ਨਿਰੋਗੀ ਜੀਵਨ ਤੇ ਲੰਬੀ ਉਮਰ

ਡਾ. ਲਵਪ੍ਰੀਤ ਕੌਰ "ਜਵੰਦਾ"

(ਸਮਾਜ ਵੀਕਲੀ)

ਆਪਾ ਪਿਛਲੇ ਅੰਕ ਵਿੱਚ ਸ਼ਰੀਰ ਨੂੰ ਨਿਰੋਗ ਰੱਖਣ ਲਈ,ਆਯੁਰਵੈਦ ਅਨੁਸਾਰ ਤਿਰਦੋਸ਼ ਬਾਰੇ ਜਿਕਰ ਕੀਤਾ ਸੀ।ਅੱਜ ਤੁਸੀ ਇਸ ਚੋਥੇ ਅੰਕ ਵਿਚ ਤਿਰਦੋਸ਼ (ਬਾਤ, ਪਿੱਤ, ਕੱਫ) ਦੇ ਖਰਾਬ ਹੋਣ ਦੇ ਕਾਰਣਾ ਬਾਰੇ ਪੜ੍ਹੋਗੇ :-
ਗਰਭ ਤੋਂ ਲੈਕੇ ਉਸਦੀ ਉਤਪਤੀ, ਉਸਦੇ ਆਚਰਣ, ਉਸਦੇ ਖਾਣਪੀਣ, ਰਹਿਣ ਸਹਿਣ ,ਰੋਜ਼ਾਨਾ ਦਾ ਕਾਰ ਵਿਹਾਰ , ਰਾਤ ਦੀਆਂ ਕ੍ਰਿਆਵਾਂ, ਮੌਸਮੀ ਕ੍ਰਿਆਵਾਂ, ਵਿਰੁੱਧ ਖਾਣਾ ਪੀਣਾ ,ਕਸਰਤ ਕਰਨਾ,ਜਿਆਦਾ ਭੋਗ ਵਿਲਾਸ,ਆਦਿ ਅਨੇਕ ਕਾਰਨਾਂ ਤੇ ਨਿਰਭਰ ਕਰਦਾ ਹੈ।
ਪ੍ਰਭਾਵ (ਅਸਰ):- ਜਦੋਂ ਸ਼ਰੀਰ ਵਿਚ ਤਿਰਦੋਸ਼ ਖਰਾਬ ਹੋ ਜਾਂਦਾ ਤਾਂ ਸਾਡੇ ਸਰੀਰ ਦੇ ਅੰਦਰੂਨੀ ਅੰਗ ਜਿਗਰ,ਪੇਟ, ਦਿਲ, ਗੁਰਦੇ,ਸ਼ਰੀਰ ਦੇ ਜੋੜ ,ਨਾੜੀਆਂ, ਅਲਗ ਅਲਗ ਅੰਗਾਂ ਨੂੰ ਪ੍ਰਭਾਵਿਤ ਕਰਦਾ। ਜਿਸ ਨਾਲ ਸ਼ਰੀਰਕ ਅੰਗਾ ਦੀਆਂ ਕਿਰਿਆਵਾਂ ਪ੍ਰਭਾਵਿਤ ਹੁੰਦੀਆਂ ਹਨ ਤੇ ਸਾਨੂੰ ਬੁਖਾਰ ਦਸਤ,ਦਰਦ, ਅਵਸਾਦ ਪੈਦਾ ਕਰਕੇ ਸਾਨੂੰ ਸੰਕੇਤ ਵੀ ਮਿਲਦਾ ਹੈ ।ਅਗਰ ਰੋਗ ਸ਼ੁਰੂ ਵਿਚ ਹੀ ਫੜ ਲਿਆ ਜਾਵੇ ਤਾਂ ਅੱਗੇ ਚਲ ਕੇ ਭਿਆਨਕ ਰੂਪ ਨਹੀਂ ਲੈਂਦਾ।

