ਜਲੰਧਰ, ਅੱਪਰਾ (ਜੱਸੀ)-ਸ਼੍ਰੀ ਇਲਮ ਚੰਦ ਸਰਵਹਿੱਤਕਾਰੀ ਵਿੱਦਿਆ ਮੰਦਿਰ ਹਾਈ ਸਕੂਲ ਛੋਕਰਾਂ ਵਿਖੇ ਸਕੂਲ ਮੁਖੀ ਸ਼੍ਰੀ ਗੁਰਜੀਤ ਸਿੰਘ ਜੀ ਦੀ ਅਗਵਾਈ ਹੇਠ ਅੱਖਾਂ ਦੇ ਫਲੂ ਅਤੇ ਡੇਂਗੂ ਦੀ ਬਿਮਾਰੀ ਸੰਬੰਧੀ ਇਕ ਰੋਜ਼ਾ ਕੈਂਪ ਲਗਾਇਆ ਗਿਆ। ਡਾ: ਹਰਨੇਕ ਸਿੰਘ ਹੈਲਥ ਸੁਪਰਵਾਈਜ਼ਰ ਅੱਪਰਾ ਦੁਆਰਾ ਵਿਦਿਆਰਥੀਆਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਕੁੱਝ ਦਿਨਾਂ ਤੋਂ Eye’s flu ਫੈਲਿਆ ਹੋਇਆ ਹੈ ਅੱਖਾਂ ਲਾਲ ਹੋਣ , ਅੱਖਾਂ ਵਿੱਚ ਖਾਰਿਸ਼ ਹੋਣ , ਅਤੇ ਅੱਖਾਂ ਵਿੱਚ ਜਲਣ ਹੋਣ ਤੇ ਅੱਖਾਂ ਨੂੰ ਮਲਣਾ ਨਹੀਂ ਚਾਹੀਦਾ ਇੱਕ ਵਾਰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ ਸਾਨੂੰ ਆਪਣਾ ਆਲਾ ਦੁਆਲਾ ਸਾਫ਼ ਰੱਖਣਾ ਚਾਹੀਦਾ ਹੈ ਜੇਕਰ ਗਲੀ ਜਾਂ ਮੁਹੱਲੇ ਵਿੱਚ ਪਾਣੀ ਖੜ੍ਹਾ ਹੋਵੇ ਤਾਂ ਇਸਨੂੰ ਤੁਰੰਤ ਸਾਫ਼ ਕਰਨਾ ਚਾਹੀਦਾ ਹੈ।

ਕਿਉਕਿ ਇਸ ਮੌਸਮ ਵਿੱਚ ਡੇਂਗੂ ਦੇ ਮਛਰਾਂ ਦਾ ਖਤਰਾ ਵੱਧ ਜਾਂਦਾ ਹੈ । ਸੋ ਉਹਨਾਂ ਤੋ ਬਚਨ ਲਈ ਸਾਨੂੰ ਆਪਣੇ ਆਲੇ ਦੁਆਲੇ ਨੂੰ ਸਾਫ ਸੁਥਰਾ ਰੱਖਣਾ ਚਾਹੀਦਾ ਹੈ। ਅੰਤ ਵਿੱਚ ਸਕੂਲ ਦੇ ਮੁੱਖੀ ਸ਼੍ਰੀ ਗੁਰਜੀਤ ਸਿੰਘ ਜੀ ਨੇ ਡਾਕਟਰ ਗੁਰਨੇਕ ਸਿੰਘ ਜੀ ਦਾ ਧਨਵਾਦ ਕੀਤਾ । ਉਹਨਾਂ ਕਿਹਾ ਸਾਨੂੰ ਆਪਣੀ ਸਿਹਤ ਦਾ ਧਿਆਨ ਰੱਖਣਾ ਚਾਹੀਦਾ ਹੈ ਅਤੇ ਦੂਜਿਆਂ ਤੱਕ ਵੀ ਇਹ ਜਾਣਕਾਰੀ ਪਹੁੰਚਾਉਣੀ ਚਾਹੀਦੀ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly