“ਦਿਲ ਦੀ ਆਵਾਜ਼”

ਕੁਲਦੀਪ ਉਗਰਾਹਾਂ 

ਕੁਲਦੀਪ ਉਗਰਾਹਾਂ 

(ਸਮਾਜ ਵੀਕਲੀ) ਆਪਣੀ ਜਿੰਦਗੀ ਵਿੱਚ ਮਨੁੱਖ ਕਈ ਵੱਖ ਵੱਖ ਪੜਾਵਾਂ ਚੋਂ ਗੁਜਰਦਾ ਹੈ ਬਹੁਤ ਵਾਰ ਅਸੀਂ ਦੂਜਿਆਂ ਦੀ ਮਦਦ ਕਰ ਰਹੇ ਹੁੰਦੇ ਹਾਂ ਅਤੇ  ਖ਼ੁਦ ਨੂੰ ignore ਕਰ ਦਿੰਦੇ ਹਾਂ।  ਜਿੰਦਗੀ ਦੀ ਰੇਸ ਵਿੱਚ ਭੱਜੀ ਜਾ ਰਹੇ ਹਾਂ ਪਰ ਅਸਲ ਵਿੱਚ ਅਸੀਂ ਆਪਣੇ ਆਪ ਤੋਂ ਵੀ ਦੂਰ ਭੱਜ ਰਹੇ ਹੁੰਦੇ ਹਾਂ। ਇਹ ਬਿਲਕੁਲ ਓਸੇ ਤਰ੍ਹਾਂ ਹੈ ਜਿਵੇਂ ਉੱਚੀ ਤੋਂ ਉੱਚੀ ਆਵਾਜ਼ ਵਿੱਚ ਗਾਣੇ ਸੁਣਨਾ ਕਿ ਕੁੱਝ ਵੀ ਨਾ ਯਾਦ ਰਹੇ, ਨਾ ਆਵੇ। ਬਾਅਦ ਵਿੱਚ ਹੋਰ ਤਕਲੀਫ਼ ਪਾਲ ਲੈਂਦੇ ਹਾਂ।  ਜੇ ਤੁਸੀਂ ਕਿਸੇ ਅਜਿਹੀ ਸਥਿਤੀ ਵਿੱਚ ਹੋ ਜਿਸ ਵਿੱਚ ਫੈਸਲਾ ਨਹੀਂ ਕਰ ਪਾ ਰਹੇ ਦੁਬਿਧਾ ਹੈ ਕਿ ਕੀ ਠੀਕ ਹੈ ਕੀ ਗਲਤ ਤਾਂ ਜੋ ਫੈਸਲਾ ਤੁਹਾਡੀ ਅੰਤਰ ਆਤਮਾ ਕਰੇਗੀ ਉਹ ਬਿਲਕੁਲ ਸਹੀ ਹੋਵੇਗਾ। ਆਪਣੀ ਭਾਵਨਾ (feeling) ਨੂੰ ਕਦੇ ਨਜਰਅੰਦਾਜ਼ ਨਾ ਕਰੋ।