ਇਸ ਲਈ ਬੁੱਧੀਜੀਵੀ ਲੋਕ ਰੋਗਾਂ ਦੇ ਕਾਰਨਾਂ ਨੂੰ ਜਾਣ ਕੇ ਉਨਾਂ ਦਾ ਇਲਾਜ਼ ਕਰਦੇ ਹਨ। ਅਗਰ ਰੋਗਾਂ ਦਾ ਕਾਰਨ ਜਾਣ ਲਿਆ ਜਾਵੇ ਤਾਂ ਰੋਗ ਆਏਗਾ ਹੀ ਨਹੀਂ।ਇਹੋ ਆਯੁਰਵੈਦਾ ਦਾ ਸਿਧਾਂਤ ਹੈ। ਰੋਗਾਂ ਦਾ ਕਾਰਨ ਜਾਨਣਾ ਹੀ ਰੋਗ ਦਾ ਪੂਰਨ ਇਲਾਜ ਹੈ। ਮਤਲਭ ਕਾਰਨ ਪਹਿਲੀ ਅਵਸਥਾ ਨਿਦਾਨ ਅੰਤਿਮ ਅਵਸਥਾ।ਲੇਕਿਨ ਮਜੂਦਾ ਸਮੇਂ ਸਿਰਫ ਇਲਾਜ਼ ਕੀਤਾ ਜਾਂਦਾ। ਉਸਦੇ ਕਾਰਨ ਸ਼ਰੀਰ ਦੇ ਅੰਦਰ ਹੀ ਵਿਰਾਜਮਾਨ ਰਹਿੰਦੇ ਹਨ। ਮੌਕਾ ਮਿਲਦੇ ਹੀ ਰੋਗ ਫਿਰ ਭਿਆਨਕ ਰੂਪ ਵਿਚ ਸਾਹਮਣੇ ਆ ਜਾਂਦੇ ਹਨ ।

ਰੋਗਾਂ ਤੋ ਬਚਾਓ :- ਜਦੋਂ ਅਸੀਂ ਤਿਰਦੋਸ਼ ਬਾਰੇ ਜਾਣਾਗੇ ਤਾਂ ਸਾਨੂੰ ਰੋਗ ਨੂੰ ਪਹਿਚਾਨਣ ਤੇ ਜਾਨਣ ਵਿੱਚ ਮਦਦ ਮਿਲੇਗੀ।ਹਰ ਇੱਕ ਨੂੰ ਆਯੁਰਵੈਦਿਕ ਦੇ ਅਨੁਸਾਰ ਆਹਾਰ ਵਿਹਾਰ ਦਾ ਗਿਆਨ ਹੋਣਾ ਲਾਜ਼ਮੀ ਹੈ। ਦਿਨ ਤੋ ਲੈਕੇ ਰਾਤ ਤੱਕ ਕੀ ਖਾਣਾ ਹੈ ਕੀ ਨਹੀਂ ਖਾਣਾ ਮੌਸਮ ਦੇ ਅਨੁਸਾਰ ਇਸ ਦਾ ਸਾਨੂੰ ਪਤਾ ਹੋਣਾ ਚਾਹੀਦਾ ਹੈ।
ਸਾਡੀ ਪ੍ਰਕਿਰਤੀ ਕੀ ਹੈ?
ਵਾਤ.. (ਵਾਦੀ) ਮਿੱਤਰ ਦੀ ਤਰ੍ਹਾ
ਪਿੱਤ…(ਗਰਮ) ਦਮਾਦ ਜਵਾਈ ਦੀ ਤਰ੍ਹਾ
ਕਫ…( ਠੰਡੀ) ਦੁਸ਼ਮਣ ਦੀ ਤਰ੍ਹਾਂ

