ਨਿਰੋਗੀ ਜੀਵਨ ਤੇ ਲੰਬੀ ਉਮਰ (ਤੀਜਾ ਅੰਕ)

ਡਾ. ਲਵਪ੍ਰੀਤ ਕੌਰ "ਜਵੰਦਾ"
ਡਾ. ਲਵਪ੍ਰੀਤ ਕੌਰ “ਜਵੰਦਾ”
(ਸਮਾਜ ਵੀਕਲੀ) 
ਆਪਾ ਪਿਛਲੇ ਅੰਕ ਵਿੱਚ ਸ਼ਰੀਰ ਨੂੰ ਨਿਰੋਗ ਰੱਖਣ ਲਈ
ਆਯੁਰਵੈਦ ਅਨੁਸਾਰ ਦਿਨ ਚਰਿਆ ਤੇ ਚਰਚਾ ਕੀਤੀ ਸੀ।
ਅੱਜ ਤੀਸਰੇ ਅੰਕ ਵਿੱਚ ਮੈ ਆਪ ਜੀ ਦੇ ਸਨਮੁੱਖ ਹੋ ਰਹੀ ਹਾਂ ਕਿ ਆਪਾ ਖਾਣਾ ਕਿਵੇਂ ਦਾ ਖਾਈਏ ਤੇ ਜਿੰਨਾ ਹੋ ਸਕੇ ਐਲੋਪੈਥੀ ਦਵਾਈਆਂ ਤੋ ਦੂਰ ਹੋ ਸਕੀਏ । ਕਿਉਕਿ ਐਲੋਪੈਥਕ ਦਵਾਈਆਂ ਨੇ ਸਾਡੇ ਦਰਦ ਨੂੰ ਦਬਾਇਆ ਜਰੂਰ ਏ ਪਰ ਖਤਮ ਨਹੀਂ ਕੀਤਾ ਸਗੋਂ ਹੋਰ ਸਾਈਡ ਇਫੈਕਟ ਦਿੱਤੇ ਹਨ।
          ” ਇਸ਼ਕ ਕਰੋ ਆਯੁਰਵੈਦ ਜੇਹਾ,
            ਅਗਰ ਫਾਇਦਾ ਨਾ ਹੋ ਤੋ ਨੁਕਸਾਨ ਵੀ ਨਾ ਹੋ।”
         ਦੂਸਰਾ ਇਹ ਕਿ ਅਸੀ ਅੰਗਰੇਜ਼ੀ ਦਵਾਈਆਂ ਦੇ ਮੋਹਤਾਜ਼ ਹੋ ਗਏ ਹਾਂ ਤੇ ਅੰਨ੍ਹੇ ਵਾਹ ਪੈਸਾ ਖ਼ਰਚ ਕਰ ਅਸੀ ਆਪਣੇ ਹੀ  ਸ਼ਰੀਰ ਨਾਲ ਖਿਲਵਾੜ ਕਰ ਰਹੇ ਹਾਂ  ਸਾਨੂੰ ਅੰਗਰੇਜ਼ੀ ਦਵਾਈ ਨੇ ਇੰਨਾ ਕੂ ਭਰਮਾ ਲਿਆ ਕੇ ਸਾਡੀ ਹਾਲਤ ਖ਼ਸਤਾ ਹੋ ਗਈ ਅਸੀ ਲੁੱਟੇ ਜਾ ਰਹੇ ਹਾਂ।
ਐਲੋਪੈਥੀ ਚੰਚਲ ਨਾਰੀ,
ਤੂੰ ਲੁੱਟ ਲਈ ਦੇਸ਼ ਦੀ ਦੌਲਤ ਸਾਰੀ।
ਸਾਡੇ ਹਰੜ,ਬਹੇੜੇ, ਵਿਕਦੇ ਨਹੀ,
ਜੰਗਲਾਂ ਚ ਤੁੱਕੇ ਮੁੱਕਦੇ ਨਹੀਂ।
ਐਲੋਵੇਰਾ,ਆਵਲਾ,ਅਰਜੁਨ,
ਅਸ਼ਵਗੰਧਾ ਮਿਲ ਕਰਲੀ ਤਿਆਰੀ।
ਤੈਨੂੰ ਲੁੱਟਣ ਨਹੀਂ ਦੇਣੀ ,
ਦੇਸ਼ ਦੀ ਦੌਲਤ ਸਾਰੀ।
ਐਲੋਪੈਥੀ ਚੰਚਲ ਨਾਰੀ,
ਤੂੰ ਲੁੱਟ ਲਈ ਦੇਸ਼ ਦੀ ਦੌਲਤ ਸਾਰੀ।
ਅਸੀ ਧੁਰੋਂ ਅਲਾਹੀ ਆਏ,
ਰਿਸ਼ੀਆਂ ਮੁਨੀਆਂ ਦੇ ਜਾਏ।
ਸਾਨੂੰ ਕੁਦਰਤ ਗੋਦ ਖਿਡਾਏ,
ਸਾਡੀ ਸਿੱਧੀ ਕੁਦਰਤ ਦੇ ਨਾਲ ਯਾਰੀ।
ਤੈਨੂੰ ਲੁੱਟਣ ਨਹੀਂ ਦੇਣੀ ,
ਦੇਸ਼ ਦੀ ਦੌਲਤ ਸਾਰੀ।
ਐਲੋਪੈਥੀ ਚੰਚਲ ਨਾਰੀ,
ਤੂੰ ਲੁੱਟ ਲਈ ਦੇਸ਼ ਦੀ ਦੌਲਤ ਸਾਰੀ।
              ਪੌਸ਼ਟਿਕ ਤੇ ਸੰਤੁਲਿਤ ਭੋਜਨ ਸਾਡੇ ਤੰਦਰੁਸਤ ਤਨ ਮੰਨ ਲਈ ਅਤਿਅੰਤ ਜਰੂਰੀ ਹੈ।
              “ਜੀਣ ਦੇ ਲਈ ਖਾਣਾ ਹੀ ਉਚਿੱਤ ਹੈ ਖਾਣ ਲਈ ਜੀਣਾ ਨਹੀਂ।”
              ਹਰ ਰੋਜ ਸੈਰ ,ਕਸਰਤ ਕਰੋ ਬੱਚਿਆਂ ਨੂੰ ਸ਼ੁਰੂ ਤੋ ਹੀ ਸ਼ਰੀਰ ਨੂੰ ਨਿਰੋਗ ਰੱਖਣ ਲਈ ਸੈਰ , ਕਸਰਤ ਦੀ ਆਦਤ ਪਾਓ। ਸਮੇਂ ਸਿਰ ਸੌਣਾ ਸਮੇਂ ਸਿਰ ਜਾਗਣਾ ਤੰਦਰੁਸਤੀ ਲਈ ਅਤਿਅੰਤ ਜਰੂਰੀ ਹੈ।
              ਲੇਕਿਨ ਸਾਡੇ ਅੱਜ ਦੇ ਆਧੁਨਿਕ ਯੁੱਗ ਦੀ ਤ੍ਰਾਸਦੀ ਹੈ ਹੱਟੇ ਕੱਟੇ ਸ਼ਰੀਰ ਵਿੱਚ ਰੋਗੀ ਮੰਨ ਦਾ ਰਿਵਾਜ ਹੋ ਗਿਆ ਹੈ। ਨਿਰੋਗੀ ਤਨ ਮੰਨ ਦਾ ਮਿਲਣਾ ਦੁਰਲਭ ਹੋ ਗਿਆ ਹੈ। ਰੋਟੀ, ਕਪੜਾ ਔਰ ਮਕਾਨ ਦੇ ਲਈ ਸ਼ਰੀਰਕ ਤੇ ਮਾਨਸਿਕ ਸੰਘਰਸ਼ ਦੋਨੋ ਕਰਨੇ ਪੈ ਰਹੇ ਹਨ। ਭੌਤਿਕ ਸੁੱਖਾ ਦੇ ਲਈ ਧੰਨ ਕਮਾਣ ਦੀ ਦੌੜ ਵਿੱਚ ਅਸੀ ਅਪਣਾ ਮਾਨਸਿਕ ਸੁੱਖ ਆਤਮਿਕ ਸ਼ਾਂਤੀ ਭੁੱਲਦੇ ਜਾ ਰਹੇ ਹਾਂ ਤਾਂ ਸਾਡਾ ਟੀਚਾ ਬੱਸ ਧੰਨ ਕਮਾਣਾ ਹੀ ਰਹਿ ਗਿਆ ਹੈ। ਅਸੀ ਰਿਸ਼ਤੇ ਨਾਤੇ ਸੱਭ ਪੈਸੇ ਚ ਤੋਲ ਦਿੱਤੇ ਨੇ ਓਹ ਰਿਸ਼ਤੇ ਜੌ ਮਾਨਸਿਕ ਸੁੱਖ ਤੇ ਚਿਹਰੇ ਤੇ ਖੁਸ਼ੀ ਦੀ ਰੌਣਕ ਦਿੰਦੇ ਸਨ ਅੱਜ ਮੱਥੇ ਦੀ ਤਿਉੜੀ ਬਣ ਕੇ ਰਹਿ ਗਏ ਹਨ।। ਸਾਡੀ ਮਾਨਸਿਕ ਅਵਸਥਾ ਨੇ ਸਾਡਾ ਸੁੱਖ ਚੈਨ ਖੋਹ ਲਿਆ ਹੈ। ਸਾਡੇ ਮੰਨ ਰੋਗੀ ਹੋ ਗਏ ਹਨ ਫੇਰ ਤਨ ਨਿਰੋਗੀ ਕਿਵੇਂ ਰਹਿ ਸਕਦੇ ਹਨ। ਇਸ ਸੰਕਟ ਤੋਂ ਬਚਣ ਲਈ ਇੱਕੋ ਇੱਕ ਉਪਾਅ ਹੈ ਸਾਦਾ ਜੀਵਨ, ਉੱਚ ਵਿਚਾਰ, ਮਿਲਵਰਤਣ ਦੀ ਭਾਵਨਾ, ਤੇ ਕੁਦਰਤ ਨਾਲ ਪਿਆਰ ਤੇ ਸਤਿਕਾਰ ਜਿਸ ਨਾਲ ਅਸੀਂ ਆਪਣੇ ਤਨ ਮੰਨ ਦੋਨਾਂ ਨੂੰ ਨਿਰੋਗ ਰੱਖ ਇੱਕ ਨਿਰੋਗੀ ਸਮਾਜ ਦੀ ਸਿਰਜਣਾ ਕਰ ਸਕਦੇ ਹਾਂ।
                  ਸਾਰੇ ਰੋਗਾਂ ਦੀ ਜੜ੍ਹ ਸਾਡੀ ਜੀਭ ਤੇ ਪੇਟ ਹੈ।ਅਸੀ ਸੁਆਦ ਲਈ ਖਾਣਾ ਖਾਂਦੇ ਹਾਂ ਸ਼ਰੀਰ ਨੂੰ ਤੰਦਰੁਸਤ ਪੌਸ਼ਟਿਕ ਭੋਜਨ ਨਹੀਂ ਦਿੰਦੇ ਅਸੀ ਜੀਭ ਰਾਹੀਂ ਹੀ ਮਾੜੇ ਸ਼ਬਦ ਬੋਲਦੇ ਹਾਂ ਤੇ ਉਸਦਾ ਮਾੜਾ ਅਸਰ ਸਾਡੇ ਸ਼ਰੀਰ ਸਾਡੇ ਜੀਵਨ ਤੇ ਪੈਂਦਾ ਹੈ ਕੇ ਅਸੀ ਚੰਗਾ ਖਾਵਾਂਗੇ ,ਚੰਗਾ ਸੋਚਾਂਗੇ ਤੇ ਚੰਗਾ ਬੋਲਾਂਗੇ ਤਾਂ ਸਾਡਾ ਮੰਨ ਚੰਗਾ ਰਹੇਗਾ ਤੇ ਤਨ ਆਪੇ ਵੀ ਚੰਗਾ ਤੇ ਨਿਰੋਗ ਰਹੇਗਾ। ਅਸੀ ਅੱਜ ਕਲ ਫਾਸਟ ਫੂਡ ਜਿਆਦਾ ਖਾਣ ਲੱਗ ਗਏ ਹਾਂ ਤੇ ਅਸੀ ਬੇਮੇਲ ਚੀਜਾ ਜਿਆਦਾ ਖਾਂਦੇ ਹਾਂ ਜਿਸ ਨਾਲ ਸਾਡਾ ਮੇਹਦਾ ਜਿਗਰ ਖਰਾਬ ਹੋ ਰਿਹਾ ਫੈਟੀ ਲੀਵਰ ਅੱਜ ਕੱਲ ਆਮ ਸਮੱਸਿਆ ਹੈ।ਗੈਸ, ਤੇਜ਼ਾਬ,ਖੱਟੇ ਡਕਾਰ, ਕਬਜ਼, ਬਵਾਸੀਰ, ਸੰਗ੍ਰਹਿਣੀ(ਖਾਣਾ ਖਾਂਦੇ ਸਾਰ ਹੀ ਪੇਖਾਨੇ ਦਾ ਆਣਾ , ਲੀਵਰ ਇਹੋ ਜਿਹੇ ਖਾਣਿਆਂ ਨਾਲ ਕਮਜੋਰ ਹੋ ਜਾਂਦਾ ਹੈ ਤੇ ਓਹ ਚੰਗੀ ਤਰਾ ਖਾਣਾ ਹਜ਼ਮ ਨਹੀਂ ਕਰ ਸਕਦਾ ਤੇ ਸਾਡੇ ਸ਼ਰੀਰ ਨੂੰ ਲੋੜੀਂਦੇ ਤੱਤ ਨਹੀਂ ਮਿਲਦੇ ਜਿਸ ਨਾਲ ਖ਼ੂਨ ਦਾ ਗਾੜਾ ਹੋਣਾ, ਯੁਰਿਕ ਐਸਿਡ, ਸੁਗਰ ਦਾ ਵੱਧ ਜਾਣਾ ਇਹ ਸਭ ਕੁਝ ਸਾਡੇ ਖਾਣੇ ,ਰਹਿਣ ਸਹਿਣ ਤੇ ਸੋਚ ਤੇ ਨਿਰਭਰ ਕਰਦਾ ਹੈ। ਇਸੇ ਲਈ ਮੈਂ ਪਹਿਲਾ ਹੀ ਦੱਸ ਚੁੱਕੀ ਹਾਂ ਕੇ ਸਾਦਾ ਜੀਵਨ, ਚੰਗੀ  ਸੋਚ ਤੇ ਪੌਸ਼ਟਿਕ ਖਾਣਾ ਸਾਨੂੰ ਨਿਰੋਗ ਰੱਖ ਚੰਗੀ ਸਿਹਤ ਤੇ ਲੰਬੀ ਉਮਰ ਦੇ ਸਕਦਾ ਹੈ।
                  ਆਓ ਫੇਰ ਸਵੇਰ ਦੀ ਸ਼ੁਰੂਆਤ ਆਯੁਰਵੇਦ ਦੀ ਦਿਨ  ਚਰਿਆ ਨਾਲ ਸ਼ੁਰੂ ਕਰੀਏ। ਤੇ ਸਵੇਰੇ ਦਾ ਨਾਸ਼ਤਾ ਕੁਦਰਤ ਦੀਆਂ ਦਿੱਤੀਆਂ ਨਿਆਮਤਾਂ ਫੱਲ ਫਰੂਟ ਨਾਲ ਸ਼ੁਰੂ ਕਰੀਏ।
                 “ਇੱਕ ਸੇਬ ਖਾਓ ਡਾਕਟਰ ਨੂੰ ਭਜਾਓ”
                 ਜੇਹੇ ਮਹਾ ਵਾਕ ,ਸਿਆਣਿਆ ਦੇ ਕਹੇ ਅਨੁਸਾਰ ਸ਼ੁਰੂ ਕਰੀਏ। ਸਵੇਰ ਦਾ ਖਾਣਾ ਸਵੇਰ ਦੀਆਂ ਕੁਦਰਤੀ ਕ੍ਰਿਆਵਾਂ ਤੋ ਵੇਹਲੇ ਹੋ ਸ਼ਰੀਰ ਨੂੰ ਸਾਫ ਸੁਥਰਾ ਕਰ ਸੇਬ ਨਾਲ ਸ਼ੁਰੂ ਕਰੀਏ।
                 ਅਗਰ ਕਿਸੇ ਨੂੰ ਗੈਸ,ਤੇਜ਼ਾਬ, ਜਲਨ, ਕਬਜ਼, ਬਾਰ ਬਾਰ ਕਈ ਵਾਰ ਪੇਖਾਨਾ ਆਣਾ ,ਖੱਟੇ ਡਕਾਰ ,ਜਿਗਰ ਦਾ ਵੱਧ ਜਾਣਾ ਵਰਗੀਆਂ ਸਮੱਸਿਆਵਾਂ  ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਤੁਸੀ ਮੈਨੂੰ ਫੋਨ ਕਰ ਗੱਲ ਕਰ ਸਕਦੇ ਹੋ ਉਸਦਾ ਸਮਾਧਾਨ,ਤੇ ਇਲਾਜ਼ ਪੁੱਛ ਸਕਦੇ ਹੋ। ਅਗਲੇ ਅੰਕ ਵਿਚ ਆਪਾ ਗੱਲ ਕਰਾਗੇ…
