HOME ਸਿਹਤ ਵਿਭਾਗ ਦੀ ਟੀਮ ਵੱਲੋ ਚਕਰ ਵਿਖੇ 275 ਬੱਚਿਆ ਨੂੰ ਪੋਲੀਓ ਬੂੰਦਾ...

ਸਿਹਤ ਵਿਭਾਗ ਦੀ ਟੀਮ ਵੱਲੋ ਚਕਰ ਵਿਖੇ 275 ਬੱਚਿਆ ਨੂੰ ਪੋਲੀਓ ਬੂੰਦਾ ਪਿਲਾਇਆ ਗਈਆ

2
ਫੋਟੋ ਕੈਪਸ਼ਨ:-ਪਿੰਡ ਚਕਰ ਵਿਖੇ ਪੋਲੀਓ ਬੂੰਦਾ ਪਿਲਾਉਦੇ ਹੋਈ ਸਿਹਤ ਵਿਭਾਗ ਦੀ ਟੀਮ।
ਰਾਏਕੋਟ   (ਸਮਾਜ ਵੀਕਲੀ)   ਗੁਰਭਿੰਦਰ  ਗੁਰੀ :- ਪਲਸ ਪੋਲੀਓ ਬੂੰਦਾ  ਦੇ ਖਾਤਮੇ ਲਈ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਵੱਲੋ ਹਰ ਸਾਲ ਜੀਰੋ ਤੋ ਲੈ ਕੇ ਪੰਜ ਸਾਲ ਦੇ ਬੱਚਿਆ ਨੂੰ ਪੋਲੀਓ ਬੂੰਦਾ ਪਿਲਾਈਆ ਜਾਦੀਆ ਹਨ।ਇਸੇ ਲੜੀ ਤਹਿਤ ਐਤਵਾਰ ਨੂੰ ਪਹਿਲੇ ਦਿਨ ਹਲਕੇ ਦੇ ਹਰ ਪਿੰਡ ਵਿਚ ਪੋਲੀਓ ਬੰਦਾ ਪਿਲਾਇਆ ਗਈਆਂ।ਇਸ ਮੌਕੇ ਗੱਲਬਾਤ ਕਰਦਿਆ ਸਿਹਤ ਵਿਭਾਗ ਦੇ ਇਸਪੈਕਟਰ ਪ੍ਰਕਾਸ ਸਿੰਘ ਬੀਹਲਾ ਨੇ ਕਿਹਾ ਕਿ ਅੱਜ ਪਿੰਡ ਚਕਰ ਵਿਖੇ ਸ੍ਰੀ ਗੁਰਦੁਆਰਾ ਗੁਰੂਸਰ ਸਾਹਿਬ,ਬੱਸ ਸਟੈਡ,ਧਰਮਸ਼ਾਲਾ ਅਤੇ ਸਾਝੀਆ ਥਾਵਾ ਤੇ ਸੱਤ ਬੂਥ ਲਗਾਏ ਗਏ ਸਨ ਜਿਸ ਦੌਰਾਨ 275 ਬੱਚਿਆ ਨੂੰ ਪੋਲੀਓ ਬੂੰਦਾ ਪਿਲਾਇਆ ਗਈਆ ਹਨ ਅਤੇ ਅੱਜ ਜੋ ਬੱਚੇ ਬੂੰਦਾ ਤੋ ਬਾਝੇ ਰਹਿ ਗਏ ਹਨ ਉਨ੍ਹਾ ਬੱਚਿਆ ਨੂੰ ਸੋਮਵਾਰ ਅਤੇ ਮੰਗਲਵਾਰ ਨੂੰ ਘਰ-ਘਰ ਜਾ ਕੇ ਪੋਲੀਓ ਬੂੰਦਾ ਪਿਲਾਇਆ ਜਾਣਗੀਆਂ।ਇਸ ਮੌਕੇ ਉਨ੍ਹਾ ਨਾਲ ਸਿਹਤ ਇਸਪੈਕਟਰ ਸਵਰਨ ਸਿੰਘ ਡੱਲਾ, ਇਸਪੈਕਟਰ ਪ੍ਰਕਾਸ ਸਿੰਘ ਬੀਹਲਾ, ਇਸਪੈਕਟਰ ਗੁਰਮੇਲ ਸਿੰਘ,ਡਾ:ਗੁਰਿੰਦਰ ਕੌਰ ਢਿੱਲੋ,ਜਸਵਿੰਦਰ ਕੌਰ ਮੱਲ੍ਹਾ,ਅਮਨਦੀਪ ਕੌਰ,ਕਮਲਜੀਤ ਕੌਰ,ਲਵਪ੍ਰੀਤ ਕੌਰ,ਲਵਜੀਤ ਕੌਰ,ਬਲਵੀਰ  ਸਿੰਘ,ਕੁਲਜੀਤ ਸਿੰਘ ਆਦਿ ਹਾਜ਼ਰ ਸਨ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਮਾਵਾ-ਧੀਆ ਸਤਿਕਾਰ ਯੋਜਨਾ ਦੇ ਫਾਰਮ ਆਨਲਾਇਨ ਕਰਵਾਉਣ ਲਈ ਔਰਤਾ ਹੋ ਰਹੀਆ ਖੱਜਲ ਖੁਆਰ
Next article*ਬਿਜਲੀ ਦੇ ਲੰਬੇ ਕੱਟਾਂ ਨੇ ਪੰਜਾਬ ਸਰਕਾਰ ਦੇ ਦਾਅਵਿਆਂ ਦੀ ਖੋਲ੍ਹੀ ਪੋਲ : ਅਜੇ ਮੰਗੂਪੁਰ ਜ਼ਿਲ੍ਹਾ ਪ੍ਰਧਾਨ ਕਾਂਗਰਸ*