
ਕਪੂਰਥਲਾ (ਸਮਾਜ ਵੀਕਲੀ) ( ਕੌੜਾ )– ਸਿੱਖਿਆ ਵਿਭਾਗ ਵਿੱਚ 28 ਸਾਲ ਲਗਾਤਾਰ ਸ਼ਾਨਦਾਰ ਸੇਵਾਵਾਂ ਦੇਣ ਵਾਲੀ ਹੈਡ ਟੀਚਰ ਕਿਰਨ ਬਾਲਾ ਨੂੰ ਅੱਜ ਸੇਵਾ ਮੁਕਤੀ ਤੇ ਸਿੱਖਿਆ ਬਲਾਕ ਮਸੀਤਾਂ ਦੇ ਸਮੂਹ ਅਧਿਆਪਕਾਂ ਵੱਲੋਂ ਨਿੱਘੀ ਵਿਧਾਇਗੀ ਦਿੱਤੀ ਗਈ। ਸਰਕਾਰੀ ਐਲੀਮੈਂਟਰੀ ਸਕੂਲ ਸੈਦਪੁਰ ਵਿਖੇ ਸੈਂਟਰ ਇੰਚਾਰਜ ਬਲਵਿੰਦਰ ਸਿੰਘ ਅਤੇ ਹੈੱਡ ਟੀਚਰ ਸੁਖਦੇਵ ਸਿੰਘ ਬੂਲਪੁਰ ਦੀ ਅਗਵਾਈ ਹੇਠ ਕਰਵਾਏ ਸਮਾਗਮ ਦੌਰਾਨ ਉਨ੍ਹਾਂ ਦੀਆਂ ਸਾਨਦਾਰ ਸੇਵਾਵਾਂ ਨੂੰ ਯਾਦ ਕਰਦਿਆਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਮਾਗਮ ਨੂੰ ਸੰਬੋਧਨ ਕਰਦਿਆਂ ਸਾਬਕਾ ਪ੍ਰਿੰਸੀਪਲ ਬਲਬੀਰ ਸਿੰਘ ਅਤੇ ਸਾਬਕਾ ਪੀ ਟੀ ਆਈ ਰਣਜੀਤ ਸਿੰਘ ਨੇ ਕਿਹਾ ਕਿ ਹੈਡ ਟੀਚਰ ਕਿਰਨ ਬਾਲਾ ਨੇ ਸਰਕਾਰੀ ਐਲੀਮੈਂਟਰੀ ਸਕੂਲ ਮੰਗੂਪੁਰ ਵਿੱਚ ਸ਼ਾਨਦਾਰ ਸੇਵਾਵਾਂ ਦਿੱਤੀਆਂ ਹਨ ਅਤੇ ਵਿਦਿਆਰਥੀਆਂ ਦਾ ਸਹੀ ਮਾਰਗ ਦਰਸ਼ਕ ਕੀਤਾ ਹੈ। ਉਨਾਂ ਨੇ ਸਿੱਖਿਆ ਵਿਭਾਗ ਅੰਦਰ ਆਈਆਂ ਚੁਣੌਤੀਆਂ ਨੂੰ ਬਹੁਤ ਹੀ ਨਿਡਰਤਾ ਅਤੇ ਹੌਸਲੇ ਨਾਲ ਨਿਭਾਇਆ ਹੈ। ਸੈਂਟਰ ਇੰਚਾਰਜ ਰਾਮ ਸਿੰਘ ਠੱਟਾ ਨਵਾਂ, ਅਸ਼ਵਨੀ ਸੇਖੜੀ ਫਰੀਦ ਸਰਾਏ, ਰਾਜ ਕੁਮਾਰ ਮੇਵਾ ਸਿੰਘ ਵਾਲਾ,ਬਲਾਕ ਕੋਆਰਡੀਨੇਟਰ ਗੁਰਪ੍ਰੀਤ ਸਿੰਘ ਮੰਗੂਪੁਰ ਅਤੇ ਜਗਮੋਹਨ ਸਿੰਘ ਨੇ ਸੰਬੋਧਨ ਕਰਦਿਆਂ ਹੈੱਡ ਟੀਚਰ ਕਿਰਨ ਬਾਲਾ ਨੇ ਜਿੱਥੇ ਅਧਿਆਪਨ ਕਾਰਜਾਂ ਨੂੰ ਬਾਖੂਬੀ ਨਿਭਾਇਆ, ਉੱਥੇ ਹੀ ਅਧਿਆਪਕਾਂ ਦੇ ਹੱਕਾਂ ਲਈ ਸਮੇਂ ਸਮੇਂ ਤੇ ਲੜੇ ਗਏ ਸੰਘਰਸਾਂ ਵਿੱਚ ਵੀ ਵੱਡਮੁੱਲਾ ਯੋਗਦਾਨ ਪਾਇਆ ਗਿਆ। ਇਸ ਮੌਕੇ ਸੈਂਟਰ ਇੰਚਾਰਜ ਬਲਵਿੰਦਰ ਸਿੰਘ, ਹੈੱਡ ਟੀਚਰ ਸੁਖਦੇਵ ਸਿੰਘ ਅਤੇ ਸੁਖਨਿੰਦਰ ਸਿੰਘ ਨੇ ਸਮੂਹ ਅਧਿਆਪਕਾਂ ਅਤੇ ਰਿਸ਼ਤੇਦਾਰਾਂ ਦਾ ਸਹਿਯੋਗ ਦੇਣ ਲਈ ਉਚੇਚੇ ਤੌਰ ਤੇ ਧੰਨਵਾਦ ਕੀਤਾ।ਇਸ ਮੌਕੇ ਕੁੜਮ ਬਰਿਜ਼ ਮੋਹਨ, ਨਰਿੰਦਰ ਕੁਮਾਰ,ਗਿਆਨੀ ਰਘਬੀਰ ਸਿੰਘ, ਬਾਬਾ ਅਜੀਤ ਸਿੰਘ, ਹੈੱਡ ਟੀਚਰ ਮਨਜੀਤ ਕੌਰ ਕਾਲਰੂ, ਹੈੱਡ ਟੀਚਰ ਗੀਤਾ ਰਾਣੀ,ਸਮਾਇਲ ਗੌਤਮ, ਸੁਨੀਤਾ ਰਾਣੀ,ਰਾਜਵਿੰਦਰ ਕੌਰ ਨਸੀਰਪੁਰ, ਸੁਖਵਿੰਦਰ ਕੌਰ ਕਾਲਰੂ, ਸੁਖਦੀਪ ਸਿੰਘ ਟਿੱਬਾ,ਰਾਜਿੰਦਰ ਕੌਰ ਕਾਲਰੂ, ਕਮਲਜੀਤ ਸੈਦਪੁਰ,ਸਰਬਜੀਤ ਸਿੰਘ ਬਿਧੀਪੁਰ, ਸਿੰਗਾਰਾ ਸਿੰਘ ਜਾਂਗਲਾ ਆਦਿ ਹਾਜਰ ਸਨ।


