(ਸਮਾਜ ਵੀਕਲੀ)
ਜ਼ਜਬਾਤਾ ਦੀ ਗਹਿਰਾਈ ਵਿੱਚ ਦਿਲਾਂ ਨਾ ਬਹਿ ਜਾਵੀ…
ਆਪਣੇ ਦਿਲ ਦੀ ਗੱਲ ਹਰ ਕਿਸੇ ਨੂੰ ਨਾਂ ਕਹਿ ਜਾਵੀ
ਕਿੰਨਾ ਦਰਦ ਜਹਾਨ ਦਾ ਕਿਸੇ ਦਬਾਇਆ ਸੀਨੇ
ਦਿਲ ਦਾ ਦਰਦ ਲਿਖਣ ਬੈਠਾ ਚੁੱਪ ਨਾ ਰਹਿ ਜਾਵੀ
ਇਹ ਲੋਕ ਗਰਜ਼ਾ ਮਾਰੇ ਇਥੇ ਕਦੋ ਕਿਸੇ ਦੇ ਹੋਏ ਨੇ
ਕਿਤੇ ਇਹਨਾਂ ਪਿੱਛੇ ਲੱਗ ਵਕਤਾ ਵਿੱਚ ਨਾ ਪੈ ਜਾਵੀ
ਚੱਲ ਦਿਲਾਂ ਛੱਡ ਵੀ ਦੇ ਹੁਣ ਤੂੰ ਖਿਹਰਾ ਉਸਦਾ
ਸਾਰੇ ਗਮ ਕੀਤੇ ਤੂੰ ਕੱਲਾ ਹੀ ਨਾ ਸਹਿ ਜਾਵੀ..
ਦੁਨੀਆਂ ਦੀ ਇਸ ਭੀੜ ਚ ਕੋਈ ਅੱਗੇ ਕੋਈ ਪਿੱਛੇ
ਤੂੰ ਵੀ ਰੈਪੀ ਕੀਤੇ ਇਹ ਹਿਸਾਬ ਹੀ ਕਰਦਾ ਨਾ ਰਹਿ ਜਾਵੀ
ਰੈਪੀ ਰਾਜੀਵ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly