HOME ਮੁੱਖ ਅਧਿਆਪਕਾ ਬਣੇ ਮੈਡਮ ਕਮਲਪ੍ਰੀਤ ਕੌਰ ਨੇ ਸਕੂਲ ਨੂੰ ਕੀਤੀ ਫਰਿਜ਼ ਦਾਨ।

ਮੁੱਖ ਅਧਿਆਪਕਾ ਬਣੇ ਮੈਡਮ ਕਮਲਪ੍ਰੀਤ ਕੌਰ ਨੇ ਸਕੂਲ ਨੂੰ ਕੀਤੀ ਫਰਿਜ਼ ਦਾਨ।

2

  ਰਾਏਕੋਟ,   (ਸਮਾਜ ਵੀਕਲੀ)   ( ਗੁਰਭਿੰਦਰ ਗੁਰੀ ) ਅੱਜ ਸਥਾਨਕ ਸ਼ਹਿਰ ਸਰਕਾਰੀ ਪ੍ਰਾਇਮਰੀ ਸਕੂਲ (ਕੁੜੀਆਂ) ਵਿਖੇ ਮੁੱਖ ਅਧਿਆਪਕਾ ਮੈਡਮ ਹਰਜਿੰਦਰ ਕੌਰ ਦੀ ਅਗਵਾਈ ਹੇਠ ਇੱਕ ਵਿਦਾਇਗੀ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਸਿੱਖਿਆ ਵਿਭਾਗ ਵੱਲੋਂ ਪਦ ਉੱਨਤ ਕਰ ਬਤੌਰ ਐੱਚਟੀ ਬਣਾਏ ਮੈਡਮ ਕਮਲਪ੍ਰੀਤ ਕੌਰ ਸਪਰਾ ਨੂੰ ਉਨ੍ਹਾਂ ਵੱਲੋਂ ਸਕੂਲ ਨੂੰ ਦਿੱਤੀਆਂ ਗਈਆਂ ਵਧੀਆ ਸੇਵਾਵਾਂ ਪ੍ਰਤੀ ਵਿਸ਼ੇਸ਼ ਤੌਰ ਤੇ ਸਰਕਾਰੀ ਪ੍ਰਾਇਮਰੀ ਸਕੂਲ (ਕੁੜੀਆਂ) ਤੇ ਡਾਕਟਰ ਦੇ ਦੁਆਰਕਾ ਨਾਥ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਮੈਡਮ ਅਮਰਪ੍ਰੀਤ ਕੌਰ ਦੇਹੜ, ਸਤਵਿੰਦਰ ਕੌਰ ਤੇ ਉਹਨਾਂ ਦੇ ਸਕੂਲ ਸਟਾਫ਼ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਪਦ ਉੱਨਤ ਹੋਏ ਐੱਚਟੀ ਮੈਡਮ ਕਮਲਪ੍ਰੀਤ ਕੌਰ ਨੇ ਕਿਹਾ ਕਿ ਇਸ ਸਕੂਲ ਨਾਲ ਉਹਨਾਂ ਦੀਆਂ ਬਹੁਤ ਯਾਦਾਂ ਜੁੜੀਆਂ ਹੋਈਆਂ ਹਨ ਤੇ ਜਿੰਨਾਂ ਸਮਾਂ ਇਸ ਸਕੂਲ ਨੂੰ ਦਿੱਤਾ ਗਿਆ ਹੈ ਉਹ ਮੇਰੇ ਲਈ ਬਹੁਤ ਵਧੀਆ ਰਿਹਾ ਹੈ ਤੇ ਪੂਰੇ ਸਟਾਫ ਵੱਲੋਂ ਹਮੇਸ਼ਾ ਪੂਰਾ ਸਹਿਯੋਗ ਦਿੱਤਾ ਜਾਂਦਾ ਰਿਹਾ ਹੈ। ਇਸ ਦੌਰਾਨ ਉਹਨਾਂ ਵੱਲੋਂ ਆਪਣੇ ਪਦ ਉੱਨਤ ਹੋਣ ਦੀ ਖੁਸ਼ੀ ਵਿੱਚ ਸਕੂਲ ਨੂੰ ਇੱਕ ਫਰਿਜ਼ ਦਾਨ ਕੀਤੀ। ਸਕੂਲ ਸਟਾਫ਼ ਵੱਲੋਂ ਇਸ ਦੌਰਾਨ ਉਹਨਾਂ ਨੂੰ ਸਨਮਾਨ ਸਹਿਤ ਨਿੱਘੀ ਵਿਦਾਇਗੀ ਦਿੱਤੀ ਤੇ ਨਵੀਂ ਨਿਯੁਕਤੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਮੈਡਮ ਰਜਨੀ ਬਾਲਾ, ਸਿਮਰਤ ਕੌਰ, ਇੰਦੂ ਸ਼ਰਮਾਂ, ਰਾਕੇਸ਼ ਕੁਮਾਰ, ਨਾਮਪ੍ਰੀਤ ਸਿੰਘ, ਮਨਦੀਪ ਕੌਰ, ਗੁਰਜੀਤ ਕੌਰ, ਨਾਜੀਆ, ਆਈਈਆਰਟੀ ਪਰਮਜੀਤ ਕੌਰ, ਕਾਮਿਨੀ ਕੌਸ਼ਿਕ, ਬੂਟਾ ਸਿੰਘ ਸਪਰਾ, ਚਰਨਪ੍ਰੀਤ ਸਿੰਘ, ਸੀਐੱਚਟੀ ਰਾਜਮਿੰਦਰਪਾਲ ਸਿੰਘ ਪਰਮਾਰ, ਹਰਭਜਨ ਕੌਰ ਬੀਆਰਸੀ ਆਦਿ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸੈਂਟਰ ਸਕੂਲ ਖੁਖਰੈਣ ਤੇ ਖਾਲੂ ਵਿਖੇ ਸਕੂਲ ਮੈਨੇਜਮੈਂਟ ਕਮੇਟੀਆਂ ਦੀ ਇੱਕ ਰੋਜ਼ਾ ਟ੍ਰੇਨਿੰਗ ਵਰਕਸ਼ਾਪ ਦਾ ਆਯੋਜਨ
Next articleਪਹਿਲਾਂ ਕੈਨੇਡਾ ਨੇ ਅੱਵਾਦੀਆਂ ਨੂੰ ਪਨਾਹ ਦਿੱਤੀ ਹੁਣ ਆਪੇ ਹੀ ਬਿਸ਼ਨੋਈ ਗੈਂਗ ਨੂੰ ਅੱਤਵਾਦੀ ਸੰਗਠਨ ਗਰਦਾਨਿਆ