ਤੇ ਅੱਜ ਉਹ ਇਹਨਾਂ ਸਾਰਿਆ ਤੋ ਥੱਲੇ ਇਸੇ ਥਾਂ ਜੂਠੇ ਭਾਡੇ ਚੁੱਕ ਰਹੀ ਸੀ।
ਪੁਰਾਣੀਆਂ ਗੱਲਾਂ ਸੋਚ ਉਸ ਦਾ ਮਨ ਉਦਾਸ ਹੋ ਜਾਂਦਾ ।
ਬਹੁਤੀ ਵਾਰ ਡਿਨਰ ਵੇਲੇ ਟੇਬਲ ਸਾਫ ਕਰਦਿਆਂ ਕੋਈ ਫੋਰਨਰ ਬਹੁਤ ਹੀ ਭੱਦੇ ਢੰਘ ਨਾਲ ਗਗਨ ਨਾਲ ਪੇਸ਼ ਆਂਉਦਾ ਤਾਂ ਉਸ ਦਾ ਮਨ ਕਰਦਾ ਕਿ ਸਭ ਛੱਡ ਛੁਡਾ ਕੇ ਵਾਪਸ ਇੰਡੀਆਂ ਚੱਲੀ ਜਾਏ। ਪਰ ਉਸ ਦੀਆਂ ਮਜਬੂਰੀਆਂ ਪੇਸ਼ ਨਾਂ ਜਾਣ ਦਿੰਦੀਆਂ । ਕੰਮ ਕਰਦਿਆਂ ਕਰਦਿਆਂ ਗਗਨ ਨੂੰ ਸਾਲ ਬੀਤ ਚੁੱਕਾ ਸੀ । ਬੇਟਾ ਗਗਨ ਨਾਲੋ ਜਿਆਦਾ ਸਮਾਂ ਮੈਰੀ ਨਾਲ ਹੀ ਬਿਤਾਂਉਦਾ ਤੇ ਉਹ ਪੂਰੀ ਤਰਹ ਮੈਰੀ ਦੀ ਭਾਸ਼ਾ ਸਮਝਣ ਲੱਗ ਗਿਆ ਸੀ ।ਮੈਰੀ ਦਾ ਸਾਥ ਪੂਰੀ ਤਰ੍ਹਾ ਗਗਨ ਨੂੰ ਮਿਲ ਰਿਹਾ ਸੀ ।
ਉਹ ਜਿੰਨਾਂ ੳਵਰ ਟਇਮ ਮਿਲਦਾ ਕਰ ਲੈਦੀ , ਤੇ ਪੈਸੇ ਇੰਡੀਆ ਮਗਰ ਬੈਠੇ ਆਪਣੇ ਪਰਿਵਾਰ ਨੂੰ ਹਰ ਮਹੀਨੇ ਭੇਜਦੀ , ਮਾਂ ਨੇ ਮਗਰੋ ਇੱਕ ਹੋਰ ਭੈਣ ਦਾ ਗੁਰੂ ਘਰ ‘ਚ ਹੀ ਬਰਾਤ ਸੱਦ ਕੇ ਸਾਦੇ ਢੰਗ ਨਾਲ ਵਿਆਹ ਕਰ ਦਿੱਤਾ ਸੀ । ਹਾਲੇ ਵੀ ਘਰ ‘ਚ ਜਵਾਨ ਤਿੰਨ ਭੈਣਾਂ ਬੈਠੀਆਂ ਸਨ । ਕਦੇ ਕਦੇ ਗਗਨ ਨੂੰ ਆਪਣੇ ਆਪ ਤੇ ਤਰਸ ਆਉਣ ਲੱਗ ਜਾਂਦਾ।
ਅੱਜ ਰਾਤ ਦੀ ਸਿ਼ਫਟ ਵੇਲੇ ਰੈਸਟੋਰੈਟ ਦੀ ਇੱਕ ਟੇਬਲ ਤੇ ਕੁੱਝ ਇੰਡੀਅਨ ਮੁੰਡੇ ਬੈਠੇ ਦੇਖ ਗਗਨ ਖੁਸ਼ ਹੋ ਗਈ ਬੜੇ ਚਿਰਾਂ ਬਆਦ ਉਸ ਨੂੰ ਕੋਈ ਆਪਣੇ ਮੁੱਲਖ ਦਾ ਬੰਦਾ ਦਿੱਸਿਆ ਸੀ , ਉੱਦਾ ਜਿਆਦਾਤਰ ਆਲੇ ਦੁਵਾਲੇ ਤੋ ਹੋਰ ਯੁਰਪੀਅਨ ਹੀ ਇੱਥੇ ਇਸ ਹੋਟਲ ‘ਚ ਆਂਉਦੇ ਸਨ ।
ਗਗਨ ਟੇਬਲ ਤੇ ਕੈਟਲਰੀ ਟਿਕਾਂਉਦੀ ਟਿਕਾਂਉਦੀ ਉਹਨਾਂ ਦੇ ਟੇਬਲ ਤੇ ਵੀ ਜਾਂ ਪਹੁੰਚੀ ।
ਹੈਲੋ, ਤੁਸੀ ਇੰਡਿਆ ਤੋ ਹੋ ਜੀ?”
ਹੋਲੀਡੇ ਆਏ ਹੋ ਇੱਥੇ ? “
“ਐਕਸਾਇਟਡ ਹੋਈ ਗਗਨ ਪੰਜਾਬੀ ਮੁੰਡਿਆਂ ਨੂੰ ਦੇਖ ਪੰਜਾਬੀ ‘ਚ ਹੀ ਗੱਲ ਕਰਨ ਲੱਗ ਗਈ ।
“ਨੋ ਵੀ ਆਰ ਫਰੋਮ ਇੰਗਲੈਡ , ਨੋਟ ਫਰੋਮ ਇੰਡੀਆਂ ।”
ਉਹਨਾਂ ਚੌਹਾਂ ਵਿੱਚੋ ਇੰਨਾਂ ਆਖ ਇੱਕ ਮੁੰਡਾ ਜੋਰ ਜੋਰ ਨਾਲ ਹੱਸ ਪਿਆ ਤੇ ਉਸ ਦੇ ਮਗਰ ਹੀ ਬਾਕੀ ਦੇ ਵੀ ਹੱਸ ਪਏ ।
“ਹਾਂ ਪਰ ਹੋ ਤਾਂ ਇੰਡੀਅਨ ਹੀ !
ਗਗਨ ਨੇ ਸਹਿਜ ਸੁਭਾਅ ਹੀ ਆਖ ਦਿੱਤਾ ।
ਤੇ ਜਦ ਉਹਨਾਂ ਕੋਈ ਜਵਾਬ ਨਾਂ ਦਿੱਤਾ ਤਾਂ ਨਿੰਮੋਝਾਣ ਹੋਈ ਅਗਾਂਹ ਟੇਬਲ ਤੇ ਚੱਲੇ ਗਈ ।
ਉਹ ਚਾਰੇ ਉਸ ਸਾਹਮਣੇ ਇਸ ਤਰ੍ਹਾਂ ੲੈਕਟ ਕਰ ਰਹੇ ਸਨ ਜਿਵੇ ਉਹਨਾਂ ਨੂਂੰ ਇੱਕ ਅੱਖਰ ਵੀ ਪੰਜਾਬੀ ਦਾ ਨਹੀ ਆਂਉਦਾ ।
ਪਰ ਉਸ ਦੇ ਥੋੜਾ ਜਿਹਾ ਅਗਾਂਹ ਜਾਣ ਬਆਦ ਹੀ ਆਪਸ ਵਿੱਚ ਪੰਜਾਬੀ ‘ਚ ਗੱਲਾਂ ਕਰਨ ਲੱਗ ਗਏ ,
‘ਸਕੂਟਰੀ ਲੱਗਦੀ ਆ , ਤਾਜਾ ਤਾਜਾ ਇੰਡੀਆਂ ਤੋ ਪੜਨ ਆਈ ਲੱਗਦੀ ,
‘ਸਕੂਟਰੀ ਨਾਲੋ ਵੱਡੀ ਆ ਉਮਰ ‘ਚ ਪੱਕਾ ਫਰੈਸ਼ੀ ਆ ਜਾ ਫੋਜਣ ਆ।
ਇੰਨਾਂ ਆਖ ਸਾਰੇ ਜੋਰ ਜੋਰ ਨਾਲ ਹੱਸਣ ਲੱਗ ਗਏ ।
‘ਸਾਲਿE ਆਪਾਂ ਸਾਇਪ੍ਰੈਸ ਬੈਠੇ ਆ ਇੰਗਲੈਡ ਨਹੀ , ਸਕੂਟਰੀਆਂ ਉੱਥੇ ਹੁੰਦੀਆਂ ਇੱਥੇ ਥੋੜੇ, ਚੱਲ ਛੱਡੋ ਜੋ ਮਰਜੀ ਕਹੋ ਹੈਗੀ ਜਨਾਨੀ ਘੈਂਟ ਆ , ਕੀ ਖਿਆਲ ਫਿਰ ਕਰੀਏ ਗਲ । ਲੱਗਦਾ ਗਰੀਬ ਘਰੋ ਹੀ ਆ ਜੋ ਇੱਥੇ ਲੋਕਾਂ ਦੇ ਝੂਠੇ ਭਾਡੇ ਚੁੱਕਣ ਢਹੀ ਆ ਟੇਬਲਾਂ ਤੋ , ਇੱਧਾ ਦੀਆਂ ਸਾਲੀਆਂ ਬੀਹ ਕੁ ਯੋਰੋ ‘ਚ ਹੀ ਮਨ ਜਾਂਦੀਆਂ ਹੁੰਦੀਆਂ ਹਨ ।
ਇੰਨਾਂ ਆਖ ਸਾਰੇ ਜੋਰ ਜੋਰ ਨਾਲ ਹੱਸਣ ਲੱਗ ਗਏ।
ਦੂਰ ਖੜੀ ਗਗਨ ਨੇ ਸਾਰੀਆਂ ਗੱਲਾਂ ਸੁਣੀਆਂ, ਉਸ ਦੇ ਤਨ ਮਨ ਅੱਗ ਲੱਗ ਗਈ ਪਰ ਚਾਹ ਕੇ ਵੀ ਉਹ ਕੁੱਝ ਬੋਲ ਨਾਂ ਸਕੀ ।
ਉਸ ਰਾਤ ਘਰ ਆ ਕੇ ਉਸ ਦਾ ਮਨ ਬਹੁਤ ਉਦਾਸ ਰਿਹਾ , ਬਾਰ ਬਾਰ ਉਸ ਦੇ ਮਨ ‘ਚ ਤਜਿੰਦਰ ਦਾ ਖਿਆਲ ਆ ਰਿਹਾ ਸੀ , ਕਿਵੇ ਉਸ ਦੇ ਜਾਣ ਬਆਦ ਉਹ ਫਰਸ਼ੋ ਅਰਸ ਤੇ ਆਣ ਡਿੱਗੀ ਸੀ।
ਉਸ ਦੀ ਉਦਾਸੀ ਦੇ਼ਖ ਮੈਰੀ ਨੇ ਵੀ ਉਸ ਤੋ ਪੁੱਛਿਆ , ਪਰ ਉਹ ਚੁੱਪ ਰਹੀ ਚਾਹ ਕੇ ਵੀ ਕੁੱਝ ਨਹੀ ਦੱਸ ਸਕਦੀ ਸੀ ਕਿEਕਿ ਉਸ ਦੀ ਹਾਲਤ ਹੀ ਇਹੋ ਜਿਹੀ ਸੀ ।
ਕੰਮ ਕਰਦਿਆਂ ਉਸ ਨੂੰ ਸਾਲ ਤੋ ਉੱਪਰ ਹੋ ਗਏ ਸਨ , ਇਹਨਾਂ ਮਹੀਨਿਆਂ ‘ਚ ਬਹੁਤ ਵਾਰ ਉਸ ਦਾ ਸਾਹਮਣਾ ਨਰੇਸ਼ ਨਾਲ ਵੀ ਹੋਇਆ , ਨਰੇਸ਼ ਦੀ ਜੋਬ ਔਫਿਸ ਜੋਬ ਸੀ, ਤਜਿੰਦਰ ਦੇ ਅਚਾਨਕ ਜਾਣ ਬਆਦ ਨਰੇਸ਼ ਹੀ ਉਸ ਦੀ ਥਾਵੇ ਨਵਾਂ ਮਨੇਜਰ ਬਣਿਆ ਸੀ , ਹਾਇਰ ਪੁਜਿ਼ਸ਼ਨ ਤੇ ਪਹੁੰਚਦਿਆਂ ਹੀ ਤੱਰਕੀ ਨਰੇਸ਼ ਦੇ ਦਿਮਾਗੇ ਚੱੜ੍ਹ ਬੋਲਣ ਲੱਗ ਗਈ ਸੀ ।
ਗੱਲਾਂ ਗੱਲਾਂ ਵਿੱਚ ਉਹ ਬਹੁਤ ਵਾਰ ਗਗਨ ਨੂੰ ਲੈੱਟ ਡਾਉਨ ਕਰ ਚੱਕਾ ਸੀ ,
ਆਖਿਰ ਇੱਕ ਦਿਨ ਤਾਂ ਉਸ ਨੇ ਹੱਦ ਹੀ ਕਰ ਦਿੱਤੀ ਜਦ ਸਿੱਧੇ ਅਸਿਧੇ ਸ਼ਬਦਾ ‘ਚ ਟਿੱਚਰ ਭਰੇ ਲਹਿਜੇ ‘ਚ ਉਸ ਨੇ ਗਗਨ ਨੂੰ ਉਸ ਨਾਲ ਹਮਬਿਸਤਰ ਹੋਣ ਲਈ ਵੀ ਆਖ ਦਿੱਤਾ ਸੀ ।
ਉਸ ਦਿਨ ਗਗਨ ਨੇ ਬਿਨਾਂ ਕਿਸੇ ਗੱਲ ਦੀ ਪ੍ਰਵਾਹ ਕਰਿਆ ਉਸ ਨੂੰ ਬਹੁਤ ਝਾੜ ਪਾ ਦਿੱਤੀ ਸੀ ।
ਬਸ ਉਸ ਦਿਨ ਤੋ ਹੀ ਗਗਨ ਉਸ ਨੂੰ ਖਟਕਣ ਲੱਗ ਗਈ ਸੀ । ਉਸ ਦੀ ਬੇਜਿੱਤੀ ਕਰਨ ਲੱਗਿਆ ਉਹ ਮਿੰਟ ਨਾਂ ਲਾਉਦਾਂ । ਬਹੁਤੀ ਵਾਰ ਜਾਣ ਬੁੱਝ ਕੇ ਉਸ ਦੀ ਅਰਲੀ ਸਿ਼ਫਟ ਕੈਸਲ ਕਰਾ ਕੇ ਲਾਗਾਤਾਰ ਲੇਟ ਸਿ਼ਫਟਾਂ ਤੇ ਪਾ ਦਿੰਦਾ। ਼ਲੇਟ ਸਿ਼ਫਟ ਤੋ ਬਆਦ ਗਗਨ ਨੂੰ ਕੋਈ ਬੱਸ ਨਾਂ ਮਿਲਦੀ ਘਰ ਜਾਣ ਲਈ ਤੇ ਦੇਰ ਰਾਤ ਉਸ ਨੂੰ ਚਾਲੀ ਮਿੰਟ ਦਾ ਸਫਰ ਤੁਰ ਕੇ ਤਹਿ ਕਰਨਾਂ ਪੈਦਾ।
ਆਏ ਦਿਨ ਉਹ ਕੰਮ ਤੇ ਕੋਈ ਨਾਂ ਕੋਈ ਪੰਗਾ ਪਾਈ ਰੱਖਦਾ । ਉਸ ਦੇ ਵਰਕਿੰਗ ਆਵਰ ਘੱਟਣ ਨਾਲ ਪੇਅ ਵੀ ਘੱਟ ਜਾਂਦੀ । ਉੱਧਰ ਹਰ ਮਹੀਨੇ ਉਸ ਨੂੰ ਇੰਡੀਆਂ ਘਰ ਪੈਸੇ ਭੇਜਣੇ ਪੈਦੇ । ਪਿਤਾ ਦੀ ਬਿਮਾਰੀ ਕੁੜੀਆਂ ਦੀ ਪੜਾਈ ਘਰ ਦਾ ਖਰਚਾ ਸਭ ਬੋਜਹ ਉਹ ਇੱਕਲੀ ਚੁੱਕ ਰਹੀ ਸੀ ।
ਗਗਨ ਦਾ ਪੁੱਤ ਮੈਰੀ ਦੀ ਦੇਖ ਰੇਖ ਚ ਹੀ ਪਲ ਰਿਹਾ ਸੀ ,
ਹਲਾਤ ਇਹ ਹੋ ਗਏ ਸਨ ਕਿ ਗੁਰਤਾਜ ਪੰਜਾਬੀ ਘੱਟ ਤੇ ਅੰਗਰੇਜੀ ਅਤੇ ਸਾਇਪ੍ਰਸਨ ਭਾਸ਼ਾ ਹੀ ਬੋਲਦਾ।
ਬਹੁਤ ਵਾਰ ਉਸ ਨੂੰ ਆਪਣੇ ਬੱਚੇ ਤੇ ਵੀ ਤਰਸ ਆਂਉਦਾ ਕਿ ਕਿਸ ਤਰ੍ਹਾਂ ਉਹ ਮਾਂ ਦੇ ਹੁੰਦਿਆਂ ਹੋਇਆ ਵੀ ਮੈਰੀ ਨੂੰ ਹੀ ਆਪਣੀ ਮਾਂ ਸਮਝਣ ਲੱਗ ਗਿਆ ਸੀ ,
ਪਰ ਗਗਨ ਇਸ ਗੱਲੋ ਸੰਤੁਸ਼ਟ ਸੀ ਕਿ ਮੈਰੀ ਆਪਣੇ ਸਕੇ ਬੱਚਿਆ ਵਾਂਘ ਹੀ ਉਸ ਦੇ ਪੁੱਤਰ ਦਾ ਤਹਿ ਕਰਦੀ ਤੇ ਗਗਨ ਕੋਲੋ ਕਦੇ ਬੱਚੇ ਨੂੰ ਸੰਭਾਂਲਣ ਦੇ ਪੈਸੇ ਵੀ ਨਾਂ ਲੈਦੀ ।
ਬੱਚੇ ਦੇ ਖਾਣ ਪੀਣ ਤੋ ਲੈ ਕੇ ਸਕੂਲ ਤੱਕ ਸਭ ਦਾ ਫਿਕਰ ਮੈਰੀ ਨੂੰ ਹੀ ਹੁੰਦਾ।
ਗਗਨ ਬੱਸ ਪੈਸੇ ਬਣਾਉਣ ਵਾਲੀ ਮਸ਼ੀਨ ਬਣ ਕੇ ਹੀ ਰਹਿ ਗਈ ਸੀ ।
ਕਵਿਤਾ ਨਾਲ ਗਗਨ ਦੀ ਦੋਸਤੀ ਬਸ ਸਟੈਡ ਤੇ ਮੁਲਾਕਾਤਾਂ ਬਆਦ ਹੀ ਹੋਈ ਸੀ , ਦੋਵੇ ਕੰਮ ਤੇ ਜਾਣ ਲੱਗੀਆਂ ਇੱਕ ਹੀ ਬੱਸ ਫੜ੍ਹਦੀਆਂ ਸਨ । ਕਵਿਤਾ ਦਾ ਘਰਵਾਲਾ ਇੰਡੀਆਂ ਹੀ ਸੀ ਤੇ ਉਹ ਇੱਥੇ ਵਰਕ ਪ੍ਰਮੈਟ ਤੇ ਇੱਕ ਸਕੂਲ ਵਿੱਚ ਐਜ ਆ ਸਕੂਲ ਅਸਿਸਟੈਟ ਕੰਮ ਕਰਦੀ ਸੀ ।
ਗਗਨ ਆਪਣੇ ਕੰਮ ਤੇ ਨਰੇਸ਼ ਵਲੋ ਉਸ ਨਾਲ ਹੁੰਦੇ ਮਾੜੇ ਵਿਵਹਾਰ ਵਾਰੇ ਬਹੁਤ ਵਾਰ ਗੱਲਾਂ ਦੱਸਦੀ ਤਾਂ ਕਵਿਤਾ ਬਹੁਤ ਖਿੱਝ ਜਾਂਦੀ । ਉਹ ਗਗਨ ਨੂੰ ਵਾਰ ਵਾਰ ਆਖਦੀ ਨੈਕਸ ਟਾਇਮ ਕੁੱਝ ਕਹੇਗਾ ਤਾਂ ਥੱਪੜ ਕੱਢ ਮਾਰੀ ਮੂੰਹ ਤੇ ।
ਮਨ ਤਾਂ ਗਗਨ ਦਾ ਬਹੁਤ ਵਾਰ ਕਰਦਾ ਪਰ ਉਹ ਕਰ ਕੁੱਝ ਨਹੀ ਸਕਦੀ ਸੀ , ਆਪਣੀਆਂ ਮਜਬੂਰੀਆਂ ਕਰ ਕੇ ਉਹ ਬੇਵੱਸ ਹੋ ਜਾਂਦੀ ।
ਅੱਜ ਗਗਨ ਦੀ ਸ਼ਾਮ ਦੀ ਡਿਉਟੀ ਸੀ , ਹੁਣ ਉਹ ਬਹੁਤੀ ਵਾਰ ਰਾਤ ਦੇ ਬਾਂਰਾਂ ਵੱਜੇ ਕੰਮ ਛੱਡਦੀ , ਨਰੇਸ਼ ਡਾਇੰਗਟੇਬਲਾਂ ਤੋ ਡਿਉਟੀ ਹਟਾ ਕੇ ਕਿਚਨ ਚ ਕਲੀਨਿੰਗ ਦੀ ਡਿਉਟੀ ਤੇ ਉਸ ਨੂੰ ਪਾ ਦਿੰਦਾ।
ਕਿਚਨ ਦੇ ਪਿੱਛਲੇ ਹਿੱਸੇ ਚ ਸਾਫ ਸਫਾਈ ਦੇ ਲੋੜੀਦਾਂ ਸਮਾਨ ਇੱਕ ਸਟੋਰ ਵਿੱਚ ਰੱਖਿਆ ਹੋਇਆ ਸੀ ।
ਰਾਤ ਦੇ ਗਿਆਂਰਾ ਵੱਜ ਚੁੱਕੇ ਸਨ ,
ਗਗਨ ਪਿੱਛਲੇ ਕਮਰੇ ਚੋ ਸਮਾਨ ਚੁੱਕਣ ਜਾਂਦੀ ਹੈ ਤਾਂ ਨਰੇਸ਼ ਉਸ ਦੇ ਪਿੱਛੇ ਸਟੋਰ ਰੂਮ ਵਿੱਚ ਪਹੁੰਚ ਜਾਂਦਾ ਹੈ ।
ਉਸ ਨੂੰ ਉੱਥੇ ਆਪਣੇ ਮਗਰ ਖੜ੍ਹਾ ਦੇਖ ਗਗਨ ਦੇ ਸਾਹ ਸੂਤ ਜਾਂਦੇ ਹਨ ,
ਤੂੰ ਇੱਥੇ ਕੀ ਕਰ ਰਿਹਾ ਹੈ ? ਮੇਰਾ ਰਾਹ ਛੱਡ ।
ਆਪਣੇ ਸਾਹਮਣੇ ਖੜ੍ਹੇ ਨਰੇਸ਼ ਨੂੰ ਦੇਖ ਉਹ ਜੋਰ ਨਾਲ ਉੱਚੀ ਬੋਲ ਕੇ ਆਖਦੀ ਹੈ ।
,ਕੁੱਝ ਨਹੀ ਆਪਣਾ ਬਣਦਾ ਹੱਕ ਲੇਣ ਆਇਆ ਹਾਂ ।
ਕੀ ਮੱਤਲੱਬ ਤੇਰਾ ?
ਬਾਹਲੀ ਭੋਲੀ ਨਾਂ ਬਣ ।
ਗਗਨ ਨੂੰ ਆਪਣੀਆਂ ਬਾਹਾਂ ਚ ਜਕੜਦਿਆਂ ਨਰੇਸ਼ ਨੇ ਆਖਿਆ ।
ਦੇਖ ਨਰੇਸ਼ ਮੈ ਰੋਲਾ ਪਾ ਦਿਆਂਗੀ ਮੈਨੂੰ ਛੱਡ ਤੇ ਇੱਥੋ ਦਫਾ ਹੋ ਜਾ , ਨਹੀ ਤਾਂ ਮੈ ਸਾਰਿਆ ਨੂੰ ਤੇਰੀ ਆਹ ਕਰਤੂਤ ਦੱਸ ਦਿਆਂਗੀ ।
ਪਰ ਨਰੇਸ਼ ਦੇ ਦਿਮਾਗੇ ਕਾਮ ਚੱੜਿਆ ਸੀ ਉਹ ਵਾਰ ਵਾਰ ਬੇਬੱਸ ਖੜ੍ਹੀ ਗਗਨ ਦੇ ਦੁਵਾਲੇ ਹੋਈ ਜਾ ਰਿਹਾ ਸੀ ।
ਆਖਿਰ ਗਗਨ ਨੇ ਬਹੁਤ ਜੋਰ ਨਾਲ ਉਸ ਦੇ ਥੱਪੜ ਮਾਰਿਆ ਅਤੇ ਉਸ ਨੂੰ ਆਪਣੇ ਨਾਲੋ ਜੋਰ ਨਾਲ ਪਰ੍ਹਾ ਧੱਕ ਦਿੱਤਾ ,
ਤੇ ਫਟਾਫੱਟ ਸਟੋਰ ਰੂਮ ਦਾ ਦਰਵਾਜਾ ਖੋਲ੍ਹ ਬਾਹਰ ਵੱਲ ਭੱਜ ਗਈ ।
ਉਸ ਰਾਤ ਉਸ ਨੇ ਆਪਣੀ ਸਿ਼ਫਟ ਪੂਰੀ ਨਾਂ ਕੀਤੀ ਤੇ ਬਿਨਾਂ ਕਿਸੇ ਨੂੰ ਕੁੱਝ ਕਹੇ ਵਾਪਸ ਘਰ ਆ ਗਈ ,
ਘਰ ਆ ਕੇ ਉਹ ਮੈਰੀ ਕੋਲ ਧਾਹਾਂ ਮਾਰ ਮਾਰ ਰੋਈ ਅਤੇ ਆਪਣੇ ਨਾਲ ਹੋਈ ਘਟਨਾਂ ਵਾਰੇ ਮੈਰੀ ਨੂੰ ਦੱਸਿਆ , ਉਸ ਦੀਆਂ ਗੱਲਾਂ ਸੁਣ ਮੈਰੀ ਬਹੁਤ ਪ੍ਰੇਸ਼ਾਨ ਹੋਈ ।
ਤੇ ਗਗਨ ਨੂੰ ਵਾਪਸ ਕੰਮ ਤੇ ਜਾਣ ਤੋ ਵਰਜ ਦਿੱਤਾ । ਕਿਉਕਿ ਇਹ ਪਹਿਲੀ ਵਾਰ ਨਹੀ ਹੋਇਆ ਸੀ ਇਸ ਤੋ ਪਹਿਲਾਂ ਵੀ ਬਹੁਤ ਵਾਰ ਨਰੇਸ਼ ਗਗਨ ਨਾਲ ਇਹੋ ਜਿਹੀਆਂ ਕੋਝੀਆਂ ਹਰਕਤਾਂ ਕਰ ਚੁੱਕਾ ਸੀ , ਪਰ ਇਸ ਵਾਰ ਉਸ ਤੇ ਹੱਥ ਹੀ ਪਾ ਲਿਆ ਸੀ ।
ਮੈਰੀ ਗਗਨ ਨੂੰ ਪੁਲਿਸ ਕੋਲ ਜਾਣ ਲਈ ਆਖ ਰਹੀ ਸੀ , ਪਰ ਗਗਨ ਚਾਹ ਕੇ ਵੀ ਪੁਲਿਸ ਦੀ ਮਦਦ ਨਹੀ ਲੈ ਸਕਦੀ ਸੀ ।
ਉਸ ਕੋਲ ਕੋਈ ਪੇਪਰ ਨਹੀ ਸਨ , ਪੇਪਰਾਂ ਤੋ ਬਿਨਾਂ ਉਹ ਕੰਮ ਨਹੀ ਕਰ ਸਕਦੀ ਸੀ ਇਸ ਦੇਸ਼ ਚ ਨਹੀ ਰਹਿ ਸਕਦੀ ਸੀ । ਪੁਲਿਸ ਕੰਪਲੇਟ ਕਰਨ ਜਾਂਦੀ ਤਾਂ ਪੁਲਿਸ ਵਾਲਿਆਂ ਉਸ ਨੂੰ ਹੀ ਅਰੈਸਟ ਕਰ ਕੇ ਇੰਡੀਆ ਚਾੜ ਦੇਣਾ ਸੀ । ਇਹਨਾਂ ਗੱਲਾਂ ਤੋ ਨਰੇਸ਼ ਪੂਰੀ ਤਰ੍ਹਾਂ ਜਾਣੂ ਸੀ ਇਸੇ ਲਈ ਉਹ ਗਗਨ ਦੀ ਬੇਵੱਸੀ ਦਾ ਫਾਇਦਾ ਉੱਠਾਉਣਾ ਚਾਹੁੰਦਾ ਸੀ ,
ਖੈਰ ਸਾਰੀ ਰਾਤ ਗਗਨ ਨੇ ਅੱਖਾਂ ਚ ਹੀ ਕੱਟੀ ਵਾਰ ਵਾਰ ਉਸ ਨੂੰ ਤਜਿੰਦਰ ਦੀ ਯਾਦ ਆ ਰਹੀ ਹੀ । ਰੱਬ ਨਾਲ ਸਾਰੀ ਰਾਤ ਉਹ ਲੜਦੀ ਰਹੀ ਕਿ ਕਿਵੇ ਉਸ ਨੇ ਉਸ ਦੀ ਹੱਸਦੀ ਵੱਸਦੀ ਦੁਨੀਆਂ ਅੱਖ ਝੱਪਕਦੀ ਹੀ ਪਲਟ ਦਿੱਤੀ ਸੀ ।
ਦੂਸਰਾ ਦਿਨ ਆਇਆ ਤਾ ਗਗਨ ਕੰਮ ਤੇ ਨਾਂ ਗਈ । ਬਸ ਚ ਗਗਨ ਨੂੰ ਨਾਂ ਦੇਖ ਕਵਿਤਾ ਨੇ ਫੁਨ ਕੀਤਾ ਤਾਂ ਗਗਨ ਨੇ ਸਾਰੀ ਗੱਲ ਦੱਸੀ , ਕਵਿਤਾ ਨੂੰ ਵੀ ਪਤਾ ਸੀ ਕਿ ਗਗਨ ਬਹੁਤ ਬੇਵੱਸ ਹੈ ਉਹ ਉਸ ਕਮੀਨੇ ਬੰਦੇ ਦੇ ਖਿਲਾਫ ਕੁੱਝ ਨਹੀ ਕਰ ਸਕਦੀ।
ਕੁੱਝ ਦਿਨ ਇਸੇ ਤਰ੍ਹਾਂ ਗੁਜਰ ਗਏ ਕੰਮ ਤੋ ਕਿਸੇ ਨੇ ਵੀ ਗਗਨ ਦੀ ਗੈਰ ਹਾਜਰੀ ਦੇਖ ਮਗਗ ਫੂਨ ਨਾਂ ਕੀਤਾ ਫੂਨ ਕਰਨਾਂ ਵੀ ਕਿਸ ਨੇ ਸੀ , ਇਸ ਸਾਰੇ ਡਿਪਾਰਟਮੈਟ ਦਾ ਹੈੱਡ ਨਰੇਸ਼ ਹੀ ਸੀ ਤੇ ਉਸ ਨੇ ਪਤਾ ਨਹੀ ਕੰਮ ਤੇ ਗਗਨ ਵਾਰੇ ਕੀ ਆਖ ਦਿੱਤਾ ਹੋਵੇਗਾ ।
ਅੱਜ ਪੂਰੇ ਚਾਰ ਹਫਤੇ ਹੋ ਗਏ ਸਨ ਗਗਨ ਨੇ ਬਹੁਤ ਜਗ੍ਹਾ ਕੰਮ ਦੀ ਟ੍ਰਾਈ ਕੀਤੀ ਪਰ ਕਿਤੇ ਕੰਮ ਨਾਂ ਮਿਲਿਆ । ਹਰ ਕੋਈ ਕੰਮ ਦੀ ਪ੍ਰਮਿਸ਼ਨ ਦੇ ਪੇਪਰ ਮੰਗ ਲੈਦਾ।
ਉਹ ਘਰ ਚ ਉਦਾਸ ਬੈਠੀ ਰਹਿੰਦੀ , ਮੈਰੀ ਉਸ ਨੂੰ ਉਦਾਸ ਬੈਠਿਆ ਦੇਖ ਬਹੁਤ ਕੋਸਿ਼ਸ਼ ਕਰਦੀ ਉਸ ਦਾ ਮਨ ਹੋਰ ਪਾਸੇ ਲਾਉਣ ਦੀ ਪਰ ਕਾਮਜਾਬ ਨਾਂ ਹੁੰਦੀ ।
ਇੱਕ ਦਿਨ ਫੂਨ ਦੀ ਘੰਟੀ ਬੱਜਦੀ ਹੈ ਤਾਂ ਮੈਰੀ ਗਗਨ ਨੂੰ ਘਰ ਵਾਲਾ ਫੂਨ ਫੜ੍ਹਾ ਜਾਂਦੀ ਹੈ।
“ਪੁੱਤ ਕਿਵੇ ਹੈ ਤੂੰ ਠੀਕ ਹੈ?“
ਇੰਡੀਆਂ ਤੋ ਗਗਨ ਦੀ ਮਾਂ ਦਾ ਫੂਨ ਆਇਆ ਹੁੰਦਾਂ ਹੈ।
„ਹਾਂ ਮਾਂ ਸਭ ਠੀਕ ਹੈ ।ਤੁਸੀ ਸਾਰੇ ਕਿੱਧਾ ?
ਅਸੀ ਵੀ ਠੀਕ ਹਾਂ , ਗਗਨ ਪੰਜ ਹਫਤੇ ਬੀਤ ਗਏ ਤੂੰ ਘਰੇ ਕੋਈ ਪੈਸਾ ਨਹੀ ਪਾਇਆ , ਪੁੱਤ ਤੇਰੇ ਪਿE ਦੀ ਹਲਾਤ ਬਹੁਤ ਖਰਾਬ ਹੈ ਪਰਸੋ ਦਾ ਉਹ ਹਸਪਤਾਲ ਦਾਖਿਲ ਹੈ ਅਸੀ ਤੈਨੁੰ ਦੱਸਿਆ ਨਹੀ ਕਿ ਤੂਂੰ ਫਿਕਰ ਕਰੇਗੀ , ਪਰ ਹੁਣ ਸਿਰੋ ਪਾਣੀ ਲੰਘ ਗਿਆ ਆ , ਤੇਰੇ ਪਿE ਦੀਆਂ ਕਿੱਡਨੀਆਂ ਚ ਬਹੁਤ ਪ੍ਰੋਬਲਮ ਆ ਗਈ ਆ , ਪੁੱਤ ਡਾਕਟਰ ਨੇ ਕਿਹਾ ਹੈ ਕਿ ਜੇ ਹੁਣੇ ਛੇਤੀ ਅਪ੍ਰੇਸ਼ਨ ਨਾਂ ਕੀਤਾ ਗਿਆ ਤਾਂ ਉਹ ਬਚਣਾਂ ਨਹੀ ।
ਇੰਨਾਂ ਆਖ ਗਗਨ ਦੀ ਮਾਂ ਧਾਂਹਾਂ ਮਾਰ ਰੋ ਪਈ ।
ਕਿੰਨੇ ਪੈਸੇ ਮੰਗ ਰਿਹਾ ਮਾਂ ਡਾਕਟਰ ?
ਪੁੱਤ ਪੰਜ ਲੱਖ ਪਹਿਲਾਂ ਜਮ੍ਹਾਂ ਕਰਾਉਣ ਨੂੰ ਕਹਿ ਰਿਹਾ ਹੈ , ਤੇਰੇ ਭੇਜੇ ਪੈਸਿਆ ਚੋ ਸਾਡੇ ਕੋਲ ਲੱਖ ਕੁ ਤਾਂ ਹੈ , ਬਾਕੀ ਚਾਰ ਲੱਖ ਨਹੀ ਹੋ ਰਿਹਾ , ਸਾਰੇ ਰਿਸ਼ਤੇਦਾਰ ਵੀ ਜਵਾਬ ਦੇ ਗਏ ਹਨ । ਹੁਣ ਆਪਣੇ ਪਿE ਨੂੰ ਤੂੰ ਹੀ ਬਚਾ ਸਕਦੀ ਹੈ ਪੁੱਤ । ਜੇ ਉਸ ਨੂੰ ਕੁੱਝ ਹੋ ਗਿਆ ਸਾਨੂੰ ਤਾਂ ਸ਼ਰੀਕਾਂ ਜਿਉਦਿਆਂ ਖਾਹ ਜਾਣਾ , ਮੈ ਤੇਰੀਆਂ ਜਵਾਨ ਭੈਣਾ ਨਾਲ ਕੱਲੀ ਕਿੱਦਾ ਰੰਡ ਕੱਟਾਂਗੀ , ਪੁੱਤ ਆਪਣੇ ਪੀE ਨੂੰ ਬਚਾ ਲਾ ਜਿੱਥੋ ਮਰਜੀ ਕਰ ਪੈਸਿਆਂ ਦਾ ਇੰਤਜਾਮ ਕਰ ਪੈਸੇ ਭੇਜ ਦੇ ਕੱਲ ਤੱਕ । ਮੈ ਤੇਰੇ ਹੱਥ ਜੋੜਦੀ ਹਾਂ ।
ਮਾਂ ਇੱਕੋ ਸਾੜੇ ਫੁਨ ਤੇ ਕੁਰਲਾਈ ਜਾ ਰਹੀ ਸੀ । ਕੋਲ ਖੜੀ ਮੈਰੀ ਵੀ ਸਭ ਸੁਣ ਰਹੀ ਸੀ , ਉਸ ਂਨੂੰ ਇਹ ਪਤਾ ਲੱਗ ਰਿਹਾ ਸੀ ਕਿ ਕੋਈ ਵੱਡੀ ਪ੍ਰੈਸ਼ਾਨੀ ਹੈ।
ਗਗਨ ਨੇ ਮਾਂ ਨੂੰ ਆਪਣਾ ਕੰਮ ਛੁੱਟਣ ਵਾਲੀ ਗੱਲ ਹਾਲੇ ਤੱਕ ਨਹੀ ਦੱਸੀ ਸੀ ।
ਹੁਣ ਤੇ ਉੰਝ ਵੀ ਨਹੀ ਦੱਸ ਸਕਦੀ ਸੀ ।
ਕੋਈ ਨਾਂ ਮਾਂ ਫਿਕਰ ਨਾਂ ਕਰ ਮੈ ਕਰਦੀ ਹਾਂ ਕੁੱਝ , ਤੂੰ ਡਾਕਟਰਾਂ ਨੂੰ ਕਹਿ ਦੇ ਅਪ੍ਰੇਸ਼ਨ ਦੀ ਤਿਆਰੀ ਕਰਨ ਮੈ ਸਵੇਰ ਤੱਕ ਭੇਜਦੀ ਹਾਂ ਪੈਸੇ ।
ਪੈਸਿਆ ਦੀ ਹਾਂ ਸੁਣ ਮਾਂ ਨੇ ਬਹੁਤ ਸਰੀਆਂ ਸੀਸਾਂ ਗਗਨ ਨੂੰ ਦਿੱਤੀਆ ਤੇ ਫੂਨ ਕੱਟ ਦਿੱਤਾ ।
ਮੈਰੀ ਨੇ ਗਗਨ ਦੀ ਗੱਲ ਸੁਣ ਉਸ ਨੂੰ ਇੱਕ ਲੱਖ ਰੁਪਏ ਦੀ ਮਦਦ ਔਫਰ ਕਰ ਦਿੱਤੀ ।
ਉਸ ਨੇ ਦੱਸਿਆ ਕੀ ਮਸਾਂ ਘਰ ਦੇ ਖਰਚੇ ਚੱਲਾ ਕੇ ਉਸ ਕੋਲ ਥੋੜੀ ਜਿਹੀ ਜਮ੍ਹਾਂ ਪੂੰਜੀ ਹੀ ਹੈ ਉਹ ਉਸ ਵਿੱਚੋ ਗਗਨ ਦੀ ਮਦਦ ਲਈ ਤਿਆਰ ਸੀ ।
ਪਰ ਹਾਲੇ ਵੀ ਤਿੰਨ ਲੱਖ ਘੱਟਦਾ ਸੀ , ਤਿੰਨ ਲੱਖ ਬਹੁਤ ਵੱਡੀ ਕੀਮਤ ਸੀ ਗਗਨ ਲਈ , ਤਿੰਨ ਦਾ ਵੀ ਚਾਰ ਹੀ ਕਹਿ ਲE ਕਿEਕਿ ਉਹ ਮੈਰੀ ਕੋਲੋ ਉਧਾਰ ਪੈਸੇ ਨਹੀ ਲੈਣਾ ਚਹੁੰਦੀ ਸੀ , ਮੈਰੀ ਦੇ ਪਹਿਲਾਂ ਹੀ ਬਹੁਤ ਅਹਿਸਾਨ ਸਨ ।
ਗਗਨ ਨੂੰ ਕੁੱਝ ਸਮਝ ਨਹੀ ਆ ਰਿਹਾ ਸੀ ਕਿ ਉਹ ਕੀ ਕਰੇ।
ਇੱਕ ਪਾਸੇ ਉਸ ਦੇ ਪਿE ਦੀ ਜਾਨ ਜਾ ਰਹੀ ਸੀ ਮਾਂ ਬਿਲਕ ਰਹੀ ਸੀ ਤੇ ਦੂਜੇ ਪਾਸੇ ਗਗਨ ਪੂਰੀ ਤਰ੍ਹਾਂ ਬੇਵੱਸ ਲਾਚਾਰ ਬੈਠੀ ਸੀ ।
ਆਖਿਰ ਗਗਨ ਦੇ ਮਨ ਵਿੱਚ ਨਰੇਸ਼ ਦਾ ਖਿਆਲ ਆਂਉਦਾ ਹੈ ਉਹ ਸੋਚਦੀ ਹੈ ਕਿ ਉਸ ਨੂੰ ਨਰੇਸ਼ ਕੋਲੋ ਮਾਫੀ ਮੰਗ ਲੈਣੀ ਚਾਹੀਦੀ ਹੈ ਤੇ ਉਸ ਕੋਲੋ ਪੈਸਿਆ ਦੀ ਮਦਦ ਮੰਗੇ।
ਕੋਈ ਇਨਸਾਨ ਇੰਨਾਂ ਤਾਂ ਨਹੀ ਗਿਰ ਸਕਦਾ ਸ਼ਾਇਦ ਨਰੇਸ਼ ਨੂੰ ਵੀ ਹੁਣ ਤੱਕ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਹੋਵੇ ।