ਕੀ ਹੈ ਤੁਹਾਡੀ ਪ੍ਰਕਿਰਤੀ ਉਸੇ ਦੇ ਅਨੁਸਾਰ ਤੁਹਾਨੂੰ ਭੋਜਨ ਖਾਣਾ ਚਾਹੀਦਾ ਹੈ ਤਾਂ ਜੌ ਸਾਡਾ ਤਿਰਦੋਸ਼ ਸੰਤੁਲਿਤ ਰਹੇ।ਅਸੀ ਕਿਸ ਦੇਸ਼ ਵਿਚ ਕਿਸ ਜਲਵਾਯੂ ਵਿੱਚ ਰਹਿੰਦੇ ਹਾਂ ਦੇਖਣਾ ਬਹੁਤ ਜਰੂਰੀ ਹੈ। ਆਯੁਰਵੈਦ ਅਨੁਸਾਰ ਵਾਤ,ਪਿੱਤ, ਕੱਫ ਸਾਡੇ ਜੀਵਨ ਦਾ ਆਧਾਰ ਹੈ। ਸ਼ਰੀਰ ਨੂੰ ਤੰਦਰੁਸਤ ਰੱਖਣ ਵਿਚ ਇਸਦੀ ਅਹਿਮ ਭੂਮਿਕਾ ਹੈ। ਇਸ ਲਈ ਇਹ ਜਰੂਰੀ ਹੈ ਕਿ ਅਸੀ ਉਚਿੱਤ ਆਹਾਰ ਚੁਣੀਏ ਤੇ ਅਪਣੀ ਸਿਹਤ ਠੀਕ ਰੱਖੀਏ।

ਆਯੁਰਵੈਦ ਅਨੁਸਾਰ ਸ਼ਰੀਰ ਦਾ ਪੋਸ਼ਣ ਵਾਤ ਪਿੱਤ ਅਤੇ ਕੱਫ ਨੂੰ ਧਿਆਨ ਵਿੱਚ ਰੱਖ ਕੇ ਕੀਤਾ ਜਾਵੇ ਤਾਂ ਸ਼ਰੀਰ ਦਾ ਵਿਕਾਸ ਵਧੀਆ ਹੁੰਦਾ ਹੈ ਤੇ ਅਸੀ ਬੀਮਾਰੀਆਂ ਤੋਂ ਬਚ ਸਕਦੇ ਹਾਂ ਤੇ ਲੰਬੀ ਉਮਰ ਜੀ ਸਕਦੇ ਹਾਂ। ਸਾਡੀ ਬਿਮਾਰੀ ਦਾ ਇਹ ਜਿੰਮੇਵਾਰ ਹੈ।ਵਾਤ ਵਧਣ ਨਾਲ 80,ਪਿੱਤ ਵਧਣ ਨਾਲ 40, ਕੱਫ ਵਧਣ ਨਾਲ 20 ਬੀਮਾਰੀਆਂ ਹੋ ਸਕਦੀਆਂ ਹਨ। ਇਸਲਈ ਸ਼ਰੀਰ ਦੀ ਬਨਾਵਟ ਦੋਸਕਾਲ, ਅਤੇ ਤਿਰਦੋਸ਼ ਦੇ ਹਿਸਾਬ ਨਾਲ ਖਾਣੇ ਖਾਓ। ਜਿਸ ਨਾਲ ਸਾਨੂੰ ਰੋਗਾਂ ਨਾਲ ਲੜਨ ਦੀ ਸ਼ਕਤੀ ਮਿਲੇਗੀ । ਸਾਡਾ ਸ਼ਰੀਰ ਵਾਤ,ਪਿੱਤ ,ਕੱਫ ਕਿਸ ਪ੍ਰਕਿਰਤੀ ਦਾ ਹੈ ਇਹ ਆਯੁਰਵੈਦ ਦੇ ਮਾਹਿਰ ਹੀ ਦੱਸ ਸਕਦੇ ਹਨ।।

ਇਹ ਸੱਚ ਹੈ ਕਿ ਅਸੀ ਅਪਣੇ ਜਨਮ ਜਾਤ (ਜੇਨੇਟਿਕਸ )ਨੂੰ ਨਹੀਂ ਬਦਲ ਸਕਦੇ।ਲੇਕਿਨ ਮੇਰੇ ਪੂਰੇ ਲੇਖ ਨੂੰ ਪੜ੍ਹ ਕੇ ਤੁਸੀ ਇਸਨੂੰ ਕਾਬੂ ਵਿਚ ਰੱਖ ਸਕਦੇ ਹੋ। ਸਹੀ ਰਹਿਣ ਸਹਿਣ,ਸਹੀ ਦਿਨ ਚਰਿਆ, ਸਹੀ ਖਾਣ ਪਾਨ, ਸਾਨੂੰ ਚੰਗੀ ਸਿਹਤ ਤੇ ਚੰਗੀ ਸੋਚ ਦੇ ਸਕਦਾ ਹੈ ਤੇ ਅਸੀ ਚੰਗੇ ਸਮਾਜ ਦੀ ਸਿਰਜਣਾ ਕਰ ਸਕਦੇ ਹਾਂ।

ਵਾਤ ਪ੍ਰਕਿਰਤੀ:- ਵਾਤ ਪ੍ਰਕਿਰਤੀ ਦੇ ਲੋਕ ਹਰ ਸਮੇਂ ਤਣਾਓ ਵਿਚ ਰਹਿੰਦੇ ਹਨ, ਜਿਆਦਾ ਬੋਲਦੇ ਹਨ ਤੇ ਇੰਨਾ ਦੇ ਸ਼ਰੀਰ ਸੁਸਤ ਹੁੰਦੇ ਹਨ ਸ਼ਰੀਰ ਆਰਾਮ ਮੰਗਦਾ ਹੈ। ਇੰਨਾ ਨੂੰ ਵਾਏ ਵਾਯੂ ਵਾਲੀਆ ਚੀਜਾ ਤੋ ਪਰਹੇਜ ਕਰਨਾ ਚਾਹੀਦਾ ਹੈ।
ਵਾਤ ਵਾਲੇ ਸ਼ਰੀਰ ਦਾ ਸਵਾਮੀ (ਵਾਯੂ) ਹਵਾ ਹੁੰਦੀ ਹੈ।
ਇੰਨਾ ਦਾ ਭਾਰ ਜਲਦੀ ਨਹੀਂ ਵੱਧਦਾ ਇੰਨਾ ਦੀ ਚਮੜੀ ਖੁਸ਼ਕ ਤੇ ਨਬਜ਼ ਤੇਜ ਚਲਦੀ ਹੈ।

ਸੁਭਾਅ:-

  • ਇਹ ਬਹੁਤ ਊਰਜਾਵਾਨ ਤੇ ਫਿੱਟ ਹੁੰਦੇ ਹਨ ਇੰਨਾ ਦੀ ਨੀਂਦ ਕੱਚੀ ਹੁੰਦੀ ਹੈ ਇੰਨਾ ਨੂੰ ਅਨਿੰਦਰੇ ਦੀ ਸ਼ਕਾਇਤ ਹੁੰਦੀ ਹੈ। ਇੰਨਾ ਵਿਚ ਕਾਮ ਇੱਛਾ ਜਿਆਦਾ ਹੁੰਦੀ ਹੈ ਇਸ ਪ੍ਰਕਿਰਤੀ ਦੇ ਲੋਕ (ਬਾਤੂਨੀ) ਗਾਲ੍ਹੜ ਹੁੰਦੇ ਹਨ ।
  • ਮਾਨਸਿਕ ਤੌਰ ਤੇ ਇਹ ਲੋਕ ਬਹੁਮੁਖੀ ਪ੍ਰਤਿਭਾ ਦੇ ਧਨੀ ਹੁੰਦੇ ਹਨ ਆਪਣੀਆਂ ਭਾਵਨਾਵਾਂ ਦਾ ਇਜ਼ਹਾਰ ਝੱਟ ਪੱਟ ਕਰ ਦਿੰਦੇ ਹਨ। ਹਾਲਾਂਕਿ ਇੰਨਾ ਦੀ ਯਾਦਾਤਸ਼ਤ ਕਮਜੋਰ ਹੁੰਦੀ ਹੈ। ਇਹ ਜਲਦੀ ਤਣਾਓ ਵਿਚ ਆ ਜਾਂਦੇ ਹਨ।
  • ਖੁਰਾਕ ਵਿੱਚ ਇੰਨਾ ਲੋਕਾਂ ਨੂੰ ਜਿਆਦਾ ਤੋ ਜਿਆਦਾ ਫਲ ਫਰੂਟ, ਨਟਸ (ਡਰਾਈ ਫਰੂਟ) ਲੈਣੇ ਚਾਹੀਦੇ ਹਨ। ਪਿੱਤ ਪ੍ਰਕਿਰਤੀ:-ਪਿੱਤ ਪ੍ਰਕਿਰਤੀ ਦੇ ਲੋਕ ਆਮ ਤੌਰ ਤੇ ਬਹੁਤ ਆਕਰਸ਼ਕ ਸੋਹਣੇ ਤੇ ਤੇਜ ਦਿਮਾਗ ਵਾਲੇ ਹੁੰਦੇ ਹਨ ਇੰਨਾ ਅੰਦਰ ਗਰਮੀ ਬਹੁਤ ਹੁੰਦੀ ਹੈ ਇਸ ਲਈ ਇੰਨਾ ਨੂੰ ਗਰਮ ਚੀਜਾ ਖਾਣ ਤੋਂ ਬਚਣਾ ਚਾਹੀਦਾ ਹੈ।ਇੰਨਾ ਲਈ ਠੰਡੀਆਂ ਚੀਜਾ ,ਠੰਡੀਆਂ ਥਾਵਾਂ ਠੰਡਾ ਮੌਸਮ ਵਧੀਆ ਹੁੰਦਾ ਹੈ। ਇਸ ਨਾਲ ਇੰਨਾ ਦੇ ਸ਼ਰੀਰ ਦਾ ਸੰਤੁਲਨ ਬਣਿਆ ਰਹਿੰਦਾ ਹੈ। ਇੰਨਾ ਨੂੰ ਸੂਰਜ ਦੀਆਂ ਕਿਰਨਾਂ ਤੋਂ ਬਚਣਾ ਚਾਹੀਦਾ ਹੈ। ਸਵੇਰੇ ਸੂਰਜ ਨਿਕਲਣ ਤੋਂ ਪਹਿਲਾਂ ਉਠਦੇ ਹੀ ਇੰਨਾ ਨੂੰ ਦੌੜਨਾ ਚਾਹੀਦਾ ਹੈ ਕਸਰਤ ਕਰਨੀ ਜਿੰਮ ਜਾਣਾ ਇੰਨਾ ਲਈ ਚੰਗਾ ਹੈ ਸ਼ਰੀਰਕ ਮਿਹਨਤ ਇੰਨਾ ਨੂੰ ਤੰਦਰੁਸਤ ਬਣਾ ਕੇ ਰੱਖ ਸਕਦੀ ਹੈ।
  • ਕੱਫ ਪ੍ਰਕਿਰਤੀ-ਕੱਫ ਵਧਣ ਦੇ ਅਨੇਕ ਕਾਰਨ ਹਨ ਮਿਠਾਈਆ ,ਮੱਖਣ, ਮਾਹ ਦੀ ਦਾਲ,ਕੇਲਾ,ਸੂਰ ਦਾ ਮੀਟ ਠੰਡੀਆਂ ਚੀਜਾ ਸਾਡਾ ਕੱਫ ਵਧਾ ਦਿੰਦਿਆਂ ਹਨ ਦਿਨ ਵਿਚ ਸੌਣ ਨਾਲ ਫਾਸਟ ਫੂਡ ਜਿਆਦਾ ਖਾਣ ਕਰਨ ਨਾਲ ਸ਼ਰੀਰ ਵਿਚ ਕੱਫ ਵੱਧ ਜਾਂਦਾ ਹੈ।