ਸਮਾਜ ਲਈ ਚੰਗੇ ਤੋਂ ਚੰਗਾ ਕਰੋ, ਪਰ ਆਪਣੀ ਜਾਨ ਤੇ ਮਨ ਦੀ ਸ਼ਾਂਤੀ ਤੇ ਖੇਡ ਕੇ ਨਹੀਂ। ਜੋ ਸਾਨੂੰ ਸੁਕੂਨ ਨਾ ਦੇਵੇ ਉਹ ਕਦੇ ਵੀ “ਸੇਵਾ” ਨਹੀਂ ਹੁੰਦੀ, ਕੋਈ ਸਵਾਰਥੀ ਕਾਰਜ ਹੁੰਦਾ ਹੈ।  “ਸੇਵਾ” ਮਤਲਬ “ਸੁਕੂਨ। ਜ਼ਿੰਦਗੀ ਵਿਚ ਬਹੁਤ ਜ਼ਰੂਰੀ ਹੈ ਇਹ ਸਿੱਖਣਾ ਕਿ ਠੀਕ ਹੁੰਦੇ ਹੋਏ,  ਮੁਸ਼ਕਿਲਾਂ ਨੂੰ ਕਿਵੇਂ ਦੂਰ ਕਰਨਾ ਹੈ? ਸਾਨੂੰ ਸਭ ਤੋਂ ਨਿਡਰ ਤਰੀਕੇ ਨਾਲ ਸੰਕਟ ਦੀ ਸਥਿਤੀ ਨੂੰ ਕਿਵੇਂ ਦੂਰ ਕਰਨਾ ਹੈ, ਡਰ ਚੰਗੇ ਤੋਂ ਚੰਗੇ ਬੰਦੇ ਨੂੰ ਵੀ ਭਟਕਾ ਦਿੰਦਾ ਹੈ। ਔਖਾ ਵੇਲਾ ਸਾਨੂੰ ਬੜੀ ਆਸਾਨੀ ਨਾਲ ਗ਼ਲਤ ਰਸਤਾ ਚੁਣਨ ਤੇ ਮਜਬੂਰ ਕਰਦਾ ਹੈ, ਸਮਝੋ ਓਦੋਂ ਸਾਡੇ ਕਿਰਦਾਰ ਦਾ ਇਮਤਿਹਾਨ ਹੀ ਹੁੰਦਾ ਹੈ।
 ਆਪਣੀਆਂ ਇੱਛਾਵਾਂ ਨੂੰ ਮਾਰਨਾ ਸਭ ਤੋਂ ਵੱਡਾ ਪਾਪ ਹੈ।ਘੁੱਟ ਘੁੱਟ ਕੇ ਜਿੰਦਗੀ ਜਿਊਣ ਨਾਲੋਂ ਦਿਲ ਵੱਡਾ ਕਰਕੇ ਐਸੇ ਮੌਕੇ ਆਪਣੀ ਜ਼ਮੀਰ ਜ਼ਿੰਦਾ ਰੱਖਣਾ, ਧੁਰ ਦਿਲ ਦੀ ਆਵਾਜ਼ ਸੁਣਨਾ,  ਤੇ ਆਪਣੀ ਰੂਹ ਨਾ ਮਾਰਨਾ ਸਾਡੀ ਮਦਦ ਕਰਦਾ ਹੈ। ਅਸੀਂ ਦਿਲ ਦੀ ਆਵਾਜ਼ ਨੂੰ ਨਜ਼ਰਅੰਦਾਜ਼ ਕਰਕੇ, ਉਸਤੋਂ ਅਗਲੀ ਪਰਤ , ਜੋ ਕੇ ਸਾਡਾ ਦਿਮਾਗ ਹੈ ਉਸ ਵਿੱਚ ਆਪਣੇ ਆਪ ਨੂੰ ਹਮੇਸ਼ਾਂ ਉਲਝਾਈ ਰੱਖਦੇ ਹਾਂ। ਇਹ ਸਾਡੇ ਦਿਲ ਦੀ ਧੁਰ ਅੰਦਰ ਦੀ ਆਵਾਜ਼ ਹੀ ਹੈ, ਜੋ ਸਾਨੂੰ “ਹਾਲਾਤਾਂ ਤੋਂ ਡਰੇ ਹੋਏ ਇਨਸਾਨ” ਤੋਂ “ਨਿਡਰ” ਬਣਾਉਂਦੀ ਹੈ। ਸਾਡੇ ਧੁਰ ਅੰਦਰ ਤੋਂ, ਦਿਲ ਤੋਂ ਤੁਹਾਨੂੰ ਕਦੇ ਵੀ ਨਕਾਰਾਤਮਕ ਸੋਚ ਨਹੀਂ ਪੈਦਾ ਹੋਏਗੀ, ਨਾਕਾਰਾਤਮਕ ਸੋਚ, ਡਰ ਹਮੇਸ਼ਾਂ ਦਿਮਾਗ ਤੋਂ ਪੈਦਾ ਹੁੰਦਾ ਹੈ।
ਦਿਮਾਗ ਖੁਸ਼ ਹੋ ਸਕਦਾ ਹੈ, ਦੁਖੀ ਹੋ ਸਕਦਾ ਹੈ, ਉਸਨੂੰ ਗੁੱਸਾ ਆ ਸਕਦਾ ਹੈ।  ਪਰ ਸਾਡੀ ਅੰਤਰ ਆਤਮਾ, ਸਾਡੇ ਦਿਲ ਦੀ ਆਵਾਜ਼, ਜਿਸਨੂੰ ਅਸੀਂ ਕਹਿੰਦੇ ਹਾਂ “ਰੱਬ ਸਾਡੇ ਅੰਦਰ ਹੀ ਹੈ”, ਇਹ ਆਵਾਜ਼  ਸਿਰਫ਼ ਸਾਡੇ ਵਿੱਚ ਸੁਕੂਨ, ਹਿੰਮਤ, ਸਕਾਰਾਤਮਕ ਸੋਚ ਤੇ ਉਤਸ਼ਾਹ ਭਰਨ ਦਾ ਹੀ ਕੰਮ ਕਰਦੀ ਹੈ। ਇਸ ਲਈ ਵੱਡੀਆਂ ਮੁਸ਼ਕਲਾਂ ਸਰ ਕਰਨ ਲਈ ਦਿਮਾਗ ਦੇ ਸ਼ੋਰ ਨੂੰ ਪਾਰ ਕਰਕੇ “ਦਿਲ ਦੀ ਆਵਾਜ਼” ਤੋਂ ਮਿਲਦੀ  “ਹਿੰਮਤ” ਤੇ ਬਣੇ ਰਹਿਣਾ,ਆਪਣੇ  ਆਪ ਨੂੰ ਜਾਗਰੂਕ ਰੱਖਣਾ ਤੇ “ਚੜ੍ਹਦੀ ਕਲਾ” ਵਿੱਚ ਰਹਿਣਾ ਬਹੁਤ ਹੀ ਅਹਿਮ ਹੈ।
ਹਰ ਚੀਜ਼ ਬਦਲਦੀ ਜਾਏਗੀ, ਸਿਰਫ ਇੱਕ ਚੀਜ਼ ਸਥਿਰ ਹੈ – ਸਾਡੇ ਅੰਦਰ ਦਿਲ ਦੀ ਆਵਾਜ਼ ਦਾ ਸਾਕਾਰਾਤਮਕ ਰਹਿਣਾ! ਹਾਲਾਤ ਵੀ ਬਦਲ ਜਾਣਗੇ…..ਬਸ ਦਿਲ ਤੋਂ ਕਦੇ ਹਾਰ ਨੀ ਮੰਨਣੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਗ਼ਜ਼ਲ
Next articleਦੀਵਾਨ ਟੋਡਰ ਮੱਲ ਪਬਲਿਕ ਸਕੂਲ ਕਾਕੜਾ ਵਿਖੇ ਕੀਤੀ ਗਈ ਅਧਿਆਪਕ ਮਾਪੇ ਮਿਲਣੀ।