ਹੀਰ

ਡਾ. ਪਰਮਿੰਦਰ ਕੌਰ

(ਸਮਾਜ ਵੀਕਲੀ)

ਤੇਰੇ ਹੁਸਨ ਦੀ ਝਲਕ ਨੂੰ ਤਕ ਹੀਰੇ
ਚੰਨ ਤਾਈਂ ਅੱਜ ਕੁਮਲਾਇਆ ,
ਤੇਰੇ ਜਿਸਮ ਦੀ ਚਮਕ ਨੂੰ ਤੱਕ ਹੀਰੇ
ਤੇਜ ਅਪਣੇ ਨੂੰ ਸੂਰਜ ਘੱਟ ਪਾਇਆ ਏ,
ਤੂੰ ਅੰਬਰਾਂ ਤੋਂ ਉੱਤਰੀ ਹੂਰ ਕੋਈ
ਨੀ ਦੱਸ ਹੁਸਨ ਦਾ ਕੀ ਮੁੱਲ ਪਾਇਆ ਏ ,
ਜਿੰਦ ਇਸ਼ਕ ਦੀ ਭੱਠੀ ਵਿਚ ਪਾ ਹੀਰੇ
ਨੀ ਤੂੰ ਆਪਣਾ ਆਪ ਗਵਾਇਆ ਏ ,
ਤਨ ਇਸ਼ਕੇ ਦੇ ਰੰਗ ਵਿੱਚ ਰੰਗੇ ਹੀਰੇ
ਨੀ ਤੂੰ ਪੀੜਾਂ ਨੂੰ ਸੁਹਾਗ ਵਾਂਗ ਗਾਇਆ ਏ ,
ਬੂਟਾ ਤਖ਼ਤ ਹਜ਼ਾਰੇ ਦਾ ਵਿਹੜੇ ਲਾਇਆ
ਦੱਸ ਗਰੀਬਾਂ ਨੂੰ ਰਾਸ ਕਦ ਆਇਆ ਏ,
ਲੀਕ ਇਸ਼ਕੇ ਦੀ ਤਨ ਨੂੰ ਲਾ ਹੀਰੇ
ਕੀ ਖਾਧਾ ਤੇ ਕੀ ਹੰਢਾਇਆ ਏ ,
ਮਾਰ ਕੂਕਾਂ ਤੂੰ ਅਪਣਾ ਆਪ ਸਾੜੇ
ਨੀ ਵੇਲਾ ਲੱਗਿਆ ਹੱਥ ਕਦੋਂ ਆਇਆ ਏ ,
ਪੁੱਟ ਮੀਡੀਆ ਤੂੰ ਰਾਂਝਣੇ ਨੂੰ ਮਾਰੇ ਵਾਜਾ
ਨੀਂ ਕੀਨੇ ਵਿਛੜਾ ਯਾਰ ਮਿਲਾਇਆ ਏ ,
ਇਸ਼ਕੇ ਦਾ ਵੈਰੀ ਇਹ ਜੱਗ ਸਾਰਾ
ਦੱਸੀਂ ਇਸ਼ਕ ਤੇ ਤਰਸ ਕਿੰਨੂ ਆਇਆ ਏ ,
ਨੀ ਤੂੰ ਇਸ਼ਕ ਨੂੰ ਗਲ ਨਾਲ ਲਾ ਹੀਰੇ
ਜੱਗ ਦਿੱਤੇ ਮਿਹਣਿਆਂ ਦਾ
ਰੱਜ ਰੱਜ ਹਿਜਰ ਹੰਢਾਇਆ ਏ ,
ਨੀ ਤੂੰ ਰੱਜ ਰੱਜ ਹਿਜਰ ਹੰਢਾਇਆ ਏ l

ਡਾ ਪਰਮਿੰਦਰ ਕੌਰ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬਾਬਾ ਸਾਹਿਬ ਅੰਬੇਡਕਰ ਜੀ
Next articleਔਰਤ ਦੇ ਹੱਕ ਤੇ ਬੰਦਸ਼ਾਂ….