                 ਤ੍ਰਿਦੋਸ਼ ਤਿੰਨ ਚੀਜਾਂ ਦਾ ਦੂਸ਼ਤ ਹੋਣਾ ,
                 ਵਾਤ, ਪਿੱਤ, ਕੱਫ ਦਾ ਵਧਣਾ ਘੱਟਣਾ,
                 ਬੇਮੇਲ ਖਾਣਿਆਂ ਨੂੰ ਇੱਕਠੇ ਖਾਣਾ
                 ਅਤੇ ਪੇਟ ਦੇ ਰੋਗਾਂ ਦਾ ਹੋਣਾ ਬਾਰੇ।
                 ਪੇਟ ਰੋਗਾਂ ਦੇ ਨਿਦਾਨ ਬਾਰੇ ਤਾਂ ਜੌ ਇੰਨਾ ਬੀਮਾਰੀਆਂ ਤੋ ਦੂਰ ਰਹਿ ਕੇ ਨਿਰੋਗੀ ਜੀਵਨ ਤੇ ਲੰਬੀ ਉਮਰ ਦਾ ਅਨੰਦ ਮਾਣ ਸਕੀਏ। ਅਗਰ ਤੁਸੀ ਕਿਸੇ ਬਿਮਾਰੀ ਬਾਰੇ ਪੁੱਛਣਾ ਚਾਹੁੰਦੇ ਹੋ ਤਾਂ ਉਸਦੇ ਲਈ ਮੇਰੇ ਨੰਬਰ ਤੇ ਫੋਨ ਕਰਕੇ ਪੁੱਛ ਸਕਦੇ ਹੋ । ਆਪਣੀਆ ਟੈਸਟ ਰਿਪੋਰਾਂ ਸਾਝੀਆਂ ਕਰ ਸਕਦੇ ਹੋ।
                 ਘਰ ਘਰ ਕਾ ਵੈਦ “ਬਣ ਮੈਨੂੰ ਮਾਨਸਿਕ ਖੁਸ਼ੀ ਤੇ ਸੰਤੁਸ਼ਟੀ ਮਿਲੇਗੀ ਅਗਰ ਮੈ ਆਪ ਜੀ ਦੀ ਕੋਈ ਸੇਵਾ ਕਰ ਸਕਾਂ।
                 ਤੁਹਾਡੀ ਆਪਣੀ ਡਾਕਟਰ..
  ਡਾ. ਲਵਪ੍ਰੀਤ ਕੌਰ “ਜਵੰਦਾ”
  98142-03357(whatsapp only)
+7466823357(UK)
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਅੱਪਰਾ ਤੋਂ ਸਰਪੰਚੀ ਦੇ ਉਮੀਦਵਾਰ ਗੁਰਪਾਲ ਸਿੰਘ ਸਹੋਤਾ ਦੇ ਹੱਕ ਸ. ਚਰਨਜੀਤ ਸਿੰਘ ਸਾਬਕਾ ਮੁੱਖ ਮੰਤਰੀ ਪੰਜਾਬ ਨੇ ਹਾਜ਼ਰੀ ਲਗਾ ਕੇ ਬਦਲੇ ਅੱਪਰਾ ਦੇ ਚੋਣ ਸਮਿਕਰਨ
Next articleਸਫ਼ਰ ਚ ਮਿਲੇ ਤੇ ਵਿਛੜੇ ਦੋਸਤ