(ਸਮਾਜ ਵੀਕਲੀ)
ਉਹ ਕਦੇ ਹੁੰਦੇ ਸੀ, ਸਾਡੇ ਖਾਸ ਬੜੇ,
ਜੋਂ ਹੁਣ , ਦਿਲ ਸਾਡੇ ਤੋਂ ਲਹਿ ਗਏ।
ਆਪਣਾ ਭਾਈ ਆਖ ਬਲਾਉਂਦੇ ਸੀ ਜੋ,
ਹੁਣ ਉਹ , ਪਾਸਾ ਵੱਟ ਕੇ , ਬਹਿ ਗਏ।
ਅੱਜ ਕੱਲ , ਲੋਕਾਂ ਕੋਲ ਨੇ ਜਾਕੇ ਭੰਡਦੇ,
ਹੁਣ ਗੱਲਾਂ ਬਣਾਉਣ ਜੋਗੇ ਹੀ,ਰਹਿ ਗਏ।
ਬੜੇ ਦੁੱਖ ਦਿੱਤੇ , ਸਾਨੂੰ ਇਸ ਜ਼ਿੰਦਗੀ ਨੇ,
ਦੁੱਖ ਸਾਰੇ ਇਸ ਤਨ ਤੇ,ਅਸੀਂ ਸਹਿ ਗਏ।
ਗਿੰਦਿਆ ਖਾਬਾਂ ਦੇ ਜੋ , ਮਹਿਲ ਬਣਾਏ,
ਉਹ ਅੱਧ ਵਿਚਾਲੇ ਢਹਿ ਗਏ _ ।
ਗੁਰਜਿੰਦਰ ਸਿੱਧੂ ਗਿੰਦਾ
ਪਿੰਡ ਖਿੱਚੀਆਂ
ਜ਼ਿਲਾ ਗੁਰਦਾਸਪੁਰ
ਫੋਨ 062393 31711