ਚੰਡੀਗੜ੍ਹ/ਲੁਧਿਆਣਾ (ਸਮਾਜ ਵੀਕਲੀ) ਗੁਰਭਿੰਦਰ ਗੁਰੀ:- ਵ੍ਰਿੰਦਾਵਨ ਨਾਵ ਹਾਦਸੇ ਵਿੱਚ ਪੰਜਾਬ ਦੇ ਦੁਗਰੀ (ਲੁਧਿਆਣਾ) ਦੀ ਰਹਿਣ ਵਾਲੀ ਡਿੰਕੀ ਦੀ ਲਾਸ਼ ਬਰਾਮਦ ਹੋ ਗਈ ਹੈ। ਬੀ.ਏ. ਫਾਈਨਲ ਈਅਰ ਦੀ ਵਿਦਿਆਰਥਣ ਡਿੰਕੀ ਆਪਣੇ ਬੀਮਾਰ ਪਿਤਾ ਲਈ ਮਨਤ ਮੰਗਣ ਵਾਸਤੇ ਆਪਣੀ ਮਾਂ ਅਤੇ ਭੈਣ ਨਾਲ ਵ੍ਰਿੰਦਾਵਨ ਗਈ ਸੀ। ਇਸ ਹਾਦਸੇ ਵਿੱਚ ਉਸ ਦੀ ਮਾਂ ਦੀ ਲਾਸ਼ ਪਹਿਲਾਂ ਹੀ ਬਰਾਮਦ ਹੋ ਚੁੱਕੀ ਸੀ, ਜਦਕਿ ਉਸ ਦੀ ਭੈਣ ਦੀ ਤਲਾਸ਼ ਹਾਲੇ ਵੀ ਜਾਰੀ ਹੈ। ਮਥੁਰਾ ਦੇ ਵ੍ਰਿੰਦਾਵਨ ਵਿੱਚ ਹੋਏ ਇਸ ਨਾਵ ਹਾਦਸੇ ਵਿੱਚ ਹੁਣ ਤੱਕ 13 ਸ਼ਰਧਾਲੂਆਂ ਦੀ ਮੌਤ ਹੋ ਚੁੱਕੀ ਹੈ, ਜਦਕਿ 22 ਲੋਕਾਂ ਨੂੰ ਬਚਾ ਲਿਆ ਗਿਆ ਹੈ ਅਤੇ 3 ਲੋਕ ਅਜੇ ਵੀ ਲਾਪਤਾ ਹਨ। ਆਖਿਲ ਭਾਰਤੀ ਵਿਦਿਆਰਥੀ ਪਰਿਸ਼ਦ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਜੁਆਇੰਟ ਸਕੱਤਰ ਸਵਸਤਿਕ ਗੌਤਮ ਨੇ ਪਰਮਾਤਮਾ ਅੱਗੇ ਡਿੰਕੀ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕੀਤੀ ਹੈ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



