(ਸਮਾਜ ਵੀਕਲੀ)
ਸਹਾਰਿਆਂ ਬਿਨਾਂ ਜੋ ਖੜ੍ਹ ਜਾਂਦੇ ਨੇ,
ਮੁਸੀਬਤਾਂ ਅੱਗੇ ਅੜ੍ਹ ਜਾਂਦੇ ਨੇ l
ਸਕੂਲ ਬੇਸ਼ੱਕ ਨਸੀਬ ਨਾ ਹੋਵੇ,
ਮਿਲੇ ਹਲਾਤਾਂ ਵਿੱਚੋਂ ਪੜ੍ਹ ਜਾਂਦੇ ਨੇ l
ਡਿਗ ਡਿਗ ਕੇ ਹਰ ਵਾਰੀ ਉੱਠ ਪੈਂਦੇ,
ਤਿੱਖੀਆਂ ਧੁੱਪਾਂ ਵਿੱਚ ਰੜ੍ਹ ਜਾਂਦੇ ਨੇ l
ਦੁਨੀਆਂ ਜਿਨ੍ਹਾਂ ਤਾਈਂ ਡੋਬਣਾ ਚਾਹੇ,
ਹਿੰਮਤ ਹੌਂਸਲਾ ਕਰ ਤਰ ਜਾਂਦੇ ਨੇ l
ਅਵਤਾਰ ਆਕੜ’ਚ ਜੋ ਫਿਰਦੇ ਰਹਿੰਦੇ,
ਵਕਤ ਦੇ ਬਦਲਿਆਂ ਝੜ ਜਾਂਦੇ ਨੇ l
ਖੁਰਦਪੁਰੀਆ ਖਾਰ ਖਾਂਦੇ ਨੇ ਜਿਹੜੇ,
ਸਹਿਜੇ ਸਹਿਜੇ ਖੁਦ ਹੀ ਖਰ ਜਾਂਦੇ ਨੇ l
ਦੁਨੀਆਂ ਬਦਲਣ ਦੀ ਜਿਦ ਰੱਖਣ ਵਾਲੇ,
ਤਰਕਸ਼ੀਲਾ ਵੇਲੇ ਸਿਰ ਨਾ ਘਰ ਜਾਂਦੇ ਨੇ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147