ਟੂਰਨਾਮੈਂਟ 5 ਮਾਰਚ ਤੋਂ 13 ਮਾਰਚ ਤੱਕ ਪਾਂਡੀਚੇਰੀ ਵਿੱਚ ਹੋਵੇਗਾ।
ਹੁਸ਼ਿਆਰਪੁਰ (ਸਮਾਜ ਵੀਕਲੀ) (ਤਰਸੇਮ ਦੀਵਾਨਾ) ਐਚ.ਡੀ.ਸੀ.ਏ ਹੁਸ਼ਿਆਰਪੁਰ ਸੈਂਟਰ ਦੀ ਸੁਰਭੀ ਅਤੇ ਅੰਜਲੀ ਦੀ ਪੰਜਾਬ ਅੰਡਰ-23 ਟੀਮ ਵਿੱਚ ਚੋਣ ਹੋਣ ਨਾਲ ਪੂਰੇ ਹੁਸ਼ਿਆਰਪੁਰ ਵਿੱਚ ਖੁਸ਼ੀ ਦਾ ਮਾਹੌਲ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਚਡੀਸੀਏ ਦੇ ਸਕੱਤਰ ਡਾ: ਰਮਨ ਘਈ ਨੇ ਦੱਸਿਆ ਕਿ ਵੁੱਡਲੈਂਡ ਓਵਰਸੀਜ਼ ਸਕੂਲ ਦੀ 10ਵੀਂ ਜਮਾਤ ਦੀ ਵਿਦਿਆਰਥਣ ਸੁਰਭੀ ਅਤੇ ਸਰਕਾਰੀ ਕਾਲਜ ਦੀ ਬੀਏ-1 ਦੀ ਵਿਦਿਆਰਥਣ ਅੰਜਲੀ ਸ਼ੀਹਮਰ ਦੇ ਪੰਜਾਬ ਟੀਮ ਵਿੱਚ ਚੁਣੇ ਜਾਣ ਕਾਰਨ ਹੁਸ਼ਿਆਰਪੁਰ ਅਤੇ ਐਚਡੀਸੀਏ ਦੇ ਕ੍ਰਿਕਟ ਖਿਡਾਰੀਆਂ ਵਿੱਚ ਖੁਸ਼ੀ ਦੀ ਲਹਿਰ ਹੈ। ਡਾ: ਘਈ ਨੇ ਦੱਸਿਆ ਕਿ ਅੰਜਲੀ ਅਤੇ ਸੁਰਭੀ ਤੋਂ ਇਲਾਵਾ ਹੁਸ਼ਿਆਰਪੁਰ ਦੀ ਸ਼ਿਵਾਨੀ ਨੇ ਵੀ ਪੰਜਾਬ ਅੰਡਰ-23 ਸਟੈਂਡ ਬਾਏ ‘ਚ ਸਥਾਨ ਹਾਸਲ ਕੀਤਾ ਹੈ। ਉਨ੍ਹਾਂ ਦੱਸਿਆ ਕਿ ਹੁਸ਼ਿਆਰਪੁਰ ਦੇ ਇਹ ਦੋਵੇਂ ਖਿਡਾਰੀ ਇਸ ਤੋਂ ਪਹਿਲਾਂ ਪੰਜਾਬ ਅੰਡਰ-19 ਟੀਮ ਵਿੱਚ ਵੀ ਖੇਡ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਦੀ ਟੀਮ 5 ਮਾਰਚ ਤੋਂ 13 ਮਾਰਚ ਤੱਕ ਪਾਂਡੀਚੇਰੀ ਵਿੱਚ ਹੋਣ ਵਾਲੇ ਬੀਸੀਸੀਆਈ ਟੂਰਨਾਮੈਂਟ ਵਿੱਚ ਭਾਗ ਲੈਣ ਲਈ 3 ਮਾਰਚ ਨੂੰ ਪੀਸੀਏ ਮੁਹਾਲੀ ਤੋਂ ਰਵਾਨਾ ਹੋਵੇਗੀ। ਅੰਜਲੀ ਅਤੇ ਸੁਰਭੀ ਦੀ ਚੋਣ ‘ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਡਾ: ਘਈ ਨੇ ਕਿਹਾ ਕਿ ਸਮੁੱਚੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਨਾਲ-ਨਾਲ ਐਚ.ਡੀ.ਸੀ.ਏ. ਨੂੰ ਵੀ ਇਨ੍ਹਾਂ ਖਿਡਾਰਨਾਂ ‘ਤੇ ਮਾਣ ਹੈ | ਉਨ੍ਹਾਂ ਕਿਹਾ ਕਿ ਐਚ.ਡੀ.ਸੀ.ਏ. ਦੀ ਅੰਜਲੀ, ਸੁਰਭੀ, ਸ਼ਿਵਾਨੀ, ਪੂਜਾ, ਆਸਥਾ, ਵੰਸ਼ਿਕਾ, ਨਿਰੰਕਾਰ ਅਤੇ ਧਰੁਵਿਕਾ ਪਿਛਲੇ ਕੁਝ ਸਾਲਾਂ ਤੋਂ ਪੰਜਾਬ ਦੀ ਮਹਿਲਾ ਟੀਮ ਵਿੱਚ ਜਿਸ ਮਿਹਨਤ ਅਤੇ ਲਗਨ ਨਾਲ ਵਧੀਆ ਪ੍ਰਦਰਸ਼ਨ ਕਰ ਰਹੀਆਂ ਹਨ, ਉਸ ਸਦਕਾ ਹੁਸ਼ਿਆਰਪੁਰ ਦੀ ਕੋਈ ਨਾ ਕੋਈ ਮਹਿਲਾ ਖਿਡਾਰਨ ਆਉਣ ਵਾਲੇ ਸਾਲਾਂ ਵਿੱਚ ਜਲਦੀ ਹੀ ਰਾਸ਼ਟਰੀ ਟੀਮ ਵਿੱਚ ਆਪਣੀ ਥਾਂ ਬਣਾ ਲਵੇਗੀ। ਉਨ੍ਹਾਂ ਦੱਸਿਆ ਕਿ ਚੁਣੀ ਗਈ ਪੰਜਾਬ ਅੰਡਰ-23 ਟੀਮ 23 ਫਰਵਰੀ ਤੋਂ 2 ਮਾਰਚ ਤੱਕ ਪੀ.ਸੀ.ਏ ਸਟੇਡੀਅਮ ਮੋਹਾਲੀ ਵਿਖੇ ਚੱਲਣ ਵਾਲੇ ਅਭਿਆਸ ਕੈਂਪ ਵਿੱਚ ਮੁੱਖ ਕੋਚ ਮਧੂ ਕਪੂਰ ਦੀ ਅਗਵਾਈ ਹੇਠ ਸਿਖਲਾਈ ਲਵੇਗੀ। ਅੰਜਲੀ ਅਤੇ ਸੁਰਭੀ ਦੀ ਪੰਜਾਬ ਅੰਡਰ-23 ਟੀਮ ਵਿੱਚ ਚੋਣ ਹੋਣ ‘ਤੇ ਐਚ.ਡੀ.ਸੀ.ਏ ਦੇ ਪ੍ਰਧਾਨ ਡਾ.ਦਲਜੀਤ ਖੇਲਾ ਨੇ ਸਮੂਹ ਐਚ.ਡੀ.ਸੀ.ਏ ਦੀ ਤਰਫੋਂ ਖਿਡਾਰੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਜਿਸ ਮਿਹਨਤ ਨਾਲ ਸੁਰਭੀ ਅਤੇ ਅੰਜਲੀ ਪੰਜਾਬ ਦੀ ਅਗਵਾਈ ਕਰ ਰਹੀਆਂ ਹਨ, ਉਸ ਨਾਲ ਉਹ ਭਵਿੱਖ ਵਿੱਚ ਜਲਦੀ ਹੀ ਅੰਤਰਰਾਸ਼ਟਰੀ ਪੱਧਰ ‘ਤੇ ਆਪਣੀ ਥਾਂ ਬਣਾਉਣਗੀਆਂ। ਅੰਜਲੀ ਅਤੇ ਸੁਰਭੀ ਦੇ ਕੋਚ ਦਵਿੰਦਰ ਕਲਿਆਣ, ਟਰੇਨਰ ਕੁਲਦੀਪ ਧਾਮੀ, ਸੀਨੀਅਰ ਕੋਚ ਦਲਜੀਤ ਸਿੰਘ, ਕੋਚ ਮਦਨ ਡਡਵਾਲ, ਕੋਚ ਦਲਜੀਤ ਧੀਮਾਨ ਅਤੇ ਦਿਨੇਸ਼ ਸ਼ਰਮਾ ਨੇ ਵੀ ਖਿਡਾਰੀਆਂ ਨੂੰ ਉਨ੍ਹਾਂ ਦੀ ਚੋਣ ਲਈ ਵਧਾਈ ਦਿੱਤੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj



