ਚੰਡੀਗੜ੍ਹ: (ਸਮਾਜ ਵੀਕਲੀ) ਪੰਜਾਬੀ ਦੋਗਾਣਾ-ਗਾਇਕੀ ‘ਚ ਵੱਖ-ਵੱਖ ਰਿਸ਼ਤਿਆਂ ਦਾ ਆਪਸੀ ਸੰਵਾਦ ਅਕਸਰ ਸੁਣਦੇ ਰਹੀਂਦਾ ਹੈ। ਇਸ ਗੀਤ ‘ਚ ਨੀਲੇ ਪਾਣੀਆਂ ਦੇ ਪਾਰ ਮਾਂ ਤੇ ਪੁੱਤ ਦਾ ਇੱਕ-ਦੂਜੇ ਤੋਂ ਵਿਛੋੜੇ ਦਾ ਵਾਰਤਾਲਾਪ ਹੈ। ਡੈਵੀ ਸੇਖੋਂ ਦੁਆਰਾ ਗਾਇਆ ਇਹ ਗੀਤ ਮੇਰੇ ਲਈ ਸੁਣਨਾ ਭਾਵੁਕਤਾ ਭਰਿਆ ਸੀ।
ਮੋਗੇ,ਫਰੀਦਕੋਟ ਤੇ ਫਿਰੋਜ਼ਪੁਰ ਜ਼ਿਲ੍ਹਿਆਂ ਦੀ ਤਿਕੋਣ’ਤੇ ਵਸੇ ਪਿੰਡ ਸ਼ੇਖਵਾਂ ਦੇ ਦਵਿੰਦਰ ਸਿੰਘ ਨੇ ਦਹਾਕੇ ਭਰ ਤੋਂ ਕਿਸੇ ਚੰਗੇ ਗੀਤ ਰਾਹੀਂ ਆਪਣੀ ਗਾਇਕੀ ਦਾ ਡੇਬਿਯੂ ਕਰਨ ਦਾ ਸੋਚ ਰੱਖਿਆ ਸੀ ਤੇ ਮੇਰੇ ਖਿਆਲ ਨਾਲ ਇਸ ਤੋਂ ਚੰਗੀ ਸ਼ੁਰੂਆਤ ਨਹੀਂ ਹੋ ਸਕਦੀ ਸੀ।
7 ਸਾਲ ਕੈਡਬਰੀ ਦੇ ਬੱਦੀ ਪਲਾਂਟ’ਚ ਕੰਮ ਕਰਦਿਆਂ ਚੰਡੀਗੜ੍ਹ ਰਹਿੰਦਾ ਹੋਇਆ ਗੀਤ-ਸੰਗੀਤ ਨਾਲ ਵਾਹਵਸਤਾ ਰੱਖਣ ਵਾਲਾ ਡੈਵੀ ਅੱਜ-ਕੱਲ੍ਹ ਐਡੀਲੇਡ ‘ਚ ਹੈ। ਗੀਤ ਦੇ ਬੋਲ ਖੁਦ ਡੈਵੀ ਸੇਖੋਂ ਦੁਆਰਾ ਲਿਖੇ ਗਏ ਹਨ।
ਸਹਿ-ਗਾਇਕਾ ਸੁਦੇਸ਼ ਕੁਮਾਰੀ ਹੈ ਤੇ ਵੀਡੀਓ ਸਟਾਲਿਨਵੀਰ ਸਿੰਘ ਬਾਈ ਨੇ ਆਪਣੀਆ ਹਾਲੀਆ ਆਸਟਰੇਲੀਆ ਫੇਰੀ ਦੌਰਾਨ ਨਿਰਦੇਸ਼ਿਤ ਕੀਤਾ ਹੈ।
ਗੀਤ ਨੂੰ ਯੂਟਿਊਬ ਦੇ ਡੈਵੀ ਸੇਖੋਂ ਮਿਊਜ਼ਿਕ ਚੈਨਲ ਤੋਂ ਰਲੀਜ਼ ਕੀਤਾ ਗਿਆ ਹੈ, ਜਿਥੇ ਗੀਤ ਨੂੰ 4 ਲੱਖ ਤੋਂ ਵੱਧ ਦੇਖਿਆ ਜਾ ਚੁਕਿਆ ਹੈ, ਯੂਟਿਊਬ ਦੇ ਨਾਲ ਨਾਲ ਸੋਸ਼ਲ ਮੀਡੀਆ ਤੇ ਵੀ ਗੀਤ ਨੂੰ ਬਹੁਤ ਪਿਆਰ ਮਿਲ ਰਿਹਾ ਹੈ।
https://play.google.com/store/apps/details?id=in.yourhost.samajweekly