HOME ਕੈਨੇਡਾ ਦੇ ਕਈ ਇਲਾਕਿਆਂ ਚ ਭਾਰੀ ਬਰਫ਼ਬਾਰੀ, ਬਲੈਕ ਆਈਸ ਅਤੇ ਕੋਹਰੇ ਨੇ...

ਕੈਨੇਡਾ ਦੇ ਕਈ ਇਲਾਕਿਆਂ ਚ ਭਾਰੀ ਬਰਫ਼ਬਾਰੀ, ਬਲੈਕ ਆਈਸ ਅਤੇ ਕੋਹਰੇ ਨੇ ਵਧਾਈਆਂ ਮੁਸ਼ਕਲਾਂ

5
ਕਨੇਡਾ ਦੇ ਇੱਕ ਇਲਾਕੇ ਚ ਤਾਜ਼ੀ ਬਰਫਬਾਰੀ ਦੀ ਤਸਵੀਰ

ਵੈਨਕੂਵਰ,  (ਸਮਾਜ ਵੀਕਲੀ)  (ਮਲਕੀਤ ਸਿੰਘ) ਕੈਨੇਡਾ ਦੇ ਕਈ ਇਲਾਕਿਆਂ ਵਿੱਚ ਕ੍ਰਿਸਮਸ ਤੋਂ ਬਾਅਦ ਮੌਸਮ ਨੇ ਅਚਾਨਕ ਕਰਵਟ ਲੈਂਦਿਆਂ ਬਾਕਸਿੰਗ ਡੇ ’ਤੇ ਲੋਕਾਂ ਨੂੰ ਸਖ਼ਤ ਸਰਦੀ ਦਾ ਦਾ ਅਹਿਸਾਸ ਕਰਵਾ ਦਿੱਤਾ ਹੈ। ਦੇਸ਼ ਦੇ ਕੁਝ ਇਲਾਕਿਆਂ ਵਿੱਚ ਭਾਰੀ ਬਰਫ਼ਬਾਰੀ, ਬਲੈਕ ਆਈਸ ਅਤੇ ਕੋਹਰੇ ਕਾਰਨ ਫਿਸਲਣ ਭਰੇ ਰਸਤੇ ਆਮ ਜੀਵਨ ਲਈ ਚੁਣੌਤੀ ਬਣੇ ਰਹੇ ਹਨ ਦੇਸ਼ ਦੇ ਮਹਾਨਗਰ ਟੋਰਾਂਟੋ ਦੇ ਡਾਊਨਟਾਊਨ ਖੇਤਰ ਵਿੱਚ ਸਥਿਤ ਈਟਨ ਸੈਂਟਰ ਤੋਂ ਬਾਕਸਿੰਗ ਡੇ ਦੀ ਖਰੀਦਦਾਰੀ ਕਰਕੇ ਨਿਕਲੇ ਲੋਕਾਂ ਨੂੰ ਬੜੀ ਮੁਸ਼ਕਿਲ ਨਾਲ ਬਰਫ਼ੀਲੇ ਤੂਫ਼ਾਨ ਵਿੱਚ ਰਾਹ ਬਣਾਉਂਦੇ ਦੇਖਿਆ ਗਿਆ। ਫਿਸਲਣ ਭਰੀਆਂ ਸੜਕਾਂ ਅਤੇ ਘੱਟ ਦਿੱਖ ਕਾਰਨ ਆਵਾਜਾਈ ਵੀ ਕਈ ਥਾਵਾਂ ’ਤੇ ਪ੍ਰਭਾਵਿਤ ਹੋਣ ਦੀਆਂ ਸੂਚਨਾਵਾਂ ਹਨ। ਉਧਰ ਕੇਂਦਰੀ ਯੂਕੋਨ ਹਾਲੇ ਵੀ ਕੜਾਕੇ ਦੀ ਠੰਢ ਦੀ ਗ੍ਰਿਫ਼ਤ ਵਿੱਚ ਹੈ। ਅਰਕਟਿਕ ਉੱਚ ਦਬਾਅ ਵਾਲੀ ਹਵਾ ਕਾਰਨ ਇਲਾਕੇ ਵਿੱਚ ਬਿਜਲੀ ਬੰਦ ਹੋਣ ਤਾਂ ਖਦਸ਼ਾ ਵਿੱਚ ਜਤਾਇਆ ਜਾ ਰਿਹਾ ਹੈ। ਮੌਸਮ ਵਿਭਾਗ ਅਨੁਸਾਰ ਹਲਕੀ ਹਵਾਵਾਂ ਚੱਲਣ ਨਾਲ ਬੇਹੱਦ ਠੰਢੇ ਤਾਪਮਾਨ ਮਿਲ ਕੇ ਹਵਾ ਦੀ ਠੰਢ ਦੇ ਅੰਕੜੇ ਮਾਇਨਸ 50 ਤੋਂ ਮਾਇਨਸ 55 ਡਿਗਰੀ ਸੈਲਸੀਅਸ ਤੱਕ ਲੈ ਜਾ ਸਕਦੇ ਹਨ, ਹਾਲਾਂਕਿ ਅਗਲੇ ਦਿਨਾਂ ਵਿੱਚ ਹਾਲਾਤਾਂ ਵਿੱਚ ਹੌਲੀ-ਹੌਲੀ ਸੁਧਾਰ ਦੀ ਉਮੀਦ ਜਤਾਈ ਗਈ ਹੈ। ਸਬੰਧਤ ਅਧਿਕਾਰੀਆਂ ਵੱਲੋਂ ਆਮ ਨਾਗਰਿਕਾਂ ਨੂੰ ਗੈਰ-ਜ਼ਰੂਰੀ ਯਾਤਰਾ ਤੋਂ ਗੁਰੇਜ ਕਰਨ , ਗਰਮ ਕੱਪੜੇ ਪਹਿਨਣ ਅਤੇ ਮੌਸਮ ਸੰਬੰਧੀ ਚੇਤਾਵਨੀਆਂ ’ਤੇ ਲਗਾਤਾਰ ਅਮਲ ਕਰਨ ਦਾ ਮਸ਼ਵਰਾ ਜਾਰੀ ਕੀਤਾ ਹੈ ਅਗਲੇ ਹਫਤੇ ਕਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦੇ ਪਹਾੜੀ ਅਤੇ ਮੈਦਾਨੀ ਇਲਾਕਿਆਂ ਚ ਵੀ ਬਰਫਬਾਰੀ ਹੋਣ ਦੀ ਭਵਿੱਖਬਾਣੀ ਕੀਤੀ ਗਈ ਹੈ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

 

Previous articleਤੈਰਾਕ ਸਮਰ ਮੈਕਇੰਟੋਸ਼ ਸਾਲ ਦੀ ਸਰਵੋਤਮ ਮਹਿਲਾ ਖਿਡਾਰਨ ਚੁਣੀ ਗਈ
Next articleਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ (ਰਜਿ. 295) ਵੱਲੋਂ ਸਾਹਿਬਜ਼ਾਦਿਆਂ ਨੂੰ ਸ਼ਰਧਾਂਜਲੀ ਭੇਂਟ; ਚੁਣੇ ਗਏ ਬਲਾਕ ਸੰਮਤੀ ਮੈਂਬਰਾਂ ਦਾ ਸਨਮਾਨ