    ਤ੍ਰਿਦੋਸ਼ਾ ਦੇ ਵਿਗੜਨ ਦਾ ਕਾਰਨ ਸੁੱਕੇ,ਕੌੜੇ ਕਸੈਲੇ, ਖਾਦ ਪਦਾਰਥ, ਫਾਸਟ ਫੂਡ ਮੱਲ ਮੂਤਰ ਟਾਈਮ ਸਿਰ ਨਾ ਕਰਨਾ,(ਕੰਮ ਵਿਚ ਰੁੱਝੇ ਰਹਿਣਾ ਲੰਬੇ ਸਮੇਂ ਤੱਕ ਮਲ-ਮੂਤਰ ਰੋਕਕੇ ਰੱਖਣਾ, ਜਿਆਦਾ ਕੰਮ ਕਰਨਾ,ਚਿੰਤਾ, ਜਰੂਰਤ ਤੋਂ ਘੱਟ ਸੌਣਾ, ਗ੍ਰਹਿਸਤ ਜੀਵਨ ਅੰਦਰਲੀਆਂ ਗਤੀਵਿਧੀਆਂ ਵਿੱਚ ਵਾਧਾ, ਜਿਆਦਾ ਕਸਰਤ ਵੀ ਵਾਤ ਨੂੰ ਵਿਗਾੜ ਦਿੰਦੀ ਹੈ। ਵਾਤ ਵਿਚ ਪਰਿਵਰਤਨ ਹੋਣ ਨਾਲ ਪੂਰੇ ਜੋੜਾਂ ਅਤੇ ਨਾੜੀ ਤੰਤਰ ਵਿੱਚ ਬਦਲਾਵ ਆ ਜਾਂਦਾ ਆਯੁਰਵੈਦ ਅਨੁਸਾਰ ਅਗਰ ਅਸੀ ਅਪਣਾ ਜੀਵਨ ਜਿਉਂਦੇ ਹਾਂ ਤਾਂ ਅਸੀਂ ਲੰਬੀ ਉਮਰ ਤੇ ਸਿਹਤਮੰਦ ਜ਼ਿੰਦਗੀ ਜੀ ਸਕਦੇ ਹਾ।”ਵਾਤ ਵਿਗੜਨ ਤੇ ਲੱਛਣ:-
    ਚਮੜੀ ਦਾ ਰੁੱਖਾਪਣ
    ਹੱਡੀਆਂ ਵਿਚ ਕੇਵਿਟੀ ਦਾ ਗਠਨ
    ਮੂੰਹ ਦਾ ਸਵਾਦ ਕੌੜਾ
    ਮੱਠਾ ਮੱਠਾ ਦਰਦ,
    ਸ਼ਰੀਰ ਵਿਚ ਤੇਜ ਦਰਦ”
  • ਪਿੱਤ ਲਛੱਣ- ਪਿੱਤ ਪ੍ਰਕਿਰਤੀ ਵਿਅਕਤੀ ਦੀਆ ਮਜ਼ਬੂਤ ਮਾਸਪੇਸ਼ੀਆਂ,ਹਲਕੇ ਰੰਗ ਦੇ ਵਾਲ,ਚਮਕਦੀ ਗੋਰੀ ਚਮੜੀ,ਚੰਗੀ ਸਹਿਣਸ਼ੀਲਤਾ,ਤਾਕਤਵਰ,ਚਿਹਰੇ ਤੇ ਮੁਹਾਸੇ ,ਛਾਈਆਂ ਹੁੰਦੀਆਂ ਹਨ।
  • ਪਿੱਤ ਪ੍ਰਕਿਰਤੀ ਦੇ ਲੋਕਾਂ ਆਲੋਚਨਾ ਪ੍ਰਕਿਰਤੀ ਵਾਲੇ, ਬੌਧਿਕ ਗਤੀਵਿਧੀਆਂ ਵਿਚ ਦਿਲਚਸਪੀ ਰੱਖਣ ਵਾਲੇ, ਬੇਹਤਰ ਸਮਝ ਵਾਲੇ ਤਨੁਕਮਿਜਾਜ ਸੁਭਾਅ ਵਾਲੇ ਗੋਸੈਲੇ,ਚੰਗਾ ਭਾਸ਼ਣ ਦੇਣ ਵਾਲੇ,ਚੰਗੀ ਯਾਦ ਸ਼ਕਤੀ ਰੱਖਣ ਵਾਲੇ ਹੁੰਦੇ ਹਨ।ਜਿਨਾ ਦਾ ਪਿੱਤ ਵਿਗੜ ਜਾਵੇ ਓਹ ਕ੍ਰੋਧੀ,ਈਰਖਾਲੂ, ਹਾਵੀ ਹੋਣ ਦੀ ਆਦਤ ਵਾਲੇ ਹੋ ਜਾਂਦੇ ਹਨ

