ਬਾਬਾ ਸਾਹਿਬ ਅੰਬੇਡਕਰ ਜੀ

ਸੂਰੀਆ ਕਾਂਤ ਵਰਮਾ

(ਸਮਾਜ ਵੀਕਲੀ)

ਮਾਤਾ ਸ਼੍ਰੀ ਮਤੀ ਭੀਮਾ ਬਾਈ,ਪਿਤਾ ਸ਼੍ਰੀ ਰਾਮ ਮਾਲੋ ਸਕਪਾਲ,
14ਅਪਰੈਲ 1891ਨੂੰ ਇਹਨਾ ਦੇ ਘਰ ਜਨਮਿਆ ਸੀ ਇਕ ਅਨਮੋਲ ਲਾਲ।
ਉਸ ਲਾਲ ਨੂੰ ਸਮਾਜ ਸੁਧਾਰਕ ਬਾਬਾ ਸਾਹਿਬ ਅੰਬੇਡਕਰ ਕਹਿੰਦੇ ਹਨ,
ਜੋ ਦੀਪਕ ਬਣਕੇ ਸਦਾ ਸਾਡੇ ਦਿਲਾਂ ਵਿੱਚ ਰਹਿੰਦੇ ਹਨ।
ਬਾਬਾ ਸਾਹਿਬ ਅੰਬੇਡਕਰ ਦੀ ਕੀ ਹੈ ਕਹਾਣੀ,
ਸੁਣੋ, ਸੁਣਾਉਂਦਾ ਹਾਂ ਮੈਂ ਤੁਹਾਨੂੰ ਅਪਣੀ ਜ਼ੁਬਾਨੀ।
ਜਾਤਪਾਤ ਦਾ ਭੇਦਭਾਵ ਬਹੁਤ ਸੀ ਦੇਸ਼ ਵਿੱਚ,
ਇਹ ਸਭ ਵੇਖਿਆ ਸੀ ਅੰਬੇਡਕਰ ਨੇ ਅਪਣੇ ਸਕੂਲ ਸਮੇਂ ਵਿੱਚ।
ਬਹੁਤ ਮੁਸੀਬਤਾਂ ਵੇਖੀਂਆਂ ਤੇ ਝੇਲੇ ਲੱਖਾਂ ਅਪਮਾਨ,
ਫੇਰ ਵੀ ਲਗਾਤਾਰ ਚਲਦਾ ਰਿਹਾ ਅਪਣੇ ਕਰਮ ਪੱਥ ਤੇ ਇਹ ਇਨਸਾਨ।
ਆਜ਼ਾਦ ਭਾਰਤ ਦਾ ਪਹਿਲਾ ਕਾਨੂੰਨ ਮੰਤਰੀ ਸੀ ਬਣਿਆ,
ਨਿਆਂ ਤੇ ਜਾਤੀਵਾਦ ਨਾਲ ਲੈ ਕੇ ਲੋਹਾ
ਦਲਿਤਾਂ ਦੀ ਆਵਾਜ਼ ਸੀ ਬਣਿਆ।
ਹਰ ਇਨਸਾਨ ਨੂੰ ਮਿਲੇ ਸਨਮਾਨ,
ਰਚਿਆ ਇਕ ਗ੍ਰੰਥ ਸਵਿਧਾਨ,
ਜਿਸ ਤੇ ਟਿਕਿਆ ਹੋਇਆ ਹੈ ਅੱਜ,
ਸਭ ਤੋਂ ਵੱਡਾ ਲੋਕਤੰਤਰ ਹਿੰਦੋਸਤਾਨ।
ਧਰਮ ਜਾਤ ਦੇ ਰੋੜਿਆਂ ਨੂੰ ਹਟਾਉਣਾ ਪਵੇਗਾ,
ਉਹਨਾ ਦੇ ਦਿਖਾਏ ਹੋਏ ਰਾਹ ਤੇ ਸਾਨੂੰ ਚਲਨਾ ਪਵੇਗਾ।

ਸੂਰੀਆ ਕਾਂਤ ਵਰਮਾ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੀਤੀ ਗਈ ਸ਼ੁਟਿੰਗ ਵਿਸਾਖੀ ਦਾ ਰੰਗਾ ਰੰਗ ਪ੍ਰੋਗਰਾਮ ” ਨੱਚਣ ਨੂੰ ਦਿਲ ਕਰਦਾ ” ਗਾਇਕ ਤੇ ਨਿਰਦੇਸ਼ਕ ਅਮਰੀਕ ਮਾਇਕਲ ।
Next articleਹੀਰ