ਦਿਲ ਆਖਦਾ ਕਿ ਨਰੇਸ਼ ਤੋ ਮਦਦ ਮੰਗ ਲੈ ਤੇ ਦਿਮਾਗ ਆਖਦਾ ਇਹ ਕੰਮ ਨਾਂ ਕਰ।
ਦਿਲ ਤੇ ਦਿਮਾਗ ਦੀ ਲੜਾਈ ਘੰਟਿਆਂ ਬੰਦੀ ਚੱਲਦੀ ਰਹੀ ਆਖਿਰ ਪਿE ਦੀ ਬਿਮਾਰੀ ਤੇ ਮਾਂ ਦੀ ਲਚਾਰੀ ਅੱਗੇ ਦਿਮਾਗ ਹਾਰ ਗਿਆ ।
ਹਿੰਮਤ ਕਰ ਗਗਨ ਨੇ ਨਰੇਸ਼ ਨੂੰ ਫੂਨ ਮਿਲਾ ਲਿਆ।
“ਨਰੇਸ਼ ਕਿਵੇ ਹੈ ।”
“ਤੈਨੂੰ ਕਿਵੇ ਯਾਦ ਆ ਗਈ ਮੇਰੀ ? ਬੋਲ ਕਿਸ ਗੱਲ ਲਈ ਫੂਨ ਕੀਤਾ ।”
“ਮੈਨੂੰ ਕੁੱਝ ਪੈਸੇ ਚਾਹੀਦੇ ਹਨ ਬਹੁਤ ਜਰੂਰੀ ਹੈ ਇੰਡੀਆ ਭੇਜਣੇ ਹਨ ਮੇਰੇ ਪਿਤਾ ਜੀ ਬਹੁਤ ਬਿਮਾਰ ਹਨ।ਪਲੀਜ਼ ਮੇਰੀ ਮਦਦ ਕਰ ਨਹੀ ਤਾਂ ਉਹ ਨਹੀ ਬੱਚਣੇ , ਇਸ ਵੇਲੇ ਮੈਨੂੰ ਤੇਰੇ ਤੋ ਬਿਨਾਂ ਹੋਰ ਕੋਈ ਸਹਾਰਾ ਨਹੀ ਦਿੱਸ ਰਿਹਾ , ਮੈ ਪ੍ਰੋਮਿਸ ਕਰਦੀ ਹਾਂ ਮੈ ਤੇਰੀ ਪਾਈ ਪਾਈ ਕੰਮ ਕਰ ਕੇ ਚੁੱਕਾ ਦੇਵਾਂਗੀ , ਬੱਸ ਇਸ ਵਾਰ ਮੇਰਾ ਸਾਥ ਦੇ ਦੇ। ਤੈਨੂੰ ਰੱਬ ਦਾ ਵਾਸਤਾ।”
ਫੂਨ ਤੇ ਗਗਨ ਧਾਂਹਾਂ ਮਾਰ ਰੋ ਰਹੀ ਸੀ ।
“ਅੱਛਾ ਆ ਗਈ ਤੇਰੀ ਅਕਲ ਟਿਕਾਣੇ , ਉੱਧਣ ਤਾਂ ਬੜਾ ਉੱਲਦਰੀ ਭੱਜੀ ਸੀ , ਬੜਾ ਸਤੀ ਸਵਿਤਰੀ ਬਣੀ ਸੀ , ਅਖੇ ਮੈ ਉਹੋ ਜਿਹੀ ਨਹੀ ਜਿਹੋ ਜਿਹੀ ਤੂੰ ਸਮਝਦਾ ਹੈ ਕੁੱਤਿਆ । ਤੇ ਅੱਜ ਤੈਨੂੰ ਉਸੇ ਕੁੱਤੇ ਦੀ ਯਾਦ ਆ ਗਈ ।”
“ਮੈ ਬਹੁਤ ਸੌਰੀ ਹਾਂ ਉਸ ਦਿਨ ਦੇ ਮੇਰੇ ਸ਼ਬਦਾਂ ਲਈ ਪਲੀਜ਼ ਹੋ ਸਕੇ ਤਾਂ ਮੈਨੂੰ ਮਾਫ ਕਰ ਦੇ ਤੇ ਪਲੀਜ ਮੈਨੂੰ ਚਾਰ ਲੱਖ ਰੁਪਏ ਦੇ ਦੇ।”
“ਚਾਰ ਲੱਖ …! ਥੋੜੇ ਨਾਂ ਬਹੁਤੇ ? ਮੋੜੇਗੀ ਕਿਵੇ ਇੰਨੀ ਰਕਮ?”
“ਮੈ ਕੰਮ ਕਰ ਪਾਈ ਪਾਈ ਲਾਹ ਦਿਆਂਗੀ।”
“ਤੇ ਕੰਮ ਕਰੇਗੀ ਕਿੱਥੇ ?”
ਹੱਸ ਕੇ ਨਰੇਸ਼ ਨੇ ਆਖਿਆ ।
“ਤੁਹਾਡੇ ਹੋਟਲ ‘ਚ ਹੀ ਹੋਰ ਕਿੱਥੇ , ਪਲੀਜ਼ ਮੈਨੂੰ ਮੇਰੀ ਜਾਬ ਵੀ ਵਾਪਿਸ ਦੇ ਦਿE ।”
“ਸੌਰੀ ਉਹ ਤਾਂ ਅਸੀ ਉਸੇ ਦਿਨ ਕਿਸੇ ਹੋਰ ਕੁੜੀ ਨੂੰ ਦੇ ਦਿੱਤੀ , ਇੰਡੀਆ ਦੀ ਹੀ ਕੁੜੀ ਆ ਬਾਹਲੀ ਸਮਝਦਾਰ ਆਉਦਿਆ ਹੀ ਮੇਰਾ ਅਤੇ ਡੇਵਿੱਡ ਦੋਹਾਂ ਦਾ ਪੂਰਾ ਖਿਆਲ ਕਰਨਾਂ ਸ਼ੁਰੂ ਕਰ ਤਾਂ ।” ਬਸ ਆਹ ਹੁਣੇ ਪੰਦਰਾਂ ਮਿੰਟ ਹੋ ਡੇਵਿਡ ਦੇ ਘਰੋ ਗਈ ਆ ਉਹ । ਡੇਵਿੱਡ ਆਖਦਾ ਸੀ ਵਾਹਲੀ ਮਹਿਨਤੀ ਆ ਕੁੜੀ ਛੇਤੀ ਤੱਰਕੀ ਦੇਣ ਨੂੰ ਫਿਰਦਾ ਉਹ ਉਸ ਨੂੰ । ਮੈਨੂੰ ਲੱਗਦਾ ਅੱਜ ਭੱਲਕੇ ਉਹਨੂੰ ਤੁਹਾਡੀ ਕਲੀਨਰਾਂ ਦੀ ਤੇ ਵੇਟਰਾਂ ਦੀ ਹੈੱਡ ਬਣਾ ਦੇਣਾ । ਤੇ ਤੂੰ ਬੇਵਕੂਫੇ ਇੰਨਾਂ ਟਾਇਮ ਲਾ ਕੇ ਵੀ ਉਹੀ ਵੇਟਰ ਦੀ ਵੇਟਰ ਹੀ ਰਹੀ ਤੇ ਜੇ ਤੱਰਕੀ ਦੇਣ ਦਾ ਰਾਹ ਅਸੀ ਆਪ ਚੱਲ ਕੇ ਖੋਲਿਆ ਵੀ ਤਾਂ ਤੂੰ ਲੱਤ ਮਾਰ ਉਹ ਗਈ ਉਹ ਗਈ ।
ਡੇਵਿੱਡ ਤੇ ਇਹ ਵੀ ਆਖ ਰਿਹਾ ਸੀ ਕਿ ਮੈਨੂੰ ਇੰਮੀਗ੍ਰੇਸ਼ ਨੂੰ ਮੈਰੀ ਦਾ ਅਡਰੈਸ ਦੱਸ ਦੇਣਾ ਚਾਹਿਦਾ ਆ ਕਿ ਤੂੰ ਉੱਥੇ ਰਹਿੰਦੀ ਹੈ , ਕਰਕੇ ਤਜਿੰਦਰ ਦੇ ਜਾਣ ਬਆਦ ਤੰੂ ਅੰਬੈਸੀ ਨੂੰ ਕੋਈ ਕੋਟੈਕੰਟ ਨਹੀ ਕੀਤਾ ਤੇ ਤੂੰ ਭਗੋੜੀ ਹੈ ਤੇ ਭਗੋੜੇ ਬੰਦੇ ਨੂੰ ਇਹ ਗੋਰੇ ਕਿੱਥੋ ਛੱਡਦੇ , ਬਸ ਕੋਈ ਮਾੜਾ ਜਿਹਾ ਥਾਂ ਪਤਾ ਦੱਸੇ ਜਾ ਫੁੱੜਕਦੇ ਹਨ ।
ਮੈ ਤੇ ਡੇਵਿੱਡ ਨੇ ਤਾਂ ਜਿੰਨੀ ਹੋਣੀ ਸੀ ਤੇਰੀ ਮਦਦ ਕੀਤੀ ਪਰ ਉਸ ਦੇ ਵੀ ਹੱਥ ਖੜ੍ਹੇ ਹਨ ਉਹ ਕੱਲ ਹੀ ਆਖ ਰਿਹਾ ਸੀ ਕਿ ਮੈਰੀ ਦਾ ਥੋਹ ਪਤਾ ਦੱਸ ਦੇ ਐਵੀ ਆਪਾਂ ਸਿਰ ਗੱਲ ਆਵੇਗੀ ।ਚੱਲੋ ਭਾਈ ਤੇਰੀ ਕਿਸਮਤ । ਤੂੰ ਨਹੀ ਤਾਂ ਹੋਰ ਸਹੀ ਇੱਥੇ ਇਹਨਾਂ ਮੁੱਲਖਾਂ ਚ ਨਾਂ ਤੱਰਕੀ ਲੈਣ ਵਾਲਿਆ ਦੀ ਕਮੀ ਆ ਨਾਂ ਤੱਰਕੀ ਦੇਣ ਵਾਲਿਆ ਦੀ । ਸੋ ਭਾਈ ਕੰਮ ਵਲੋ ਤਾ ਸਾਡੇ ਵਲੋ ਜਾਵਬ ਹੀ ਸਮਝ ਤੇ ਪੈਸਿਆ ਦਾ ਵੀ ਔਖਾ ਹੀ ਆ ਜੇ ਤੇਰੇੇ ਕੋਲ ਜੋਬ ਹੀ ਨਹੀ ਰੇਹੇਗੀ ਤਾਂ ਪੈਸੇ ਮੋੜੇਗੀ ਕਿਵੇ ।”
ਨਰੇਸ਼ ਦੀ ਗਲ ਸੁਣ ਗਗਨ ਠੰਡੀ ਪੈ ਗਈ ਇਹ ਇਨਸਾਨ ਹੱਵਸ ਦਾ ਭੁੱਖਾ ਇਸ ‘ਚ ਇਨਸਾਨੀਅਤ ਨਾਮ ਦੋ ਕੋਈ ਚੀਜ਼ ਨਹੀ ਸੀ । ਉਹ ਕਲੀਅਰ ਸ਼ਬਦਾਂ ਵਿੱਚ ਮੈਰੀ ਦੇ ਘਰ ਛਾਪਾ ਪੁਵਾ ਉਸ ਨੂੰ ਫੜਾਉਣ ਦੀ ਵੀ ਧਮਕੀ ਦੇ ਰਿਹਾ ਸੀ ।ਗਗਨ ਨੂੰ ਇੱਕ ਪਾਸੇ ਆਪਣਾ ਘਰ ਆਪਣਾ ਪਿE ਦਿਸ ਰਹਾ ਸੀ ਤੇ ਦੂਸਰੇ ਪਾਸੇ ਆਪਣੀ ਇੱਜਤ । ਉਸ ਨੂੰ ਸਮਝ ਨਹੀ ਆ ਰਹੀ ਸੀ ਕਿ ਉਹ ਕੀ ਕਰੇ ।
“ਨਹੀ ਨਰੇਸ਼ ਇੰਝ ਨਾਂ ਕਰਨਾਂ , ਮੈ ਬਹੁਤ ਬੇਵੱਸ ਹਾਂ ਮੇਰਾ ਪਿE ਮਰਨ ਕਿਨਾਰੇ ਹੈ , ਮੇਰੀਆਂ ਭੈਣਾ ਦਾ ਵਿਆਹ ਸਿਰ ਤੇ ਹੈ , ਮੇਰੀ ਬੱਚੇ ਦਾ ਭਵਿੱਖ ਇੱਥੇ ਹੈ , ਮੈ ਇੰਨੇ ਸਾਲਾਂ ਦੀ ਉਡੀਕ ਕਰ ਰਹੀ ਹਾਂ ਬਸ ਕੁੱਝ ਕੁ ਸਮਾਂ ਬੱਚਿਆ ਸਾਡਾ ਕੰਮ ਬਣ ਜਾਵੇਗਾ , ਇਸ ਤਰ੍ਹਾ ਨਾਂ ਕਹਿਰ ਕਮਾ।”
“ਚੱਲ ਰੋ ਨਾਂ ਮੈਨੂੰ ਤੇਰੇ ਤੇ ਤਰਸ ਆ ਰਿਹਾ ਹੈ , ਮੈ ਤੇਰੇ ਵਰਗਾ ਪੱਥਰ ਦਿਲ ਥੋੜੇ ਹਾਂ , ਮੈਂਨੂੰ ਦੱਸ ਮਿੰਟ ਦੇ ਮੈ ਡੇਵਿੱਡ ਦਾ ਮਿੰਤ ਤਰਲਾ ਕਰ ਕੇ ਦੇਖਦਾ ਹਾਂ,”
ਇੰਨਾਂ ਆਖ ਨਰੇਸ਼ ਨੇ ਫੂਨ ਕੱਟ ਦਿੱਤਾ ।
ਫੂਨ ਕੱਟ ਉੱਥੇ ਹੀ ਉਹ ਸੋਫੇ ਤੇ ਸੁੰਨ ਬੈਠੀ ਰਹੀ । ਕੋਈ ਪੂਰੇ ਦੱਸ ਮਿੰਟ ਬਾਅਦ ਫੂਨ ਦੀ ਘੰਟੀ ਵੱਜਦੀ ਹੈ ।
“ਹੈਲੋ …!”
“ਹੈਲੋ …ਲੈ ਕੁੜੀਏ ਰੱਬ ਨੇ ਤੇਰੀ ਨੇੜੇ ਹੋ ਕੇ ਸੁਣ ਲਈ , ਡੇਵਿੱਡ ਦਾ ਮੈ ਤਰਲਾ ਮਿੰਤ ਕੀਤੀ ਤੇ ਉਹ ਮਨ ਗਿਆ ਆ, ਉਹ ਕਹਿੰਦਾ ਕਿ ਉੰਝ ਵੀ ਨਵੀ ਆਈ ਕੁੜੀ ਨੂੰ ਤਾਂ ਕੱਲ ਹੀ ਪ੍ਰਮੋਸ਼ਨ ਦੇ ਕੇ ਅਗਾਂਹ ਹੈੱਡ ਬਣਾ ਤਾਂ ਆ ਤੇ ਤੇਰੀ ਜਗ੍ਹਾ ਦੁਬਾਰਾ ਖਾਲੀ ਹੋ ਗਈ ਆ ਸੋ ਤੂੰ ਕੱਲ ਤੋ ਹੀ ਦੁਬਾਰਾ ਜਾਉਨ ਕਰ ਲੈ , ਤੇ ਰਹੀ ਗੱਲ ਪੈਸਿਆ ਦੀ ਉਹ ਡੈਵਿੱਡ ਨੇ ਤੇ ਮੈ ਅੱਧੇ ਅੱਧੇ ਤੈਨੂੰ ਦੇ ਦੇਣੇ ਹਨ ਮਤਲੱਵ ਦੋ ਲੱਖ ਮੇਰੇ ਵਲੋ ਤੇ ਦੋ ਡੇਵਿੱਡ ਵਲੋ। ਉਹ ਵੀ ਅਸੀ ਦੇ ਦਿੰਦੇ ਹਨ । ਤੇ ਤੂੰ ਹਰ ਹਫਤੇ ਥੋੜੇ ਥੋੜੇ ਆਪਣੀ ਪੇ ਚੋ ਕਟਾਈ ਜਾਈ । ਕਿੱਧਾ ਮਨਜੂਰ ਹੈ ਇਹ ?” ਹਾਂ ਸੱਚ ਪੈਸੇ ਮਿਲਣ ਤੋ ਬਆਦ ਕਿਤੇ ਪੈਸੇ ਲੈ ਕੇ ਭੱਜਣ ਦਾ ਨਾਂ ਸੋਚੀ , ਸ਼ਾਇਦ ਤੈਨੂੰ ਯਾਦ ਨਹੀ ਸਾਡੇ ਕੋਲ ਤੇਰੀ ਪਾਸਪੋਰਟ ਕਾਪੀ ਅਤੇ ਤਜਦਿੰਰ ਦਾ ਅਰਜਿਨਲ ਪਾਸਪੋਰਟ ਪਿਆ ਆ , ਅਸੀ ਕਿਸੇ ਵੇਲੇ ਵੀ ਤੇਰੀ ਰਿਪੋਰਟ ਕਰ ਕੇ ਫੜ੍ਹਾ ਸਕਦੇ ਹਾਂ ਜੇ ਸਾਡੇ ਨਾਲ ਗਲਤ ਪੰਗਾ ਲਿਆ।”
“ਨਹੀ ਨਰੇਸ਼ ਮੈ ਇਸ ਤਰ੍ਹਾਂ ਕਿE ਕਰਨਾਂ ,ਮੈਨੂੰ ਖੁੱਦ ਕੰਮ ਦੀ ਪੈਸਿਆਂ ਦੀ ਬਹੁਤ ਜਰੂਰਤ ਹੈ।”
“ਠੀਕ ਹੈ ਫਿਰ ਗੱਲ ਖਤਮ ਹੋਈ, ਤੂੰ ਸਾਡੀਆਂ ਜਰੂਰਤਾਂ ਪੂਰੀਆਂ ਕਰਦੀ ਰਹਿ ਤੇ ਅਸੀ ਤੇਰੀਆਂ ਜਰੂਰਤਾਂ ਪੂਰੀਆਂ ਕਰਦੇ ਰਹਾਂਗੇ । ਇਟਸ ਕੋਲਡ…ਗਿਵ ਐਡ ਟੇਕ । ਹਾਹਾਹ ਸਮਝੀ ਕਿ ਨਹੀ ਸਮਝੀ ?”
ਨਰੇਸ਼ ਦਾ ਫੂਨ ਤੇ ਹਾਸਾ ਅੰਗਾਰਿਆਂ ਵਾਂਘ ਗਗਨ ਦੇ ਕੰਨਾਂ ‘ਚ ਫਿਰ ਗਿਆ।
“ਹਾ ਮੈ ਸਮਝ ਗਈ ਤੂੰ ਕੀ ਕਹਿਣਾ ਚਾਹ ਰਿਹਾ ਹੈ।”
“ਗੁੱਡ ਗਰਲ , ਚੱਲ ਆ ਜਾ ਫਿਰ ਆਪਣਾ ਜੋਬ ਦਾ ਕੰਨਫਰਮੇਸ਼ਨ ਲੈਟਰ ਵੀ ਲੈ ਜਾ ਤੇ ਪੈਸੇ ਵੀ, ਮੇਰੇ ਘਰੇ ਹੀ ਆ ਜਾ , ਆਫਿਸ ਤਾਂ ਅੱਜ ਛੱਟੀ ਹੈ ਤੇ ਘਰ ਕੋਈ ਵੀ ਨਹੀ ਮੇਰੀ ਘਰਵਾਲੀ ਦੋ ਮਹੀਨਿਆਂ ਲਈ ਇੰਡੀਆ ਗਈ ਆ ਨਿਆਣੇ ਲੈ ਕੇ।”
“ਠੀਕ ਹੈ , ਮੈ ਅੰਧੇ ਘੰਟੇ ਚ ਆਂੳਦੀ ਹਾਂ।”
ਫੂਨ ਕੱਟ ਗਗਨ ਮਾਨੋ ਫ੍ਰੀਜ ਹੀ ਹੋ ਗਈ ਕੋਈ ਚਾਰਾ ਨਹੀ ਸੀ ਉਸ ਕੋਲ ਉਹ ਆਪਣੀ ਬੇਵੱਸੀ ਅੱਗੇ ਹਾਰ ਗਈ ਸੀ ।
ਕੋਈ ਦੋ ਘੰਟੇ ਬਆਦ ਉਹ ਨਰੇਸ਼ ਦੇ ਘਰੋ ਬਾਹਰ ਨਿਕੱਲਦੀ ਹੈ, ਇੰਡੀਆਂ ਤੋ ਮਾਂ ਦਾ ਫੂਨ ਆ ਰਿਹਾ ਸੀ ।
“ਹਾਂ ਮਾਂ ਕਿਵੇ ਹੈ?”
“ਪੁੱਤ ਤੇਰਾ ਬਹੁਤ ਬਹੁਤ ਸ਼ੁਕਰੀਆ ਪੈਸੇ ਆ ਗਏ ਹਨ ਮੇਰੇ ਅਕਾਉਟ ‘ਚ ਹੁਣੇ ਹੁਣੇ ਬੈਕ ਵਾਲਿਆ ਦਾ ਫੂਨ ਤੇ ਟੈਕਸ ਆਇਆ । ਮੈ ਡਾਕਟਰ ਨੂੰ ਵੀ ਟੈਕਸ ਦਿਖਾ ਦਿੱਤਾ ਹੈ ਉਹ ਅਪ੍ਰੇਸ਼ਨ ਦੀ ਤਿਆਰੀ ‘ਚ ਜੁੱਟ ਗਏ ਹਨ ,
ਪੁੱਤ ਤੂੰ ਆਪਣੇ ਪਿE ਦੀ ਜਾਨ ਬਚਾ ਲਈ , ਜੇ ਅੱਜ ਤੂੰ ਨਾਂ ਬੋਹੜਦੀ ਤਾਂ ਮੈ ਕਿਸ ਅੱਗੇ ਮਿੰਤਾ ਕਰਦੀ । ਵਾਹਿਗੁਰੂ ਤੇਰੇ ਵਰਗੀ ਧੀ ਸਭ ਨੂੰ ਦੇਵੇ, ਵਾਹਿਗਰੂ ਤੈਨੂੰ ਕੰਮ ਚ ਤੱਰਕੀਆਂ ਦੇਵੇ ।”
“ਮਾਂ ਲਾਗਤਾਰ ਫੂਨ ਤੇ ਗਗਨ ਨੂੰ ਸੀਸਾਂ ਦੇ ਰਹੀ ਸੀ ਤੇ ਉਹ ਬੁੱਤ ਬਣੀ ਬੇਬੱਸ ਨਰੇਸ਼ ਦੇ ਘਰੋ ਨਿਕਲ ਬੱਸ ਸਟੈਡ ਵੱਲ ਤੁਰੀ ਜਾ ਰਹੀ ਸੀ ।”
“ਹੁਣ ਮਿਲਦੀ ਗਿਲਦੀ ਰਹੀ , ਲੈ ਤੇਰੇ ਪੈਸੇ ਪਾ ਤੇ ਆ ਤੇਰੀ ਮਾਂ ਦੇ ਆਂਉਟ ਚ , ਤੇ ਨਾਲੇ …ਨਾਲੇ ਹੁਣ ਤੇਰੀ ਤੱਰਕੀ ਪੱਕੀ ਤੂੰ ਅੱਜ ਆਪਣੀ ਤੱਰਕੀ ਦਾ ਰਾਹ ਖੋਹਲ ਲਿਆ, ਹਾਹਾਹ ।”(ਨਰੇਸ਼)
“ਪੁੱਤ ਵਾਹਿਗੁਰੂ ਤੈਨੂੰ ਤੱਰਕੀ ਦੇਵੇ।” (ਮਾਂ)
ਡੋਰ ਭੋਰ ਸੜਕ ਤੇ ਤੁਰੀ ਜਾਂਦੀ ਦੇ ਕੰਨਾਂ ਵਿੱਚ ਕਦੇ ਨਰੇਸ਼ ਤੇ ਕਦੇ ਮਾਂ ਦੇ ਬੋਲ ਬਾਰ ਬਾਰ ਪੈ ਰਹੇ ਸਨ । ਉਹ ਦੋਹਾਂ ਦਾ ਜਵਾਬ ਦਿੱਤਿਆ ਬੇਵੱਸ ਸੜਕ ਤੇ ਤੁਰੀ ਜਾ ਰਹੀ ਸੀ ।

ਕਮਲ ਗਿੱਲ 07454394684

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਹਰਿਆਣਾ ‘ਚ ਕਾਂਗਰਸ ਕਿਉਂ ਪਛੜ ਰਹੀ ਹੈ? ਭਾਜਪਾ ਨੇਤਾ ਅਨਿਲ ਵਿੱਜ ਨੇ ਖੋਲ੍ਹਿਆ ‘ਰਾਜ਼’
Next articleਮਾਇਆ ਤ੍ਰਿਸ਼ਨਾ ਨਾ ਮਰੇ, ਮਰ ਮਰ ਗਏ ਸਰੀਰ।