ਕਫ਼ ਦੇ ਲਛੱਣ: ਜਦੋਂ ਕੱਫ ਵਿਗੜ ਜਾਂਦਾ ਹੈ ਤਾਂ ਪਾਚਨ ਕਮਜੋਰ ਹੋ ਜਾਂਦਾ ਮੂੰਹ ਦਾ ਸਵਾਦ ਨਮਕੀਨ , ਚਮੜੀ ਦੀ ਰੰਗਤ ਪੀਲੀ,ਭਾਰੀਪਣ ,ਠੰਡ ਲੱਗਣ , ਕਮਜੋਰੀ, ਬਿਮਾਰੀ ਤੋਂ ਬਾਅਦ ਹੋਲੀ ਹੋਲੀ ਠੀਕ ਹੋਣਾ ਆਦਿ ਲਛੱਣ ਹੁੰਦੇ ਹਨ।ਮਘਾਂ, ਕਾਲੀ ਮਿਰਚ,ਸੁੰਢ, ਦੀ ਵਰਤੋਂ ਕਰਨੀ ਚਾਹੀਦੀ ਹੈ।

ਪਿੱਤ ਪ੍ਰਕਿਰਤੀ ਵਾਲੇ ਲੋਕਾਂ ਨੂੰ ਗਰਮ ਤਲੇ ਹੋਏ, ਫਾਸਟ ਫੂਡ ਨਹੀਂ ਲੈਣੇ ਚਾਹੀਦੇ।ਘੀਆ, ਖੀਰਾ, ਕਕੜੀ, ਆਦਿ ਕੱਚਾ ਭੋਜਨ ਲਾਭਦਾਇਕ ਹੁੰਦਾ ਹੈ।ਕੱਫ ਪ੍ਰਕਿਰਤੀ ਵਾਲਿਆਂ ਨੂੰ ਠੰਡੀਆਂ ਚੀਜਾ ,ਚਾਵਲ,ਦਹੀ ਲੱਸੀ, ਆਦਿ ਦਾ ਸੇਵਨ ਨਹੀਂ ਕਰਨਾ ਚਾਹੀਦ।ਦੁੱਧ ਵਿੱਚ ਮਘਾ ,ਹਲਦੀ, ਉਚਿੱਤ ਮਾਤਰਾ ਵਿਚ ਪਾਕੇ ਲੈਣੀ ਚਾਹੀਦੀ ਹੈ ।ਠੀਕ ਮਾਤਰਾ ਵਿੱਚ ਭੋਜਨ ਖਾਣਾ ਚਾਹੀਦਾ ਹੈ।ਪੇਟ ਦਾ ਅੱਧਾ ਹਿੱਸਾ ਅੰਨ ਲਈ ਚੋਥਾ ਹਿਸਾ ਪੀਣ ਵਾਲੇ ਪਦਾਰਥਾਂ ਲਈ , ਬਾਕੀ ਬਚਿਆ ਭਾਗ ਹਵਾ ਲਈ ਛੱਡਣਾ ਚਾਹੀਦਾ ਹੈ।

ਰੁੱਤ ਦੇ ਅਨੁਸਾਰ ਪਦਾਰਥਾਂ ਦਾ ਮੇਲ ਕਰਕੇ ਖਾਣ ਨਾਲ ਰੋਗ ਨੇੜੇ ਨਹੀਂ ਆਉਂਦੇ।ਖਾਣ ਦਾ ਸਮਾਂ ਨਿਸਚਿਤ ਹੋਣਾ ਚਾਹੀਦਾ ਹੈ। ਬੇਵਕਤਾ ਭੋਜਨ ਕੀਤਾ ਅਰੂਚੀ ਪੈਦਾ ਕਰਦਾ ਹੈ ਤੇ ਹਜ਼ਮ ਨਹੀ ਹੁੰਦਾ ਤੇ ਰੋਗ ਪੈਦਾ ਹੁੰਦੇ ਹੈ।

ਡਾ ਲਵਪ੍ਰੀਤ ਕੌਰ

ਬੀ.ਏ.ਐੱਮ.ਐੱਸ. ਸੰਪਰਕ ਨੰਬਰ-9814203357

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਾਡੀ ਕਿਤਾਬ ਅਬੂ ਜਾਨ ‘ਤੇ ਅਧਿਆਤਮਕ ਟਿੱਪਣੀ.
Next article“ਹਰੜ,ਬਹੇੜਾ,ਆਮਲਾ ਚੋਥੀ ਨੀਮ , ਗਿਲੋਏ, ਪੰਚਮ ਚੀਜਾ ਡਾਲ ਕੇ ਸੁਮਿਰਨ ਕਾਇਆ ਹੋਏ।”