ਸਿਹਤ ਵਿਭਾਗ ਵਧੀਆ ਤੇ ਮਿਆਰੀ ਸਿਹਤ ਸਹੂਲਤਾਂ ਦੇਣ ਲਈ ਹਮੇਸ਼ਾ ਵਚਨਬੱਧ-ਡਾ. ਰਣਜੀਤ ਸਿੰਘ ਰਾਏ

ਡਾਕਟਰ ਰਣਜੀਤ ਸਿੰਘ ਰਾਏ ਵੱਲੋਂ ਸਮੂਦਾਇਕ ਸਿਹਤ ਕੇਂਦਰ ਖਿਆਲਾ ਕਲਾਂ ਦੇ ਦੌਰੇ ਸਮੇਂ ਦਾ ਦ੍ਰਿਸ਼।
ਮਾਨਸਾ (ਸਮਾਜ ਵੀਕਲੀ) ( ਚਾਨਣ ਦੀਪ ਸਿੰਘ ਔਲਖ) ਸਿਹਤ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਅਤੇ ਡਿਪਟੀ ਕਮਿਸਨਰ ਕੁਲਵੰਤ ਸਿੰਘ ਆਈ ਏ ਐਸ ਦੇ ਦਿਸ਼ਾ ਨਿਰਦੇਸਾਂ ਅਨੁਸਾਰ ਸਿਵਲ ਸਰਜਨ ਮਾਨਸਾ ਡਾਕਟਰ ਰਣਜੀਤ ਸਿੰਘ ਰਾਏ ਵੱਲੋਂ ਮਰੀਜ਼ਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਦਾ ਜਾਇਜ਼ਾ ਲੈਣ ਹਿੱਤ ਸਮੂਦਾਇਕ ਸਿਹਤ ਕੇਂਦਰ ਖਿਆਲਾ ਕਲਾਂ ਦਾ ਵਿਸਥਾਰਪੂਰਵਕ ਦੌਰਾ ਕੀਤਾ ਗਿਆ ।
ਡਾਕਟਰ ਰਣਜੀਤ ਸਿੰਘ ਰਾਏ ਸਿਵਲ ਸਰਜਨ ਮਾਨਸਾ ਵੱਲੋਂ ਹਸਪਤਾਲ ਵਿੱਚ ਦਿਤੀਆਂ ਜਾ ਰਹੀਆਂ ਮੁਫ਼ਤ ਸੇਵਾਵਾਂ ਲਈ ਦਾਖਲ ਮਰੀਜ਼ਾਂ ਤੋਂ ਜਾਣਕਾਰੀ ਲਈ ਗਈ।ਇਸ ਮੌਕੇ ਉਨ੍ਹਾਂ ਦਾਖਲ ਮਰੀਜ਼ਾਂ ਨੂੰ ਪੀਣ ਵਾਲੇ ਪਾਣੀ, ਬਾਥਰੂਮ ਦੀ ਸਫਾਈ ਅਤੇ ਮੁਫ਼ਤ ਖਾਣਾ ਮਿਲਣ ਸੰਬੰਧੀ ਜਾਣਕਾਰੀ ਲੈਣ ਅਤੇ ਮਰੀਜ਼ਾਂ ਦੀ ਜਲਦੀ ਸਿਹਤਯਾਬੀ ਲਈ ਹਾਲ ਚਾਲ ਪੁੱਛਿਆ ਗਿਆ। ਇਸ ਮੌਕੇ ਉਨ੍ਹਾਂ ਸਰਦੀਆਂ ਦੇ ਮੌਸਮ ਹਸਪਤਾਲ ਵੱਲੋਂ ਤਿਆਰੀ ਦੀ ਸਮੀਖਿਆ ਕੀਤੀ ਅਤੇ ਲੇਬਰ ਰੂਮ ਅਤੇ ਆਪ੍ਰੇਸ਼ਨ ਥੀਏਟਰ ਵਿੱਚ ਆਇਲ ਹੀਟਰ ਮੁੱਹਈਆ ਕਰਵਾਉਣ ਲਈ ਸਿਹਤ ਟੀਮ ਦੀ ਸ਼ਲਾਘਾ ਕੀਤੀ ਅਤੇ ਮਰੀਜ਼ਾਂ ਨੂੰ ਮਿਲ ਰਹੀਆਂ ਸਿਹਤ ਸਹੂਲਤਾਂ ਪ੍ਰਤੀ ਸੰਤੁਸ਼ਟੀ ਪ੍ਰਗਟ ਕੀਤੀ ਗਈ।
    ਸੀਨੀਅਰ ਮੈਡੀਕਲ ਅਫਸਰ ਡਾਕਟਰ ਬਲਜੀਤ ਕੌਰ‌ ਵੱਲੋਂ ਗਰਭਵਤੀ ਮਾਵਾਂ ਅਤੇ ਜਣੇਪਾ ਸੇਵਾਵਾਂ ਸਬੰਧੀ ਜਾਣੂ ਕਰਵਾਇਆ ਗਿਆ ਅਤੇ ਵਿਸ਼ਵਾਸ ਦਵਾਇਆ ਕਿ ਸਿਹਤ ਟੀਮ ਵੱਲੋਂ ਹੋਰ ਵਧੀਆ ਸੇਵਾਵਾਂ ਦਿੱਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਨਵੰਬਰ ਮਹੀਨੇ ਦੌਰਾਨ 32 ਔਰਤਾਂ ਦੇ ਸਫਲ ਜਣੇਪਾ ਸੇਵਾਵਾਂ ਮੁੱਹਈਆ ਕਰਵਾਈ ਗਈ।ਉਚ ਜੋਖ਼ਮ ਗਰਭਵਤੀ ਔਰਤ ਦਾ ਸੱਤਵੇਂ ਮਹੀਨੇ ਦੇ ਸਮੇਂ ਦਾ ਸਫ਼ਲ ਜਣੇਪਾ ਕਰਕੇ ਬੱਚੇ ਦੀ ਜਾਨ ਬਚਾਈ ਗਈ । ਇਸ ਦੌਰਾਨ ਸਿਹਤ ਸਟਾਫ ਦੇ ਹੋਰ ਮੈਂਬਰ ਵੀ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਬੰਗਲਾ ਦੇਸ਼ ਵਿੱਚ ਹਿੰਦੂਆਂ ਉੱਤੇ ਹੋ ਰਹੇ ਅੱਤਿਆਚਾਰ ਦੇ ਸਹਿਣ ਯੋਗ ਨਹੀਂ : ਡਾ ਰਮਨ ਘਈ
Next articleਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਚੱਕ ਸਾਹਬੂ ਦੇ ਵਿਦਿਆਰਥੀਆਂ ਨੂੰ ਵਰਦੀਆਂ ਵੰਡੀਆਂ