(ਸਮਾਜ ਵੀਕਲੀ)
ਵੇਲੇ ਨਾਲ ਹੱਥ ਮਿਲਾਉਣਾ ਹੀ ਜ਼ਿੰਦਗੀ ਨੂੰ ਸਲਾਮ ਹੁੰਦੈ,
ਕਿਸੇ ਰੋੰਦੇ ਹੋਏ ਨੂੰ ਹਸਾਉਣਾ ਹੀ ਜ਼ਿੰਦਗੀ ਨੂੰ ਸਲਾਮ ਹੁੰਦੈ,
ਵਰ੍ਹਿਆਂ ਦੀ ਤਪੱਸਿਆ ਦਾ ਫਲ ਵੀ ਹਮੇਸ਼ਾਂ ਮਿੱਠਾ ਹੁੰਦੈ ,
ਹਿੰਮਤਾਂ ਦਾ ਤਵੀਤ ਪਾਉਣਾ ਹੀ ਜ਼ਿੰਦਗੀ ਨੂੰ ਸਲਾਮ ਹੁੰਦੈ,
ਜਜ਼ਬਾਤ ਤੇ ਖ਼ਿਆਲਾਤ ਤੇ ਕਾਬੂ ਰੱਖਣਾ ਸਿਆਣਪ ਹੁੰਦੈ,
ਪੀੜਾਂ ਵਿਚ ਮੁਸਕਰਾਉਣਾ ਹੀ ਜ਼ਿੰਦਗੀ ਨੂੰ ਸਲਾਮ ਹੁੰਦੈ,
ਦੂਜਿਆਂ ਦੇ ਲਈ ਬੁਰਾ ਸੋਚਣਾ ਵੀ ਬੜਾ ਘੋਰ ਪਾਪ ਹੁੰਦੈ,
ਕਿਸੇ ਡੁੱਬਦੇ ਨੂੰ ਬਚਾਉਣਾ ਹੀ ਜ਼ਿੰਦਗੀ ਨੂੰ ਸਲਾਮ ਹੁੰਦੈ,
ਜੀਉਣਾ – ਮਰਨਾ ਵੀ ਦੁਨੀਆ ਦੀ ਅਟੱਲ ਸੱਚਾਈ ਹੁੰਦੈ ,
ਦੂਜਿਆਂ ਲਈ ਜਾਨ ਲੁਟਾਉਣ ਜ਼ਿੰਦਗੀ ਨੂੰ ਸਲਾਮ ਹੁੰਦੈ,
ਸਾਦਗੀ ਦੇ ਰੰਗ ਚ ਹੀ ਸੁੰਦਰਤਾ ਦਾ ਅਸਲੀ ਰਾਜ ਹੁੰਦੈ ,
ਮੱਸਿਆ ਪੁੰਨਿਆ ਬਣਾਉਣਾ ਹੀ ਜ਼ਿੰਦਗੀ ਨੂੰ ਸਲਾਮ ਹੁੰਦੈ,
ਪਿਆਰ ਦਾ ਪੰਛੀ ਵੀ ਪਾਕ-ਪਵਿੱਤਰ ਪਾਕੀਜ਼ਾ ਰੂਹ ਹੁੰਦੈ,
ਇਸ਼ਕ ਮਨ ਮੰਦਰ ਬਣਾਉਣਾ, ਜ਼ਿੰਦਗੀ ਨੂੰ ਸਲਾਮ ਹੁੰਦੈ,
ਮੌਸਮ ਬਦਲਦੇ ਰਹਿੰਦੇ ਸੈਣੀ ਮੁਕੱਦਰ ਨਾ ਕਦੇ ਬਦਲ ਹੁੰਦੈ,
ਸਿੱਦਕ ਦੇ ਨਾਲ ਪਿਆਰ ਪਾਉਣਾ ਜ਼ਿੰਦਗੀ ਨੂੰ ਸਲਾਮ ਹੁੰਦੈ,
ਸੁਰਿੰਦਰ ਕੌਰ ਸੈਣੀ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly