ਸੁਣਿਆ ਅਣਸੁਣਿਆ

ਹਰਸਿਮਰਤ ਕੌਰ

(ਸਮਾਜ ਵੀਕਲੀ)

ਭੁੱਲ ਜਾਂਦਾ ਏ
ਸਭ ਕੁੱਝ
ਉਸਨੇ ਕੀ ਕਿਹਾ
ਮੈਂ ਕੀ ਸੁਣਿਆ

ਜੋ ਮੈਂ ਕਿਹਾ
ਓਹਨੇ ਸੁਣਿਆ ਕਿ
ਨਹੀਂ ਸੁਣਿਆ

ਗੁੰਮ ਸੁੰਮ ਹੋ ਜਾਂਦੀ ਹਾਂ
ਦੇਖਦੀ ਹਾਂ ਕੰਧਾਂ ਨੂੰ

ਓਹ ਕੰਧਾਂ
ਕਦੋਂ ਘਰ
ਬਣ ਜਾਂਦੀਆਂ
ਪਤਾ ਹੀ ਨਹੀਂ ਲਗਦਾ

ਕਦੇ ਸੁਪਨੇ ਤਿੜਕ ਜਾਂਦੇ
ਕਦੇ ਦਿਨੇ ਹੀ ਸੁਪਨੇ ਆਂਦੇ
ਆਕਾਰ ਲੈਂਦੇ, ਸਾਕਾਰ ਹੁੰਦੇ

ਫਿਰ ਓਹ ਕੁੱਝ ਕਹਿੰਦਾ
ਕੁੱਝ ਮੈਂ ਕਹਿੰਦੀ

ਕੁੱਝ ਸੁਣਿਆ
ਕੁੱਝ ਅਣਸੁਣਿਆ

ਭੁੱਲ ਜਾਂਦਾ ਹੈ
ਤੁਰ ਪੈਂਦੀ ਹਾਂ

ਸੰਗ ਸੰਗ

ਕੁੱਝ ਅਣਸੁਣਿਆ
ਸੁਣਾਉਣ ਨੂੰ
ਕੁੱਝ ਸੁਣਿਆ
ਭੁਲਾਉਣ ਨੂੰ

ਹਰਸਿਮਰਤ ਕੌਰ
9417172754

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰੇਸ਼ਮੀ ਧਾਗੇ
Next articleਆਜ਼ਾਦ ਉਮੀਦਵਾਰ