ਦਿਲ ਨਹੀਂ ਕਰਦਾ……

ਮਨਜੀਤ ਕੌਰ ਲੁਧਿਆਣਵੀ

(ਸਮਾਜ ਵੀਕਲੀ)

ਦਿਲ ਨਹੀਂ ਕਰਦਾ ਬੰਦ ਕਰਨ ਨੂੰ
ਸਭਨਾਂ ਨੂੰ ਇੰਝ ਤੰਗ ਕਰਨ ਨੂੰ।
ਦੇਸ਼ ਵਿਦੇਸ਼ ‘ਚ ਆਪਣੀ ਸਰਕਾਰ ਦੀ,
ਇੱਜਤ ਤੰਦੋ ਤੰਦ ਕਰਨ ਨੂੰ।
ਦਿਲ ਨਹੀਂ ਕਰਦਾ…..
ਕੀ ਕਰੀਏ ਹੋਰ ਹੱਲ ਕੋਈ ਨਾ,
ਦੱਸਣ ਵਾਲ਼ੀ ਰਹੀ ਗੱਲ ਕੋਈ ਨਾ।
ਦੁੱਖਾਂ ਦੇ ਵਿੱਚ ਰੁਲ ਗਏ ਬਾਹਲ਼ੇ,
ਸੁੱਖ ਵਾਲ਼ੇ ਰਹੇ ਪਲ਼ ਕੋਈ ਨਾ।
ਘਰਵਾਰ ਛੱਡ ਆਪਣੇ ਆਪਣੇ,
ਸਰਹੱਦਾਂ ਦੀ ਸ਼ਾਂਤੀ ਭੰਗ ਕਰਨ ਨੂੰ।
ਦਿਲ ਨਹੀਂ ਕਰਦਾ…..
ਹੱਕ ਸਾਡੇ ਜੇ ਖੋਹ ਲਏ ਗਏ,
ਇਹੀ ਬੀਜ ਜੇ ਬੋਅ ਲਏ ਗਏ।
ਅੱਗੇ ਪਿੱਛੇ ਕੁੱਝ ਨਹੀਂ ਰਹਿਣਾ,
ਹੰਝੂ ਜਿਵੇਂ ਬੱਸ ਧੋਅ ਲਏ ਗਏ।
ਆਪਣੀ ਸਾਰੀ ਤਾਕਤ ਲਗਾ ਕੇ,
ਆਪਣਿਆਂ ਨਾਲ਼ ਜੰਗ ਕਰਨ ਨੂੰ,
ਦਿਲ ਨਹੀਂ ਕਰਦਾ…..
ਬੇਸ਼ੱਕ ਸਰਕਾਰ ਹੁੰਦੀ ਲੋਕਾਂ ਦੀ,
ਪਰ ਚੱਲਦੀ ਹੈ ਬੱਸ ਜੋਕਾਂ ਦੀ।
ਲੋਕਾਂ ਦੀ ਤਾਂ ਲੋੜ ਪੈਂਦੀ ਜਦ,
ਵਾਰੀ ਹੁੰਦੀ ਬੱਸ ਵੋਟਾਂ ਦੀ।
ਫ਼ਿਰਦੇ ਨੇ ਸੱਭ ਲੈ ਕੇ ਕਲੀ ਮਨਜੀਤ,
ਲੋਕਤੰਤਰ ਨੂੰ ਕਾਲ਼ਾ ਰੰਗ ਕਰਨ ਨੂੰ।
ਦਿਲ ਨਹੀਂ ਕਰਦਾ……

ਮਨਜੀਤ ਕੌਰ ਲੁਧਿਆਣਵੀ

ਸ਼ੇਰਪੁਰ, ਲੁਧਿਆਣਾ। ਸੰ:9464633059

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleहम रेल कर्मचारी संयुक्त किसान मोर्चा द्वारा भारत बंद का पुरजोर समर्थन करते हैं -सर्वजीत सिंह
Next articleਮੋਹ ਦੀ ਤੰਦ