ਸਿਹਤ ਵਿਭਾਗ ਨੇ ਕੁਸ਼ਟ ਆਸ਼ਰਮ ਮਾਨਸਾ ਵਿਖੇ ਐਮ ਸੀ ਆਰ ਬੂਟ ਵੰਡੇ

ਕੈਪਸਨ : ਕੁਸ਼ਟ ਆਸ਼ਰਮ ਦੇ ਮਰੀਜਾਂ ਨੂੰ ਬੂਟ ਵੰਡਦੇ ਸਿਹਤ ਵਿਭਾਗ ਦੇ ਕਰਮਚਾਰੀ ਚਾਨਣ ਦੀਪ ਸਿੰਘ ਅਤੇ ਲਲਿਤ ਕੁਮਾਰ।

ਮਾਨਸਾ (ਸਮਾਜ ਵੀਕਲੀ) : ਡਾਕਟਰ ਅਸ਼ਵਨੀ ਕੁਮਾਰ ਸਿਵਲ ਸਰਜਨ ਮਾਨਸਾ ਦੀ ਦੇਖ ਰੇਖ ਵਿੱਚ ਸਿਹਤ ਵਿਭਾਗ ਮਾਨਸਾ ਵੱਲੋਂ ਕੁਸ਼ਟ ਆਸ਼ਰਮ ਮਾਨਸਾ ਵਿਖੇ ਲੋੜਵੰਦ ਮਰੀਜ਼ਾਂ ਨੂੰ ਐਮ ਸੀ ਆਰ ਬੂਟ ਵੰਡੇ ਗਏ। ਡਾਕਟਰ ਨਿਸ਼ਾਂਤ ਗੁਪਤਾ ਜ਼ਿਲ੍ਹਾ ਲੈਪਰੋਸੀ ਅਫਸਰ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੁਸ਼ਟ ਰੋਗ ਬਹੁ-ਔਸ਼ਧੀ ਦਵਾਈਆਂ ਨਾਲ 100 ਪ੍ਰਤੀਸ਼ਤ ਇਲਾਜਯੋਗ ਹੈ। ਉਹਨਾ ਕਿਹਾ ਕਿ ਸਾਨੂੰ ਕੁਸ਼ਟ ਰੋਗੀ ਤੋਂ ਨਫ਼ਰਤ ਨਹੀਂ ਕਰਨੀ ਚਾਹੀਦੀ, ਉਸ ਨਾਲ ਬੈਠਣ, ਖਾਣ ਪੀਣ, ਘੁੰਮਣ ਫਿਰਨ ਤੇ ਕਿਸੇ ਵੀ ਤਰ੍ਹਾਂ ਦਾ ਭੇਦ-ਭਾਵ ਨਹੀਂ ਕਰਨਾ ਚਾਹੀਦਾ ਬਲਕਿ ਉਸ ਨੂੰ ਨੇੜੇ ਦੀ ਸਿਹਤ ਸੰਸਥਾ ਜਾਣ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ।

ਜੇਕਰ ਕਿਸੇ ਮਰੀਜ਼ ਦੀ ਚਮੜੀ ਤੇ ਹਲਕੇ ਤਾਂਬੇ ਰੰਗ ਦੇ ਧੱਬੇ ਸਮੇਤ ਚਮੜੀ ਦਾ ਸੁੰਨਾਪਨ, ਨਸਾਂ ਮੋਟੀਆਂ ਅਤੇ ਸਖ਼ਤ, ਅੰਗ ਮੁੜਨੇ, ਠੰਡੇ ਤੱਤੇ ਦਾ ਅਹਿਸਾਸ ਨਾ ਹੋਣਾ ਆਦਿ ਜਿਹੇ ਲੱਛਣ ਦਿਖਾਈ ਦੇਣ ਤਾਂ ਨੇੜੇ ਦੇ ਸਰਕਾਰੀ ਹਸਪਤਾਲ ਵਿੱਚ ਲਾਜ਼ਮੀ ਚੈਕਅੱਪ ਕਰਵਾਉਣਾ ਚਾਹੀਦਾ ਹੈ ਕਿਉਕਿ ਇਹ ਲੱਛਣ ਕੁਸ਼ਟ ਰੋਗ ਦੇ ਹੋ ਸਕਦੇ ਹਨ। ਉਹਨਾਂ ਕਿਹਾ ਕਿ ਸਾਰੇ ਜ਼ਿਲ੍ਹਾ ਹਸਪਤਾਲਾਂ ਵਿੱਚ ਕੁਸ਼ਟ ਰੋਗ ਦੀ ਦਵਾਈ ਬਿਲਕੁਲ ਮੁਫ਼ਤ ਦਿੱਤੀ ਜਾਂਦੀ ਹੈ। ਇਸ ਮੌਕੇ ਤੇ ਕੁਸ਼ਟ ਆਸ਼ਰਮ ਦੇ ਮਰੀਜਾਂ ਨੂੰ ਸਿਹਤ ਵਿਭਾਗ ਵੱਲੋਂ ਚਾਨਣ ਦੀਪ ਸਿੰਘ ਅਤੇ ਲਲਿਤ ਕੁਮਾਰ ਨੇ ਮੁਫ਼ਤ ਬੂਟ ਵੰਡੇ ਗਏ। ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਬੂਟ ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਕੁਸ਼ਟ ਰੋਗ ਦੇ ਮਰੀਜਾਂ ਦੇ ਪੈਰਾਂ ਨੂੰ ਸੁਰੱਖਿਅਤ ਰੱਖਣ ਲਈ ਤਿਆਰ ਕਰਵਾਏ ਜਾਂਦੇ ਹਨ। ਇਸ ਮੌਕੇ ਕੁਸ਼ਟ ਆਸ਼ਰਮ ਵਿੱਚ ਰਹਿ ਰਹੇ ਮਰੀਜ਼ਾਂ ਨੇ ਆਪਣੀਆਂ ਹੋਰ ਲੋੜਾਂ ਬਾਰੇ ਵੀ ਸਿਹਤ ਕਰਮਚਾਰੀਆਂ ਨੂੰ ਜਾਣੂ ਕਰਵਾਇਆ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਲੇਖਕ ਮਹਿੰਦਰ ਸੂਦ ਦੇ ਪਿਤਾ ਦਾ ਦੇਹਾਂਤ, ਅੰਤਿਮ ਸਸਕਾਰ 28 ਨੂੰ
Next articleਬੀ ਜੇ ਪੀ ਸਰਕਾਰ ਦੇ ਬਲਾਤਕਾਰ ਦੇ ਦੋਸ਼ੀਆਂ ਪ੍ਰਤੀ ਨਰਮ ਰਵੱਈਏ ਕਰਕੇ ਦੋਸ਼ੀਆਂ ਦੇ ਹੋਂਸਲੇ ਬੁਲੰਦ ਅਤੇ ਔਰਤਾਂ ਲਈ ਨਿਆਂ ਲੈਣਾ ਹੋਇਆ ਮੁਸ਼ਕਿਲ :- ਇਸਤ੍ਰੀ ਜਾਗ੍ਰਿਤੀ ਮੰਚ।