ਭਾਰੀ ਬਾਰਸ਼ ਨਾਲ ਨੁਕਸਾਨੀ ਕੰਢੀ ਨਹਿਰ ਦੀ ਮੁਰੰਮਤ ਪੂਰੀ, ਪਾਣੀ ਦੀ ਸਪਲਾਈ ਫਿਰ ਤੋਂ ਸ਼ੁਰੂ

ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਕੰਢੀ ਕਨਾਲ ਦੇ ਐਸ.ਈ ਨੇ ਦੱਸਿਆ ਕਿ ਪਿਛਲੇ ਦਿਨੀਂ 11 ਅਗਸਤ ਨੂੰ ਹਿਮਾਚਲ ਪ੍ਰਦੇਸ਼ ਦੇ ਜੇਜੋਂ ਹਲਕੇ ਵਿਚ ਭਾਰੀ ਬਾਰਸ਼ ਕਾਰਨ ਨਹਿਰ ਵਿਚ ਸ਼ੀਟ ਫਲੋਅ ਦੇ ਦਾਖਲ ਨਾਲ ਨੀਮ ਪਹਾੜੀ ਪਿੰਡਾਂ ਤੋਂ ਗੁਜਰਨ ਵਾਲੀ ਕੰਢੀ ਨਹਿਰ ਦੇ ਕਿਨਾਰਿਆਂ ਨੂੰ ਨੁਕਸਾਨ ਹੋਇਆ ਸੀ ਅਤੇ ਨਹਿਰ ਵਿਚ ਗਾਰ ਭਰ ਗਈ ਸੀ। ਇਸ ਤਰ੍ਹਾਂ ਕੰਢੀ ਨਹਿਰ ਸਟੇਜ-2 ਤਹਿਤ ਪਿੰਡ ਰਾਮਪੁਰ, ਖਾਨਪੁਰ ਅਤੇ ਸ਼ਾਹਪੁਰ ਦੇ ਤਿੰਨ ਥਾਵਾਂ ਤੋਂ ਨਹਿਰ ਟੁੱਟ ਗਈ ਅਤੇ ਕੁਝ ਥਾਵਾਂ ’ਤੇ ਤਰੇੜਾਂ ਪੈ ਗਈਆਂ ਸਨ।
ਕੰਢੀ ਕਨਾਲ ਦੇ ਐਸ. ਈ ਨੇ ਦੱਸਿਆ ਕਿ ਇਸ ਦੇ ਤੁਰੰਤ ਬਾਅਦ ਹੀ ਨਹਿਰੀ ਵਿਭਾਗ ਦੁਆਰਾ ਕਰਵਾਈ ਕਰਦੇ ਹੋਏ ਨਹਿਰ ਤੋਂ ਗਾਰ ਹਟਾਉਣ, ਦਰਾੜਾਂ ਨੂੰ ਭਰਨ ਅਤੇ ਨਹਿਰ ਦੇ ਨਿਰੀਖਣ ਮਾਰਗ/ਕਿਨਾਰਿਆਂ ਨੂੰ ਪੁਨਰ ਸਥਾਪਿਤ ਕਰਨ ਲਈ ਮੈਨਪਾਵਰ ਅਤੇ ਮਸ਼ੀਨਰੀ ਤਾਇਨਾਤ ਕਰ ਦਿੱਤੀ ਗਈ ਸੀ। ਹੁਣ ਇਹ ਕੰਮ ਪੂਰਾ ਕਰ ਲਿਆ ਗਿਆ ਹੈ ਅਤੇ ਵਰਤਮਾਨ ਸਮੇਂ ਨਹਿਰ ਵਿਚ ਪਾਣੀ ਛੱਡਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਨਹਿਰੀ ਵਿਭਾਗ ਨੇ ਇਸ ਕਾਰਜ ਨੂੰ ਪਹਿਲ ਦੇ ਆਧਾਰ ’ਤੇ ਪੂਰਾ ਕੀਤਾ, ਤਾਂ ਜੋ ਕਿਸਾਨਾਂ ਅਤੇ ਸਥਾਨਿਕ ਨਿਵਾਸੀਆਂ ਨੂੰ ਕਿਸੇ ਵੀ ਪ੍ਰਕਾਰ ਦੀ ਅਸੁਵਿਧਾ ਦਾ ਸਾਹਮਣਾ ਨਾ ਕਰਨਾ ਪਵੇ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

 

Previous article(ਪਿੰਡ ਜੇਜੋਂ ਹੜ੍ਹ ਹਾਦਸਾ) ਕੈਬਨਿਟ ਮੰਤਰੀ ਜਿੰਪਾ ਅਤੇ ਸੰਸਦ ਡਾ. ਰਾਜ ਕੁਮਾਰ ਨੇ ਪੀੜ੍ਹਤ ਪਰਿਵਾਰਾਂ ਨੂੰ ਸੌਂਪੇ 44 ਲੱਖ ਰੁਪਏ ਦੀ ਐਕਸ ਗਰੇਸ਼ੀਆ ਰਾਸ਼ੀ ਦੇ ਚੈਕ
Next articleਪੋਜੇਵਾਲ ਪੁਲਸ ਵਲੋਂ 5 ਗ੍ਰਾਮ ਹੈਰੋਇਨ ਸਮੇਤ ਇਕ ਕਾਬੂ